ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਇਕ ਦੇਸ਼ ਵਿਚ, ਜੇਕਰ ਸਿਰਫ ਦਸ ਚੰਗੇ, ਨੇਕ ਵਿਆਕਤੀ ਹੋਣ, ਤੁਹਾਡੇ ਵਰਗੇ ਅਭਿਆਸੀ, ਸਿਰਫ ਦਸ ਕਾਫੀ ਹਨ ਸਮੁਚੇ ਦੇਸ਼ ਨੂੰ ਬਚਾਉਣ ਲਈ। ਕੀ ਤੁਸੀਂ ਸਮਝਦੇ ਹੋ? (ਹਾਂਜੀ।) ਸੋ, ਇਸ ਦੇ ਵਿਚ ਕੋਈ ਫਰਕ ਨਹੀਂ ਪੈਂਦਾ। ਦਸ ਮੇਰੇ ਲਈ ਕਾਫੀ ਹਨ। ਇਕ ਸੌ ਪਹਿਲੇ ਹੀ ਬਹੁਤ ਸਨ। ਭਾਵੇਂ ਜੇਕਰ ਉਹ ਨਹੀਂ ਅਭਿਆਸ ਕਰਦੇ, ਸਤਿਗੁਰੂ ਦਾ ਬੀਜ਼ ਅੰਦਰ ਹੈ, ਇਹ ਵਧੇਗਾ ਅਤੇ ਵਧੇਗਾ। (ਹਾਂਜੀ, ਸਤਿਗੁਰੂ ਜੀ।) ਅਤੇ ਘਟੋ ਘਟ ਜਦੋਂ ਉਹ ਕੁਝ ਚੀਜ਼ ਗਲਤ ਕਰਦੇ ਹਨ, ਉਹ ਸੋਚਣਗੇ, "ਓਹ, ਨਹੀਂ, ਇਹ ਗਲਤ ਹੈ।" ਭਾਵੇਂ ਉਹ ਅਭਿਆਸ ਨਹੀਂ ਕਰਦੇ, ਪਰ ਉਹ ਜਾਣਦੇ ਹਨ: ਮਾਰਨਾ ਨਹੀਂ, ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣੇ, ਨਹੀਂ... ਉਹ ਉਨਾਂ ਸਭ ਬਾਰੇ ਜਾਣਦੇ ਹਨ।