ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੁਸੀਂ ਇਥੇ ਆਉਂਦੇ ਹੋ, ਤੁਹਾਨੂੰ ਸਿਰਫ ਅਭਿਆਸ ਕਰਨ ਲਈ ਦ੍ਰਿੜ ਹੋਣਾ ਚਾਹੀਦਾ ਹੈ। ਬਸ ਉਨਾਂ ਨੂੰ ਭੁਲ ਜਾਉ ਜਿਹੜੇ ਆ ਨਹੀਂ ਸਕਦੇ। ਇਹ ਉਨਾਂ ਦੀ ਕਿਸਮਤ ਹੈ, ਉਨਾਂ ਨੂੰ ਇਹ ਸਹਿਣ ਕਰਨਾ ਪਵੇਗਾ। ਜੇਕਰ ਤੁਸੀਂ ਫਜ਼ੂਲ ਚੀਜ਼ਾਂ ਪੁਛਣਾ ਜ਼ਾਰੀ ਰਖਦੇ ਹੋ, ਫਿਰ ਤੁਹਾਡਾ ਮਨ ਉਚਾਟ ਹੋ ਜਾਵੇਗਾ। ਅਤੇ ਦੂਜ਼ੇ ਲੋਕ ਜਿਹੜੇ ਤੁਹਾਡੇ ਸਵਾਲਾਂ ਨੂੰ ਸੁਣਦੇ ਹਨ ਉਹ ਵੀ ਉਚਾਟ ਹੋ ਜਾਣਗੇ ਅਤੇ ਹੋਰ ਚਜ਼ਿਾਂ ਬਾਰੇ ਸੋਚਣਗੇ ਸਗੋਂ ਆਪਣੇ ਰੀਟਰੀਟ ਨੂੰ ਆਉਣੇ ਦੇ ਆਪਣੇ ਟੀਚੇ ਨਾਲੋਂ। ਇਹ ਉਨਾਂ ਲਈ ਇਕ ਵਿਆਰਥ ਸਮਾਂ ਗੁਆਉਣਾ ਹੋਵੇਗਾ, ਹਰ ਇਕ ਲਈ, ਸਮਝੇ? (...) ਅਗਲੀ ਵਾਰ, ਜਦੋਂ ਤੁਸੀਂ ਰੀਟਰੀਟ ਨੂੰ ਆਉਂਦੇ ਹੋ, ਤੁਹਾਨੂੰ ਸਭ ਚੀਜ਼ ਛਡਣੀ ਚਾਹੀਦੀ ਹੈ, ਸਭ ਚੀਜ਼ ਨੂੰ ਪਾਸੇ ਛਡਣਾ। ਸਭ ਚੀਜ਼ ਨੂੰ ਗੇਟ ਦੇ ਬਾਹਰ ਛਡ ਦੇਣਾ। (...) ਉਨਾਂ ਨੂੰ ਸਦਾ ਲਈ ਛਡ ਦੇਣਾ ਇਥੋਂ ਤਕ ਹੋਰ ਵੀ ਬਿਹਤਰ ਹੈ।