ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਫਿਰ, ਜਦੋਂ ਸਤਿਗੁਰੂ ਨੇ ਹੂਈਨੇਂਗ ਦੀਆਂ ਤੁਕਾਂ ਦੇਖੀਆਂ, ਉਸ ਨੂੰ ਤੁਰੰਤ ਪਤਾ ਲਗ ਗਿਆ ਇਹ ਵਿਆਕਤੀ ਪਹਿਲੇ ਹੀ ਉਚੇ ਤੌਰ ਤੇ ਗਿਆਨ-ਪ੍ਰਾਪਤ ਹੈ। ਪਰ ਉਸ ਨੇ (ਹੋਂਗਰੇਨ) ਨੇ ਕੀ ਕੀਤਾ? ਉਸ ਨੇ ਆਪਣੇ ਜੁਤਿਆਂ ਦੀ ਵਰਤੋਂ ਕੀਤੀ ਇਸ ਨੂੰ ਮਿਟਾਉਣ ਲਈ, ਜਿਵੇਂ, "ਇਹ ਕੂੜਾ ਹੈ।" ਉਸ ਨੇ ਕਿਹਾ, "ਇਹ ਕੁਝ ਵੀ ਨਹੀਂ ਹੈ। ਹਾਂਜੀ, ਇਹ ਕੁਝ ਨਹੀਂ ਹੈ।" (...) ਪਰ ਫਿਰ ਰਾਤ ਦੇ ਸਮੇਂ, ਉਹ ਹੂਈਨੇਂਗ ਦੇ ਕਮਰੇ ਨੂੰ ਗਿਆ... ਜਿਥੇ ਉਹ ਚਾਵਲਾਂ ਨੂੰ ਚਮਕਾ ਰਿਹਾ ਸੀ। ਜਦੋਂ ਉਸ ਨੇ ਹੂਈਨੇਂਗ ਨੂੰ ਇਤਨਾ ਸਖਤ ਕੰਮ ਕਰਦੇ ਨੂੰ ਦੇਖਿਆ, ਉਹ ਬਹੁਤ ਹੀ ਛੂਹਿਆ ਗਿਆ। ਉਸ ਨੇ ਕਿਹਾ, "ਓਹ, ਗਿਆਨ ਪ੍ਰਾਪਤੀ ਕਾਰਨ, ਤੁਸੀਂ ਸਚਮੁਚ, ਸਚਮੁਚ ਇਹ ਸਭ ਸਹਿਣ ਕਰ ਰਹੇ ਹੋ।"