ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਨੇ ਕਿਹਾ ਸੀ, "ਜੇਕਰ ਤੁਸੀਂ ਬਾਹਰਲੇ ਆਕਾਰਾਂ ਨਾਲ ਚਿਪਕੇ ਰਹਿੰਦੇ ਹੋ, ਫਿਰ ਤੁਸੀਂ ਤਥਾਗਤਾ (ਬੁਧ) ਨੂੰ ਨਹੀਂ ਦੇਖ ਸਕੋਂਗੇ।" ਸੋ, ਕੋਈ ਵੀ ਬਾਹਰਲੇ ਆਕਾਰਾਂ ਵਾਲੀ ਚੀਜ਼ ਨਾਲ ਨਾ ਜੁੜੇ ਰਹਿਣਾ, ਲਗਾਵ ਨਾ ਰਖੋ; ਇਕ ਖਾਲੀ ਕਮਰੇ ਵਿਚ ਬਸ ਉਥੇ ਬੈਠੋ ਅਤੇ ਅਭਿਆਸ, ਮੈਡੀਟੇਸ਼ਨ ਕਰੋ। ਬਾਹਰੀ ਸ਼ਕਲਾਂ ਜਾਂ ਆਕਾਰਾਂ ਨਾਲ ਨਾ ਜੁੜੇ ਰਹਿਣਾ, ਫਿਰ ਅੰਦਰੂਨੀ (ਸਵਰਗੀ) ਰੋਸ਼ਨੀ ਪ੍ਰਗਟ ਹੋਵੇਗੀ। ਕਿਸੇ ਵੀ ਚੀਜ਼ ਨਾਲ ਨਾ ਜੁੜੇ ਰਹਿਣਾ, ਕਿਸੇ ਚੀਜ਼ ਬਾਰੇ ਨਾ ਸੋਚਣਾ, ਫਿਰ ਚਮਤਕਾਰ (ਅੰਦਰੂਨੀ ਸਵਰਗੀ) ਰੋਸ਼ਨੀ ਪ੍ਰਗਟ ਹੋਵੇਗੀ। ਉਹ ਇਕ ਬੁਧ ਮਨ ਹੈ। ਉਸੇ ਕਰਕੇ ਇਹ ਡਾਏਮੰਡ ਸੂਤਰ ਵਿਚ ਕਿਹਾ ਗਿਆ ਸੀ। "ਵਿਆਕਤੀ ਨੂੰ ਮਨ ਵਿਕਸਤ ਕਰਨਾ ਚਾਹੀਦਾ ਜਿਹੜਾ ਕਿਸੇ ਵੀ ਚੀਜ਼ ਵਿਚ ਨਾ ਟਿਕਿਆ ਰਹੇ।"