ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਗਿਆਨ ਪ੍ਰਾਪਤੀ ਅਤੇ ਇਕੋ ਜੀਵਨਕਾਲ ਵਿਚ ਮੁਕਤੀ ਤਕ ਪਹੁੰਚਣ ਦੀ ਅਸਲੀ ਵਿਧੀ ਲਈ, ਤੁਹਾਨੂੰ (ਅੰਦਰੂਨੀ ਸਵਰਗੀ) ਰੋਸ਼ਨੀ ਦੇਖਣੀ ਜ਼ਰੂਰੀ ਹੈ, ਤੁਹਾਨੂੰ (ਅੰਦਰੂਨੀ ਸਵਰਗੀ) ਬੁਧ ਦੀ ਸਿਖਿਆ ਸੁਣਨੀ ਜ਼ਰੂਰੀ ਹੈ। ਉਹ ਇਸ ਨੂੰ ਉਚੇਰੇ ਅਯਾਮ ਤੋਂ "ਕਰੰਟ" ਆਖਦੇ ਹਨ, ਜੋ ਤੁਹਾਡੇ ਸਰੀਰ ਦੇ ਅੰਦਰ ਵੀ ਹੈ, ਪਰ ਤੁਹਾਨੂੰ ਬ੍ਰਹਿਮੰਡੀ ਉਚੇ-ਅਯਾਮ ਦੀ ਸ਼ਕਤੀ ਨਾਲ ਮੁੜ ਜੁੜਨ ਦੀ ਲੋੜ ਹੈ। ਜੇਕਰ ਨਹੀਂ, ਤੁਸੀਂ ਸਦਾ ਲਈ ਬੈਠ ਸਕਦੇ ਹੋ, ਜਿਵੇਂ ਉਸ ਜ਼ੈਨ ਗੁਰੂ ਦੇ ਵਿਦਿਆਰਥੀ ਵਾਂਗ ਜਿਸ ਨੇ ਉਥੇ ਬੈਠਣਾ ਜ਼ਾਰੀ ਰਖਿਆ , ਅਤੇ ਅਧਿਆਪਕ ਗਿਆ ਅਤੇ ਉਸ ਨੂੰ ਦਿਖਾਇਆ ਕਿ ਇਟਾਂ ਨੂੰ ਪੋਲਿਸ਼ ਕਰਨ ਨਾਲ ਉਨਾਂ ਨੂੰ ਇਕ ਸ਼ੀਸ਼ਾ ਨਹੀਂ ਬਣਾਉਂਦਾ। ਸੋ ਜੋ ਵੀ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਬਸ ਕੁਆਨ ਯਿੰਨ ਮੈਡੀਟੇਸ਼ਨ ਕਰਨ ਨਾਲ ਜ਼ਾਰੀ ਰਖੋ, ਜੋ ਸਾਰੀਆਂ ਦਿਸ਼ਾਵਾਂ ਵਿਚ, ਪ੍ਰਮਾਤਮਾ ਦੇ ਸਵਰਗੀ ਨਿਵਾਸ ਨਾਲ, ਬ੍ਰਹਿਮੰਡੀ ਸ਼ਕਤੀ ਨਾਲ, ਬੁਧ ਧਰਤੀ ਨਾਲ ਸਿਧਾ ਸਬੰਧ ਹੈ।ਅਤੇ ਉਹਦਾ ਵੀ ਮਾਣ ਨਾ ਮਹਿਸੂਸ ਕਰਨਾ। ਜੇਕਰ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਹੋਰ ਅਤੇ ਹੋਰ ਗਿਆਨਵਾਨ ਬਣਾਉਂਦੇ ਹੋ, ਫਿਰ ਖੁਸ਼ ਹੋਵੋਂ, ਅਤੇ ਸ਼ੁਕਰਗੁਜ਼ਾਰ ਆਭਾਰੀ ਹੋਵੋ। ਪ੍ਰਮਾਤਮਾ ਦਾ ਧੰਨਵਾਦ ਕਰੋ, ਸਾਰੇ ਗੁਰੂਆਂ ਅਤੇ ਬੁਧਾਂ ਦਾ ਧੰਨਵਾਦ ਕਰੋ ਜਿਹੜੇ ਤੁਹਾਨੂੰ ਅਸੀਸ ਦਿੰਦੇ ਅਤੇ ਆਪਣੇ ਜੀਵਨ ਵਿਚ ਸ਼ਾਰਟਕਟ ਮੈਡੀਟੇਸ਼ਨ ਦੇ ਵਰਤੋਂ ਕਰਨ ਲਈ ਤੁਹਾਡੀ ਮਦਦ ਕਰਦੇ ਹਨ, ਉਨਾਂ ਦੀ ਆਸ਼ੀਰਵਾਦ ਜੋ ਤੁਹਾਨੂੰ ਸੁਰਖਿਅਤ ਰਖਦੀ ਹੈ, ਅਤੇ ਕਿ ਤੁਸੀਂ ਅਭਿਆਸ ਕਰ ਸਕਦੇ ਅਤੇ ਆਪਣੇ ਆਪ ਨੂੰ ਆਸ਼ੀਰਵਾਦ ਦੇ ਸਕਦੇ ਅਤੇ ਕਿਸੇ ਹਦ ਤਕ ਸਮਾਨ ਸਮੇਂ ਸੰਸਾਰ ਨੂੰ ਅਸੀਸ ਦੇ ਸਕਦੇ ਹੋ। ਬਸ ਹਮੇਸ਼ਾਂ ਆਭਾਰੀ ਹੋਵੋ, ਨਿਮਰ ਹੋਵੋ। ਇਹ ਤਰੀਕਾ ਹੈ।ਤੁਹਾਡੇ ਕੋਲ ਇਕ ਅਧਿਆਪਕ ਹੋਣਾ ਜ਼ਰੂਰੀ ਹੈ ਤੁਹਾਨੂੰ ਸਹੀ ਢੰਗ ਸਿਖਾਉਣ ਲਈ, ਅਤੇ ਤੁਹਾਨੂੰ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ, ਲਗਨ ਨਾਲ ਅਭਿਆਸ ਕਰਨਾ। ਬਸ ਇਹੀ ਹੈ। ਹੋਰ ਕੋਈ ਚੀਜ਼, ਇਹ ਸਿਰਫ ਦੂਜੇ ਦਰਜੇ ਦੀ ਹੈ। ਜੋ ਵੀ ਤੁਸੀਂ ਪਹਿਨਦੇ ਹੋ, ਇਹ ਠੀਕ ਹੈ। ਤੁਸੀਂ ਨਹੀਂ ਪਹਿਨਦੇ, ਠੀਕ ਹੈ। ਬਸ ਇਹ ਬਸ ਕੁਝ ਦੇਸ਼ਾਂ ਵਿਚ ਖੁਲੇਆਮ ਜਨਤਾ ਵਿਚ ਨਾ ਦਿਖਾਉ। ਭਾਰਤ ਵਖਰਾ ਹੈ। ਉਹ ਅਭਿਆਸੀਆਂ ਨੂੰ ਪਛਾਣ ਲੈਣਗੇ; ਇਹ ਨਹੀਂ ਜਿਵੇਂ ਹਰ ਇਕ ਬਸ ਕਪੜੇ ਉਤਾਰ ਕੇ ਅਤੇ ਫਿਰ ਸੜਕ ਉਤੇ "ਬਲੂਮ, ਬਲੂਮ" ਤੁਰ ਫਿਰ ਸਕਦਾ ਹੈ। ਪੁਲੀਸ ਆਵੇਗੀ ਅਤੇ ਤੁਹਾਨੂੰ ਸਤਿਕਾਰ ਨਾਲ ਕਿਸੇ ਜਗਾ ਲਿਜਾਵੇਗੀ। ਤੁਸੀਂ ਜਾਣਦੇ ਹੋ ਕਿਥੇ। ਉਵੇਂ ਹੀ, ਜਿਵੇਂ ਅਨੇਕ ਹੀ ਦੇਸ਼ਾਂ ਵਿਚ, ਉਹ ਇਸ ਦੀ ਇਜਾਜ਼ਤ ਨਹੀਂ ਦਿੰਦੇ। ਭਾਰਤ ਵਖਰਾ ਹੈ। ਕ੍ਰਿਪਾ ਕਰਕੇ। ਸੋ ਜੋ ਵੀ ਤੁਸੀਂ ਪਹਿਨਦੇ ਹੋ ਜਾਂ ਨਹੀਂ ਪਹਿਨਦੇ ਇਹਦਾ ਤੁਹਾਡੀ ਗਿਆਨ ਪ੍ਰਾਪਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਤਨੀ ਵਾਰ ਤੁਸੀਂ ਖਾਂਦੇ ਹੋ ਇਹਦਾ ਤੁਹਾਡੀ ਗਿਆਨ ਪ੍ਰਾਪਤੀ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਗਿਆਨ ਦੇਣ ਵਾਲੀ ਵਿਧੀ ਨਾਲ ਅਭਿਆਸ ਜ਼ਾਰੀ ਰਖੋ। ਉਹ ਮਹਤਵਪੂਰਨ ਹੈ। ਅਤੇ ਇਹਦੇ ਬਾਰੇ ਸ਼ੇਖੀ ਨਾ ਮਾਰੋ।ਇਸੇ ਲਈ ਮੈਂ ਜਿਆਦਾਤਰ ਲੋਕਾਂ ਨੂੰ ਕਹਿੰਦੀ ਹਾਂ ਬਾਹਰਲੇ ਲੋਕਾਂ ਨੂੰ ਜਾਂ ਇਥੋਂ ਤਕ ਆਪਣੇ ਪ੍ਰੀਵਾਰ ਦੇ ਮੈਂਬਰਾਂ ਨੂੰ ਆਪਣੇ ਅਨੁਭਵ ਨਾ ਦਸੋ। ਬਸ ਕਦੇ ਕਦਾਂਈ, ਕਦੇ ਕਦੇ, ਤੁਸੀਂ ਉਨਾਂ ਨੂੰ ਇਕ ਹਾਰਟਲਾਇਨ ਵਿਚ ਲਿਖੋ, ਜਾਂ ਤੁਸੀਂ ਇਸ ਨੂੰ ਕਦੇ ਕਦਾਂਈ ਰਖਣ ਲਈ ਬਰਦਾਸ਼ਤ ਨਹੀਂ ਕਰ ਸਕਦੇ - ਠੀਕ ਹੈ। ਪਰ ਹਰ ਰੋਜ਼ ਜਾਂ ਅਕਸਰ ਬਾਹਰ ਜਾ ਕੇ ਲੋਕਾਂ ਨੂੰ ਸ਼ੇਖੀ ਨਾ ਮਾਰਨੀ, "ਓਹ, ਮੈਂ ਰੂਹਾਨੀ ਖੇਤਰ ਦੇ ਗਿਆਨ ਤਕ ਪਹੁੰਚ ਗਿਆ ਹਾਂ। ਮੈਂ ਇਹ ਦੇਖਿਆ, ਮੈਂ ਉਹ ਦੇਖਿਆ।" ਇਸੇ ਕਰਕੇ ਮੈਂ ਤੁਹਾਨੂੰ ਦਸਦੀ ਹਾਂ ਨਾ ਕਰੋ। ਉਹਨਾਂ ਨੂੰ ਆਪਣੇ ਕੋਲ ਰਖੋ। ਮੈਂ ਵੀ ਉਨਾਂ ਨੂੰ ਆਪਣੇ ਕੋਲ ਹੀ ਰਖਦੀ ਹਾਂ, ਉਨਾਂ ਵਿਚੋਂ ਬਹੁਤੇ। ਬਹੁਤ ਜਿਆਦਾ। ਬਸ ਜੇਕਰ ਕਦੇ ਕਦਾਂਈ ਸਚਮੁਚ ਜ਼ਰੂਰੀ ਹੋਵੇ, ਫਿਰ ਮੈਂ ਕਈਆਂ ਦਾ ਜ਼ਿਕਰ ਕਰਦੀ ਹਾਂ। ਨਹੀਂ, ਇਹ ਬਿਹਤਰ ਹੈ ਚੁਪ ਰਹਿਣਾ ਤਾਂਕਿ ਤੁਹਾਡੀ ਹਉਮੈਂ ਨਾ ਫੁਲਾਈ ਜਾਵੇ ਹੋਰਨਾਂ ਲੋਕਾਂ ਦੁਆਰਾ ਅਤੇ ਉਹ ਗਲਤੀ ਨਾਲ ਸੋਚਣ ਕਿ ਤੁਸੀਂ ਬੁਧਾਹੁਡ ਤਕ ਪਹੁੰਚ ਗਏ ਜਾਂ ਤੁਸੀਂ ਸੰਸਾਰ ਦੇ ਸਭ ਤੋਂ ਉਚੇ ਗੁਰੂ ਹੋ, ਅਤੇ ਫਿਰ ਉਹ ਤੁਹਾਡੀ ਪ੍ਰਸ਼ੰਸਾ ਕਰਦੇ ਹਨ, ਉਹ ਤੁਹਾਡੀ ਹਉਮੈਂ ਨੂੰ ਫੁਲਾਉਂਦੇ ਹਨ, ਅਤੇ ਫਿਰ ਤੁਹਾਡੀ ਸ਼ਾਮਤ, ਤੁਸੀਂ ਬਸ ਖਤਮ, ਬਸ ਗਏ। ਇਹੀ ਇਕ ਗਲ ਹੈ। ਇਕ ਹੋਰ ਗਲ ਇਹ ਹੈ ਕਿ ਦੂਜੇ ਲੋਕ ਸ਼ਾਇਦ ਸੋਚਣ ਕਿ ਤੁਸੀਂ ਝੂਠ ਬੋਲ ਰਹੇ ਹੋ, ਜਾਂ ਉਹ ਤੁਹਾਡੇ ਤੋਂ ਸ਼ਾਇਦ ਈਰਖਾ ਕਰਨ, ਅਤੇ ਕਈ ਤਰੀਕਿਆਂ ਨਾਲ ਉਹ ਤੁਹਾਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਇਸੇ ਕਰਕੇ ਗੁਰੂਆਂ ਦੀ ਤਕਦੀਰ, ਕਿਸਮਤ, ਅਸਲੀ ਗੁਰੂਆਂ ਦੀ, ਸਚਮੁਚ ਬਹੁਤ, ਬਹੁਤ ਪਤਲੀ ਹੈ।ਜੇਕਰ ਭਗਵਾਨ ਈਸਾ ਬਾਹਰ ਆ ਕੇ ਅਤੇ ਜਨਤਾ ਵਿਚ ਲੋਕਾਂ ਨੂੰ ਨਾ ਸਿਖਾਉਂਦੇ, ਫਿਰ ਉਨਾਂ ਨੂਮ ਸਲੀਬ ਉਤੇ ਮਰਨਾ ਨਾ ਪੈਂਦਾ। ਜੇਕਰ ਬੁਧ ਨੇ ਆਪਣੇ ਆਪ ਨੂੰ ਦਿਆਲਤਾ ਵਿਚੋਂ ਜਨਤਾ ਵਿਚ ਇਕ ਗੁਰੂ ਨਾ ਬਣਾਇਆ ਹੁੰਦਾ, ਉਨਾਂ ਨੂੰ ਇਤਨੀ ਵਾਰ ਨੁਕਸਾਨ ਨਾ ਪਹੁੰਚਾਇਆ ਜਾਣਾ ਸੀ, ਉਹ ਆਪਣੇ ਪੈਰ ਦਾ ਅੰਗੂਠਾ ਗੁਆ ਬੈਠੇ, ਜਾਂ ਇਕ ਸਮੇਂ, ਤਿੰਨ ਮਹੀਨਿਆਂ ਤਕ ਭੁਖੇ ਰਹੇ, ਇਸ ਤਰਾਂ। ਅਤੇ ਹੋਰ ਬਹੁਤ ਸਾਰੇ ਗੁਰੂ, ਤੁਸੀਂ ਉਨਾਂ ਦੇ ਨਾਂ ਲਵੋ, ਤੁਸੀਂ ਉਨਾਂ ਦਾ ਇਤਿਹਾਸ ਪੜੋ, ਉਨਾਂ ਨੇ ਬੇਅੰਤ ਦੁਖ ਭੋਗਿਆ: ਜ਼ਹਿਰ ਦਿਤੀ ਗਈ, ਜਿੰਦਾ ਭੁੰਨੇ ਗਏ, ਫਾਂਸੀ, ਜਾਂ ਸਿਰ ਵਢਿਆ ਗਿਆ, ਸਭ ਕਿਸਮ ਦੀਆਂ ਚੀਜ਼ਾਂ ਜੋ ਪਹਿਲਾਂ ਕਿਸੇ ਵੀ ਗੁਰੂ ਨਾਲ ਵਾਪਰੀਆਂ, ਬਸ ਕਿਉਂਕਿ ਉਹ ਦਇਆ ਦੇ ਕਾਰਨ ਬਾਹਰ ਆਏ ਸੀ ਅਤੇ ਜਨਤਾ ਨੂੰ ਸਿਖਿਆਇਆ। ਇਸੇ ਕਰਕੇ ਉਨਾਂ ਨੂੰ ਇਹ ਸਭ ਨਤੀਜਿਆਂ ਨੂੰ ਸਹਿਣਾ ਪਿਆ, ਇਤਨਾ ਜਿਆਦਾ ਦੁਖ।ਇਸੇ ਕਰਕੇ ਮੈਂ ਇਹ ਆਪਣੇ ਕੋਲ ਰਖਦੀ ਹਾਂ। ਜੇਕਰ ਤੁਹਾਡੇ ਕੋਲ ਬੁਧ ਵਾਂਗ ਗਿਆਨ ਹੈ, ਫਿਰ ਤੁਸੀਂ ਇਕ ਬੁਧ ਹੋ। ਜੇਕਰ ਤੁਹਾਡੇ ਕੋਲ ਬੁਧ ਵਾਂਗ ਸ਼ਕਤੀ ਹੈ ਅਤੇ ਦੂਜੇ ਲੋਕਾਂ ਨੂੰ ਮੁਕਤ ਕਰ ਸਕਦੇ ਹੋ, ਫਿਰ ਤੁਸੀਂ ਇਕ ਬੁਧ ਹੋ। ਨਹੀਂ ਤਾਂ, ਭਾਵੇਂ ਤੁਸੀਂ ਕੁਝ ਵੀ ਕਰਦੇ ਹੋ, ਤੁਸੀਂ ਇਕ ਬੁਧ ਨਹੀਂ ਹੋ। ਇਹ ਯਾਦ ਰਖਣਾ, ਜੇ ਕਦੇ ਮੈਂ ਤੁਹਾਨੂੰ ਯਾਦ ਦਿਲਾਉਣ ਲਈ ਆਸ ਪਾਸ ਹੋਰ ਨਾ ਹੋਈ। ਕ੍ਰਿਪਾ ਕਰਕੇ ਯਾਦ ਰਖਣਾ। ਨਿਮਰ ਰਹਿਣਾ, ਸ਼ਾਂਤ ਰਹਿਣਾ, ਸ਼ਿਦਤ ਨਾਲ ਅਭਿਆਸ ਕਰਨਾ।ਅਤੇ ਤੁਹਾਡੇ ਵਿਚੋਂ ਕਈ ਸਾਡੇ ਸਮੂਹ ਵਿਚ ਦੁਬਾਰਾ ਭਿਕਸ਼ੂ ਬਣਨਾ ਚਾਹੁੰਦੇ ਹਨ। ਮੈਂ ਤੁਹਾਨੂੰ ਇਕ ਲੰਮਾਂ ਸਮਾਂ ਪਹਿਲਾਂ ਦਸਿਆ ਸੀ ਕਿ ਅਸੀਂ ਕੋਈ ਹੋਰ ਭਿਕਸ਼ੂ ਜਾਂ ਭਿਕਸ਼ਣੀਆਂ ਨਹੀਂ ਸਵੀਕਾਰ ਕਰਦੇ । ਉਥੇ ਜ਼ਰੂਰਤ ਨਹੀਂ ਹੈ। ਤੁਹਾਡੇ ਕੋਲ ਬਸ ਇਹ ਉਤਮ ਆਦਰਸ਼ ਅਤੇ ਅਭਿਲਾਸ਼ਾ ਹੈ ਆਪਣੇ ਦਿਮਾਗ ਵਿਚ ਅਤੇ ਸੰਸਾਰ ਵਿਚ ਰਹਿਣਾ ਜ਼ਾਰੀ ਰਖੋ ਅਤੇ ਸਚ ਨੂੰ ਫੈਲਾਉਣ ਦੀ ਕੋਸ਼ਿਸ਼ ਕਰੋ; ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰੋ ਇਕ ਨੇਕ, ਦਿਆਲੂ ਜੀਵਨ ਜੀਣ ਲਈ। ਉਹ ਪਹਿਲੇ ਹੀ ਭਿਕਸ਼ੂਆਂ ਵਾਂਗ ਹੋਵੇਗਾ। ਭਾਵੇਂ ਜੇਕਰ ਤੁਸੀਂ ਭਿਕਸ਼ੂ ਭਾਈਚਾਰੇ ਵਿਚ ਰਹਿੰਦੇ ਹੋ, ਅਤੇ ਤੁਸੀਂ ਕੋਈ ਚੀਜ਼ ਨਹੀਂ ਕਰਦੇ ਸੰਸਾਰ ਦੀ ਮਦਦ ਕਰਨ ਲਈ ਲੋਕਾਂ ਦੀ ਰੂਹ ਨੂੰ ਉਚਾ ਚੁਕਣ ਲਈ ਅਤੇ ਮੁਕਤੀ ਲਭਣ ਵਿਚ ਉਨਾਂ ਦੀ ਮਦਦ ਨਹੀਂ ਕਰਦੇ, ਫਿਰ ਤੁਸੀਂ ਬਿਲਕੁਲ ਇਕ ਭਿਕਸ਼ੂ ਨਹੀਂ ਹੋ। ਚੋਗਾ ਤੁਹਾਨੂੰ ਇਕ ਭਿਕਸ਼ੂ ਨਹੀਂ ਬਣਾਉਂਦਾ।ਅਤੇ ਬਸ ਜੇ ਕਦੇ ਤੁਸੀਂ ਨਹੀਂ ਜਾਣਦੇ, ਸਾਡੇ ਕੋਲ ਪਹਿਲਾਂ ਮੇਰੇ ਆਸ਼ਰਮ ਵਿਚ 500 ਤੋਂ ਵਧ ਭਿਕਸ਼ੂ ਸਨ। ਅਤੇ ਫਿਰ ਹੌਲੀ, ਹੌਲੀ, ਗਿਣਤੀ ਘਟਦੀ ਗਈ ਕਿਉਂਕਿ ਹੋ ਸਕਦਾ ਕਈਆਂ ਲਈ ਇਹ ਠੀਕ ਨਾ ਹੋਵੇ। ਅਤੇ ਸਭ ਤੋਂ ਅਣਉਚਿਤ ਇਹ ਹੈ ਕਿ ਉਨਾਂ ਕੋਲ ਕੁਝ ਲਿੰਗ ਸਬੰਧੀ ਸਮਸਿਆ ਸੀ। ਇਹ ਨਹੀਂ ਕਿਉਂਕਿ ਤੁਸੀਂ ਸਮਲਿੰਗੀ ਹੋ ਜਾਂ ਤੁਸੀਂ ਇਕ ਲੈਸਬੀਅਨ ਹੋ, ਤੁਸੀਂ ਰੂਹਾਨੀਅਤ ਦਾ ਅਭਿਆਸ ਨਹੀਂ ਕਰ ਸਕਦੇ - ਇਹ ਇਸ ਤਰਾਂ ਨਹੀਂ ਹੈ। ਇਹੀ ਹੈ ਬਸ ਕਿ ਭਿਕਸ਼ੂ ਭਾਈਚਾਰੇ ਵਿਚ, ਅਸੀਂ ਇਕਠੇ ਬਹੁਤ ਨੇੜੇ ਰਹਿੰਦੇ ਹਾਂ। ਮੇਰੀ ਕੇਸ ਵਿਚ, ਸਾਡੇ ਕੋਲ ਇਕ ਪਹਾੜ ਹੈ ਭਿਕਸ਼ੂਆਂ ਲਈ ਅਤੇ ਦੂਜਾ ਪਹਾੜ ਮੇਰੇ ਲਈ ਅਤੇ ਭਿਕਸ਼ਣੀਆਂ ਲਈ। ਇਹ ਇਸ ਤਰਾਂ ਸੀ। ਪਰ ਫਿਰ ਵੀ, ਭਿਕਸ਼ਣੀਆਂ ਦੇ ਭਾਈਚਾਰੇ ਵਿਚ, ਉਥੇ ਸਮਸਿਆ ਸੀ। ਇਹ ਵਾਪਰਿਆ। ਕੁਝ ਮੁਦੇ ਪੈਦਾ ਹੋਏ। ਸੋ ਫਿਰ ਬਾਅਦ ਵਿਚ ਸਾਨੂੰ ਵਖ ਹੋਣਾ ਪਿਆ: ਅਸਲੀ ਭਿਖਸ਼ੂ ਅਤੇ ਭਿਖਸ਼ਣੀਆਂ, ਉਹ ਰਹੇ; ਅਤੇ ਬਾਕੀ ਦਿਆਂ ਨੇ ਘਰੇ ਅਭਿਆਸ ਕਰਨਾ ਜ਼ਾਰੀ ਰਖਿਆ।ਕਿਉਂਕਿ ਜੇਕਰ ਉਹ ਲੈਸਬੀਅਨ ਅਤੇ ਭਿਕਸ਼ਣੀਆਂ ਹਨ- ਉਸ ਸਮੇਂ ਸਾਨੂੰ ਇਥੋਂ ਤਕ ਜਿਵੇਂ ਦੋ ਵਿਆਕਤੀਆਂ ਨੂੰ ਕਦੇ ਕਦਾਂਈ ਇਕ ਤੰਬੂ ਵਿਚ ਸੌਣਾ ਪੈਂਦਾ ਸੀ - ਪਿਰ ਇਹ ਬਹੁਤਾ ਸੁਵਿਧਾਜਨਕ ਨਹੀਂ ਹੈ। ਇਸੇ ਕਰਕੇ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ, ਨਸੀਹਤਾਂ ਵਿਚੋਂ ਇਕ, ਨਿਯਮ, ਬੋਧੀ ਭਿਕਸ਼ੂਵਾਦ ਵਿਚ ਇਹ ਹੈ ਕਿ ਉਹ ਤੁਹਾਨੂੰ ਪੁਛਦੇ ਹਨ ਜੇਕਰ ਤੁਸੀਂ ਹੋ ਜਾਂ ਨਹੀਂ, ਮਿਸਾਲ ਵਿਚੋਂ, ਇਕ ਸਮਲਿੰਗੀ। ਕਿਉਂਕਿ ਜੇਕਰ ਤੁਸੀਂ ਹੋ, ਫਿਰ ਤੁਸੀਂ ਬੁਧ ਦੇ ਸਮੇਂ ਅਤੇ ਮਾਰਗਦਰਸ਼ਨ ਦੇ ਅਧੀਨ ਇਸ ਭਿਕਸ਼ੂ ਵਰਗ ਵਿਚ ਨਹੀਂ ਜੁੜ ਸਕਦੇ। ਅਤੇ ਅਜ਼ਕਲ, ਆਧਨਿਕ ਸਮਿਆਂ ਵਿਚ, ਇਹ ਵੀ ਸਮਾਨ ਹੈ। ਉਨਾਂ ਕੋਲ ਉਹ ਸਿਧਾਂਤ ਅਜ਼ੇ ਵੀ ਹੈ। ਇਕ ਕਰਕੇ ਨਹੀਂ ਕਿ ਬੁਧ ਪਖਪਾਤੀ, ਵਿਤਕਰਾ ਕਰਦੇ ਸਨ, ਪਰ ਸਥਿਤੀ ਸੁਵਿਧਾਜਨਕ ਨਹੀਂ ਹੈ। ਜੇਕਰ ਇਕ ਆਦਮੀ, ਜਿਵੇਂ ਇਕ ਸਮਲਿੰਗੀ, ਦੂਜੇ ਭਿਕਸ਼ੂਆਂ ਨਾਲ ਸੌਂਦਾ ਹੈ ਜਿਹੜੇ, ਆਮ ਆਦਮੀ ਹਨ, ਫਿਰ ਇਹ ਸ਼ਾਇਦ ਸਮਸਿਆ ਹੋਵੇਗੀ। ਬਸ ਇਹੀ ਹੈ ਜੋ ਉਥੇ ਹੈ।ਸੋ, ਜੇ ਕਦੇ ਤੁਸੀਂ ਮੇਰੇ ਸਮੂਹ ਵਿਚ ਭਿਕਸ਼ੂ ਅਤੇ ਭਿਕਸ਼ਣੀਆਂ ਬਣਨਾ ਚਾਹੁੰਦੇ ਹੋ, ਸਾਨੂੰ ਹੋਰ ਨਹੀਂ ਲੋੜ। ਨੰਬਰ ਦੋ, ਜੇਕਰ ਤੁਸੀਂ ਬਾਹਰ ਇਕ ਹੋਰ ਬੁਧ ਧਰਮ ਦੇ ਭਾਈਚਾਰੇ ਵਿਚ ਭਿਕਸ਼ੂ ਬਣਨਾ ਚਾਹੁੰਦੇ ਹੋ, ਕ੍ਰਿਪਾ ਕਰਕੇ ਦੁਬਾਰਾ ਸੋਚਣਾ ਅਤੇ ਆਪਣੇ ਆਪ ਨੂੰ ਚੈਕ ਕਰਨਾ। ਇਹ ਹੈ ਕਿਉਂਕਿ ਕਦੇ ਕਦਾਂਈ ਇਹ ਨਹੀਂ ਹੈ ਜਿਵੇਂ ਭਿਕਸ਼ੂ ਅਤੇ ਭਿਕਸ਼ਣੀਆਂ ਨੇ ਆਪਣੇ ਲਿੰਗ ਬਾਰੇ ਝੂਠ ਬੋਲਿਆ ਸੀ ਜਾਂ ਕੋਈ ਚੀਜ਼। ਇਹੀ ਹੈ ਬਸ ਕਦੇ ਕਦਾਂਈ ਉਹ ਪਹਿਲਾਂ ਨਹੀਂ ਜਾਣਦੇ ਜਦੋਂ ਤਕ ਉਹ ਅੰਦਰ ਆਏ ਅਤੇ ਫਿਰ ਚੀਜ਼ਾਂ ਵਾਪਰੀਆਂ। ਸੋ ਤੁਹਾਨੂੰ ਆਪਣੀ ਚੰਗੀ ਤਰਾਂ ਜਾਂਚ ਕਰਨੀ ਚਾਹੀਦੀ ਹੈ। ਆਪਣੇ ਆਪ ਦੀ ਚੰਗੀ ਤਰਾਂ ਜਾਂਚੋ। ਅਤੇ ਹੋਰਨਾਂ ਨੂੰ ਦੋਸ਼ੀ ਨਾ ਠਹਿਰਾਉਣਾ। ਪਹਿਲਾਂ, ਆਪਣੇ ਆਪ ਵਲ ਦੇਖੋ ਜਾਂਚ ਕਰਨ ਲਈ ਜੇਕਰ ਤੁਹਾਡੇ ਬਾਰੇ ਹਰ ਚੀਜ਼ ਠੀਕ ਹੈ, ਹੋਰ ਕਿਸੇ ਦੀ ਜਾਂਚ ਨਾ ਕਰੋ।