ਵਿਸਤਾਰ
ਡਾਓਨਲੋਡ Docx
ਹੋਰ ਪੜੋ
ਓਹ, ਕਿਵੇਂ ਵੀ, ਮੈਨੂੰ ਬਸ ਯਾਦ ਆਇਆ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ ਕਿ ਚਾਰ ਦਿਨਾਂ ਅੰਦਰ, ਮੇਰੇ ਕੋਲ ਤਿੰਨ ਵਿਕਲਪ ਹਨ। ਵਿਕਲਪ ਨੰਬਰ ਇਕ ਅੰਤਮ ਹੈ, ਕਿ ਮੈਨੂੰ ਮਾਰਿਆ ਜਾਵੇਗਾ ਕਿਉਂਕਿ ਮੈਨੂੰ ਮਾਰਨ ਲਈ ਨਾਕਾਰਾਤਮਿਕ ਸ਼ਕਤੀ ਕੁਝ ਦੁਖਦਾਈ ਸਾਧਨਾਂ ਦੀ ਵਰਤੋਂ ਕਰੇਗਾ। ਫਿਰ, ਮੈਂ ਬਸ ਮਰ ਜਾਵਾਂਗੀ, ਅਤੇ ਉਥੇ ਭੌਤਿਕ ਤੌਰ ਤੇ ਮੇਰੀ ਮਦਦ ਕਰਨ ਲਈ ਕੋਈ ਨਹੀਂ ਹੋਵੇਗਾ ਜਾਂ ਇਹਦੇ ਬਾਰੇ ਜਾਣਨ ਲਈ ਸ਼ਾਇਦ ਕਾਫੀ ਬਾਅਦ, ਕਾਫੀ ਬਾਅਦ ਵਿਚ। ਮੈਂ ਨਹੀਂ ਦੇਖਿਆ ਕਦੋਂ। ਇਕ ਹੋਰ ਵਿਕਲਪ ਇਹ ਹੈ ਕਿ ਮੈਨੂੰ ਬਹੁਤ ਦੂਰ ਜਾਣਾ ਪਵੇਗਾ, ਬਿਨਾਂ ਕਿਸੇ ਦੇ ਜਿਹੜਾ ਮੈਂਨੂੰ ਜਾਣਦਾ ਹੈ, ਇਸ ਉਮੀਦ ਵਿਚ ਕਿ ਨਾਕਾਰਾਤਮਿਕ ਸ਼ਕਤੀ ਕਿਸੇ ਨੂੰ ਲਭ ਨਾ ਸਕੇ ਜੋ ਉਥੇ ਮੈਨੂੰ ਮਾਰਨ ਲਈ ਯੋਗ ਹੈ। ਵਿਕਲਪ ਨੰਬਰ ਤਿੰਨ... ਮੈਨੂੰ ਥੋੜੇ ਸਮੇਂ ਲਈ ਰੁਕਣਾ ਪਵੇਗਾ। ਠੀਕ ਹੈ। ਮੈਂ ਹੁਣ ਬਿਹਤਰ ਮਹਿਸੂਸ ਕਰਦੀ ਹਾਂ। ਮੈਂ ਬਸ ਜਿਵੇਂ ਬਹੁਤ ਜ਼ਿਆਦਾ ਭਾਵਕ ਸੀ ਕਿ ਮੈਨੂੰ ਥੋੜੇ ਸਮੇਂ ਲਈ ਰੁਕਣਾ ਪਿਆ।ਹੁਣ, ਵਿਕਲਪ ਨੰਬਰ ਤਿੰਨ ਇਕ ਚੰਗਾ ਹੈ, ਖੁਸ਼ਕਿਸਮਤ ਵਾਲਾ, ਕਿ ਮੈਂ ਸ਼ਾਇਦ ਜਿੰਦਾ ਰਹਿ ਸਕਾਂ, ਕਿ ਮੈਂ ਜਿੰਦਾ ਰਹਾਂਗੀ ਅਤੇ ਤੁਹਾਡੇ ਨਾਲ ਜ਼ਾਰੀ ਰਹਾਂਗੀ ਅਤੇ ਤੁਹਾਡੇ ਨਾਲ ਸਵਰਗ ਤੋਂ ਸਿਖਿਆ ਸਾਂਝੀ ਕਰਾਂਗੀ ਅਤੇ ਕਿ ਮੈਂ ਸ਼ਾਇਦ ਇਥੋਂ ਤਕ ਕੋਈ ਵੀ ਚੀਜ਼ ਦਸ ਸਕਾਂ ਜੋ ਮੈਨੂੰ ਸਾਰੇ ਬੁਧਾਂ ਅਤੇ ਪ੍ਰਮਾਤਮਾ ਦੀ ਮਿਹਰ ਦੁਆਰਾ ਦਸਣ ਦੀ ਇਜਾਜ਼ਤ ਹੈ। ਇਥੋਂ ਤਕ ਭੌਤਿਕ ਸਰੀਰ ਵਿਚ, ਕੋਈ ਗੁਰੂ ਤੁਹਾਨੂੰ ਸਾਰੀਆਂ ਚੀਜ਼ਾਂ ਨਹੀਂ ਦਸ ਸਕਦਾ। ਬੁਧ ਨੇ ਇਕੇਰਾਂ ਕਿਹਾ ਸੀ ਕਿ ਜੋ ਵੀ ਉਨਾਂ ਨੇ ਉਨਾਂ ਨੂੰ ਦਸਿਆ, ਪੈਰੋਕਾਰਾਂ ਨੂੰ, ਸਿਰਫ ਉਸ ਦੇ ਹਥਾਂ ਵਿਚ ਕੁਝ ਪਤੇ ਹਨ, ਸਾਡੇ ਗ੍ਰਹਿ ਉਤੇ ਸਮੁਚੇ ਜੰਗਲਾਂ ਦੇ ਪਤਿਆਂ ਦੀ ਤੁਲਨਾ ਕਰਦੇ ਹੋਏ। ਸੋ ਤੁਸੀਂ ਜਾਣਦੇ ਹੋ ਕਿਤਨਾ ਉਹ ਦਸ ਸਕੇ ਅਤੇ ਕਿਤਨਾ ਉਹ ਨਹੀਂ ਦਸ ਸਕਦੇ ਸੀ। ਨਾਲੇ, ਕਿਉਂਕਿ ਇਹ ਸਮਾਂ-ਲੈਂਣ ਵਾਲਾ ਹੈ ਅਤੇ ਪੈਰੋਕਾਰਾਂ ਦੀਆਂ ਭੌਤਿਕ ਫੈਕਲਟੀਆਂ ਸਭ ਚੀਜ਼ ਸਮਝਣ ਦੇ ਲਈ ਹਮੇਸ਼ਾਂ ਕਾਫੀ ਤਿਖੀਆਂ ਨਹੀਂ ਹੁੰਦੀਆਂ।ਯਾਦ ਹੈ ਇਕ ਵਾਰ, ਬੁਧ ਨੇ ਸਤਿਕਾਰਯੋਗ ਅਨੰਦਾ ਨੂੰ ਕਿਹਾ ਸੀ, ਉਨਾਂ ਦੇ ਸਭ ਤੋਂ ਵਧ ਸਮਰਪਿਤ ਸੇਵਾਦਾਰ, ਕਿ ਉਹ, ਬੁਧ, ਨੇ ਕੁਝ ਸੁਪਰ ਸ਼ਕਤੀ ਪ੍ਰਾਪਤ ਕੀਤੀ ਹੈ ਕਿ ਉਹ ਭੌਤਿਕ ਸੰਸਾਰ ਵਿਚ ਸਦਾ ਲਈ ਰਹਿ ਸਕਦਾ ਹੈ ਜੇਕਰ ਅਸੀਂ ਇਹ ਚਾਹੁੰਦੇ ਹੋਈਏ। ਅਤੇ ਉਸ ਨੇ ਅਨੰਦਾ ਨੂੰ ਪੁਛਿਆ। ਪਹਿਲੀ ਵਾਰ, ਅਨੰਦਾ ਨੇ ਬਸ ਜਿਵੇਂ ਨੀਂਦ ਵਾਂਗ, ਨਹੀਂ ਸੁਣਿਆ ਸੀ, ਕੋਈ ਚੀਜ਼ ਨਹੀਂ ਕਹੀ ਸੀ। ਦੂਜੀ ਵਾਰ, ਅਨੰਦਾ ਨੇ ਵੀ ਨਹੀਂ ਸੁਣਿਆ, ਜਵਾਬ ਨਹੀਂ ਦਿਤਾ, ਕਿਸੇ ਤਰੀਕੇ ਨਾਲ ਪ੍ਰਤੀਕਿਰਿਆ ਨਹੀਂ ਕੀਤੀ। ਤੀਜੀ ਵਾਰ, ਬੁਧ ਨੇ ਫਿਰ ਪੁਛਿਆ, ਅਨੰਦਾ ਨੇ ਵੀ ਕੁਝ ਨਹੀਂ ਕਿਹਾ। ਜੇਕਰ ਉਹ ਕਹਿੰਦਾ, "ਓਹ, ਕ੍ਰਿਪਾ ਕਰਕੇ, ਸੰਸਾਰ-ਸਨਮਾਨਿਤ, ਕ੍ਰਿਪਾ ਕਰਕੇ ਸਾਡੇ ਨਾਲ ਸਦਾ ਲਈ ਰਹੋ ਕਿਉਂਕਿ ਸਾਨੂੰ ਤੁਹਾਡੀ ਲੋੜ ਹੈ। ਸਾਨੂੰ ਸੰਵੇਦਨਸ਼ੀਲ ਜੀਵਾਂ ਨੂੰ ਇਥੇ ਦੁਖੀ ਸੰਸਾਰ ਵਿਚ ਤੁਹਾਡੀ ਬਹੁਤ ਹੀ ਲੋੜ ਹੈ।" ਪਰ ਉਸ ਨੇ ਕੋਈ ਚੀਜ਼ ਨਹੀਂ ਕਹੀ ਸੀ।ਸੋ ਉਸ ਤੋਂ ਬਾਅਦ, ਮਾਇਆ ਰਾਜਾ ਆਇਆ ਅਤੇ ਬੁਧ ਨੂੰ ਕਿਹਾ, "ਠੀਕ ਹੈ, ਤਿੰਨ ਮਹੀਨਿਆਂ ਵਿਚ, ਤੁਹਾਨੂੰ ਸੰਸਾਰ ਨੂੰ ਛਡ ਕੇ ਜਾਣਾ ਪਵੇਗਾ ਕਿਉਂਕਿ ਤੁਹਾਨੂੰ ਕੋਈ ਨਹੀਂ ਚਾਹੁੰਦਾ।" ਤੁਸੀਂ ਦੇਖਿਆ, ਸਭ ਚੀਜ਼ ਬੁਧ ਨੇ ਪੁਛੀ ਜਾਂ ਕੋਈ ਵੀ ਗੁਰੂ ਤੁਹਾਨੂੰ ਪੁਛਦਾ ਹੈ ਉਹ ਤਿੰਨ ਤੋਂ ਵਧ ਵਾਰ ਨਹੀਂ ਹੋ ਸਕਦਾ, ਜੇਕਰ ਤੁਸੀਂ ਜਵਾਬ ਨਹੀਂ ਦਿੰਦੇ। ਇਸੇ ਕਰਕੇ ਬੁਧ ਸਾਡੇ ਤੋਂ ਚਲੇ ਗਏ। ਇਹ ਮੇਰੇ ਦਿਲ ਵਿਚਸਭ ਤੋਂ ਮਹਾਨ ਅਫਸੋਸ ਹੈ । ਜੇਕਰ ਬੁਧ ਇਥੇ ਹੁੰਦੇ, ਸਾਡਾ ਸੰਸਾਰ ਕਾਫੀ ਬਿਹਤਰ ਹੋਣਾ ਸੀ - ਸਾਰਿਆਂ ਦੇ ਲਈ ਇਕ ਸਵਰਗ ਮਾਨਣ ਲਈ। ਕਿਉਂਕਿ ਜੇਕਰ ਬੁਧ ਭੌਤਿਕ ਤੌਰ ਤੇ ਸਾਡੇ ਸੰਸਾਰ ਵਿਚ ਰਹਿਣਾ ਜ਼ਾਰੀ ਰਖਦੇ, ਫਿਰ ਬੁਧ ਨੇ ਸਿਰਫ ਕੁਝ ਹਜ਼ਾਰਾਂ ਪੈਰੋਕਾਰਾਂ ਨੂੰ ਨਹੀਂ ਸਿਖਾਉਣਾ ਸੀ, ਪਰ ਹੋਰ ਅਤੇ ਹੋਰ, ਅਤੇ ਉਨਾਂ ਦੀ ਦਿਆਲਤਾ, ਉਨਾਂ ਦੀ ਰਹਿਮਭਰੀ ਸਿਖਿਆ ਸਾਰੇ ਸੰਸਾਰ ਵਿਚ ਫੈਲ਼ ਜਾਂਦੀ। ਫਿਰ ਸਾਡਾ ਸੰਸਾਰ ਬਦਲ ਸਕਦਾ ਸੀ।ਅਜਕਲ, ਸਾਡੇ ਕੋਲ ਵਧੇਰੇ ਹਾਏ ਟੈਕ ਅਤੇ ਸਭ ਕਿਸਮ ਦੀਆਂ ਸਹੂਲਤਾਂ ਅਤੇ ਆਵਾਜਾਈ ਹੈ ਸੋ ਬੁਧ ਦੀ ਸਿਖਿਆ ਸਿਰਫ ਪੁਰਾਣੇ ਕਿਸਮ ਦੇ ਤਰੀਕੇ ਨਾਲ ਕਿਸੇ ਜਗਾ, ਲਾਏਬਰੇਰੀ ਵਿਚ, ਜਾਂ ਕੁਝ ਮੰਦਰਾਂ ਵਿਚ, ਕੁਝ ਕਿਤਾਬਾਂ ਵਿਚ ਦੀ ਛਾਪੀ ਹੀ ਨਹੀਂ ਜਾਣੀ ਸੀ, ਪਰ ਸਾਰੀ ਜਗਾ ਗ੍ਰਹਿ ਉਤੇ ਫੈਲ ਜਾਂਦੀ। ਮੇਰਾ ਭਾਵ ਹੈ, ਇਹ ਭਿਖਸ਼ੂਆਂ ਅਤੇ ਭਿਕਸ਼ਣੀਆਂ ਦੇ ਇਹ ਉਚਾਰਨ ਕਰਕੇ ਨਹੀਂ, ਪਰ ਕਿਉਂਕਿ ਬੁਧ ਦੇ ਆਪਣੇ ਸ਼ਬਦ, ਖੁਦ ਆਪਣੇ ਕਰਕੇ, ਆਪਣੀ ਆਵਦੀ ਆਵਾਜ਼ ਵਿਚ, ਬਹੁਤ ਜਿਆਦਾ ਸ਼ਕਤੀ ਫੈਲ਼ਾਉਣੀ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ। ਨਹੀਂ ਤਾਂ, ਬਸ ਜੇਕਰ ਸੂਤਰ ਪੜਨ ਦੁਆਰਾ ਅਸੀਂ ਗਿਆਨਵਾਨ ਹੋ ਸਕਦੇ ਅਤੇ ਸੰਸਾਰ ਨੂੰ ਬਦਲ ਸਕਦੇ ਹੋਈਏ, ਫਿਰ ਅਸੀਂ ਇਹ ਬਹੁਤ ਲੰਮਾਂ ਸਮਾਂ ਪਹਿਲਾਂ ਇਹ ਕਰ ਲੈਣਾ ਸੀ ਕਿਉਂਕਿ ਉਥੇ ਬਹੁਤ ਸਾਰੇ ਮਿਲੀਅਨਾਂ ਦੀ ਗਿਣਤੀ ਵਿਚ ਬੋਧੀ ਅਨੁਯਾਈ ਹਨ। ਸ਼ਾਇਦ ਸੌਆਂ ਹੀ ਹਜ਼ਾਰਾਂ ਜਾਂ ਮਿਲੀਅਨਾਂ ਦੀ ਗਿਣਤੀ ਵਿਚ ਭਿਕਸ਼ੂ ਅਤੇ ਭਿਕਸ਼ਣੀਆਂ ਬੋਧੀ ਸੂਤਰਾਂ ਨੂੰ ਹਰ ਰੋਜ਼ ਉਚਾਰਦੇ ਹਨ, ਅਤੇ ਸਾਡੇ ਸੰਸਾਰ ਵਿਚ ਕੁਝ ਨਹੀਂ ਬਦਲਿਆ। ਉਥੇ ਇਕ ਅੰਤਰ ਹੈ ਜਦੋਂ ਸਤਿਗੁਰੂ ਆਪ ਇੰਝ ਗਲ ਕਰਦੇ। ਕਿਉਂਕਿ ਸਭ ਚੀਜ਼ ਇਕ ਗਿਆਨਵਾਨ ਗੁਰੂ ਤੋਂ ਜਿਵੇਂ ਇਕ ਬੁਧ ਜਾਂ ਭਗਵਾਨ ਈਸਾ ਤੋਂ ਉਹਦੇ ਵਿਚ, ਓਹ ਮੇਰੇ ਰਬਾ, ਬੇਹਦ ਸ਼ਕਤੀ ਹੋਵੇਗੀ ਦਿਲਾਂ, ਮਨਾਂ ਨੂੰ ਅਤੇ ਲੋਕਾਂ ਦੀਆਂ ਵਸਦੀਆਂ ਰੂਹਾਂ ਨੂੰ ਅਤੇ ਹੋਰਨਾਂ ਜੀਵਾਂ ਨੂੰ ਵੀ ਜਗਾਉਣ ਦੀ ਵਡੀ ਸ਼ਕਤੀ ਹੈ। ਇਹ ਉਵੇਂ ਸਮਾਨ ਨਹੀਂ ਹੈ ਜਦੋਂ ਤੁਸੀਂ ਆਪਣੀ ਆਵਾਜ਼ ਨਾਲ ਸ਼ਬਦਾਂ ਨੂੰ ਦੁਹਰਾਉਂਦੇ ਹੋ ਕਿਉਂਕਿ ਤੁਹਾਡੇ ਕੋਲ ਕਾਫੀ ਸ਼ਕਤੀ ਨਹੀਂ ਹੈ ਆਪਣੇ ਸ਼ਬਦਾਂ ਵਿਚ ਇਸ ਨੂੰ ਸੰਸਾਰ ਵਿਚ ਪ੍ਰਸਾਰਿਤ ਕਰਨ ਲਈ, ਬਾਹਰਲੇ ਲੋਕਾਂ ਲਈ। ਤੁਸੀਂ ਇਹ ਆਪ ਖੁਦ ਜਾਣਦੇ ਹੋ।ਕਿਵੇਂ ਵੀ, ਇਹਦੇ ਬਾਰੇ ਬਹੁਤੀ ਚਿੰਤਾ ਨਾ ਕਰੋ। ਮੈਂ ਬਸ ਤੁਹਾਨੂੰ ਦਸ ਰਹੀ ਹਾਂ, ਜੇ ਕਦੇ। ਤੁਸੀਂ ਦੇਖੋ, ਕਰਮਾ ਦੇ ਰਾਜ਼ੇ ਨੇ ਮੈਨੂੰ ਉਹ ਸਭ ਸੂਚਿਤ ਕੀਤਾ: ਮੇਰੇ ਜੀਵਨ-ਅਤੇ-ਮੌਤ ਸਥਿਤੀ ਦੇ ਚਾਰ ਦਿਨਾਂ ਬਾਰੇ। ਅਤੇ ਉਸ ਨੇ ਮੈਨੂੰ ਇਹ ਮਾਇਆ ਦੁਆਰਾ ਮੇਰੇ ਉਪਰ ਥੋਪਿਆ ਗਿਆ- ਕਰਮ-ਪਾੜੇ ਦੀ ਸ਼ਕਤੀ ਦੁਆਰਾ , ਨਾਕਰਾਤਮਿਕ ਸ਼ਕਤੀ ਦੁਆਰਾ ਦੁਖਦਾਈ ਨੁਕਸਾਨ ਨੂੰ ਦੂਰ ਕਰਨ ਦਾ ਇਕ ਤਰੀਕਾ ਪ੍ਰਗਟ ਕੀਤਾ। ਪਰ ਮੈਨੂੰ ਪਕਾ ਪਤਾ ਨਹੀਂ ਹੈ... ਖੈਰ, ਮੈਂਨੂੰ ਲਗਦਾ ਹੈ ਕਿ ਮੈਂ ਇਹ ਕਰ ਸਕਦੀ ਹਾਂ। ਪਰ ਮੈਂਨੂੰ ਅਜ਼ੇ 5% ਯਕੀਨ ਨਹੀਂ ਹੈ। ਖੈਰ, ਸਾਕਾਰਾਤਮਿਕ ਹੋਣ ਲਈ, ਮੈਂ ਵਿਸ਼ਵਾਸ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇਹ ਕਰ ਸਕਦੀ ਹਾਂ। ਪਰ ਕੌਣ ਜਾਣਦਾ ਹੈ ਜੇਕਰ ਸੰਸਾਰ ਦੇ ਕਰਮ ਮੇਰੀ ਸਥਿਤੀ ਨਾਲ ਜੋੜੇ ਜਾਣ - ਫਿਰ, ਮੈਨੂੰ ਇਮਾਨਦਾਰ ਹੋਣਾ ਪਵੇਗਾ, ਮੈਨੂੰ ਯਕੀਨ ਨਹੀਂ ਹੋ ਸਕਦਾ।ਬਸ ਜੇ ਕਦੇ ਨੰਬਰ ਇਕ ਦੇ ਮਾਮਲੇ ਵਿਚ ਵਿਕਲਪ ਸਫਲ ਹੁੰਦਾ ਹੈ, ਅਤੇ ਨੰਬਰ ਦੋ ਅਤੇ ਨੰਬਰ ਤਿੰਨ ਅਸਫਲ ਹੁੰਦੇ ਹਨ, ਕ੍ਰਿਪਾ ਕਰਕੇ ਜਾਣ ਲਵੋ ਕਿ ਮੈਂ ਤੁਹਾਨੂੰ ਬਹੁਤ ਹੀ ਪਿਆਰ ਕਰਦੀ ਹਾਂ, ਸਾਰਾ ਸਮਾਂ, ਕਿਸੇ ਵੀ ਸਮੇਂ। ਮੈਂ ਤੁਹਾਨੂੰ ਇਥੋਂ ਤਕ ਇਥੇ ਜਾਂ ਸਵਰਗ ਵਿਚ ਹਮੇਸ਼ਾਂ ਪਿਆਰ ਕਰਦੀ ਹਾਂ, ਨੀਵਾਂ ਜਾਂ ਉਚਾ, ਜਾਂ ਮੇਰੇ ਆਪਣੇ ਸਵਰਗ ਵਿਚ ਉਪਰ॥ ਮੈਂ ਹਮੇਸ਼ਾਂ ਤੁਹਾਡੇ ਨਾਲ ਹੋਵਾਂਗੀ, ਤੁਹਾਡੀ ਮਦਦ ਕਰਦੀ, ਤੁਹਾਡਾ ਸਮਰਥਨ ਕਰਦੀ, ਤੁਹਾਡੀ ਰਖਿਆ ਕਰਦੀ, ਤੁਹਾਨੂੰ ਬਚਾਉਂਦੀ ਹੋਈ ਅਤੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਸੰਭਵ ਉਚਾ ਚੁਕਦੀ ਹੋਈ। ਮੈਂ ਤੁਹਾਨੂੰ ਕਦੇ ਵੀ ਨਹੀਂ, ਕਦੇ ਨਹੀਂ ਛਡਾਂਗੀ। ਪਰ ਸਾਰੇ ਦਿਸ਼ਾਵਾਂ ਵਿਚ ਸਾਰੇ ਸਮਿਆਂ ਦੇ ਸੰਤਾਂ ਅਤੇ ਰਿਸ਼ੀਆਂ-ਮੁਨੀਆਂ, ਭਾਵ ਬੁਧਾਂ, ਬੋਧੀਸਾਤਵਾ ਦੇ ਲਾਇਕ ਹੋਣ ਲਈ ਪੂਰੀ ਵਾਹ ਲਾਉ, ਅਤੇ ਪ੍ਰਮਾਤਮਾ ਸਰਬਸ਼ਕਤੀਮਾਨ ਦੀ ਸ਼ਕਤੀ ਜੋ ਤੁਹਾਡੀ ਮਦਦ ਕਰਨ ਲਈ ਕੋਸ਼ਿਸ਼ ਕਰਦੀ ਹੈ। ਕ੍ਰਿਪਾ ਕਰਕੇ ਲਾਇਕ ਹੋਵੋ। ਆਪਣੀ ਪੂਰੀ ਕੋਸ਼ਿਸ਼ ਕਰੋ। ਬਸ ਇਹੀ ਹੈ। ਉੇਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੇ। ਆਪਣੀ ਪੂਰੀ ਕੋਸ਼ਿਸ਼ ਕਰੋ।ਕਲਪਨਾ ਕਰੋ ਕੁਝ ਚੀਜ਼ ਮੇਰੇ ਨਾਲ ਵਾਪਰਦੀ ਹੈ ਅਤੇ ਤੁਸੀਂ ਮੈਨੂੰ ਨਹੀਂ ਸੁਣੋਂਗੇ, ਮੈਨੂੰ ਦੁਬਾਰਾ ਨਹੀਂ ਦੇਖ ਸਕੋਂਗੇ, ਫਿਰ ਕ੍ਰਿਪਾ ਕਰਕੇ ਜਿਤਨਾ ਹੋ ਸਕੇ ਤੁਸੀਂ ਅਭਿਆਸ ਕਰਨਾ ਜ਼ਾਰੀ ਰਕਣਾ। ਅਤੇ ਫਿਰ ਤੁਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ (ਦਾ ਕੰਮ) ਕਰਨਾ ਜ਼ਾਰੀ ਰਖਣਾ ਜਦੋਂ ਤਕ ਤੁਸੀਂ ਨਾ ਕਰ ਸਕੇ। ਤੁਹਾਨੂੰ ਹੁਣ ਕਈ ਸਾਲਾਂ ਤੋਂ ਸਿਖਲਾਈ ਦਿਤੀ ਗਈ ਹੈ ਅਤੇ ਤੁਸੀਂ ਜਾਣਦੇ ਹੋ ਕੀ ਤੁਹਾਨੂੰ ਕਰਨਾ ਚਾਹੀਦਾ ਹੈ। ਜੇਕਰ ਮੈਂ ਉਥੇ ਹੋਰ ਨਾ ਹੋਵਾਂ ਤੁਹਾਨੂੰ ਸੋਧਣ ਲਈ, ਤੁਹਾਡਾ ਨਿਰਦੇਸ਼ਤ ਕਰਨ ਲਈ, ਜਾਂ ਤੁਹਾਨੂੰ ਕੋਈ ਨਵਾਂ ਸੁਝਾਅ ਦੇਣ ਲਈ, ਜਾਂ ਤੁਹਾਡੀ ਮਦਦ ਕਰਨ ਲਈ ਕਿਸੇ ਵੀ ਭੌਤਿਕ ਤਰੀਕੇ ਵਿਚ, ਮੈਂ ਇਹ ਰੂਹਾਨੀ ਤੌਰ ਤੇ ਕਰਾਂਗੀ। ਮੈਂ ਹਮੇਸ਼ਾਂ ਉਥੇ ਤੁਹਾਡੇ ਨਾਲ ਹੋਵਾਂਗੀ। ਬਸ ਸ਼ਾਂਤ ਰਹਿਣਾ; ਅੰਦਰਵਾਰ ਰਹਿਣਾ। ਫਿਰ ਤੁਸੀਂ ਸੁਣੋਂਗੇ, ਤੁਸੀਂ ਦੇਖੋਂਗੇ, ਤੁਸੀਂ ਮਹਿਸੂਸ ਕਰੋਂਗੇ, ਤੁਸੀਂ ਜਾਣ ਲਵੋਂਗੇ ਕਿ ਮੈਂ ਤੁਹਾਨੂੰ ਦਸਣ ਦੀ ਕੋਸ਼ਿਸ਼ ਕਰ ਰਹੀ ਹਾਂ। ਬਸ ਪਵਿਤਰ ਰਹਿਣਾ, ਅੰਦਰੋਂ ਸ਼ਾਂਤ, ਚੁਪ ਰਹਿਣਾ, ਫਿਰ ਤੁਸੀਂ ਇਹ ਸੁਣ ਲਵੋਂਗੇ, ਤੁਸੀਂ ਇਹ ਜਾਣ ਲਵੋਂਗੇ, ਤੁਸੀਂ ਇਹ ਮਹਿਸੂਸ ਕਰੋਂਗੇ। ਤੁਹਾਨੂੰ ਸਦਾ ਲਈ ਬਖਸ਼ਿਆ ਜਾਵੇ। ਆਮੇਨ। ਤੁਹਾਡਾ ਧੰਨਵਾਦ।ਅਤੇ ਮੇਰੇ ਸਰੀਰ ਦੀ ਵਿਦਾਇਗੀ ਦੇ ਸਬੰਧ ਵਿਚ, ਜੇ ਕਦੇ ਇਹ ਸਚਮੁਚ ਵਾਪਰਦਾ ਹੈ, ਕਿਸੇ ਚੀਜ਼ ਨੂੰ ਦੋਸ਼ ਨਾ ਦੇਣਾ; ਇਹ ਬਸ ਸ਼ਾਇਦ ਸੰਸਾਰ ਦੇ ਕਰਮ ਬਹੁਤੇ ਵਡੇ ਹਨ ਦੁਬਾਰਾ, ਨਾਲੇ ਦੁਸ਼ਟ ਜਾਦੂ ਨਾਲ ਇਕਠੇ, ਅਤੇ ਨਾਕਾਰਾਤਮਿਕ ਸ਼ਕਤੀ ਨਾਲ। ਇਹ ਜਾਦੂਗਰਨੀ-ਔਰਤ ਸਿਰਫ ਬਸ ਖੁਦ ਆਪ ਹੀ ਨਹੀਂ ਹੈ, ਉਸ ਦੇ ਕੋਲ 510 ਅਨੁਯਾਈ ਹਨ - ਸਾਰੇ ਦਾਨਵ, ਸਾਰੇ ਦੁਸ਼ਟ, ਸਾਡੇ ਮਾੜੇ; ਸਮਾਨ ਚੀਜ਼ ਸਮਾਨ ਨੂੰ ਆਕਰਸ਼ਕ ਕਰਦੀ ਹੈ। ਸੋ ਇਹ ਉਤਨਾ ਸੌਖਾ ਨਹੀਂ ਹੈ। ਜਦੋਂ ਬੁਧ ਜਿੰਦਾ ਸਨ, ਇਹ ਕਿਹਾ ਗਿਆ ਸੀ ਕਿ ਤਿੰਨ ਮਹੀਨਿਆਂ ਲਈ, ਕਿਉਂਕਿ ਪੈਰੋਕਾਰਾਂ ਦੇ ਕਰਮ ਬਹੁਤੇ ਭਾਰੇ ਸਨ, ਬੁਧ ਨੇ ਕੁਝ ਨਹੀਂ ਖਾਧਾ ਸੀ। ਉਨਾਂ ਨੂੰ ਘੋੜੇ ਦਾ ਖਾਣ ਖਾਣਾ ਪਿਆ। ਅਤੇ ਉਹ ਭਾਰਤ ਵਿਚ ਸੀ। ਪੂਰਬ ਵਿਚ, ਲੋਕਾਂ ਕੋਲ ਭਿਕਸ਼ੂਆਂ ਲਈ ਅਜ਼ੇ ਵੀ ਵਧੇਰੇ ਸਤਿਕਾਰ ਹੈ, ਉਹ ਇਕ ਕੋਮਲ ਸਿਖਿਆ ਪ੍ਰਤੀ ਵਧੇਰੇ ਆਦੀ ਹਨ, ਅਤੇ ਉਹਨਾਂ ਨੂੰ ਪਾਲਿਆ ਗਿਆ ਹੈ ਰੂਹਾਨੀ ਅਭਿਆਸੀਆਂ ਦਾ ਸਤਿਕਾਰ ਕਰਨ ਨਾਲ। ਪਰ ਫਿਰ ਵੀ, ਉਨਾਂ ਨਾ ਇਸ ਤਰਾਂ ਵਿਹਾਰ ਕੀਤਾ ਗਿਆ ਸੀ, ਅਤੇ ਤਕਰੀਬਨ ਮਰ ਗਏ - ਉਨਾਂ ਦਾ ਚਚੇਰੇ ਭਰਾ ਉਨਾਂ ਉਪਰ ਚਟਾਨਾਂ ਨੂੰ ਰੇੜਦਾ ਹੋਇਆ, ਜਾਂ ਉਨਾਂ ਨੂੰ ਮਾਰਨਾ ਚਾਹੁੰਦਾ ਸੀ, ਪਰ ਸਿਰਫ ਉਨਾਂ ਦੇ ਇਕ ਪੈਰ ਦੀ ਉਂਗਲੀ ਨੂੰ ਕਟ ਸਕਿਆ। ਅਤੇ ਭਗਵਾਨ ਈਸਾ ਨੂੰ ਉਦੋਂ ਤੋਂ ਸਤਾਇਆ ਗਿਆ ਜਦੋਂ ਉਹ ਸਚ ਸਿਖਾਉਣ ਲਈ ਬਾਹਰ ਆਏ ਸੀ ਅਤੇ ਫਿਰ ਅੰਤ ਵਿਚ ਸਲੀਬ ਤੇ ਸਲੀਬ ਤੇ ਚਾੜਿਆ ਗਿਆ ਇਸ ਤਰਾਂ।ਇਹ ਹੈ ਕਿਉਂਕਿ ਇਹ ਭੌਤਿਕ ਸੰਸਾਰ ਦੀ ਬਹੁਤ ਖਰਵੀ ਐਨਰਜ਼ੀ ਹੈ - ਸਹਿਣਸ਼ੀਲ ਨਹੀਂ, ਬਿਲਕੁਲ ਵੀ ਦਿਆਲੂ ਨਹੀਂ, ਮਨੁਖਾਂ ਦੇ ਹਿੰਸਕ ਕਾਰਜ਼ਾਂ ਕਾਰਨ। ਕਿੰਨੇ ਸਮੇਂ ਤੋਂ ਪਹਿਲਾਂ ਹੀ - ਤੁਸੀਂ ਜਾਣਦੇ ਹੋ, ਅਸੀਂ ਗਿਣਤੀ ਨਹੀਂ ਕਰ ਸਕਦੇ। ਸੋ ਕਦੇ ਕਦਾਂਈ, ਉਥੇ ਸਿਸਟਮ ਵਿਚ ਖਰਾਬੀ ਹੁੰਦੀ ਹੈ, ਜਿਵੇਂ ਮਹਾਂਮਾਰੀਆਂ, ਛੂਤ ਦੇ ਰੋਗ, ਆਫਤਾਂ ਤੋਂ ਤਬਾਹੀ, ਯੁਧ, ਆਦਿ। ਪਰ ਫਿਰ ਵੀ, ਗ੍ਰਹਿ ਦੇ ਸਾਰੇ ਕਰਮਾਂ ਨੂੰ ਸਾਫ ਕਰਨ ਲਈ ਕਾਫੀ ਨਹੀਂ। ਸੋ ਹੁਣ ਉਥੇ ਇਕ ਵਡਾ ਸਮਾਂ ਚਲ ਰਿਹਾ ਹੈ - ਸ਼ਾਇਦ ਅਸੀਂ ਅੰਤ ਦਾ ਸਾਹਮੁਣਾ ਕਰ ਰਹੇ ਹਾਂ। ਸਾਰੇ ਫਰਿਸ਼ਤੇ, ਸਾਰੇ ਸਵਰਗ, ਸਾਰੇ ਬੁਧ ਅਤੇ ਗੁਰੂ, ਇਥੋਂ ਤਕ ਸਰਬਸ਼ਕਤੀਮਾਨ ਪ੍ਰਮਾਤਮਾ , ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਸਾਨੂੰ ਸਾਧਨ ਲੈਣ ਦੀ ਲੋੜ ਹੈ ਜੋ ਸਾਡੀ ਮਦਦ ਕਰ ਸਕਦਾ ਹੈ। ਸਾਨੂੰ ਉਹ ਰਾਹ ਲੈਣਾ ਪਵੇਗਾ ਜੋ ਸਾਨੂੰ ਬਚਣ ਦੀ ਆਜ਼ਾਦੀ ਦੇ ਸਕਦਾ ਹੈ। ਪਰ ਅਸੀਂ ਨਹੀਂ ਕਰ ਰਹੇ। ਅਸੀਂ ਨਹੀਂ ਕਰਦੇ। ਕਿਉਂਕਿ ਜੇਕਰ ਅਸੀਂ ਹਿੰਸਾ ਪੈਦਾ ਕਰਦੇ ਹਾਂ, ਫਿਰ ਹਿੰਸਾ ਸਾਡੇ ਵਲ ਇਕ ਬੂਮਰੈਂਗ ਦੀ ਤਰਾਂ ਵਾਪਸ ਆਵੇਗੀ। ਇਹ ਹੈ ਜਿਵੇਂ, "ਜੋ ਵੀ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਵਢੋਂਗੇ, ਫਲ ਪਾਉਂਗੇ।"ਅਤੇ ਮਦਦਗਾਰ ਸਿਰਫ ਕੋਸ਼ਿਸ਼ ਕਰ ਸਕਦੇ ਹਨ। ਉਨਾਂ ਦਾ ਸਭ ਤੋਂ ਵਧੀਆ ਅਤੇ ਆਪਣੇ ਹੁੰਝੂ ਵਹਾਅ ਸਕਦੇ; ਉਹ ਕਰਦੇ ਹਨ ਜੋ ਉਹ ਕਰ ਸਕਦੇ ਹਨ। ਪਰ ਅਸੀਂ ਹਾਂ, ਮੁਖ ਪਾਤਰ, ਜਿਨਾਂ ਨੂੰ ਸਚਮੁਚ ਆਪਣੀ ਮਦਦ ਕਰਨੀ ਚਾਹੀਦੀ ਹੈ, ਅਸਲੀ ਬੁਧ ਸੁਭਾਅ ਦਿਖਾਉਣ ਲਈ - ਕਿਸੇ ਹਦ ਤਕ, ਘਟੋ ਘਟ। ਜੇੁਕਰ ਅਸੀਂ ਨਹੀਂ ਪਛਾਣਦੇ, ਜੇਕਰ ਅਸੀਂ ਬੁਧਹੁਡ ਤਕ ਨਹੀਂ ਪਹੁੰਚੇ, ਘਟੋ ਘਟ ਸਾਨੂੰ ਕੁਝ ਹਦ ਤਕ ਪਿਆਰ-ਦਇਆ ਦਿਖਾਉਣੀ ਜ਼ਰੂਰੀ ਹੈ। ਅਤੇ ਸਾਨੂੰ ਪ੍ਰਮਾਤਮਾ ਦਾ-ਦਇਆਵਾਨ ਬਚਿਆਂ ਦਾ ਦਰਜਾ ਦਿਖਾਉਣਾ ਜ਼ਰੂਰੀ ਹੈ। ਨਹੀਂ ਤਾਂ, ਸਾਨੂੰ ਇਸ ਤਰਾਂ ਕੁਝ ਨਹੀਂ ਮਿਲਦਾ। ਜੇਕਰ ਅਸੀਂ ਦੂਜੇ ਮਨੁਖਾਂ ਅਤੇ ਸਾਰੇ ਜੀਵਾਂ ਲਈ ਵੀ ਹਿੰਸਾ ਪੈਦਾ ਕਰਨਾ ਜ਼ਾਰੀ ਰਖਦੇ ਹਾਂ, ਫਿਰ ਸਾਡੇ ਕੋਲ ਹੋਰ ਬਦਲੇ ਵਿਚ ਕੁਝ ਨਹੀਂ ਹੋ ਸਕਦਾ, ਸਿਵਾਇ ਜੋ ਅਸੀਂ ਬੀਜ਼ਿਆ ਹੈ। ਜਿਵੇਂ ਤੁਸੀਂ ਬੀਜਦੇ ਹੋ, ਉਹੀ ਤੋਂ ਵਢੋਂਗੇ। ਜੋ ਵੀ ਕਰਮ ਤੁਸੀਂ ਪੈਦਾ ਕਰਦੇ, ਤੁਹਾਨੂੰ ਉਹੀ ਨਤੀਜਾ ਪ੍ਰਾਪਤ ਹੋਵੇਗਾ।ਕੋਈ ਵੀ ਧਰਮ ਤੁਹਾਨੂੰ ਸਮਾਨ ਚੀਜ਼ ਦਸਦਾ ਹੈ: ਇਸਾਈ ਇਹ ਧਰਮ ਕਹਿੰਦਾ ਹੈ, ਬੁਧ ਧਰਮ ਇਹ ਕਹਿੰਦਾ ਹੈ; ਜੈਨ ਧਰ ਸਮਾਨ ਚੀਜ਼ ਕਹਿੰਦਾ ਹੈ, ਹਿੰਦੂ ਧਰਮ ਸਮਾਨ ਚੀਜ਼ ਕਹਿੰਦਾ ਹੈ; ਇਸਲਾਮ ਵੀ ਸਮਾਨ ਚੀਜ਼ ਕਹਿੰਦਾ ਹੈ। ਇਹੀ ਹੈ ਸਾਨੂੰ ਲਭਣਾ ਪੈਣਾ ਅਤੇ ਇਹਦਾ ਅਭਿਆਸ ਕਰਨਾ ਪੈਣਾ। ਸਾਨੂੰ ਉਹ ਸਿਖਿਆ ਅੰਦਰ ਉਥੇ ਲਭਣੀ ਜ਼ਰੂਰੀ ਹੈ, ਸਾਡੇ ਆਪਣੇ ਧਰਮ ਵਿਚ, ਅਤੇ ਇਹਨੂੰ ਅਮਲ ਕਰਨਾ। ਫਿਰ ਅਸੀਂ ਜਾਣ ਲਵਾਂਗੇ। ਨਹੀਂ ਤਾਂ, ਉਥੇ ਸੰਤ ਅਤੇ ਸਾਧੂ, ਰਿਸ਼ੀ-ਮੁਨੀ ਜਾਂ ਬੁਧ, ਗੁਰੂ ਬਹੁਤਾ ਨਹੀਂ ਕਰ ਸਕਦੇ।