ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਦੇਖੋ, ਇਥੋਂ ਤਕ ਫਰਿਸ਼ਤਿਆਂ ਕੋਲ ਵੀ ਨਹੀਂ ਹੈ ਜੋ ਸਾਡੇ ਕੋਲ ਹੈ। ਇਸ ਲਈ, ਪ੍ਰਮਾਤਮਾ ਸਾਨੂੰ ਬਹੁਤ ਪਿਆਰ ਕਰਦੇ ਹਨ, ਅਤੇ ਬਹੁਤੇ ਫਰਿਸ਼ਤੇ ਈਰਖਾ ਕਰਦੇ ਸਨ ਅਤੇ ਅਨੇਕ ਹੀ ਚੀਜ਼ਾਂ ਗਲਤ ਕਰਦੇ ਸੀ। ਸੋ ਪ੍ਰਮਾਤਮਾ ਨੂੰ ਉਨਾਂ ਨੂੰ ਇਕ ਨੀਵੀਂ ਹੋਂਦ ਵਿਚ ਬਾਹਰ ਕਢਣਾ ਪਿਆ। ਪਰ ਫਿਰ ਫਰਿਸ਼ਤਿਆਂ, ਦੂਤਾਂ ਨੂੰ ਵੀ ਪ੍ਰਮਾਤਮਾ ਦੁਆਰਾ ਸ਼ਕਤੀ ਦਿਤੀ ਗਈ ਉਨਾਂ ਦੀ ਹੋਂਦ ਤੋਂ ਬਾਅਦ। ਇਸ ਲਈ, ਉਹ ਅਜ਼ੇ ਵੀ ਆਪਣੀ ਸ਼ਕਤੀ ਦੀ ਇਕ ਬਹੁਤ ਨਾਕਾਰਾਤਮਿਕ ਤਰੀਕੇ ਨਾਲ ਵਰਤੋਂ ਕਰਦੇ ਹਨ - ਮਨੁਖਾਂ ਨੂੰ ਬਹੁਤ, ਬਹੁਤ ਔਖੀਆਂ ਸਥਿਤੀਆਂ ਵਿਚ , ਸੰਘਰਸ਼ ਵਾਲੀਆਂ ਹਾਲਾਤਾਂ ਵਿਚ ਦੀ, ਅਤੇ ਚਣੌਤੀ ਵਾਲੇ ਟੈਸਟਾਂ ਵਿਚ ਦੀ ਪਾਉਂਦੇ। ਕਿਉਂਕਿ ਮਨੁਖਾਂ ਨੇ ਪਹਿਲੇ ਹੀ ਪ੍ਰਮਾਤਮਾ ਤੋਂ ਬਾਹਰ ਜਨਮ ਲਿਆ ਸੀ - ਭਾਵੇਂ ਸਾਡੇ ਕੋਲ ਅਜ਼ੇ ਇਹ ਸਭ ਰਬੀ ਸ਼ਕਤੀ ਹੈ, ਥੋੜੇ ਘਟ ਪਧਰ ਤਕ , ਪਰ ਅਜ਼ੇ ਵੀ ਫਰਿਸ਼ਤਿਆਂ ਨਾਲੋਂ ਵਧੇਰੇ ਮਜ਼ਬੂਤ - ਫਿਰ ਵੀ, ਮਨੁਖਾਂ ਨੂੰ ਭੌਤਿਕ ਖੇਤਰ ਵਿਚ ਪਾਇਆ ਗਿਆ ਸੀ ਬਿਨਾਂ ਕੋਈ ਸਿਖਲਾਈ ਦੇ, ਬਿਨਾਂ ਬਹੁਤੀ ਤਿਆਰੀ ਦੇ ਅਗੇ ਜੀਵਨ ਦੀ ਔਖਿਆਈ ਲਈ। ਸ਼ਾਇਦ ਸਾਨੂੰ ਟ੍ਰੇਨ ਕੀਤਾ ਗਿਆ ਸੀ; ਸ਼ਾਇਦ ਸਾਨੂੰ ਦਸਿਆ ਗਿਆ ਸੀ ਸਵਰਗ ਵਿਚ ਕੀ ਕਰਨਾ ਹੈ, ਸਾਡੇ ਇਸ ਭੋਤਿਕ ਸਰੀਰ ਵਿਚ ਛਾਲ ਮਾਰਨ ਤੋਂ ਪਹਿਲਾਂ। ਫਿਰ ਅਸੀਂ ਭੁਲ ਗਏ। ਅਸੀਂ ਵਿਚ ਛਾਲ ਮਾਰੀ; ਜਦੋਂ ਅਸੀਂ ਇਸ ਭੌਤਿਕ ਜਾਮੇ ਵਿਚ ਅੰਦਰ ਆ ਗਏ, ਅਸੀਂ ਭੁਲ ਗਏ ਸਾਨੂੰ ਕੀ ਹਦਾਇਤ ਦਿਤੀ ਗਈ ਸੀ, ਸਾਨੂੰ ਕੀ ਕਿਹਾ ਗਿਆ ਸੀ, ਕਿਵੇਂ ਸਭ ਕਿਸਮਾਂ ਦੀਆਂ ਸਥਿਤੀਆਂ ਨਾਲ ਸਿਝਣਾ ਹੈ ਜਦੋਂ ਕਿ ਸਾਡੇ ਕੋਲ ਆਪਣੇ ਅੰਦਰ ਇਤਨੀ ਜਿਆਦਾ ਵਿਰਾਸਤੀ ਸ਼ਕਤੀ ਹੈ। ਪਰ ਫਿਰ, ਤੁਸੀਂ ਦੇਖੋ, ਅਸੀਂ ਭੁਲ ਗਏ ਹਾਂ।ਸੋ ਹੁਣ ਅਸੀਂ ਸੋਚਦੇ ਹਾਂ ਕਿਉਂ, ਜੇਕਰ ਪ੍ਰਮਾਤਮਾ ਨੇ ਸਾਨੂੰ ਆਪਣੇ ਆਵਦੇ ਚਿਤਰ ਵਿਚ ਬਣਾਇਆ ਸੀ, ਫਿਰ ਅਸੀਂ ਪ੍ਰਮਾਤਮਾ ਵਰਗੇ ਕਿਉਂ ਨਹੀਂ ਹਾਂ? ਅਸੀਂ ਇਤਨੇ ਨਿਮਰ ਹਾਂ, ਅਸੀਂ ਇਤਨੀ ਸੰਘਰਸ਼ ਕਰ ਰਹੇ ਹਾਂ, ਅਸੀਂ ਇਤਨੇ ਕਮਜ਼ੋਰ ਹਾਂ, ਇਤਨੇ ਅਣਜਾਣ, ਅਤੇ ਅਸੀਂ ਬਹੁਤਾ ਨਹੀਂ ਜਾਣਦੇ ਕਿਸੇ ਹੋਰ ਚੀਜ਼ ਬਾਰੇ ਸਿਵਾਇ ਇਸ ਭੌਤਿਕ ਸੰਸਾਰ ਜਿਥੇ ਸਾਨੂੰ ਜਿੰਦਾ ਰਹਿਣ ਲਈ, ਆਪਣੀ ਜੀਵਿਕਾ ਕਮਾਉਣ ਲਈ ਇਤਨਾ ਸਖਤ ਕੰਮ ਕਰਨਾ ਪੈਂਦਾ ਹੈ। ਸਾਡੇ ਕੋਲ ਕੁਝ ਰਚਾਨਤਮਿਕ ਸ਼ਕਤੀ ਹੈ, ਜਿਵੇਂ ਅਸੀਂ ਦੇਖ ਸਕਦੇ ਹਾਂ, ਪਰ ਅਸੀਂ ਇਹ ਸਭ ਦੀ ਕਦਰ ਨਹੀਂ ਕਰਦੇ। ਜਿਵੇਂ ਅਸੀਂ ਬਚੇ ਪੈਦਾ ਕਰਦੇ ਹਾਂ ਅਤੇ ਸਾਡੇ ਕੋਲ ਬੁਧੀ ਹੈ, ਅਸੀਂ ਇਕ ਜੰਗਲੀ ਜ਼ਮੀਨ ਦੇ ਇਕ ਟੁਕੜੇ ਨੂੰ ਇਕ ਬਹੁਤ ਹੀ ਉਪਜਾਊ ਖੇਤ ਵਿਚ ਬਦਲ ਸਕਦੇ ਹਾਂ, ਹੋਰ ਸਾਡੇ ਆਲੇ ਦੁਆਲੇ ਸਾਰਿਆਂ ਨੂੰ ਭੋਜ਼ਨ ਅਤੇ ਪੋਸ਼ਣ ਲਿਆ ਸਕਦੇ ਹਾਂ, ਮਿਸਾਲ ਵਜੋਂ। ਅਤੇ ਫਿਰ ਅਸੀਂ ਇਹ ਅਤੇ ਉਹ ਸੁਪਰ ਹਾਏ ਟੈਕ ਸਿਰਜ਼ ਸਕਦੇ: ਹਵਾਈ ਜ਼ਹਾਜ਼, ਕਾਰਾਂ, ਚੰਦਰਮਾ ਨੂੰ ਰੋਕਟਾਂ, ਸੁਪਰ ਅੰਤਰਾਸ਼ਟਰੀ ਇੰਟਰਨੈਟ, ਮਿਸਾਲ ਵਜੋਂ, ਇਕ ਟੈਲੀਫੋਨ ਜੋ ਅਸੀਂ ਇਕ ਦੂਜੇ ਨਾਲ ਹਜ਼ਾਰਾਂ ਹੀ ਮੀਲਾਂ ਤੋਂ ਆਮੋ-ਸਾਹਮੁਣੇ ਗਲ ਕਰਨ ਲਈ ਵਰਤ ਸਕਦੇ ਹਾਂ ਉਵੇਂ ਜਿਵੇਂ ਅਸੀਂ ਇਕ ਦੂਜੇ ਦੇ ਸਾਹਮੁਣੇ ਹੋਈਏ। ਉਹ ਹੈ ਜੋ ਸਾਡੇ ਕੋਲ ਹੈ ਪਰ ਸਾਡੇ ਕੋਲ ਹੋਰ ਬਹੁਤ ਹੈ ਲੁਕਿਆ ਹੋਇਆ ਇਸ ਛੋਟੇ ਜਿਹੇ ਸਰੀਰ ਵਿਚ ਜੋ ਸਾਡੇ ਵਿਚੋਂ ਬਹੁਤਿਆਂ ਨੇ ਇਹ ਨਹੀਂ ਖੋਜਿਆਹੁਣ ਤਾਂਹੀ, ਸਵਰਗ ਨੇ ਮੈਨੂੰ ਦਸਿਆ ਹੈ ਕਿ ਉਥੇ ਕੋਈ ਨਹੀਂ ਜਿਸ ਨੇ ਭੌਤਿਕ ਸਰੀਰ ਦੀਆਂ ਸਾਰੀਆਂ ਇਹਨਾਂ ਖੂਬੀਆਂ, ਚਮਤਕਾਰਾਂ ਨੂੰ ਖੋਜ਼ਿਆ ਹੈ। ਮੈਂ ਵੀ ਹਾਲ ਹੀ ਤਕ ਇਹਦੇ ਬਾਰੇ ਬਹੁਤਾ ਨਹੀਂ ਜਾਣਦੀ ਸੀ। ਇਹ ਦੁਬਾਰਾ ਇਕ ਨਵੀਂ ਖੋਜ ਹੈ। ਜਿਹੜਾ ਵੀ ਇਸ ਗ੍ਰਹਿ ਨੂੰ ਆਉਂਦਾ ਹੈ ਹਮੇਸ਼ਾਂ ਲਈ ਸਿਖਦਾ ਰਹੇਗਾ। ਜਿਥੋਂ ਤਕ ਸਥਿਤੀ ਸਾਨੂੰ ਹੁਕਮ ਦਿੰਦੀ ਹੈ, ਅਸੀਂ ਆਪਣੇ ਬਹੁਤ ਹੀ ਨਿਮਰ ਆਪੇ ਵਿਚ ਛੁਪੀਆਂ ਹੋਈਆਂ ਚਮਤਕਾਰ ਸ਼ਕਤੀਆਂ ਨੂੰ ਲ਼ਭ ਲਵਾਂਗੇ। ਮੈਂ ਹੁਣੇ ਤੁਹਾਨੂੰ ਕੁਝ ਉਦਾਹਰਣਾ ਦਿਤੀਆਂ ਹਨ ਦੇਖਣ ਲਈ ਕਿਵੇਂ ਤੁਸੀਂ ਆਪਣਾ ਭੌਤਿਕ ਸਰੀਰ ਕੁਝ ਸਧਾਰਨ ਆਸਣਾਂ ਵਿਚ ਵਰਤ ਸਕਦੇ ਹੋ ਜੋ ਪਹਿਲਾਂ ਹੀ ਪ੍ਰਸਿਧ ਹਨ। ਸ਼ਾਇਦ ਇਹੀ ਸਭ ਕਿਸੇ ਸਿਆਣੇ ਗੁਰੂ ਦੀ ਪ੍ਰਾਚੀਨ ਖੋਜ਼ ਤੋਂ ਬਚਿਆ ਖੁਚਿਆ ਸੀ। ਉਥੇ ਬਹੁਤ ਹਨ, ਹੋਰ ਬਹੁਤ ਪਰ ਇਥੋਂ ਤਕ ਇਸ ਭੌਤਿਕ ਸਰੀਰ ਵਿਚ, ਸਾਡੇ ਕੋਲ ਉਨਾਂ ਨੂੰ ਵਰਤਣ ਦਾ ਕਾਫੀ ਸਮਾਂ ਨਹੀਂ ਹੈ। ਜੇਕਰ ਮੈਨੂੰ ਚੋਣ ਕਰਨੀ ਪਵੇ, ਮਿਸਾਲ ਵਜੋਂ, ਕਿਹੜਾ ਵਰਤੋਂ ਕਰਨਾ ਕਿਸੇ ਵੀ ਚੀਜ਼ ਲਈ, ਫਿਰ ਮੈਨੂੰ ਦੇਖਣਾ ਪਵੇਗਾ ਕਿਸ ਸਥਿਤੀ ਵਿਚ ਮੈਨੂੰ ਉਹ ਵਰਤੋਂ ਕਰਨ ਦੀ ਲੋੜ ਹੈ। ਅਤੇ ਕੁਝ ਸਰੀਰ ਦੀ ਸ਼ਕਤੀ... ਇਹ ਅਸਲ ਵਿਚ ਸਰੀਰ ਨਹੀਂ ਹੈ, ਭਾਵ ਸ਼ਕਤੀ ਜੋ ਸਰੀਰ ਵਿਚ ਛੁਪੀ ਹੋਈ ਹੈ, ਬਸ ਜਿਵੇਂ ਬਿਜ਼ਲੀ ਦੀ ਸ਼ਕਤੀ ਬਿਜ਼ਲੀ ਦੀ ਤਾਰ ਵਿਚ ਛੁਪੀ ਹੋਈ ਹੈ, ਮਿਸਾਲ ਵਜੋਂ ਉਸ ਤਰਾਂ।ਅਤੇ ਇਥੋਂ ਤਕ, ਬਸ ਕਹਿ ਲਵੋ, ਇਕ ਸਧਾਰਨ ਕੰਪਿਉਟਰ, ਉਥੇ ਬਹੁਤ, ਬਹੁਤ ਐਪਜ਼ ਹਨ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਚੀਜ਼ਾਂ ਜੋ ਕਦੇ ਕਦਾਂਈ ਕੰਪਿਉਟਰ ਦਾ ਮਾਲਕ ਇਹਨਾਂ ਸਭ ਨੂੰ ਵਰਤੋਂ ਕਰਨਾ ਨਹੀਂ ਜਾਣਦਾ। ਬਸ ਮਸ਼ੀਨਾਂ ਬਾਰੇ ਗਲ ਕਰਦੇ ਹਾਂ ਜਿਵੇਂ ਕੰਪਿਊਟਰ, ਫਿਰ ਤੁਸੀਂ ਭੌਤਿਕ ਸਰੀਰ ਬਾਰੇ ਸ਼ਾਇਦ ਕੁਝ ਵਧੇਰੇ ਸਮਝ ਸਕੋਂਗੇਪ ਭੌਤਿਕ ਸਰੀਰ ਜਿਵੇਂ ਇਕ ਸਾਧਨ ਹੈ ਅੰਦਰ ਬਹੁਤ ਸਾਰੇ ਲਾਭਦਾਇਕ ਜਾਣਕਾਰੀ ਦੇ ਟੁਕੜਿਆਂ ਨਾਲ ਜੋ ਬਹੁਤੇ ਲੋਕ ਅਜ਼ੇ ਨਹੀਂ ਜਾਣਦੇ। ਸੋ ਬਹੁਤ, ਇਤਨੇ ਜਿਆਦਾ ਕਿ ਇਥੋਂ ਤਕ ਜੇਕਰ ਅਸੀਂ ਇਕ ਸਮੁਚਾ ਜੀਵਨਕਾਲ ਵਰਤੋਂ ਕਰਦੇ ਹਾਂ ਬਹੁਤਾ ਨਾ ਕਰਨ ਨਾਲ, ਅਸੀਂ ਸ਼ਾਇਦ ਉਨਾਂ ਸਾਰਿਆਂ ਬਾਰੇ ਨਾ ਪਤਾ ਕਰ ਸਕੀਏ। ਪਰ ਪ੍ਰਮਾਤਮਾ ਨੇ ਸਾਨੂੰ ਦਿਤਾ ਹੈ, ਖੈਰ, ਘਟੋ ਘਟ ਜੋ ਵੀ ਚੀਜ਼ ਦੀ ਮੈਨੂੰ ਲੋੜ ਹੈ ਮੈਂਨੂੰ ਦਿਤਾ ਹੈ, ਬਸ ਇਹੀ ਹੈ। ਮੈਂਨੂੰ ਉਨਾਂ ਸਾਰਿਆਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ । ਮੈਂ ਕਰ ਸਕਦੀ ਹਾਂ ਜੇਕਰ ਮੇਰੇ ਕੋਲ ਸਮਾਂ ਹੋਵੇ। ਪਰ ਮੈਂ ਜਿਆਦਾਤਰ ਸਮੇਂ ਬਹੁਤ ਜਿਆਦਾ ਵਿਆਸਤ ਹਾਂ। ਮੈਂ ਸਿਰਫ ਚੁਣਦੀ ਹਾਂ ਜੋ ਵੀ ਮੈਨੂੰ ਕੁਝ ਖਾਸ ਸਥਿਤੀਆਂ ਵਿਚ ਲੋੜ ਹੋਵੇ ਜਿਥੇ ਮੈਂ ਹੋਰ ਨਹੀਂ ਕਰ ਸਕਦੀ।ਜੇਕਰ ਤੁਸੀਂ ਖੋਜਦੇ ਹੋ, ਮਿਸਾਲ ਵਜੋਂ, ਇਹ ਸਾਰੀ ਸਰੀਰ ਵਿਚ ਛੁਪੀ ਹੋਈ ਸ਼ਕਤੀ - ਆਪਣੀਆਂ ਹਥਾਂ ਦੀਆਂ ਉਂਗਲੀਆਂ ਦੇ ਸਿਰੇ ਤੇ, ਆਪਣੇ ਪੈਰਾਂ ਵਿਚ, ਆਪਣੇ ਵਾਲਾਂ ਵਿਚ, ਤੁਹਾਡੇ ਸਰੀਰ ਦੇ ਹਰ ਇਕ ਛੋਟੇ ਜਿਹੇ ਮੀਲੀ ਮੀਲੀਮੀਟਰ ਵਿਚ - ਅਤੇ ਇਹ ਵਰਤੋਂ ਕਰਦੇ ਹੋ ਸਿਰਫ ਆਪਣੇ ਲਾਭ ਲਈ, ਜਾਂ ਸ਼ਾਇਦ ਆਪਣੇ ਪ੍ਰੀਵਾਰ ਲਈ, ਦੋ ਕੁ ਲੋਕਾਂ ਲਈ, ਫਿਰ ਤੁਸੀਂ ਜਿਵੇਂ ਸਵਰਗ ਵਿਚ ਜਿਉਂਦੇ ਹੋ। ਘਟੋ ਘਟ ਕੁਝ ਸਵਰਗਾਂ ਵਿਚ। ਸ਼ਾਇਦ ਸਭ ਤੋਂ ਉਚੇ ਪਧਰ ਦੇ ਸਵਰਗ ਨਹੀਂ, ਪਰ ਤੁਹਾਡਾ ਜੀਵਨ ਆਰਾਮਦਾਇਕ ਹੋਵੇਗਾ, ਨਿਰਵਿਘਨ, ਖੁਸ਼ਹਾਲ, ਆਸਾਨ। ਪਰ ਜੇਕਰ ਤੁਸੀਂ ਇਹ ਵਡੇ, ਕਈ ਸਮੂਹਾਂ ਦੇ ਲੋਕਾਂ ਲਈ ਵਰਤੋਂ ਕਰਦੇ ਹੋ, ਫਿਰ ਤੁਸੀਂ ਸ਼ਾਇਦ ਇਹ ਸਭ ਸੰਭਾਲਣ ਦੇ ਯੋਗ ਨਹੀਂ ਹੋ ਸਕਦੇ।ਉਦਾਹਰਣ ਵਜੋਂ, ਜਿਵੇਂ ਮੈਂ ਤੁਹਾਨੂੰ ਦਸਿਆ ਸੀ, ਜਿਸ ਤਰਾਂ ਤੁਸੀਂ ਬੈਠਦੇ ਹੋ, ਪੂਰੀ ਚੌਂਕੜੀ ਮਾਰ ਕੇ, ਅਗੂੰਠੇ ਅਤੇ ਅੰਗੂਠੇ ਅਤੇ ਨਾਲ ਦੀ ਉਂਗਲੀ ਨੂੰ ਇਕਠੇ ਰਖਦੇ ਅਤੇ ਸਾਰੀਆਂ ਦੂਜੀਆਂ ਉੰਗਲਾਂ ਸਾਹਮੁਣੇ ਵਲ ਨੂੰ ਫੈਲ਼ਾਉਂਦੇ, ਫਿਰ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਪੂਰੀ ਤਰਾਂ ਕੰਟ੍ਰੋਲ ਕਰ ਸਕਦੇ ਹੋ - ਜੇਕਰ ਤੁਸੀਂ ਚਾਹੋਂ, ਜਦੋਂ ਵੀ ਤੁਸੀਂ ਚਾਹੋਂ - ਤਾਂਕਿ ਤੁਸੀਂ ਹਰ ਅਜ਼ਮਾਇਸ਼ ਵਿਚ ਜਾਂ ਦਿਲ-ਤੋੜਨ ਵਾਲੀ ਸਥਿਤੀ ਵਿਚ ਸ਼ਾਇਦ ਸ਼ਾਂਤ ਰਹਿ ਸਕਦੇ ਹੋ। ਪਰ ਉਹ ਸਿਰਫ ਤੁਹਾਡੇ ਲਈ ਹੀ ਹੈ। ਸੋ ਤੁਸੀਂ ਇਹਨਾਂ ਸਾਧਨਾਂ ਨੂੰ ਆਪਣੇ ਲਈ ਵਰਤ ਸਕਦੇ ਹੋ। ਪਰ ਉਥੇ ਕੁਝ ਹੋਰ ਹਨ ਜੋ ਮੈਂ ਸ਼ਾਇਦ ਤੁਹਾਨੂੰ ਨਹੀਂ ਦਸ ਸਕਦੀ। ਸ਼ਾਇਦ ਇਕ ਦਿਨ, ਕੌਣ ਜਾਣਦਾ ਹੈ; ਸ਼ਾਇਦ ਭਵਿਖ ਵਿਚ।ਜਦੋਂ ਸੰਸਾਰ ਬਿਹਤਰ ਬਣ ਜਾਂਦਾ ਹੈ, ਅਤੇ ਸ਼ਾਇਦ ਮਨੁਖ ਆਪਣੇ ਦਿਲਾਂ ਵਿਚ ਵਧੇਰੇ ਪਵਿਤਰ ਬਣ ਜਾਂਦੇ ਅਤੇ ਇਕ ਵਧੇਰੇ ਦਿਆਲੂ, ਰਹਿਮਦਿਲ ਜੀਵਨ ਦੇ ਢੰਗ ਦਾ ਅਨੁਸਰਨ ਕਰਦੇ ਹਨ - ਇਕ ਦੂਜੇ ਨਾਲ ਉਵੇਂ ਪਿਆਰ ਕਰਦੇ ਹਨ ਜਿਵੇਂ ਆਪਣੇ ਆਪ ਨਾਲ ਕਰਦੇ ਹਨ - ਫਿਰ ਸ਼ਾਇਦ ਪ੍ਰਮਾਤਮਾ ਸਾਡੇ ਭੌਤਿਕ, ਨਿਮਰ ਸਰੀਰਾਂ ਵਿਚ ਹੋਰ ਛੁਪੇ ਹੋਏ ਭੇਦਾਂ ਦਾ ਖੁਲਾਸਾ ਕਰਨ ਲਈ ਮੈਨੂੰ ਇਜਾਜ਼ਿਤ ਦੇਵੇ। ਪਰ ਅਜ਼ੇ ਨਹੀਂ, ਕਿਉਂਕਿ ਇਹ ਸ਼ਾਇਦ ਲੋਕਾਂ ਨੂੰ ਨੁਕਸਾਨ ਪਹੁੰਚਾਵੇ ਜੇਕਰ ਉਨਾਂ ਕੋਲ ਕਾਫੀ ਸ਼ੁਧਤਾ ਨਾ ਹੋਵੇ ਇਹ ਇਤਨੀ ਵਡੀ ਸ਼ਕਤੀ ਨੂੰ ਸਿਝਣ ਲਈ। ਉਥੇ ਹੋਰ, ਹੋਰ ਹਨ, ਬਿਨਾਂਸ਼ਕ, ਤੁਹਾਡੇ ਲਈ ਅਤੇ ਇਕ ਵਡੀ ਗਿਣਤੀ ਦੇ ਲੋਕਾਂ ਦੇ ਵਰਤੋਂ ਕਰਨ ਲਈ ਹੋਰ ਇਸ਼ਾਰੇ ਹਨ ਜੋ ਵਖ ਵਖ ਸ਼ਕਤੀਆਂ ਦੀ ਸਹੂਲਤ ਦੇਵੇਗੀ, ਪਰ ਇਹ ਹਮੇਸ਼ਾਂ ਸੰਸਾਰ ਦੇ ਸਾਰੇ ਲੋਕਾਂ ਦੀ ਵਡੀ ਗਿਣਤੀ ਲਈ ਨਹੀਂ ਹਨ। ਤੁਸੀਂ ਥੋੜੀ ਜਿਹੀ ਇਕ ਸਮੇਂ ਵਰਤ ਸਕਦੇ ਹੋ ਅਤੇ ਇਹ ਸੰਸਾਰ ਦੀ ਕੁਝ ਹਦ ਤਕ ਮਦਦ ਕਰ ਸਕਦੀ। ਅਤੇ ਫਿਰ ਇਹਦੇ ਲਈ ਸੰਸਾਰ ਦੀ ਮਦਦ ਕਰਨ ਲਈ, ਕੁਝ ਸਮਾਂ ਲਗੇਗਾ, ਜਿਵੇਂ ਇਕ ਵਡੀ ਗਿਣਤੀ ਦੇ ਲੋਕਾਂ ਲਈ, ਸਿਰਫ ਆਪਣੇ ਲਈ ਹੀ ਨਹੀਂ, ਜਾਂ ਆਪਣੇ ਛੋਟੇ ਜਿਹੇ ਪ੍ਰੀਵਾਰ ਲਈ।ਜੇਕਰ ਤੁਸੀਂ ਇਸ ਸ਼ਕਤੀ ਨੂੰ ਖੋਜ਼ ਸਕੋਂ ਜੋ ਤੁਹਾਡੇ ਸਰੀਰ ਦੇ ਅੰਦਰੇ ਛੁਟੀ ਹੋਈ ਹੈ, ਫਿਰ ਤੁਸੀਂ ਵਿਸ਼ਵਾਸ਼ ਕਰੋਂਗੇ ਕਿ ਜੋ ਪ੍ਰਮਾਤਮਾ ਨੇ ਬਾਈਬਲ ਵਿਚ ਕਿਹਾ ਹੈ ਕਿ ਪ੍ਰਮਾਤਮਾ ਨੇ ਤੁਹਾਨੂੰ ਉਨਾਂ ਦੀ ਆਪਣੀ ਮੂਰਤ ਵਿਚ ਬਣਾਇਆ ਹੈ। ਉਨਾਂ ਦੇ ਆਪਣੇ ਰੂਪ ਵਿਚ, ਉਨਾਂ ਨੇ ਮਨੁਖ ਬਣਾਇਆ। ਮੇਰੇ ਰਬਾ, ਕਲਪਨਾ ਕਰੋ ਤੁਸੀਂ ਪ੍ਰਮਾਤਮਾ ਦੀ ਸ਼ਕਤੀ ਦਾ ਪ੍ਰਤੀਰੂਪ ਹੋ। ਉਹਦੇ ਬਾਰੇ ਕਲਪਨਾ ਕਰੋ। ਇਹ ਕਿਤਨਾ ਮਹਾਨ ਹੋ ਸਕਦਾ ਹੈ? ਪਰ ਸਾਡੇ ਵਿਚੋਂ ਬਹੁਤਿਆਂ ਨੂੰ ਅੰਨਾ, ਬੋਲਾ, ਗੂੰਗਾ ਬਣਾਇਆ ਗਿਆ ਭਰਮ ਵਾਲੀ ਮਾਇਆ ਦੇ ਕਾਰਨ, ਇਸ ਸੰਸਾਰ ਵਿਚ ਭਰਮ ਵਾਲੀ ਸ਼ਕਤੀ ਜੋ ਸਾਨੂੰ ਹਾਵੀ ਕਰਦੀ ਹੈ - ਇਹਨਾਂ ਡਿਗੇ ਹੋਏ ਫਰਿਸ਼ਤਿਆਂ ਤੋਂ ਇਹ ਸ਼ਕਤੀ, ਜਿਸ ਦੀ ਉਨਾਂ ਵਿਚ ਪ੍ਰਮਾਤਮਾ ਤੋਂ ਪਹਿਲਾਂ ਬਹੁਤ ਸਾਰੀ ਸ਼ਕਤੀ ਸੀ। ਮਨੁਖਾਂ ਦੇ ਇਥੋਂ ਤਕ ਪ੍ਰਗਟ ਹੋਣ ਤੋਂ ਪਹਿਲਾਂ। ਪ੍ਰਮਾਤਮਾ ਨੇ ਪਹਿਲੇ ਹੀ ਫਰਿਸ਼ਤੇ ਬਣਾਏ ਸਨ। ਅਤੇ ਇਹ ਫਰਿਸ਼ਤੇ ਪ੍ਰਮਾਤਮਾ ਨਾਲ ਇਕ ਇਨਕਲਾਬ ਕਰ ਰਹੇ ਸਨ, ਮਨੁਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ, ਮਨੁਖਾਂ ਨੂੰ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਕਰ ਰਹੇ, ਉਨਾਂ ਨੂੰ ਨੀਵਾਂ ਕਰਨ ਲਈ, ਉਨਾਂ ਨਾਲ ਈਰਖਾ ਕਰਦੇ ਸਨ ਅਤੇ ਪ੍ਰਮਾਤਮਾ ਦੇ ਸਾਹਮੁਣੇ ਉਨਾਂ ਬਾਰੇ ਮਾੜੀਆਂ ਗਲਾਂ ਕਰਦੇ ਸਨ।ਇਸ ਤਰਾਂ, ਪ੍ਰਮਾਤਮਾ ਨੂੰ ਉਨਾਂ ਨੂੰ ਕਿਸੇ ਹੋਰ ਨੀਵੇਂ ਪਧਰ ਬਾਹਰ ਨਿਕਾਲ ਦਿਤਾ। ਪਰ ਅਜ਼ੇ ਵੀ, ਉਹ ਨਹੀਂ ਬਦਲ ਸਕੇ। ਉਨਾਂ ਨੇ ਪਸ਼ਚਾਤਾਪ ਨਹੀਂ ਕੀਤਾ ਅਤੇ ਉਨਾਂ ਨੇ ਪਰਖਣਾ ਜ਼ਾਰੀ ਰਖਿਆ, ਮਨੁਖਾਂ ਦੀ ਹਰ ਵਖਰੇ ਢੰਗ ਨਾਲ ਕੋਸ਼ਿਸ਼ ਕੀਤੀ ਬਸ ਪ੍ਰਮਾਤਮਾ ਨੂੰ ਅਤੇ ਆਪਣੇ ਆਪਣੇ ਆਪ ਨੂੰ ਸਾਬਤ ਕਰਨ ਲਈ ਕਿ ਮਨੁਖ ਤੁਛ ਹਨ, ਕੁਝ ਵੀ ਨਹੀਂ, ਕਿ ਮਨੁਖ ਸਚਮੁਚ ਉਹਨਾਂ ਨਾਲੋਂ ਬਿਹਤਰ ਨਹੀਂ, ਵਿਗਾੜੇ ਜਾਣ ਲਈ ਕੁਝ ਨਹੀਂ, ਫਰਿਸ਼ਤਿਆਂ ਨਾਲੋਂ ਬਿਹਤਰ ਵਿਹਾਰ ਕੀਤੇ ਜਾਣ ਲਈ ਕੁਝ ਨਹੀਂ, ਸਤਿਕਾਰੇ ਜਾਣ ਲਈ ਕੁਝ ਨਹੀਂ।ਪਰ ਅਸੀਂ ਰਚਨਾ ਦੇ ਤਾਜ ਹਾਂ। ਮੈਂ ਤੁਹਾਨੂੰ ਆਪਣੇ ਆਵਦੇ ਭੌਤਿਕ ਅਤੇ ਰੂਹਾਨੀ ਅਨੁਭਵਾਂ ਤੋਂ ਇਸ ਗਲ ਦਾ ਭਰੋਸਾ ਦੇ ਸਕਦੀ ਹਾਂ। ਅਤੇ ਬੁਧ ਨੇ ਕਿਹਾ ਮਨੁਖੀ ਸਰੀਰ ਪ੍ਰਾਪਤ ਕਰਨ ਲਈ ਸਚਮੁਚ ਦੁਰਲਭ ਹੈ। ਹਾਂਜੀ। ਕਿਉਂਕਿ ਮਨੁਖੀ ਸਰੀਰ ਦੇ ਅੰਦਰ, ਅਸੀਂ ਗਿਆਨਵਾਨ ਹੋ ਸਕਦੇ ਹਾਂ, ਅਸੀਂ ਸਾਡੇ ਅੰਦਰ ਪ੍ਰਮਾਤਮਾ ਦੀ ਸ਼ਕਤੀ ਮਹਿਸੂਸ ਕਰ ਸਕਦੇ ਹਾਂ, ਸਾਡੇ ਬੁਧ ਕੁਦਰਤੀ ਸੁਭਾਅ, ਬੁਧ ਸੁਭਾਅ ਦੀ ਮਹਾਨ ਸ਼ਕਤੀ ਜੋ ਸਾਡੇ ਅੰਦਰੇ ਹੈ। ਇਸੇ ਕਰਕੇ ਬੁਧ ਦੇ ਗਿਆਨਵਾਨ ਹੋਣ ਤੋਂ ਬਾਅਦ, ਉਸ ਨੇ ਕਿਹਾ, "ਸਾਰੇ ਮਨੁਖੀ ਜੀਵ ਮੇਰੇ ਵਾਂਗ ਹਨ! ਇਹ ਕਿਉਂ ਹੈ ਉਹਨਾਂ ਨੂੰ ਇਸ ਗਲ ਦਾ ਅਹਿਸਾਸ ਨਹੀਂ ਹੈ? ਇਹ ਸਾਡੀ ਸਥਿਤੀ ਹੈ।ਜੇਕਰ ਅਸੀਂ ਸਵਰਗਾਂ ਵਿਚ ਹਾਂ, ਪ੍ਰਮਾਤਮਾ ਵਲੋਂ ਲਾਡ ਪਿਆਰ ਕੀਤਾ ਜਾਂਦਾ, ਅਤੇ ਸਾਰੇ ਫਰਿਸ਼ਤਿਆਂ ਵਲੋਂ ਪਿਆਰ ਕੀਤਾ ਜਾਂਦਾ, ਅਤੇ ਸਾਰੇ ਉਚੇਰੇ ਜੀਵਾਂ ਵਲੋਂ ਸੇਵਾ ਕੀਤੀ ਜਾਂਦੀ, ਫਿਰ ਅਸੀਂ ਬਹੁਤਾ ਕੁਝ ਨਹੀਂ ਜਾਣਦੇ। ਅਸੀਂ ਬਸ ਅਨੰਦ ਮਾਣਾਂਗੇ - ਜੋ ਠੀਕ ਵੀ ਹੈ। ਇਸੇ ਕਰਕੇ ਬਹੁਤੇ ਜੀਵਨ ਮਨੁਖਾਂ ਵਰਗੇ ਭੌਤਕ ਪਧਰ ਨੂੰ ਥਲੇ ਨਹੀਂ ਆਉਂਦੇ। ਉਹ ਸੰਤੁਸ਼ਟ ਹਨ ਉਹਦੇ ਨਾਲ ਜੋ ਹਨ ਅਤੇ ਜੋ ਉਨਾਂ ਕੋਲ ਹੈ। ਪਰ ਕੁਝ ਸੋਚਣਗੇ ਜੇਕਰ ਉਥੇ ਉਸ ਤੋਂ ਪਰੇ ਕੋਈ ਚੀਜ਼ ਹੈ। ਉਹ ਜਿਵੇਂ ਕੋਸ਼ਿਸ਼ ਕਰਨੀ ਚਾਹੁਣਗੇ। ਅਤੇ ਡਿਗੇ ਹੋਏ ਦੂਤ, ਫਰਿਸ਼ਤੇ ਉਨਾਂ ਨੂੰ ਭੜਕਾਉਂਣਾ ਜ਼ਾਰੀ ਰਖਣਗੇ ਕੁਝ ਚੀਜ਼ ਨਵੀਂ ਟ੍ਰਾਏ ਕਰਨ ਲਈ, ਹਮੇਸ਼ਾਂ ਉਨਾਂ ਨੂੰ ਕਹਿੰਦੇ, "ਹੁਣ ਤੁਸੀਂ ਕੁਝ ਨਹੀਂ। ਜੇਕਰ ਤੁਸੀਂ ਹਿੰਮਤ ਕਰਦੇ ਹੋ, ਤੁਸੀਂ ਥਲੇ ਭੌਤਿਕ ਸੰਸਾਰ ਨੂੰ ਜਾਂਦੇ ਅਤੇ ਦੇਖੋ ਜੇਕਰ ਤੁਸੀਂ ਜਿੰਦਾ ਰਹਿ ਸਕਦੇ ਹੋ - ਦੇਖੋ ਜੇਕਰ ਤੁਸੀਂ ਕੁਝ ਚੀਜ਼ ਕਰ ਸਕਦੇ ਹੋ ਸਾਬਤ ਕਰਨ ਲਈ ਕਿ ਤੁਸੀਂ ਪ੍ਰਮਾਤਮਾ ਦੀ ਮੂਰਤ ਹੋ।"ਅਤੇ ਕੁਝ ਪ੍ਰਤਾਏ ਹੋਏ ਹਨ ਅਤੇ ਕੁਝ ਹੇਠਾਂ ਆਉਂਦੇ ਹਨ; ਉਹ ਆਪਣੇ ਆਪ ਨੂੰ ਜਾਣਨਾ ਚਾਹੁੰਦੇ ਹਨ। ਕਿਉਂਕਿ ਸਵਰਗਾਂ ਵਿਚ ਤੁਾਹਨੂੰ ਬਹੁਤਾ ਕਰਨ ਦੀ ਨਹੀਂ ਲੋੜ। ਸਭ ਚੀਜ਼ ਤੁਹਾਡੀ ਇਛਾ ਦੇ ਮੁਤਾਬਕ ਤੁਰੰਤ ਕੀਤੀ ਜਾਂਦੀ ਹੈ। ਇਥੋਂ ਤਕ ਇਕ ਨੀਵੇਂ ਸਵਰਗ ਵਿਚ, ਤੁਸੀਂ ਪਹਿਲੇ ਹੀ ਇਕ ਅਨੰਦਮਈ ਜੀਵਨ ਜੀਂਦੇ ਹੋ, ਇਕ ਉਚੇਰੇ ਵਾਲੇ ਦੀ ਗਲ ਕਰਨੀ ਤਾਂ ਪਾਸੇ ਰਹੀ। ਇਸ ਤਰਾਂ, ਜੇਕਰ ਤੁਸੀਂ ਪ੍ਰਮਾਤਮਾ ਦੇ ਨੇਮਾਂ ਨੂੰ ਪਰਖਣਾ ਚਾਹੁੰਦੇ ਹੋ - ਜਿਵੇਂ, "ਮੈਨੂੰ ਪ੍ਰਮਾਤਮਾ ਦੇ ਰੂਪ ਵਿਚ ਬਣਾਇਆ ਗਿਆ ਹੈ, ਅਤੇ ਮੇਰੇ ਕੋਲ ਸਭ ਸ਼ਕਤੀ ਸੰਭਵ ਮੌਜ਼ੂਦ ਹੈ" - ਹਾਂਜੀ, ਇਹ ਠੀਕ ਹੈ। ਪਰ ਇਹ ਮਾਇਆ , ਭਰਮ ਦੇ ਖੇਤਰ ਦੇ ਵਿਚ, ਉਨਾਂ ਨੇ ਇਹ ਵਖ ਵਖ ਤੌਰ ਤੇ ਬਣਾਇਆ - ਉਵੇਂ ਜਿਵੇਂ ਸਵਰਗ ਵਿਚ ਨਹੀਂ। ਸੋ ਤੁਸੀਂ ਵੀ ਸੰਘਰਸ਼ ਕਰੋਂਗੇ, ਸਖਤ ਕੰਮ ਕਰਦੇ ਹੋ ਤਾਂਕਿ ਇਥੋਂ ਤਕ ਇਥੇ ਜਿੰਦਾ ਰਹਿ ਸਕੋਂ, ਆਪਣੇ ਆਪ ਬਾਰੇ ਯਾਦ ਕਰਨ ਦੀ ਗਲ ਤਾਂ ਪਾਸੇ ਰਹੀ।ਸੋ ਇਹ ਸਥਿਤੀ ਨੂੰ ਦੇਖਦਿਆਂ, ਸਰਬਸ਼ਕਤੀਮਾਨ ਪ੍ਰਮਾਤਮਾ, ਸਭ ਤੋਂ ਉਚੇ, ਪੂਰਨ, ਅਤੇ ਸਾਰੇ ਗੁਰੂਆਂ ਨੇ ਪ੍ਰਮਾਤਮਾ ਦੀ ਹਿਦਾਇਤ ਦੇ ਅਤੇ ਮਾਰਗਦਰਸ਼ਨ ਦੇ ਅਧੀਨ, ਇਥੇ ਭੇਜੇ ਗਏ ਹਨ। ਮਨੁਖਾਂ ਦੀ ਸਥਿਤੀ ਨੂੰ ਜਾਣਦੇ ਹੋਏ, ਭੌਤਿਕ ਪਧਰ ਤੇ ਦੁਖਾਂ ਦੇ ਸਮੁੰਦਰ ਵਿਚ ਇਤਨੀ ਸੰਘਰਸ਼ ਕਰਦੇ ਦੇਖਦੇ ਹੋਏ, ਉਹ ਥਲੇ ਆਉਨਦੇ ਹਨ; ਸਾਨੂੰ ਸਿਖਾਉਣ ਲਈ, ਪ੍ਰਮਾਤਮਾ ਉਨਾਂ ਨੂੰ ਥਲੇ ਭੇਜਦੇ ਹਨ, ਸਾਨੂੰ ਦੁਬਾਰਾ ਘਰ ਜਾਣ ਦਾ ਰਾਹ ਦਿਖਾਉਣ ਲਈ, ਸਾਨੂੰ ਦਿਖਾਉਣ ਲਈ ਘਟੋ ਘਟ ਸਾਡਾ ਸਵਰਗੀ ਸ਼ਕਤੀ ਨਾਲ ਸੰਪਰਕ ਤਾਂਕਿ ਘਰ ਨੂੰ ਵਾਪਸ ਜਾ ਸਕੀਏ, ਜਾਂ ਬੁਧ ਦੀ ਜ਼ਮੀਨ ਨੂੰ ਜਾ ਸਕੀਏ - ਜਿਥੇ ਵੀ ਅਸੀਂ ਜਾਣਾ ਚਾਹੁੰਦੇ ਹੋ। "ਘਰ ਨੂੰ ਵਾਪਸ ਜਾਣਾ" ਇਸ ਦਾ ਭਾਵ ਬੁਧ ਦੀ ਧਰਤੀ ਵੀ ਹੈ, ਸਵਰਗ - ਜਦੋਂ ਮੈਂ ਸਵਰਗ ਕਹਿੰਦੀ ਹਾਂ, ਮੇਰਾ ਭਾਵ ਹੈ ਕੁਝ ਚੀਜ਼ ਸਾਡੇ ਭੌਤਿਕ ਪਧਰ ਤੋਂ ਉਪਰ। ਬੁਧ ਦੀਆਂ ਧਰਤੀਆਂ ਵੀ ਇਹਨਾਂ ਕੁਝ ਸਵਰਗਾਂ ਵਿਚ ਵੀ ਹ ਨ।