ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ, ਨਸੀਹਤਾਂ ਵਿਚੋਂ ਇਕ, ਨਿਯਮ, ਬੋਧੀ ਭਿਕਸ਼ੂਵਾਦ ਵਿਚ ਇਹ ਹੈ ਕਿ ਉਹ ਤੁਹਾਨੂੰ ਪੁਛਦੇ ਹਨ ਜੇਕਰ ਤੁਸੀਂ ਹੋ ਜਾਂ ਨਹੀਂ, ਮਿਸਾਲ ਵਿਚੋਂ, ਇਕ ਸਮਲਿੰਗੀ। ਕਿਉਂਕਿ ਜੇਕਰ ਤੁਸੀਂ ਹੋ, ਫਿਰ ਤੁਸੀਂ ਬੁਧ ਦੇ ਸਮੇਂ ਅਤੇ ਮਾਰਗਦਰਸ਼ਨ ਦੇ ਅਧੀਨ ਇਸ ਭਿਕਸ਼ੂ ਵਰਗ ਵਿਚ ਨਹੀਂ ਜੁੜ ਸਕਦੇ। ਅਤੇ ਅਜ਼ਕਲ, ਆਧਨਿਕ ਸਮਿਆਂ ਵਿਚ, ਇਹ ਵੀ ਸਮਾਨ ਹੈ। ਉਨਾਂ ਕੋਲ ਅਜ਼ੇ ਵੀ ਉਹ ਸਿਧਾਂਤ ਹੈ। ਇਕ ਕਰਕੇ ਨਹੀਂ ਕਿ ਬੁਧ ਪਖਪਾਤੀ ਸਨ, ਵਿਤਕਰਾ ਕਰਦੇ ਸਨ, ਪਰ ਸਥਿਤੀ ਸੁਵਿਧਾਜਨਕ ਨਹੀਂ ਹੈ। ਜੇਕਰ ਇਕ ਆਦਮੀ, ਜਿਵੇਂ ਇਕ ਸਮਲਿੰਗੀ, ਦੂਜੇ ਭਿਕਸ਼ੂਆਂ ਨਾਲ ਸੌਂਦਾ ਹੈ ਜਿਹੜੇ, ਆਮ ਆਦਮੀ ਹਨ, ਫਿਰ ਇਹ ਸ਼ਾਇਦ ਸਮਸਿਆ ਹੋਵੇਗੀ। ਬਸ ਇਹੀ ਹੈ ਜੋ ਉਥੇ ਹੈ। […]ਤੁਸੀਂ ਦੇਖੋ, ਬੁਧ ਧਰਮ ਵਿਚ, ਭਿਕਸ਼ੂਵਾਦ ਵਧੇਰੇ ਸਪਸ਼ਟ ਹੈ, ਸੜਕ ਵਧੇਰੇ ਸਪਸ਼ਟ ਅਤੇ ਨਿਯਮ ਬਹੁਤ ਵਿਹਾਰਕ ਹਨ। ਇਹ ਨਹੀਂ ਹੈ ਬਸ ਕਿਉਂਕਿ ਜਦੋਂ ਤੁਸੀਂ ਭਿਕਸ਼ੂ ਅਤੇ ਭਿਕਸ਼ਣੀਆਂ ਹੋਵੋਂ ਤੁਹਾਨੂੰ ਇਕ ਵਖਰੇ ਲਿੰਗ ਦੇ ਹੋਣਾ ਜ਼ਰੂਰੀ ਹੈ, ਪਰ ਕਿਉਂਕਿ ਤੁਸੀਂ ਪਹਿਲੇ ਹੀ ਇਕ ਭਿਕਸ਼ੂ ਬਣ ਗਏ ਹੋ, ਸਵੀਕਾਰ ਕੀਤਾ ਗਿਆ ਅਤੇ ਸਤਿਕਾਰੇ ਜਾਂਦੇ, ਅਤੇ ਜਦੋਂ ਤੁਸੀਂ ਬਾਹਰ ਪ੍ਰਚਾਰ ਕਰਨ ਜਾਂਦੇ ਹੋ, ਤੁਹਾਨੂੰ ਸ਼ਾਇਦ ਦੂਜੇ ਲੋਕਾਂ ਨਾਲ ਅਤੇ ਆਮ ਵਫਾਦਾਰ, ਬਚਿਆਂ ਨਾਲ ਰਲਣਾ ਪੈ ਸਕਦਾ ਹੈ, ਮਿਸਾਲ ਵਜੋਂ। ਅਤੇ ਲੋਕਾਂ ਲਈ ਪਤਾ ਹੋਣਾ ਜ਼ਰੂਰੀ ਹੈ ਕਿ ਤੁਹਾਡਾ ਲਿੰਗ ਕੀ ਹੈ, ਨਹੀਂ ਤਾਂ, ਇਹ ਸ਼ਾਇਦ ਬੁਰੀ ਮੁਸੀਬਤ ਵਿਚ ਨਤੀਜਾ ਹੋ ਸਕਦਾ ਹੈ, ਬਸ ਜਿਵੇਂ ਕੁਝ ਹੋਰ ਧਾਰਮਿਕ ਭਾਈਚਾਰਿਆਂ ਵਿਚ। ਅਜ਼ਕਲ ਤੁਸੀਂ ਇਹ ਬਹੁਤ ਚੰਗੀ ਤਰਾਂ ਜਾਣਦੇ ਹੋ। ਇਹ ਸੈਂਕੜੇ ਹੀ ਹਜ਼ਾਰਾਂ ਦੇ ਪੀੜਤ, ਉਨਾਂ ਵਿਚੋਂ ਜਿਆਦਾਤਰ ਬਚੇ ਹਨ।ਸੋ, ਬੁਧ ਆਪਣੇ ਸਮੇਂ ਵਿਚ ਪਹਿਲੇ ਹੀ ਬਹੁਤ ਸਿਆਣੇ ਸਨ। ਜਦੋਂ ਉਹ ਮੁਸੀਬਤਾਂ ਬਹੁਤਾ ਖੁਲੇਆਮ ਨਹੀਂ ਸੀ ਜਾਣੀਆਂ ਜਾਂਦੀਆਂ, ਖੁਲ ਕੇ ਸਵੀਕਾਰ ਕੀਤਾ ਜਾਂ ਖੁਲੇਆਮ ਹੋਇਆ, ਬੁਧ ਪਹਿਲੇ ਹੀ ਜਾਣਦੇ ਸਨ। ਸੋ, ਉਹ ਸਚਮੁਚ ਇਕ ਬਹੁਤ ਸਿਆਣੇ ਨੇਤਾ ਸਨ ਅਤੇ ਸਚਮੁਚ ਸਾਰੇ ਜੀਵਾਂ ਦੇ ਇਕ ਸੁਰਖਿਅਕ ਰੂਹਾਨੀ ਗੁਰੂ ਅਤੇ ਉਨਾਂ ਨੇ ਇਥੋਂ ਤਕ ਭਿਕਸ਼ਣੀਆਂ ਨੂੰ ਵੀ ਇਕਠੇ ਭਿਕਸ਼ੂ, ਸੰਨਿਆਸੀ ਭਾਈਚਾਰੇ ਵਿਚ ਰਹਿਣ ਦਿਤਾ।ਮੂਲ ਵਿਚ, ਬੁਧ ਆਪਣੇ ਭਿਕਸ਼ੂ, ਸੰਨਿਆਸੀ ਭਾਈਚਾਰੇ ਵਿਚ ਕੋਈ ਔਰਤ ਸਵੀਕਾਰ ਕਰਨਾ ਨਹੀਂ ਚਾਹੁੰਦੇ ਸੀ, ਪਰ ਕਿਉਂਕਿ ਪਹਿਲੀ ਔਰਤ ਜਿਸ ਨੇ ਉਸ ਦੇ ਭਾਈਚਾਰੇ ਵਿਚ ਕਦੇ ਵੀ ਇਕ ਸੰਨਿਆਸਣ ਬਣਨ ਲਈ ਪੁਛਿਆ ਸੀ, ਉਸ ਦੀ ਮਾਂ ਸੀ। ਮੇਰਾ ਭਾਵ, ਮਤਰੇਈ ਮਾਂ, ਅਤੇ ਉਸ ਦੇ ਪ੍ਰਮੁਖ ਸੇਵਾਦਾਰ, ਅਨੰਦਾ ਨੇ ਬੁਧ ਨੂੰ ਬੇਨਤੀ ਕੀਤੀ । ਸੋ, ਬੁਧ ਨੇ ਉਸ ਨੂੰ ਸਵੀਕਾਰ ਕਰ ਲਿਆ, ਪਰ ਇਕ ਸ਼ਰਤ, ਕਿ ਉਹ ਉਥੇ ਇਕਠੇ ਸੰਨਿਆਸੀਆਂ, ਭਿਖਸ਼ੂਆਂ ਨਾਲ ਨਹੀਂ ਰਹਿ ਸਕਦੀ ਸੀ। ਉਸ ਨੂੰ ਇਕ ਵਖਰੀ ਜਗਾ ਵਿਚ ਰਹਿਣਾ ਪਿਆ। ਅਤੇ ਨਾਲੇ, ਜੇਕਰ ਉਹ ਕੋਈ ਵੀ ਸੰਨਿਆਸੀਆਂ ਨੂੰ ਦੇਖੇ, ਉਸ ਨੂੰ ਝੁਕਣਾ ਪਵੇਗਾ, ਉਨਾਂ ਅਗੇ ਡੰਡਾਉਤ ਕਰਨੀ ਪਵੇਗੀ, ਤਾਂਕਿ ਉਹਦੇ ਕੋਲ ਗਲਤ ਧਾਰਨਾਵਾਂ ਨਾ ਹੋਣ।ਇਸ ਕਰਕੇ ਨਹੀਂ ਕਿ ਬੁਧ ਔਰਤਾਂ ਨੂੰ ਨੀਵੀਂ ਅਖ ਨਾਲ ਦੇਖਦੇ ਸਨ। ਨਹੀਂ, ਨਹੀਂ। ਇਕ ਵਾਰ, ਜਦੋਂ ਉਨਾਂ ਨੇ ਇਕ ਵਡੀ, ਵਡੀ ਹਡੀਆਂ ਦੀ ਢੇਰੀ ਕਿਸੇ ਜਗਾ ਬਾਹਰ ਦੇਖੀ, ਉਨਾਂ ਨੇ ਬੁਧ ਨੂੰ ਕਿਹਾ ਕਿ ਇਹ ਇਕ ਔਰਤ ਦੀਆਂ ਹਡੀਆਂ ਦੀ ਢੇਰੀ ਸੀ, ਕਿਉਂਕਿ ਇਕ ਔਰਤ ਨੂੰ ਹਰ ਮਹੀਨੇ ਲਹੂ ਗੁਆਉਣਾ ਪੈਂਦਾ ਅਤੇ ਜਨਮ ਦੇਣਾ ਪੈਂਦਾ, ਅਤੇ ਬਹੁਤ ਕੁਝ ਕਰਨਾ ਪ੍ਰੀਵਾਰ ਦੀ ਦੇਖ ਭਾਲ ਕਰਨ ਲਈ। ਇਸੇ ਕਰਕੇ ਜਦੋਂ ਔਰਤਾਂ ਮਰਦੀਆਂ ਹਨ, ਉਨਾਂ ਦੀਆਂ ਹਡੀਆਂ ਕਾਲੀਆਂ ਹਨ, ਇਕ ਆਦਮੀ ਵਰਗੀਆਂ ਨਹੀਂ - ਉਨਾਂ ਦੀਆਂ ਹਡੀਆਂ ਚਿਟੀਆਂ ਹਨ। ਅਤੇ ਬੁਧ ਬਹੁਤ ਬਹੁਤ, ਰੋਏ ਸਨ।ਸੋ, ਬੁਧ ਕੋਲ ਸਭ ਜੀਵਾਂ ਲਈ ਦਿਆਲਤਾ ਹੈ: ਆਦਮੀ, ਔਰਤਾਂ, ਅਤੇ ਜਾਨਵਰ-ਲੋਕਾਂ ਲਈ ਸਮਾਨ, ਕਿਉਂਕਿ ਉਹ ਆਪਣੇ ਸਮੇਂ ਵਿਚ ਕੁਝ ਜਾਨਵਰ-ਲੋਕਾਂ ਦੀ ਮਦਦ ਕਰ ਰਹੇ ਸਨ। ਕਹਾਣੀ ਲੰਮੀ ਹੈ, ਸੋ ਇਹ ਕਾਫੀ ਹੈ ਤੁਹਾਨੂੰ ਦਸਣਾ ਕਿ ਬੁਧ ਕੋਲ ਜਾਨਵਰ-ਲੋਕਾਂ ਲਈ ਵੀ ਦਿਆਲਤਾ ਸੀ - ਬਸ ਉਵੇਂ ਜਿਵੇਂ ਈਸਾ ਮਸੀਹ ਨੇ ਕੀਤਾ ਸੀ ਜਦੋਂ ਉਨਾਂ ਨੇ ਇਕ ਭੇਡ-ਵਿਆਕਤੀ ਨੂੰ ਬਚਾਉਣ ਦਾ ਦ੍ਰਿਸ਼ਟਾਂਤ ਦਸਿਆ ਸੀ। ਤੁਸੀਂ ਇਹਦੀ ਖੋਜ਼ ਕਰੋ ਅਤੇ ਇਹਨੂੰ ਆਪਣੇ ਆਪ ਪੜੋ, ਜੇਕਰ ਤੁਸੀਂ ਚਾਹੁੰਦੇ ਹੋ। ਅਤੇ ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਉਨਾਂ ਨੇ ਵੀ ਆਪਣੇ ਅਨੁਯਾਈਆਂ ਵਿਚੋਂ ਇਕ ਪ੍ਰਤੀ ਰੋਸ ਪ੍ਰਗਟ ਕੀਤਾ ਮਾਰੂਥਲ-ਯਾਤਰਾ ਦੇ ਸਮਿਆਂ ਵਿਚ ਊਠ-ਲੋਕਾਂ ਦੀ ਦੇਖ-ਭਾਲ ਨਾ ਕਰਨ ਬਾਰੇ।ਸੋ, ਸਾਰੇ ਗੁਰੂ, ਅਸਲੀ ਸਚੇ ਗੁਰੂ, ਜਿਨਾਂ ਕੋਲ ਪ੍ਰਮਾਤਮਾ ਦੀ ਸ਼ਕਤੀ ਅੰਦਰ ਹੈ; ਬਹੁਤ ਨਿਮਰ ਹਨ, ਇਥੋਂ ਤਕ ਜਾਨਵਰ-ਲੋਕਾਂ ਦੀ ਦੇਖ ਭਾਲ ਕਰਦੇ ਹਨ, ਜਦੋਂ ਹਰ ਕੋਈ ਉਨਾਂ ਨੂੰ ਬਸ ਇਕ ਵਸਤੂ ਦੇ ਰੂਪ ਵਿਚ ਦੇਖਦਾ ਅਤੇ ਉਨਾਂ ਨੂੰ ਕਿਸੇ ਵੀ ਸਮੇਂ ਮਾਰ ਕੇ ਅਤੇ ਖਾ ਸਕਦੇ ਹਨ। ਸਤਿਗੁਰੂ ਕਦੇ ਕੋਈ ਜੀਵਾਂ ਨਾਲ ਇਸ ਤਰਾਂ ਵਿਹਾਰ ਨਹੀਂ ਕਰਦੇ। ਫਿਰ, ਤੁਸੀਂ ਪਹਿਲੇ ਹੀ ਜਾਣਦੇ ਹੋ। ਸੋ ਵੀਗਨ ਹੋਣਾ ਸਚਮੁਚ ਸਤਿਗੁਰੂਆਂ ਦੇ ਕਦਮਾਂ ਦਾ ਅਨੁਸਰਨ ਕਰਦੇ ਹੋਏ - ਸਤਿਗੁਰੂ ਜਿਨਾਂ ਦਾ ਤੁਸੀਂ ਇਤਨਾ ਸਤਿਕਾਰ ਕਰਦੇ ਹੋ, ਇਤਨਾ ਪੂਜਦੇ ਹੋ, ਇਤਨੀ ਪ੍ਰਾਰਥਨਾ ਕਰਦੇ ਹੋ, ਇਤਨਾ ਪਿਆਰ ਕਰਦੇ ਹੋ। ਉਨਾਂ ਦੇ ਕਦਮਾਂ ਦੀ ਪਾਲਣਾ ਕਰੋ। ਉਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ। ਸਭ ਕਿਸਮ ਦਿਆਂ ਨਾਲ ਚੰਗੇ ਬਣੋ, ਦਿਆਲੂ ਬਣੋ, ਰਹਿਮਦਿਲ ਬਣੋ, ਸਨੇਹੀ ਅਤੇ ਹਮਦਰਦ ਬਣੋ।ਸੋ ਤੁਸੀਂ ਦੇਖੋ, ਬੁਧ ਧਰਮ ਵਿਚ, ਭਿਕਸ਼ੂਆਂ ਅਤੇ ਭਿਕਸ਼ਣੀਆਂ ਹੋਣ ਦੇ ਨਾਤੇ, ਤੁਹਾਨੂੰ ਸਚਮੁਚ ਜਾਨਣਾ ਜ਼ਰੂਰੀ ਹੈ ਉਥੇ 250 ਹਿਦਾਇਤਾਂ ਹਨ, ਭਾਵ 250 ਅਨੁਸ਼ਾਸਨ, ਜੇਕਰ ਤੁਸੀਂ ਇਕ ਭਿਕਸ਼ੂ ਜਾਂ ਭਿਕਸ਼ਣੀ ਬਣਨਾ ਚਾਹੁੰਦੇ ਹੋ। ਸੋ ਆਪਣੇ ਆਪ ਦੀ ਜਾਂਚ ਕਰੋ ਅਰਜ਼ੀ ਦੇਣ ਤੋਂ ਪਹਿਲਾਂ ਜੇਕਰ ਤੁਸੀਂ ਕਰ ਸਕਦੇ ਹੋ। ਇਹ ਚੰਗਾ ਹੈ ਕਿਸੇ ਵੀ ਕਿਸਮ ਦੇ ਧਾਰਮਿਕ ਸੰਪਰਦਾ ਜਾਂ ਭਾਈਚਾਰੇ ਵਿਚ, ਭਿਕਸ਼ੂਆਂ ਅਤੇ ਭਿਕਸ਼ਣੀਆਂ ਦਾ ਹੋਣਾ, ਪਰ ਤੁਹਾਨੂੰ ਸਚਮੁਚ ਇਕ ਕੁਲੀਨਤਾ ਅਤੇ ਸ਼ੁਧਤਾ ਦਾ ਉਦਾਹਰਣ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਸੋਚਦੇ ਹੋ ਤੁਸੀਂ ਨਹੀਂ ਹੋ ਸਕਦੇ, ਫਿਰ ਬਸ ਘਰੇ ਰਹੋ। ਆਪਣਾ ਫਰਜ਼ ਨਿਭਾਉ, ਆਪਣੇ ਆਲੇ ਦੁਆਲੇ ਦੇ ਭਾਈਚਾਰੇ ਦੀ ਮਦਦ ਕਰੋ, ਜਾਨਵਰ-ਲੋਕਾਂ ਦੀ ਮਦਦ ਕਰੋ, ਸੰਸਾਰ ਦੀ ਮਦਦ ਕਰੋ ਜਿਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਉਹ ਵੀ ਇਕ ਬਹੁਤ ਚੰਗਾ ਅਭਿਆਸੀ ਹੈ। ਹਰ ਕੋਈ ਇਕ ਭਿਕਸ਼ੂ ਬਣਨ ਦੇ ਯੋਗ ਨਹੀਂ ਹੁੰਦਾ।ਅਤੇ ਜੇ ਕਦੇ ਤੁਸੀਂ ਪਹਿਲੇ ਹੀ ਇਕ ਭਿਕਸ਼ੂ ਹੋ ਅਤੇ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਉਸ ਭਾਈਚਾਰੇ ਦੇ ਲਈ ਯੋਗ ਨਹੀਂ ਹੋ ਆਪਣੇ ਲਿੰਗ ਦੇ ਕਾਰਨ, ਮਿਸਾਲ ਵਜੋਂ - ਮਹਤਵਪੂਰਨ, ਤੁਹਾਡਾ ਲਿੰਗ - ਫਿਰ ਤੁਸੀਂ ਛਡ ਕੇ ਜਾਣ ਦੀ ਇਜਾਜ਼ਤ ਮੰਗੋ ਅਤੇ ਆਮ ਲੋਕਾਂ ਵਾਂਗ ਜੀਵਨ ਬਤੀਤ ਕਰੋ। ਬਸ ਆਪਣੇ ਆਪ ਨੂੰ ਖੋਲੋ, ਬਾਹਰ ਆਓ। ਆਪਣੀ ਲਿੰਗ ਪਛਾਣ ਨੂੰ ਲੁਕਾਉਣ ਦੀ ਨਹੀਂ ਲੋੜ। ਇਹਦੇ ਵਿਚ ਕੋਈ ਸ਼ਰਮਿੰਦਾ ਹੋਣ ਦੀ ਗਲ ਨਹੀਂ ਹੈ। ਹਰ ਇਕ ਵਖਰਾ ਪੈਦਾ ਹੁੰਦਾ ਹੈ। ਇਹ ਤੁਹਾਡੇ ਵਿਕਾਸ ਦਾ ਪੜਾਅ ਹੈ ਕਿ ਤੁਸੀਂ ਇਕ ਆਮ ਬਣੋ, ਮੇਰਾ ਭਾਵ ਹੈ, ਇਕ ਆਮ ਆਦਮੀਂ, ਜਾਂ ਔਰਤ, ਜਾਂ ਤੁਸੀਂ ਇਕ ਵਖਰੇ ਆਦਮੀ ਅਤੇ ਵਖਰੀ ਔਰਤ ਹੋ।ਉਥੇ ਲਿੰਗ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਹਨ, ਸਿਰਫ ਬੀ-ਸੈਕਸ਼ੁਅਲ ਜਾਂ ਜ਼ੀ-ਸੈਕਸ਼ੂਲ ਹੀ ਨਹੀਂ, ਪਰ ਏ-ਸੈਕਸ਼ੂਅਲ ਵੀ ਅਤੇ ਸਭ ਹੋਰ ਸਾਰੀਆਂ ਕਿਸਮਾ। ਮੈਨੂੰ ਹੁਣ ਪਤਾ ਲਗਾ ਹੈ ਕਿ ਉਥੇ ਸਿਰਫ ਦੋ ਜਾਂ ਤਿੰਨ ਕਿਸਮਾਂ ਤੋਂ ਵਧ ਹਨ। ਸੋ ਚਿੰਤਾ ਨਾ ਕਰੋ, ਇਹ ਤੁਹਾਡੀ ਹੋਂਦ ਦੇ ਵਿਕਾਸ ਦਾ ਪੜਾਅ ਹੈ। ਇਸ ਨੂੰ ਸਵੀਕਾਰ ਕਰੋ, ਪਰ ਸਭ ਤੋਂ ਉਚੇ ਗਿਆਨ ਪ੍ਰਾਪਤੀ ਸੰਭਵ ਤਕ ਪਹੁੰਚਣ ਲਈ ਅਭਿਆਸ ਜ਼ਾਰੀ ਰਖੋ ਇਸ ਜੀਵਨਕਾਲ ਵਿਚ ਆਪਣੇ ਲਈ, ਆਪਣੇ ਪ੍ਰੀਵਾਰਾਂ ਲਈ, ਆਪਣੇ ਕਬੀਲੇ ਲਈ, ਅਤੇ ਸੰਸਾਰ ਲਈ। ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਕੋਈ ਫਰਕ ਨਹੀਂ ਪੈਂਦਾ ਤੁਸੀਂ ਕੌਣ ਹੋ। ਤੁਹਾਨੂੰ ਸਾਰਿਆਂ ਨੂੰ ਪਿਆਰ। ਪ੍ਰਮਾਤਮਾ ਭਲਾ ਕਰੇ!ਠੀਕ ਹੈ। ਮੇਰੇ ਸਾਰੇ ਪਿਆਰਿਓ, ਸਾਰੇ ਪ੍ਰਮਾਤਮਾ ਦੇ ਪਿਆਰਿਓ, ਸਾਰੇ ਬੁਧਾਂ ਦੇ , ਭਾਵ ਸੰਤਾਂ ਅਤੇ ਸਾਧੂਆਂ ਦੇ ਬਹੁਮੁਲੇ ਜੀਵ। ਮੇਰੇ ਰਬਾ। ਮੈਨੂੰ ਇਥੋਂ ਤਕ ਇਹ ਸੰਸਕ੍ਰਿਤ ਤੋਂ ਅੰਗਰੇਜ਼ੀ ਵਿਚ ਅਨੁਵਾਦ ਵੀ ਕਰਨਾ ਪੈਂਦਾ ਹੈ ਤਾਂਕਿ ਤੁਸੀਂ ਜਾਣ ਸਕੋਂ ਮੈਂ ਜਿਸ ਬਾਰੇ ਗਲ ਕਰ ਰਹੀ ਹਾਂ। ਨਹੀਂ ਤਾਂ, ਇਸਾਈ, ਮੁਸਲਮਾਨ ਸੋਚਣਗੇ ਮੈਂ ਉਨਾਂ ਦੀ ਨਹੀਂ ਹਾਂ ਜੇਕਰ ਮੈਂ ਸਿਰਫ ਬੁਧਾਂ ਦਾ ਜ਼ਿਕਰ ਕਰਦੀ ਹਾਂ । ਅਤੇ ਸਾਰੇ ਬੋਧੀ ਸੋਚਣਗੇ ਮੈਂ ਬੁਧ-ਵਿਰੋਧੀ ਹਾਂ ਜੇਕਰ ਮੈਂ ਸਿਰਫ ਸੰਤਾਂ ਅਤੇ ਸਾਧੂਆਂ ਜਾਂ ਗੁਰੂਆਂ ਦਾ ਜ਼ਿਕਰ ਕਰਦੀ ਹਾਂ। ਕ੍ਰਿਪਾ ਕਰਕੇ, ਜਾਣ ਲਵੋ ਉਹ ਸਾਰੇ ਇਕੋ ਜਿਹੇ ਹਨ, ਸਮਾਨ ਹਨ। ਇਹ ਬਸ ਵਖਰੀ ਭਾਸ਼ਾ ਹੈ।"ਬੁਧ" ਦਾ ਭਾਵ ਗਿਆਨਵਾਨ , ਬਜ਼ੁਰਗ ਦਾ ਭਾਵ ਹੈ ਉਹ ਜਿਹੜਾ ਤੁਹਾਨੂੰ ਸਿਖਾਉਣ ਦੇ ਲਾਇਕ, ਯੋਗ ਹੈ। ਬੁਧ ਦੇ ਦਸ ਖਿਤਾਬ ਹਨ ਕਿਵੇਂ ਵੀ ਅਤੇ ਉਨਾਂ ਵਿਚੋਂ ਇਕ ਹੈ "ਗਿਆਨਵਾਨ," ਜਾਂ "ਸੰਸਾਰ-ਦੇ ਮੰਨੇ-ਪ੍ਰਮੰਨੇ।" ਬਿਨਾਂਸ਼ਕ, ਇਕ ਗੁਰੂ ਉਹ ਹੈ ਪੂਰਨ ਤੌਰ ਤੇ ਗਿਆਨਵਾਨ ਹੈ ਉਹ ਇਕ ਵਿਸ਼ਵ-ਸਨਮਾਨਿਤ ਵੀ ਹੈ - ਸੋ ਇਹ ਇੰਝ ਹੈ। ਮਾਸਟਰ (ਗੁਰੂ), ਬੁਧ ਉਹੀ ਸੰਕੇਤ, ਉਹੀ ਸਤਿਕਾਰ। ਬੋਧੀਸਾਤਵਾ ਸੰਤ ਅਤੇ ਸਾਧੂ, ਰਿਸ਼ੀ-ਮੁਨੀ ਹਨ। ਸਮਾਨ - ਅਰਥ ਸਮਾਨ ਹੈ, ਬਸ ਵਖਰੀ ਭਾਸ਼ਾ ਉਚਾਰਨ। "ਬੁਧ" ਇਕ ਸੰਸਕ੍ਰਿਤ ਨਾਂ ਹੈ ਇਕ ਪੂਰਾ ਸਤਿਗੁਰੂ, ਇਕ ਪੂਰਾ ਗਿਆਨਵਾਨ ਗੁਰੂ। "ਬੋਧੀਸਾਤਵਾ" ਭਾਵ ਹੈ ਗਿਆਨਵਾਨ ਸੰਤ ਅਤੇ ਸਾਧੂ ਜਿਹੜੇ ਅਜ਼ੇ ਪੂਰਨ ਗਿਆਨਵਾਨ ਨਹੀਂ ਹਨ - ਤਕਰੀਬਨ। ਹੁਣ ਮੈਂ ਆਸ ਕਰਦੀ ਹਾਂ ਅਸੀਂ ਸਪਸ਼ਟ ਹਾਂ। ਸੰਤ ਅਤੇ ਸਾਧੂ ਤਕਰੀਬਨ ਗੁਰੂ ਦੇ ਅਹੁਦੇ ਤਕ ਪਹੁੰਚ ਗਏ ਹਨ, ਜਾਂ ਤਕਰੀਬਨ ਗੁਰੂ ਦੇ ਘਰ ਨੂੰ ਵਾਪਸ ਚਲੇ ਗਏ ਜਾਂ ਉਚੇਰੇ ਸਵਰਗਾਂ ਨੂੰ ਚਲੇ ਗਏ ਹਨ। ਫਿਰ ਉਨਾਂ ਨੂੰ ਵੀ ਬੋਧੀਸਾਤਵਾ ਆਖਿਆ ਜਾਂਦਾ ਹੈ।ਸੋ, ਮੈਂ ਆਸ ਕਰਦੀ ਹਾਂ ਤੁਹਾਨੂੰ ਯਾਦ ਰਹੇਗਾ ਬੋਧੀਸਾਤਵ, ਬੁਧ, ਸੰਤ, ਸਾਧੂ, ਰਿਸ਼ੀ-ਮੁਨੀ, ਮਾਸਟਰ, ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਆਪਣੇ ਦਿਲ ਵਿਚ ਹਰ ਵੇਲੇ। ਜਦੋਂ ਵੀ ਤੁਸੀਂ ਯਾਦ ਕਰ ਸਕੋਂ, ਉਨਾਂ ਨੂੰ ਯਾਦ ਕਰੋ, ਤਾਂਕਿ ਤੁਸੀਂ ਸੁਰਖਿਅਤ ਰਹੋਂ। ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਯਾਦ ਕਰੋ। ਜੇਕਰ ਨਹੀਂ, ਫਿਰ ਆਪਣੇ ਮੰਨਪਸੰਦੀਦਾ ਬੁਧਾਂ ਨੂੰ ਜਾਂ ਆਪਣੇ ਪੂਜੇ ਜਾਂਦੇ ਸੰਤਾਂ, ਸਾਧੂਆਂ ਜਾਂ ਗੁਰੂਆਂ ਨੂੰ - ਉਹ ਜਿਹਵੇ ਸਾਡੇ ਸਦੀ ਦੇ ਲਾਗੇ ਹਨ, ਉਹ ਵਾਲੇ ਨਹੀਂ ਜਿਹੜੇ ਬਹੁਤ ਲੰਮਾਂ ਸਮਾਂ ਪਹਿਲਾਂ ਸਵਰਗ ਨੂੰ ਚਲੇ ਗਏ ਹਨ, ਫਿਰ ਸ਼ਾਇਦ ਉਨਾਂ ਕੋਲ ਸਾਡੇ ਸੰਸਾਰ ਨਾਲ ਹੋਰ ਜੁੜੇ ਰਹਿਣ ਲਈ ਜਿਆਦਾ ਸ਼ਕਤੀ ਜਾਂ ਐਨਰਜ਼ੀ ਨਾ ਹੋਵੇ। ਕ੍ਰਿਪਾ ਕਰਕੇ ਉਹ ਸਭ ਯਾਰ ਰਖਣਾ।ਅਤੇ ਸ਼ਾਇਦ ਸਰਬਸ਼ਕਤੀਮਾਨ ਪ੍ਰਮਾਤਮਾ, ਅਤੇ ਸਾਰੇ ਸੰਤ, ਸਾਧੂ- ਰਿਸ਼ੀ, ਬੋਧੀਸਾਤਵਾ, ਗੁਰੂ, ਅਤੇ ਬੁਧ, ਤੁਹਾਡੀ ਦੁਰਦਸ਼ਾ ਨੂੰ ਯਾਦ ਰਖਣ, ਇਸ ਸੰਸਾਰ ਵਿਚ ਤੁਹਾਡੀ ਦੁਖੀ ਸਥਿਤੀ ਨੂੰ ਯਾਦ ਰਖਣ ਅਤੇ ਤੁਹਾਡੀ ਮਦਦ ਕਰਨ, ਤੁਹਾਡੀ ਰਖਿਆ ਕਰਨ, ਤੁਹਾਨੂੰ ਆਸ਼ੀਰਵਾਦ ਦੇਣ, ਤੁਹਾਨੂੰ ਉਚਾ ਚੁਕਣ ਆਪਣੇ ਲਾਇਕ, ਵਾਜਬੀ ਸ਼ਾਨਦਾਰ ਘਰ ਨੂੰ, ਤੁਹਾਡੇ ਅਸਲੀ ਨਿਵਾਸ ਨੂੰ ਵਾਪਸ ਲਿਜਾਣ ਲਈ । ਆਮੇਨ।ਕ੍ਰਿਪਾ ਕਰਕੇ ਉਨਾਂ ਸਾਰਿਆਂ ਨਾਲ ਪਿਆਰ ਕਰੋ ਜਿਵੇਂ ਉਹ ਤੁਹਾਡੇ ਨਾਲ ਪਿਆਰ ਕਰਦੇ ਹਨ। ਖੈਰ, ਘਟੋ ਘਟ ਤੁਸੀਂ ਕੋਸ਼ਿਸ਼ ਕਰੋ। ਬਿਨਾਂਸ਼ਕ, ਅਸੀਂ ਕਦੇ ਸਰਬਸ਼ਕਤੀਮਾਨ ਪ੍ਰਮਾਤਮਾ, ਬੁਧਾਂ, ਬੋਧੀਸਾਤਵਾ, ਸੰਤਾਂ, ਸਾਧੂਆਂ, ਰਿਸ਼ੀਆਂ, ਅਤੇ ਗੁਰੂਆਂ ਨੂੰ ਉਤਨਾ ਪਿਆਰ ਕਰ ਸਕਦੇ ਜਿਤਨਾ ਉਹ ਸਾਨੂੰ ਪਿਆਰ ਕਰਦੇ ਹਨ - ਪਰ ਅਸੀਂ ਸਮੇਂ ਦੇ ਨਾਲ ਕਰਾਂਗੇ ਜਦੋਂ ਅਸੀਂ ਉਨਾਂ ਦੀ ਸਥਿਤੀ ਤੇ ਪਹੁੰਚਦੇ ਹਾਂ। ਬਸ ਹੁਣ ਕੋਸ਼ਿਸ਼ ਕਰੋ, ਪ੍ਰਾਰਥਨਾ ਕਰੋ, ਪਿਆਰ ਕਰਨ ਦੀ ਕੋਸ਼ਿਸ਼ ਕਰੋ। ਉਨਾਂ ਨੂੰ ਮਿਠਾਸ ਨਾਲ, ਪਿਆਰ ਨਾਲ, ਯਾਦ ਕਰੋ, ਉਨਾਂ ਨੂੰ ਜਾਨਣ ਦੀ ਤਾਂਘ ਨਾਲ, ਖੁਦ ਆਪਣੇ ਆਪ ਨੂੰ ਜਾਨਣ ਲਈ - ਫਿਰ ਇਕ ਦਿਨ ਤੁਸੀਂ ਉਥੇ ਪਹੁੰਚ ਜਾਵੋਂਗੇ। ਅਤੇ ਇਕ ਦੂਜੇ ਨੂੰ ਪਿਆਰ ਕਰਨਾ ਯਾਦ ਰਖਣਾ ਅਤੇ ਹੋਰਨਾਂ ਜੀਵਾਂ ਨੂੰ ਉਤਨਾ ਹੀ ਜਿਤਨਾ ਤੁਸੀਂ ਆਪਣੇ ਪੁਤਰਾਂ, ਆਪਣੀਆਂ ਧੀਆਂ, ਅਤੇ ਆਪਣੇ ਆਪ ਨਾਲ ਪਿਆਰ ਕਰਦੇ ਹੋ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ। ਜਾਨਵਰ-ਲੋਕ, ਦਰਖਤ, ਪੌਂਦੇ, ਪਥਰ, ਇਥੋਂ ਤਕ ਬੀਚ ਉਤੇ ਰੇਤ ਵੀ। ਇਕ ਦਿਨ ਤੁਸੀਂ ਉਹ ਜਾਣ ਲਵੋਂਗੇ।ਅਤੇ ਤੁਸੀਂ ਜਾਣ ਲਵੋਂਗੇ ਮੈਂ ਹਮੇਸ਼ਾਂ ਤੁਹਾਨੂੰ ਸਚ ਦਸਦੀ ਹਾਂ। ਤੁਹਾਨੂੰ ਝੂਠ ਬੋਲਣ ਲਈ ਮੇਰੇ ਲਈ ਇਹਦਾ ਕੀ ਫਾਇਦਾ ਹੈ? ਇਥੋਂ ਤਕ ਤੁਹਾਨੂੰ ਸਚ ਦਸ ਕੇ ਵੀ, ਤੁਸੀਂ ਸ਼ਾਇਦ ਵਿਸ਼ਵਾਸ਼ ਨਾ ਕਰੋ। ਤੁਹਾਨੂੰ ਝੂਠ ਬੋਲਣ ਦਾ ਕੀ ਫਾਇਦਾ ਹੈ? ਤੁਹਾਡੀ ਆਤਮਾ ਜਾਣਦੀ ਹੈ ਕੀ ਸਚ ਹੈ ਅਤੇ ਕੀ ਇਕ ਝੂਠ ਹੈ ਕਿਵੇਂ ਵੀ, ਅਤੇ ਮੈਨੂੰ ਨਰਕ ਵਿਚ ਸਜ਼ਾ ਦਿਤੀ ਜਾਵੇਗੀ ਜੇਕਰ ਮੈਂ ਆਪਣੇ ਸੁਆਰਥੀ ਲਾਭ ਜਾਂ ਕੋਈ ਦੁਨਿਆਵੀ ਮੰਤਵਾਂ ਲਈ ਤੁਹਾਨੂੰ ਝੂਠ ਦਸਦੀ ਹਾਂ ਅਤੇ ਤੁਹਾਨੂੰ ਧੋਖਾ ਦਿੰਦੀ ਹਾਂ। ਪ੍ਰਮਾਤਮਾ ਉਹ ਜਾਣਦੇ ਹਨ।ਅਲਵਿਦਾ ਹੁਣ ਲਈ। ਅਤੇ ਜੇਕਰ ਸਭ ਚੀਜ਼ ਚੰਗੀ ਹੋਈ, ਫਿਰ ਤੁਸੀਂ ਲਗਭਗ ਅਜ਼ ਤੋਂ ਇਕ ਹਫਤੇ ਤੋਂ ਬਾਅਦ ਮੇਰੇ ਤੋਂ ਸੁਣ ਸਕਦੇ ਹੋ। ਜੇਕਰ ਨਹੀਂ, ਫਿਰ ਆਪਣੇ ਆਪ ਦੀ ਚੰਗੀ ਦੇਖ ਭਾਲ ਕਰਨੀ। ਪ੍ਰਮਾਤਮਾ ਨੂੰ ਯਾਦ ਰਖਣਾ; ਸਾਰੇ ਬੁਧਾਂ ਨੂੰ, ਗੁਰੂਆਂ ਨੂੰ, ਬੋਧੀਸਾਤਵਾਂ ਨੂੰ ਯਾਦ ਰਖਣਾ। ਪ੍ਰਾਰਥਨਾ ਕਰਨੀ, ਠੀਕ ਹੈ?ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ, ਤਥਾ-ਕਥਿਤ ਪੈਰੋਕਾਰਾਂ ਜਾਂ ਗੈਰ-ਪੈਰੋਕਾਰਾਂ ਨੂੰ ਪਿਆਰ ਕਰਦੀ ਹਾਂ। ਤੁਹਾਨੂੰ ਪ੍ਰਮਾਤਮਾ ਅਤੇ ਸਾਰੇ ਬੁਧਾਂ, ਬੋਧੀਸਾਤਵਾ, ਗੁਰੂਆਂ, ਸੰਤਾਂ ਅਤੇ ਸਾਧੂਆਂ ਵਲੋਂ ਢੇਰ ਸਾਰੀ ਆਸ਼ੀਰਵਾਦ ਦਿਤੀ ਜਾਵੇ। ਆਮੇਨ