ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਸਤਿਗੁਰੂ ਨੂੰ ਕਹਿੰਦੇ ਹੋ, "ਸਤਿਗੁਰੂ ਜੀ, ਮੇਰੀਆਂ ਲਤਾਂ ਦੁਖਦੀਆਂ ਜਹਨ।" ਫਿਰ ਤੁਹਾਨੂੰ ਦੁਹਰਾਉਣਾ ਪਵੇਗਾ, "ਦਰਦ, ਦਰਦ, ਦਰਦ, ਦਰਦ" ਜਦੋਂ ਤਕ ਤੁਸੀਂ ਅਕ ਨਹੀਂ ਜਾਂਦੇ। ਤੁਸੀਂ ਹੋਰ ਸ਼ਿਕਵਾ ਨਹੀਂ ਕਰਨਾ ਚਾਹੁੰਦੇ, ਜਾਂ ਤੁਸੀਂ ਬਹੁਤੇ ਥਕੇ ਹੋ, ਤੁਸੀਂ ਬਸ ਸਮਾਧੀ ਵਿਚ ਚਲੇ ਜਾਂਦੇ ਹੋ, ਅਤੇ ਤੁਸੀਂ ਹੋਰ ਦਰਦ ਨਹੀਂ ਮਹਿਸੂਸ ਕਰੋਂਗੇ। ਜੇਕਰ ਤੁਸੀਂ ਕਹਿੰਦੇ ਹੋ ਤੁਸੀਂ ਥਕੇ ਹੋ, ਉਹ ਤੁਹਾਨੂੰ ਦੁਹਰਾਉਣ ਲਈ ਕਹੇਗਾ, "ਥਕੇ, ਥਕੇ, ਥਕੇ, ਥਕੇ," ਜਦੋਂ ਤਕ ਤੁਸੀਂ ਅਕ ਨਹੀਂ ਜਾਂਦੇ। ਜਾਂ ਥਕੇ ਹੋਣ ਤੋਂ ਥਕ ਨਹੀਂ ਜਾਂਦੇ । ਸੋ, ਮੈਂ ਸੋਚਿਆ ਸ਼ਾਇਦ ਇਹ ਤਾਏਵਾਨੀਜ਼ (ਫਾਰਮੋਸਨ) ਭਿਕਸ਼ੂ ਅਤੇ ਭਿਕਸ਼ਣੀਆਂ ਅਤੇ ਸ਼ਰਧਾਲੂ ਭੁਖੇ ਸਨ, ਅਤੇ ਉਹ ਤੋਫੂ ਖਾਣਾ ਚਾਹੁੰਦੇ ਸੀ। ਸੋ, ਸਤਿਗੁਰੂ ਨੇ ਉਨਾਂ ਨੂੰ ਕਿਹਾ ਬਸ ਦੁਹਰਾਉ, "ਤੋਫੂ, ਤੋਫੂ, ਤੋਫੂ, ਤੋਫੂ," ਆਪਣੀ ਇਛਾ ਦਾ ਮੁਕਾਬਲਾ ਕਰਨ ਲਈ। ਸੋ, ਮੈਂ ਸੋਚਿਆ, ਮੇਰੇ ਰਬਾ, ਵਿਚਾਰੇ ਭਿਖਸ਼ੂ, ਬਸ ਉਨਾਂ ਨੂੰ ਤੋਫੂ ਦੇ ਦੇਵੋ।