ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਇਕ ਦੇ ਕੋਲ ਆਪਣੇ ਅੰਦਰ ਟੈਲੀਪੈਥਿਕ ਯੋਗਤਾ ਹੈ। ਤੁਸੀਂ ਧਿਆਨ ਕੇਂਦ੍ਰਿਤ ਕਰੋ, ਤੁਸੀਂ ਆਪਣੇ ਆਪ ਨੂੰ ਥੋੜੇ ਸਮੇਂ ਲਈ ਟ੍ਰੇਂਨ ਕਰੋ, ਅਤੇ ਤੁਸੀਂ ਇਹ ਜਾਣ ਲਵੋਂਗੇ। ਸਾਰੇ ਉਚੇਰੇ ਸੰਸਾਰ, ਉਹ ਬਸ ਟੈਲੀਪਥੀ ਦੀ ਵਰਤੋਂ ਕਰਦੇ ਹਨ, ਉਹ ਬੋਲੀ ਨਹੀਂ ਵਰਤੋਂ ਕਰਦੇ। ਉਹ ਸਪਸ਼ਟ ਨਹੀਂ ਕਰਦੇ: ਉਹ ਨਹੀਂ ਬੋਲਦੇ। ਉਨਾਂ ਨੂੰ ਲੋੜ ਨਹੀਂ ਹੈ। ਉਹ ਬੋਲ ਸਕਦੇ, ਪਰ ਇਕ ਵਖਰੇ ਢੰਗ ਨਾਲ; ਤੁਸੀਂ ਸਵੈ-ਚਲਤ ਹੀ ਸਮਝ ਲੈਂਦੇ ਹੋ। ਅਤੇ ਉਥੇ ਭਾਸ਼ਾ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਥੇ ਬਹੁਤੀਆਂ ਜਿਆਦਾ ਭਾਸ਼ਾਵਾਂ ਵੀ ਸਮਸਿਆਵਾਂ ਪੈਦਾ ਕਰਦੀਆਂ ਹਨ। ਭਾਵੇਂ ਜੇਕਰ ਤੁਸੀਂ ਸਮਾਨ ਬੋਲੀ ਬੋਲਦੇ ਹੋਵੋਂ, ਤੁਸੀਂ ਇਕ ਦੂਜ਼ੇ ਨੂੰ ਨਹੀਂ ਸਮਝ ਸਕਦੇ, ਅੰਦਰੂਨੀ ਟੈਲੀਪਥੀ ਦੀ ਤਾਂ ਗਲ ਪਾਸੇ ਰਹੀ।