ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਕਿਵੇਂ ਵੀ ਆਪਣੇ ਆਪ ਉਤੇ ਨਿਰਭਰ ਹੋਣਾ ਪਵੇਗਾ। ਪਰ ਮੇਰੇ ਵਲ ਦੇਖੋ, ਤੁਸੀਂ ਇਹ ਅਜ਼ੇ ਵੀ ਪਸੰਦ ਕਰਦੇ ਹੋ। ਕੋਈ ਫਰਕ ਨਹੀਂ ਪੈਂਦਾ ਮੈਂ ਕੀ ਕਹਿੰਦੀ ਹਾਂ, ਤੁਸੀਂ ਅਜ਼ੇ ਵੀ ਮੇਰੇ ਵਲ ਦੇਖੋਂਗੇ। ਇਹ ਮੇਰੀ ਸਮਸਿਆ ਨਹੀਂ ਹੈ। ਅਤੇ ਇਹ ਤੁਹਾਡੀ ਸਮਸਿਆ ਵੀ ਨਹੀਂ ਹੈ। ਇਹ ਤੁਹਾਡੀ ਆਤਮਾ ਦੀ ਸਮਸਿਆ ਹੈ। ਤੁਸੀਂ ਚੀਜ਼ਾਂ ਵਲ ਦੇਖਣਾ ਪਸੰਦ ਕਰਦੇ ਹੋ ਜੋ ਤੁਹਾਡੇ ਵਰਗੀਆਂ ਲਗਦੀਆਂ ਹਨ। ਕਿਉਂਕਿ ਅਸੀਂ ਆਪਣੇ ਆਪ ਨਾਲ ਪਿਆਰ ਕਰਦੇ ਹਾਂ। ਤੁਸੀਂ ਕੁਤੇ(-ਵਿਆਕਤੀ) ਨੂੰ ਦੇਖੋ ਅਤੇ ਉਨਾਂ ਦੇ ਮਾਲਕ (ਰਖਵਾਲਾ), ਉਹ ਦੋਨੋਂ ਸਮਾਨ ਲਗਦੇ ਹਨ। […] ਜਾਂ ਪਤੀ ਅਤੇ ਪਤਨੀ ਇਥੋਂ ਤਕ। (ਉਹ ਸਹੀ ਹੈ।) ਹਾਂਜੀ, ਉਹ ਇਕੋ ਜਿਹੇ ਲਗਦੇ ਹਨ। ਉਸੇ ਕਰਕੇ ਉਹ ਇਕ ਦੂਜੇ ਨਾਲ ਪਿਆਰ ਕਰਦੇ ਹਨ। ਤੁਹਾਡੀ ਆਤਮਾ ਮੇਰੀ ਆਤਮਾ ਵਾਂਗ ਹੈ। ਇਹ ਬਹੁਤ ਨੇਕ, ਬਹੁਤ ਸੋਹਣੀ, ਬਹੁਤ ਸਿਆਣੀ, ਬਹੁਤ ਸਨੇਹੀ ਹੈ। ਉਸੇ ਕਰਕੇ ਤੁਸੀਂ ਮੇਰੇ ਵਲ ਦੇਖਣਾ ਪਸੰਦ ਕਰਦੇ ਹੋ। […]