ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੇ ਵਿਚੋਂ ਬਹੁਤਿਆਂ ਕੋਲ ਗਲਤ ਧਾਰਨਾਵਾਂ ਹਨ। ਮਿਸਾਲ ਵਜੋਂ, ਜਦੋਂ ਇਕ ਪ੍ਰੀਵਾਰ ਦਾ ਮੈਂਬਰ ਬਿਮਾਰ ਹੋਵੇ, ਤੁਸੀਂ ਸਤਿਗੁਰੂ ਦੀ ਤਸਵੀਰ ਉਨਾਂ ਦੇ ਬਿਸਤਰੇ ਹੇਠਾਂ ਰਖਦੇ ਹੋ। ਕਿਉਂਕਿ ਮਰੀਜ਼ ਸਤਿਗੁਰੂ ਵਿਚ ਵਿਸ਼ਵਾਸ਼ ਨਹੀਂ ਕਰਦਾ, ਸੋ ਤੁਸੀਂ ਚੋਰੀ ਚੋਰੀ ਸਤਿਗੁਰੂ (ਦੀ ਫੋਟੋ) ਨੂੰ ਉਸ ਦੇ ਥਲੇ ਰਖਦੇ ਹੋ। ਇਹ ਉਸ ਦੇ ਦਮ ਨੂੰ ਘੁਟਦਾ ਹੈ। ਉਹ ਤੁਹਾਡੀ ਮਦਦ ਕਿਵੇਂ ਕਰ ਸਕਦੀ ਹੈ? ਤੁਸੀਂ ਦੇਖੋ, ਬੁਧ ਦੀਆਂ ਮੂਰਤੀਆਂ ਜਗਵੇਦੀਆਂ ਉਤੇ ਉਚਾ ਰਖੀਆਂ ਜਾਂਦੀਆਂ ਹਨ ਪੂਜ਼ਾ ਕਰਨ ਲਈ ਅਤੇ ਹਰ ਰੋਜ਼ ਭੇਟਾ ਪ੍ਰਾਪਤ ਕਰਨ ਲਈ, ਫਿਰ ਵੀ ਉਹ ਤੁਹਾਡੀ ਮਦਦ ਨਹੀਂ ਕਰ ਸਕਦੀਆਂ। ਤੁਸੀਂ ਕਿਵੇਂ ਇਕ ਜਿਉਂਦੇ ਵਿਆਕਤੀ ਨੂੰ ਬਿਸਤਰੇ ਹੇਠਾਂ ਉਸ ਤਰਾਂ ਬੈਠਣ ਲਈ ਮਜ਼ਬੂਰ ਕਰ ਸਕਦੇ ਹੋ? ਉਹ ਤੁਹਾਡੀ ਮਦਦ ਕਿਵੇਂ ਕਰ ਸਕੇਗੀ? ਉਥੇ ਉਸ ਦੇ ਅੰਗ ਬੰਨੇ ਹੋਏ ਹਨ। ਉਸਦਾ ਦਮ ਘੁਟ ਰਿਹਾ ਹੈ।