ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਹਿਲਾਂ, ਜਦੋਂ ਮੈਂ ਪਹਿਲੇ ਬਾਹਰ ਆਈ ਸੀ, ਉਹ ਹਮੇਸ਼ਾਂ ਮੈਨੂੰ ਜਫੀ ਪਾਉਣੀ ਚਾਹੁੰਦੇ ਸਨ। ਜੇਕਰ ਉਹ ਮੈਨੂੰ ਜਫੀ ਨਾ ਪਾ ਸਕਣ, ਉਹ ਮੇਰੀ ਲਤ ਨੂੰ ਪਕੜਦੇ ਸੀ। ਕਦੇ ਕਦਾਂਈ, ਇਹਦੇ ਲਈ ਮੈਨੂੰ ਕਈ ਘੰਟੇ ਲਗਦੇ ਸੀ ਅਤੇ ਫਿਰ ਵੀ, ਮੈਂ ਉਨਾਂ ਨੂੰ ਜਫੀ ਪਾਉਣੀ ਖਤਮ ਨਹੀਂ ਕਰ ਸਕਦੀ ਸੀ। ਹਰ ਇਕ ਮੈਨੂੰ ਜਫੀ ਪਾਉਣੀ ਚਾਹੁੰਦਾ ਸੀ। ਮੈਂ ਕਿਹਾ, "ਜਫੀ ਪਾਉ ਬਸ ਇਕ ਸਕਿੰਟ ਲਈ ਅਤੇ ਜਾਉ।" ਪਰ ਉਹ ਇਕ ਲੰਮੇ ਸਮੇਂ ਲਈ ਜਫੀ ਪਾਉਂਦੇ ਅਤੇ ਜਾਣ ਨਹੀਂ ਦਿੰਦੇ ਸਨ। ਕਈ ਦੇਖਣ ਵਿਚ ਕਾਫੀ ਬਜ਼ੁਰਗ ਲਗਦੇ ਸਨ, ਪਰ ਉਹ ਬਹੁਤ ਹੀ ਮਜ਼ਬੂਤ ਸਨ। ਇਕ ਵਾਰ, ਇਕ ਭੈਣ ਨੇ ਮੈਨੂੰ ਪਕੜ ਲਿਆ, ਵਾਓ, ਗਾਰਡਾਂ ਨੂੰ ਉਸ ਦੀਆਂ ਉੰਗਲਾਂ ਨੂੰ ਇਕ ਇਕ ਕਰਕੇ ਪਾਸੇ ਖਿਚਣਾ ਪਿਆ।