ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਵਾਰ ਜਦੋਂ ਤੁਸੀਂ ਆਸ਼ਰਮ ਨੂੰ ਜਾਂਦੇ ਹੋ, ਆਪਣਾ ਸਾਰਾ ਕੂੜਾ ਬਾਹਰ ਛਡ ਦੇਣਾ, ਅਤੇ ਫਿਰ ਮੁਸਕਰਾਉਣਾ। ਕਦੇ ਕਦਾਂਈ ਅਸੀਂ ਆਪਣੇ ਆਪ ਨੂੰ ਜ਼ਬਰਦਸਤੀ ਨਾਲ ਮੁਸਕਰਾਉਂਦੇ ਹਾਂ, ਇਹ ਵੀ ਲਾਭਦਾਇਕ ਹੈ। (ਸਹੀ ਹੈ।) ਕਿਉਂਕਿ ਸਾਡੇ ਸੈਲ "ਮੂਰਖ" ਹਨ। ਉੇਹ ਬਸ ਸੰਕੇਤਾਂ ਦਾ ਅਨੁਸਰਨ ਕਰਦੇ ਹਨ। ਤੁਹਾਡੇ ਮੂੰਹ ਦੇ ਕੋਨਿਆ ਤੇ ਇਹ ਦੇਖ ਕੇ ਕਿ ਸੈਲ ਮੁਸਕਰਾਉਣ ਲਈ ਬਣੇ ਹਨ, ਤੁਹਾਡਾ ਸਮੁਚਾ ਸਰੀਰ ਸੋਚੇਗਾ: "ਆਹ! ਇਹ ਮੁਸਕਰਾਉਣ ਦਾ ਸਮਾਂ ਹੈ।" ਫਿਰ ਤੁਹਾਡੇ ਸਰੀਰ ਦੇ ਸਾਰੇ ਸੈਲ ਇਕਠੇ ਮੁਸਕਰਾਉਦੇ ਹਨ। ਜੇਕਰ ਤੁਹਾਡੇ ਕੋਲ ਇਕ ਮਾਈਕਰੋਸਕੋਪ ਹੋਵੇ, ਤੁਸੀਂ ਦੇਖੋਂਗੇ ਕਿ ਤੁਹਾਡੇ ਸਾਰੇ ਸੈਲ ਮੁਸਕਰਾ ਰਹੇ ਹਨ। ਫਿਰ ਸਾਡੀ ਮੁਸਕਰਾਹਟ ਕੁਦਰਤੀ ਬਣ ਜਾਂਦੀ ਹੈ। ਸਾਡੀਆਂ ਰੂਹਾਂ ਉਚੀਆਂ ਚੁਕੀਆਂ ਜਾਂਦੀਆਂ ਅਤੇ ਅਸੀਂ ਬਿਹਤਰ ਮੂਡ ਵਿਚ ਹੋਵਾਂਗੇ। (...)