ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਅਜ਼ੇ ਇਕ ਗੁਰੂ ਨਹੀਂ ਹੋ, ਜੇਕਰ ਤੁਸੀਂ ਅਜ਼ੇ ਨਹੀਂ ਜਾਣਦੇ ਤੁਸੀਂ ਇਕ ਬੁਧ ਹੋ, ਤੁਸੀਂ ਨਹੀਂ ਕਹਿ ਸਕਦੇ ਕਿ ਤੁਸੀਂ ਇਕ ਬੁਧ ਹੋ। ਕਿਉਂਕਿ ਉਹ ਬਹੁਤ ਮਾੜੇ ਕਰਮ ਹਨ। […] ਉਹ ਸਭ ਤੋਂ ਵਡਾ ਅਪਰਾਧ ਹੈ ਜੋ ਤੁਸੀਂ ਬ੍ਰਹਿਮੰਡੀ ਰੂਹਾਨੀ ਕਾਨੂੰਨ ਵਿਚ ਕਰ ਸਕਦੇ ਹੋ। ਇਸੇ ਕਰਕੇ ਤੁਹਾਨੂੰ ਆਪਣੇ ਆਪ ਨੂੰ ਇਕ ਗੁਰੂ ਨਹੀਂ ਘੋਸ਼ਿਤ ਕਰਨਾ ਚਾਹੀਦਾ ਜਦੋਂ ਤੁਸੀਂ ਨਹੀਂ ਹੋ। ਬੁਧ ਨੇ ਕਿਹਾ ਜੇਕਰ ਅਜਿਹਾ ਪਾਪ ਕਰਦੇ ਹੋ, ਤੁਹਾਨੂੰ ਬੇਦਰਦ ਕਰੜਾਈ ਵਾਲੇ ਨਰਕ ਵਿਚ ਸਜ਼ਾ ਦਿਤੀ ਜਾਵੇਗੀ। ਕਿਉਂਕਿ ਤੁਸੀਂ ਕੁਝ ਨਹੀਂ ਜਾਣਦੇ। […] ਅਤੇ ਤੁਸੀਂ ਆਪਣੇ ਅਨੁਯਾਈਆਂ ਨੂੰ ਸੋਚਣ ਲਈ ਮਜ਼ਬੂਰ ਕਰਦੇ ਹੋ ਕਿ ਤੁਸੀਂ ਕੁਝ ਚੀਜ਼ ਹੋ। ਅਤੇ ਫਿਰ ਤੁਸੀਂ ਇਸ ਤਰਾਂ ਕੰਮ ਕਰਦੇ ਹੋ ਜਿਵੇਂ ਕਿ ਤੁਸੀਂ ਸਾਰੇ ਬੁਧਾਂ ਦੀ ਸਥਿਤੀ ਪ੍ਰਤੀ ਅਪਮਾਨਜਨਕ ਹੋ, ਜਿਵੇਂ ਉਨਾਂ ਦੀ ਉਤਮ, ਪਵਿਤਰ ਸਥਿਤੀ ਦੀ ਆਪਣੇ ਨੀਚ, ਘਟੀਆ, ਸ਼ੈਤਾਨੀ, ਭੂਤ-ਗ੍ਰਸਿਤ ਪਧਰ ਨਾਲ ਤੁਲਨਾ ਕਰਦੇ ਹੋ। ਤੁਸੀਂ ਹੁਣ ਇਹ ਸਮਝਦੇ ਹੋ? ਸੋ ਇਹ ਨਾ ਕਰਨਾ।ਜੇਕਰ ਤੁਸੀਂ ਇਕ ਬੋਧੀਸਾਤਵਾ ਹੋ, ਇਕ ਅਸਲੀ ਵਾਲਾ, ਤੁਸੀਂ ਇਹ ਜਾਣ ਲਵੋਂਗੇ। ਜੇਕਰ ਤੁਸੀਂ ਅਸਲੀ ਅੰਦਰੂਨੀ ਰੂਹਾਨੀ ਸੰਸਾਰਾਂ ਬਾਰੇ ਕੁਝ ਨਹੀਂ ਜਾਣਦੇ, ਫਿਰ ਤੁਸੀਂ ਨਹੀਂ ਹੋ। ਸੋ, ਆਪਣੇ ਸ਼ੈਤਾਨੀ ਨੀਚ ਇਰਾਦੇ ਲਈ ਕਮਜ਼ੋਰ ਲੋਕਾਂ ਨੂੰ ਧੋਖਾ ਨਾ ਦਿਓ! ਕੁਆਨ ਯਿੰਨ ਬੋਧੀਸਾਤਵਾ, ਉਹ ਜਾਣਦਾ ਹੈ। ਉਸ ਨੇ ਬੁਧ ਨੂੰ ਕਿਹਾ ਕੀ ਉਸ ਦੇ ਕੋਲ ਹੈ, ਕੀ ਅਭਿਆਸ ਉਸ ਨੇ ਕੀਤਾ ਸੀ - ਕੁਆਨ ਯਿੰਨ ਵਿਧੀ, ਅੰਦਰ-ਸੁਣਨ ਵਾਲੀ ਵਿਧੀ, ਅੰਦਰੂਨੀ ਸਿਖਿਆ ਦੀ ਵਿਧੀ। ਇਸੇ ਕਰਕੇ ਉਹ ਸਭ ਜਗਾ ਸੁਣ ਸਕਦੀ ਹੈ, ਅਤੇ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰ ਸਕਦੀ ਹੈ ਜਿਹੜੇ ਉਸ ਨੂੰ ਮਦਦ ਲਈ ਬੁਲਾਉਂਦੇ ਹਨ। ਉਹ ਬੁਧ ਨੂੰ ਦਸ ਰਹੀ ਸੀ ਅਤੇ ਉਸ ਦੀ ਮਹਿਫਲ ਨੂੰ ਆਪਣੀ ਰੂਹਾਨੀ ਸਥਿਤੀ ਬਾਰੇ, ਅਸਲੀ ਸਥਿਤੀ। ਖੈਰ, ਕਦੇ ਕਦਾਂਈ ਕੁਆਨ ਯਿੰਨ ਬੋਧੀਸਾਤਵਾ ਇਕ ਔਰਤ ਦੇ ਰੂਪ ਵਿਚ ਪ੍ਰਗਟ ਹੁੰਦੀ, ਅਤੇ ਕਦੇ ਕਦਾਂਈ ਇਕ ਆਦਮੀ ਦੇ ਰੂਪ ਵਿਚ, ਸੋ ਤੁਸੀਂ ਉਸ ਨੂੰ ਆਦਮੀ ਜਾਂ ਔਰਤ ਵਜੋਂ ਬੁਲਾ ਸਕਦੇ ਹੋ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਸਾਡੇ ਕੋਲ ਆਤਮਾ ਵਿਚ ਸਚਮੁਚ ਕੋਈ ਜਿਨਸੀ ਸਰੀਰਕ ਅੰਗ ਨਹੀਂ ਹੈ ਤਾਂਕਿ ਕਹਿ ਸਕੀਏ, "ਮੈਂ ਇਕ ਮਰਦ ਹਾਂ" ਜਾਂ "ਮੈਂ ਇਕ ਔਰਤ ਹਾਂ।"ਪਿਛਲੇ ਜੀਵਨ ਵਿਚ, ਅਖੀਰਲੇ ਵਾਲੇ ਵਿਚ ਬਸ ਇਸ ਜੀਵਨ ਤੋਂ ਪਹਿਲਾਂ, ਮੈਂ ਭਾਰਤ ਵਿਚ ਇਕ ਆਦਮੀ ਦੇ ਰੂਪ ਵਿਚ ਸੀ। ਮੈਂ ਬਾਬਾ ਸਾਵਨ ਸਿੰਘ ਜੀ ਮਹਾਰਾਜ ਸੀ। ਹੁਣ ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਮੈਂ ਤੁਹਾਨੂੰ ਸਚ ਦਸਣ ਤੋਂ ਹੋਰ ਨਹੀਂ ਡਰਦੀ। ਮੈਂ ਵਧੇਰੇ ਗੁਪਤ ਰਹਿੰਦੀ ਸੀ। ਮੈਂ ਤੁਹਾਨੂੰ ਇਹ ਸਭਅਤੇ ਅਜ ਹੁਣ ਮੈਂ ਤੁਹਾਨੂੰ ਦੋ ਚੀਜ਼ਾਂ ਦਸ ਰਹੀ ਹਾਂ। ਪਿਛਲੇ ਜੀਵਨ ਵਿਚ, ਮੈਂ ਬਾਬਾ ਸਾਵਨ ਸਿੰਘ ਜੀ ਮਹਾਂਰਾਜ ਸੀ। ਅਤੇ ਇਸ ਜੀਵਨ ਵਿਚ, ਮੈਂ ਆਪਣਾ ਅਸਲੀ, ਸਚਾ ਆਪ ਹਾਂ - ਅਸਲੀ ਮਹਾਨ ਬੁਧ ਇਸ ਇਕ ਵਿਸ਼ੇਸ਼ ਮੰਤਵ ਲਈ ਆਇਆ ਹੈ। ਮੈਂ ਸਭ ਕੁਝ ਕੁਰਬਾਨ ਕਰ ਦਿਤਾ, ਬਹੁਤ ਚੀਜ਼ਾਂ, ਹਰ ਰੋਜ਼। ਹਰ ਰੋਜ਼ ਮੈਨੂੰ ਮੁਸੀਬਤ ਆਉਂਦੀ ਹੈ; ਮੈਨੂੰ ਦਰਦ ਹੈ; ਮੇਰੇ ਕੋਲ ਅਣਉਚਿਤ ਮੁਦੇ ਹਨ। ਪਰ ਮੈਂ ਇਹ ਸਭ ਨਾਲ ਨਜਿਠ ਸਕਦੀ ਹਾਂ। ਮੈਂ ਇਹ ਸਭ ਨਾਲ ਨਜਿਠ ਸਕਦੀ ਹਾਂ। ਨਿਜ਼ੀ ਤੌਰ ਤੇ ਨਹੀਂ ਦਸਿਆ ਸੀ, ਕਿਉਂਕਿ ਮੈਂ ਆਪਣਾ ਕੰਮ ਧਰਤੀ ਤੇ ਥੋੜਾ ਲੰਮੇਂ ਸਮੇਂ ਤਕ ਬਣਾਈ ਰਖਣਾ ਚਾਹੁੰਦੀ ਸੀ, ਥੋੜਾ ਸੁਰਖਿਅਤ, ਤੁਹਾਡੇ ਸਾਰਿਆਂ ਲਈ। ਮੈਂ ਤੁਹਾਨੂੰ ਮੇਰੇ ਲਈ ਅਫਸੋਸ ਮਹਿਸੂਸ ਕਰਨ ਲਈ ਨਹੀਂ ਦਸ ਰਹੀ। ਨਹੀਂ, ਨਹੀਂ। ਜੇਕਰ ਮੈਂ ਕਿਸੇ ਦੀ ਮਦਦ ਕਰ ਸਕਦੀ ਹਾਂ, ਮੈਂ ਕਰਨ ਲਈ ਤਿਆਰ ਹਾਂ। ਇਹੀ ਹੈ ਬਸ, ਤੁਹਾਨੂੰ ਹੁਣ ਸਚ ਜਾਣਨਾ ਚਾਹੀਦਾ ਹੈ, ਜੇ ਕਦੇ... ਮੈਂ ਠੀਕ ਹੋ ਰਹੀ ਹਾਂ, ਪਰ ਮੈਨੂੰ ਯਕੀਨ ਨਹੀਂ ਹੈ ਜੇਕਰ ਸਰੀਰਕ ਤੌਰ ਤੇ ਮੈਂ ਲੰਮੇਂ ਸਮੇਂ ਤਕ ਰਹਿ ਸਕਾਂਗੀ। ਸੋ ਮੈਂ ਬਸ ਤੁਹਾਨੂੰ ਦੋ ਚੀਜ਼ਾਂ ਦਸ ਰਹੀ ਹਾਂ, ਕਿਉਂਕਿ ਮੈਂ ਹੋਰ ਨਹੀਂ ਡਰਦੀ। ਉਥੇ ਹੋਰ ਬਹੁਤਾ ਨਹੀਂ ਹੈ ਜੋ ਕੋਈ ਮੇਰੇ ਨਾਲ ਹੁਣ ਕਰ ਸਕਦਾ ਹੈ।ਪ੍ਰਮਾਤਮਾ ਦੀ ਮਿਹਰ ਨਾਲ ਮੈਂ ਕਿਸੇ ਦੀ ਵੀ ਮਦਦ ਕਰ ਸਕਦੀ ਹਾਂ। ਮੈਂ ਕਿਸੇ ਨੂੰ ਵੀ ਮੁਕਤ ਕਰ ਸਕਦੀ ਹਾਂ ਜਿਹੜਾ ਮੇਰੇ ਵਿਚ ਭਰੋਸਾ ਕਰਦਾ ਹੈ, ਜਿਹੜਾ ਮੇਰੇ ਵਿਚ ਵਿਸ਼ਵਾਸ਼ ਕਰਦਾ ਹੈ। ਪਰ ਉਨਾਂ ਲਈ ਆਪਣੇ ਲਈ ਵੀ ਵਧੇਰੇ ਦਿਆਲੂ ਹੋਣਾ ਜ਼ਰੂਰੀ ਹੈ - ਇਕ ਗੌਰਵਮਈ ਮਨੁਖ ਹੋਣਾ। ਇਹ ਸਿਰਫ ਮੇਰੀ ਸਹਾਇਤਾ ਤੇ ਨਿਰਭਰ ਹੋਣਾ ਹੀ ਨਹੀਂ ਹੈ। ਪ੍ਰਮਾਤਮਾ ਉਨਾਂ ਦੀ ਮਦਦ ਕਰਦੇ ਹਨ ਜੋ ਆਪਣੇ ਆਪ ਦੀ ਮਦਦ ਕਰਦੇ ਹਨ। ਉਹ ਹੈ ਜੋ ਇਹ ਹੈ। ਤੁਹਾਨੂੰ ਆਪਣੀ ਮਦਦ ਆਪ ਕਰਨੀ ਚਾਹੀਦੀ ਹੈ। ਤੁਸੀਂ ਬੁਧ ਹੋ - ਭਵਿਖ ਦੇ ਬੁਧ, ਮੇਰਾ ਭਾਵ ਬੁਧਹੁਡ ਦੇ ਮਾਰਗ ਤੇ। ਤੁਸੀਂ ਪ੍ਰਮਾਤਮਾ ਦੀ ਸੰਤਾਨ ਹੋ। ਇਹ ਦੇ ਲਾਇਕ ਹੋਵੋ। ਬਸ ਇਹੀ। ਗੌਰਵਮਈ ਹੋਵੋ। ਆਪਣੇ ਪ੍ਰਤੀ ਅਤੇ ਹੋਰਨਾਂ ਪ੍ਰਤੀ ਚੰਗੇ ਬਣੇ। ਅਤੇ ਹਰ ਰੋਜ਼, ਪ੍ਰਮਾਤਮਾ ਅਤੇ ਸਾਰੇ ਸੰਤਾਂ ਅਤੇ ਮਹਾਂਪੁਰਖਾਂ ਦੇ ਸ਼ੁਕਰਗੁਜ਼ਾਰ ਹੋਵੋ, ਜੋ ਤੁਹਾਡੇ ਲਈ ਪੂਰੀ ਕੁਰਬਾਨੀ ਦਿੰਦੇ ਹਨ। ਅਤੇ ਇਸੇ ਕਰਕੇ ਕੋਈ ਹੈਰਾਨੀ ਨਹੀਂ ਅਸਲੀ ਸਤਿਗੁਰੂਆਂ ਦੇ ਸਾਰੇ ਅਨੁਯਾਈ ਸਚਮੁਚ ਉਨਾਂ ਦੀ ਪੂਜਾ ਕਰਦੇ ਹਨ ਅਤੇ ਉਨਾਂ ਪ੍ਰਤੀ ਸਚਮੁਚ ਆਭਾਰੀ ਹਨ। ਕਿਉਂਕਿ ਉਨਾਂ ਕੋਲ ਸਤਿਗੁਰੂ ਦੀ ਸ਼ਕਤੀ ਅਤੇ ਆਸ਼ੀਰਵਾਦ ਤੋਂ ਮਹਾਨਤਾ ਦੇ ਅਨੁਭਵ ਹਨ।ਬਿਨਾਂਸ਼ਕ, ਤੁਸੀਂ ਮੇਰੇ ਪੈਰੋਕਾਰ ਹੋ; ਤੁਸੀਂ ਸਭ ਤੋਂ ਵਧੀਆ ਹੋ। ਤੁਸੀਂ ਇਸ ਗ੍ਰਹਿ ਉਤੇ ਸਭ ਤੋਂ ਸ਼ਕਤੀਸ਼ਾਲੀ ਹੋ। ਅਤੇ ਤੁਸੀਂ ਉਹ ਪਹਿਲੇ ਹੀ ਜਾਣਦੇ ਹੋ। ਭਾਵੇਂ ਕਿਤਨੇ ਵੀ ਸਾਲਾਂ ਤਕ ਉਹ ਅਭਿਆਸ ਕਰਦੇ ਹੋਣ, ਹਰ ਇਕ ਕੋਲ ਉਹ ਅਨੁਭਵ ਨਹੀਂ ਹੁੰਦੇ ਜੋ ਤੁਹਾਡੇ ਕੋਲ ਅੰਦਰ ਹਨ - ਅੰਦੂਰਨੀ ਸੰਸਾਰ ਦੇ ਅੰਦਰਲੇ ਅਨੁਭਵ, ਪ੍ਰਮਾਤਮਾ ਨੂੰ ਮਿਲਣਾ, ਈਸਾ ਮਸੀਹ ਨੂੰ ਮਿਲਣਾ, ਬੁਧ ਨੂੰ ਮਿਲਣਾ ਉਨਾਂ ਦੀ ਆਪਣੀ ਪਵਿਤਰ ਧਰਤੀ ਵਿਚ। ਇਸ ਗ੍ਰਹਿ ਉਤੇ ਹਰ ਇਕ ਕੋਲ ਉਹ ਨਹੀਂ ਹੈ। ਉਹਨਾਂ ਕੋਲ ਸ਼ਾਇਦ ਕੁਝ ਨੀਵੇਂ ਪਧਰ ਦੇ, ਜਿਵੇਂ ਐਸਟਰਲ ਪਧਰ ਦੇ ਹੋਣ - ਇਹ ਪਧਰ ਪਹਿਲੇ ਹੀ ਇਤਨੇ ਖੂਬਸੂਰਤ ਹਨ ਕਿ ਕੋਈ ਨਹੀਂ ਛਡਣਾ ਚਾਹੁੰਦਾ ਅਤੇ ਵਾਪਸ ਇਸ ਅਸ਼ਾਂਤ ਅਤੇ, ਮਾਫ ਕਰਨਾ, ਭੌਤਿਕ ਖੇਤਰ ਵਿਚ ਅਪਵਿਤਰ ਸੰਸਾਰ ਨੂੰ ਵਾਪਸ ਆਉਣਾ। ਪਰ ਤੁਸੀਂ, ਮੇਰੇ ਅਖੌਤੀ ਪੈਰੋਕਾਰ, ਤੁਸੀਂ ਮਹਾਨ ਹੋ। ਤੁਸੀਂ ਸ਼ਾਨਦਾਰ ਹੋ; ਤੁਸੀਂ ਸ਼ਕਤੀਸ਼ਾਲੀ ਹੋ। ਕੋਈ ਨਹੀਂ ਕਰ ਸਕਦਾ ਜੋ ਤੁਸੀਂ ਕਰ ਸਕਦੇ ਹੋ।ਮੇਰਾ ਭਾਵ ਇਹ ਨਹੀਂ ਕਿ ਤੁਹਾਡੇ ਵਿਚੋਂ ਸਾਰੇ ਇਸ ਤਰਾਂ ਹਨ। ਆਪਣੀ ਖੁਦ ਜਾਂਚ ਕਰੋ, ਅਤੇ ਤੁਸੀਂ ਜਾਣ ਲਵੋਂਗੇ ਜੇਕਰ ਤੁਸੀਂ ਚੰਗੇ ਹੋ, ਦਰਮਿਆਨੇ, ਜਾਂ ਨੀਵੇਂ ਪਧਰ ਦੇ। ਜਾਂ ਨੀਵੇਂ ਤੋਂ ਬਦਤਰ, ਇਥੋਂ ਤਕ - ਤੁਹਾਡੇ ਵਿਚੋਂ ਕਈ ਅਜ਼ੇ ਵੀ ਦਾਨਵਾਂ ਦੀ ਧਾਰਨਾ ਦੁਆਰਾ ਕਬਜ਼ੇ ਵਿਚ ਹਨ, ਆਪਣੇ ਸਆਰਥ ਲਈ। ਅਤੇ ਇਹ ਇਕ ਅਫਸੋਸਜਨਕ ਚੀਜ਼ ਹੈ, ਕਿਉਂਕਿ ਮੈਂ ਤੁਹਾਡੀ ਮਦਦ ਨਹੀਂ ਕਰ ਸਕਦੀ। ਕਿਉਂਕਿ ਤੁਸੀਂ ਮੇਰੀਆਂ ਸਿਖਿਆਵਾਂ ਤੋਂ ਉਲਟ ਚੀਜ਼ ਕਰਦੇ ਹੋ। ਤੁਸੀਂ ਮੇਰੇ ਪੈਰੋਕਾਰ ਇਕ ਲੰਮੇਂ ਸਮੇਂ ਤੋਂ ਰਹੇ ਹੋ - ਉਹਨਾਂ ਲੋਕਾਂ ਵਿਚੋਂ ਕਈ - ਅਤੇ ਮੈਂ ਤੁਹਾਡੇ ਤੋਂ ਕਦੇ ਇਕ ਪੈਸਾ ਨਹੀਂ ਮੰਗਿਆ, ਜਾਂ ਬਿਲਕੁਲ ਕੋਈ ਵੀ ਚੀਜ਼। ਸੋ ਤੁਸੀਂ ਉਹ ਹੋਰਨਾਂ ਨਾਲ ਕਿਵੇਂ ਕਰ ਸਕਦੇ ਹੋ?ਸਾਰੇ ਮੇਰੇ ਅਖੌਤੀ ਭਿਕਸ਼ੂ, ਭਾਵੇਂ ਜੇਕਰ ਮੈਂ ਉਨਾਂ ਨੂੰ ਸੂਚੀ ਉਤੇ ਹੋਰਨਾਂ ਨੂੰ ਦੀਖਿਆ ਦੇਣ ਲਈ ਬਾਹਰ ਭੇਜਦੀ ਹਾਂ, ਮੈਂ ਉਨਾਂ ਲਈ ਭੁਗਤਾਨ ਕਰਦੀ ਹਾਂ। ਮੈਂ ਹਵਾਈ ਜ਼ਹਾਜ਼ ਦੇ ਟਿਕਟ ਲਈ, ਟੈਕਸੀ ਲਈ, ਇਥੋਂ ਤਕ ਪਟਰੋਲ ਲਈ ਵੀ ਭੁਗਤਾਨ ਕਰਦੀ ਹਾਂ, ਜੇਕਰ ਤੁਹਾਡੇ ਭਰਾਵਾਂ ਜਾਂ ਭੈਣਾਂ ਵਿਚੋਂ ਕਿ (ਗਡੀ ਰਾਹੀਂ) ਉਨਾਂ ਦੀ ਦੀਖਿਆ ਦੇ ਖੇਤਰ ਨੂੰ ਲਿਜਾਂਦੇ ਹਨ। ਅਸੀਂ ਕਦੇ ਕੋਈ ਚੀਜ਼ ਤੁਹਾਡੇ ਤੋਂ ਨਹੀਂ ਲੈਂਦੇ। ਸੋ ਕਿਉਂ, ਜੇਕਰ ਤੁਸੀਂ ਤਥਾ-ਕਥਿਤ ਮੇਰਾ ਅਨੁਸਰਨ ਕਰਦੇ ਹੋ, ਤੁਸੀਂ ਮੇਰੀ ਨਕਲ ਕਰਦੇ ਹੋ, ਸਭ ਚੀਜ਼ ਸਮਾਨ ਕਰਦੇ ਹੋ, ਸਿਵਾਇ ਤੁਸੀਂ ਪੈਸੇ ਲੈਂਦੇ ਹੋ? ਉਹ ਚੰਗਾ ਨਹੀਂ ਹੈ। ਤੁਹਾਨੂੰ ਜਾਨਣਾ ਜ਼ਰੂਰੀ ਹੈ ਕਿ ਇਹ ਤੁਹਾਡੇ ਲਈ ਬਹੁਤ ਮਾੜੇ ਕਰਮ ਹਨ। ਲੋਕਾਂ ਦਾ ਪੈਸਾ, ਉਹ ਆਪਣੇ ਪਸੀਨੇ ਅਤੇ ਹੰਝੂਆਂ ਨਾਲ ਕਮਾਉਂਦੇ ਹਨ, ਉਨਾਂ ਕੋਲ ਦੇਖ ਭਾਲ ਕਰਨ ਲਈ ਪ੍ਰੀਵਾਰ ਹਨ। ਉਨਾਂ ਨੂੰ ਸਰਕਾਰੀ ਟੈਕਸ ਭਰਨੇ ਪੈਂਦੇ ਹਨ। ਉਨਾਂ ਨੂੰ ਗਡੀ ਦੀ ਮੁਰੰਮਤ ਕਰਨੀ ਪੈਂਦੀ। ਉਨਾਂ ਕੋਲ ਬਚੇ ਸੰਭਾਲਣ ਲਈ ਹਨ, ਜਿਹੜੇ ਹਮੇਸ਼ਾਂ ਸਿਹਤਮੰਦ ਜਾਂ ਫਿਟ ਨਹੀਂ ਹੁੰਦੇ। ਉਨਾਂ ਨੂੰ ਆਪਣੇ ਮਾਪਿਆਂ ਦੀ ਦੇਖ ਭਾਲ ਕਰਨੀ ਪੈਂਦੀ ਹੈ। ਉਨਾਂ ਨੂੰ ਭੈਣਾਂ ਭਰਾਵਾਂ ਬਾਰੇ ਚਿੰਤਾ ਕਰਨੀ ਪੈਂਦੀ। ਉਨਾਂ ਕੋਲ ਹੋਰ ਚੀਜ਼ਾਂ ਕਰਨ ਲਈ ਹਨ । ਉਨਾਂ ਦਾ ਪੈਸਾ ਉਨਾਂ ਦਾ ਪਸੀਨਾ ਅਤੇ ਹੰਝੂ ਹਨ। ਇਸੇ ਕਰਕੇ ਮੈਂ ਕਾਰੋਬਾਰ ਕਰਦੀ ਹਾਂ, ਆਪਣੇ ਭਿਕਸ਼ੂਆਂ ਦੀ ਦੇਖ ਭਾਲ ਕਰਨ ਲਈ, ਅਤੇ ਜੋ ਵੀ ਖਰਚੇ ਮੇਰੇ ਕੋਲ ਹਨ।ਇਸ ਪਲ, ਮੇਰੇ ਖਰਚੇ ਬਹੁਤ ਘਟ ਹਨ ਕਿਉਂਕਿ ਮੈਂ ਦਿਹਾੜੀ ਵਿਚ ਸਿਰਫ ਇਕ ਵਾਰ ਖਾਂਦੀ ਹਾਂ। ਜਾਂ ਕਦੇ ਕਦਾਂਈ ਸ਼ਾਇਦ ਦੋ ਕੋ (ਵੀਗਨ) ਸੂਪ ਜਾਂ ਕੁਝ ਚੀਜ਼ ਸਧਾਰਨ। ਪਰ ਜਿਆਦਾਤਰ ਇਹ ਬਸ ਇਸ ਤਰਾਂ ਹੈ। ਦਿਹਾੜੀ ਵਿਚ ਇਕ ਵਾਰ, ਤੁਸੀਂ ਪਹਿਲੇ ਹੀ ਰਜੇ ਮਹਿਸੂਸ ਕਰਦੇ ਹੋ, ਕਾਫੀ ਹੈ। ਅਤੇ ਜੇਕਰ ਸ਼ਾਮ ਨੂੰ ਤੁਸੀਂ ਥੋੜੀ ਭੁਖ ਮਹਿਸੂਸ ਕਰਦੇ ਹੋ, ਤੁਸੀਂ ਬਸ ਕੁਝ ਪਾਣੀ ਪੀਉ - ਗਰਮ ਪਾਣੀ ਜਾਂ ਠੰਡਾ ਪਾਣੀ ਜਲਵਾਯੂ ਤੇ ਨਿਰਭਰ ਕਰਦਾ ਹੈ, ਜਾਂ ਤੁਹਾਡੀ ਪਸੰਦ ਤੇ ਨਿਰਭਰ ਕਰਦਾ ਹੈ - ਅਤੇ ਫਿਰ ਤੁਸੀਂ ਠੀਕ ਹੋ। ਇਹ ਬਸ ਥੋੜੇ ਕੁ ਪਲ ਲਈ ਹੈ; ਤੁਸੀਂ ਸ਼ਾਇਦ ਭੁਖ ਮਹਿਸੂਸ ਕਰੋਂ ਬਸ ਕੁਝ ਸਕਿੰਟਾਂ ਲਈ, ਅਤੇ ਫਿਰ ਤੁਸੀਂ ਵਿਆਸਤ ਹੋ, ਤੁਸੀਂ ਕੋਈ ਹੋਰ ਚੀਜ਼ ਕਰੋ, ਤੁਸੀਂ ਜਾ ਕੇ ਮੈਡੀਟੇਸ਼ਨ ਕਰੋ, ਤੁਸੀਂ ਜਾ ਕੇ ਪ੍ਰਮਾਤਮਾ ਅਗੇ ਮਥਾ ਟੇਕੋ, ਬੁਧਾਂ, ਅਤੇ ਸਤਿਗੁਰੂਆਂ ਦਾ ਧੰਨਵਾਦ ਕਰਨ ਲਈ, ਫਿਰ ਤੁਸੀਂ ਹੋਰ ਕੋਈ ਭੁਖ ਨਹੀਂ ਮਹਿਸੂਸ ਕਰਦੇ - ਇਹ ਸਿਰਫ ਭੁਲੇਖਾ ਹੈ, ਸਚਮੁਚ।(ਵੀਗਨ) ਸੂਪ ਦੇ ਸਬੰਧ ਵਿਚ, ਜੇਕਰ ਤੁਸੀਂ ਜਿਵੇਂ ਹੋਰ ਅਨੇਕ ਹੀ ਚੀਜ਼ਾਂ ਵਾਂਗ ਇਹਦੀ ਨਕਲ ਕਰਨੀ ਚਾਹੁੰਦੇ ਹੋ, ਇਹ ਅਜ਼ਕਲ ਬਹੁਤ ਹੀ ਸੌਖਾ ਹੈ। ਤੁਹਾਨੂੰ ਇਥੋਂ ਤਕ ਪਕਾਉਣ ਦੀ ਵੀ ਨਹੀਂ ਲੋੜ। ਉਥੇ ਜਿਵੇਂ ਕੁਝ (ਵੀਗਨ) ਬਰੌਥ ਟਿਕੀਆਂ ਹਨ ਜਾਂ ਬਰੌਥ (ਸੂਪ) ਪਾਉਡਰ। ਤੁਸੀਂ ਇਹਨੂੰ ਬਸ ਇਕ ਕਪ ਵਿਚ ਪਾਓ ਅਤੇ ਇਹਦੇ ਵਿਚ ਸਲਾਦ ਦੇ ਦੋ ਕੁ ਪਤੇ ਪਾਉ ਅਤੇ ਇਹਦੇ ਉਤੇ ਗਰਮ ਪਾਣੀ ਪਾਉ ਅਤੇ ਬਸ ਇਹੀ। ਤੁਸੀਂ ਇਹ ਤੁਰੰਤ ਹੀ ਪੀ ਸਕਦੇ ਹੋ। ਜਾਂ ਉਥੇ ਕੁਝ ਸੁਕੀਆਂ ਚੀਜ਼ਾਂ ਹਨ, ਸੁਕਾ (ਵੀਗਨ) ਪਉਡਰ - ਬਹੁਤ ਪਤਲੀ ਸੂਪ ਅਤੇ ਬਹੁਤ ਸਧਾਰਨ । ਜਾਂ ਫਿਰ ਜੇਕਰ ਤੁਹਾਡੇ ਕੋਲ ਕਦੇ ਕਦੇ ਸਚਮੁਚ ਕੁਝ ਪੇਟ ਸਮਸਿਆਵਾਂ ਹੋਣ, ਕਿਉਂਕਿ ਕਦੇ ਕਦੇ ਜਦੋਂ ਤੁਸੀਂ ਬਹੁਤਾ ਨਹੀਂ ਖਾਂਦੇ ਕੁਝ ਦਿਨਾਂ ਦੌਰਾਨ ਜਦੋਂ ਤੁਸੀਂ ਚੰਗਾ ਨਾ ਮਹਿਸੂਸ ਕਰਦੇ ਹੋਵੋਂ, ਜਾਂ ਤੁਸੀਂ ਬਹੁਤ ਤਣਾਅ ਵਿਚ ਹੋਵੋਂ, ਤੁਸੀਂ ਕੋਈ ਚੀਜ਼ ਨਹੀਂ ਖਾਣੀ ਚਾਹੁੰਦੇ, ਸੋ ਤੁਸੀਂ ਥੋੜਾ ਜਿਹਾ ਹੀ ਖਾਉ। ਅਤੇ ਫਿਰ ਸ਼ਾਇਦ ਦੁਪਹਿਰੇ ਤੁਸੀਂ ਪੇਟ ਵਿਚ ਥੋੜੀ ਜਿਹੀ ਗੈਸ ਮਹਿਸੂਸ ਕਰਦੇ ਹੋ ਜਿਵੇਂ ਗੈਸ ਦੇ ਬੁਲਬੁਲੇ ਵਾਂਗ ਅਤੇ ਤੁਹਾਡੇ ਪੇਟ ਨੂੰ ਦਰਦ ਹੁੰਦਾ, ਫਿਰ ਬਿਹਤਰ ਹੈ ਤੁਸੀਂ ਕੁਝ ਚੀਜ਼ ਪੀਓੁ, ਜਾਂ ਤਾਂ ਪਾਣੀ ਜਾਂ ਇਸ ਕਿਸਮ ਦੀ ਸਧਾਰਨ (ਵੀਗਨ) ਸੂਪ। ਮੈਂ ਇਹ ਬਹੁਤ ਘਟ ਵਰਤਦੀ ਹਾਂ। ਮੈਂ ਹੁਣ ਤਕ ਇਹ ਨਹੀਂ ਵਰਤੀ । ਪਰ ਜੇ ਕਦੇ ਤੁਸੀਂ ਚਾਹੋਂ, ਤੁਸੀਂ ਲੈ ਸਕਦੇ ਹੋ। ਮੈਂ ਬਸ ਦੋ ਕੁ ਇਹ ਛੋਟੇ (ਵੀਗਨ) ਪੈਕਟ ਤਿਆਰ ਕੀਤੇ ਜੇ ਕਦੇ ਮੈਨੂੰ ਇਹਨਾਂ ਦੀ ਲੋੜ ਹੋਵੇ , ਪਰ ਮੈਂ ਇਹਦੀ ਲੋੜ ਨਹੀਂ ਸੀ। ਤੁਸੀਂ ਸੁਕੀਆਂ ਚੀਜ਼ਾਂ ਤਿਆਰ ਕਰੋ ਜੇ ਕਦੇ ਤੁਸੀਂ ਖਰੀਦਣਾ ਜ਼ਾਰੀ ਰਖਣਾ ਨਹੀਂ ਚਾਹੁੰਦੇ। ਆਪਣੇ ਆਪ ਦੀ ਦੇਖ ਭਾਲ ਕਰਨੀ ਬਹੁਤ ਸੌਖਾ ਹੈ। ਜੇ ਕਦੇ ਤੁਸੀਂ ਨਕਲ ਕਰਨੀ ਚਾਹੋਂ, ਪਰ ਮੈਂ ਕਿਸੇ ਚੀਜ਼ ਦੀ ਸਲਾਹ ਨਹੀਂ ਦਿੰਦੀ।ਅਤੇ ਲਿਬਾਸ ਦੇ ਸਬੰਧ ਵਿਚ ਜੋ ਮੈਂ ਪਹਿਨਦੀ ਹਾਂ, ਮੈਂ ਭਿਕਸ਼ੂਆਂ ਦੇ ਚੋਗੇ ਹੋਰ ਨਹੀਂ ਪਹਿਨਦੀ, ਜਾਂ ਕੋਈ ਪਾਦਰੀਆਂ ਦੇ ਚੋਗੇ ਹੋਰ, ਭਾਵੇਂ ਮੈਂ ਵੀ ਕੁਝ ਭਿਕਸ਼ੂਆਂ ਦੇ ਵਰਗਾਂ ਨਾਲ ਜੁੜੀ ਹਾਂ: ਹਿੰਦੂ ਧਰਮ, ਬੁਧ ਧਰਮ, ਨਾਲੇ ਇਸਾਈ ਧਰਮ। ਮੇਰੇ ਕੋਲ ਇਕ ਮਿਸ਼ਨਰ ਕਿਸਮ ਦਾ ਸਰਟੀਫੀਕੇਟ ਹੈ। ਜਿਵੇਂ, ਮੈਂਨੂੰ ਇਕ ਮਿਸ਼ਨਰ ਦੇ ਰੂਪ ਵਿਚ ਪ੍ਰਮਾਣਿਤ ਕੀਤਾ ਗਿਆ ਹੈ। ਪਰ ਮੈਂ ਉਨਾਂ ਵਿਚੋਂ ਕੋਈ ਨਹੀਂ ਪਹਿਨਦੀ ਕਿਉਂਕਿ ਮੈਂ ਇਕ ਹੀ ਧਰਮ ਨੂੰ ਵਧੀਆ ਕਹਿਣਾ ਨਹੀਂ ਚਾਹੁੰਦੀ ਅਤੇ ਇਹ ਘੋਸ਼ਿਤ ਕਰਨਾ ਇਕ ਸਿਰਫ ਇਹੀ ਇਕ ਹੈ, ਸਭ ਤੋਂ ਵਧੀਆ, ਅਤੇ ਬਾਕੀ ਦੇ ਘਟੀਆ ਹਨ। ਇਸੇ ਕਰਕੇ ਮੈਂ (ਚੋਗਾ) ਨਹੀਂ ਪਹਿਨਣਾ ਚਾਹੁੰਦੀ। ਜਿਵੇਂ ਕਈਆਂ ਨੇ ਪਹਿਲਾਂ ਕਿਹਾ ਸੀ ਕਿ ਸਮਾਨ ਕਿਸਮ ਦਾ ਚੋਗਾ ਪਹਿਨਣ ਦੁਆਰਾ, ਮੈਂ ਉਨਾਂ ਦੇ ਪੈਰੋਕਾਰ, ਉਨਾਂ ਦੇ ਅਨੁਯਾਈ, ਲੈਣੇ ਚਾਹੁੰਦੀ ਹਾਂ!ਨਾਲੇ, ਮੈਂ ਨਹੀਂ ਚਾਹੁੰਦੀ ਲੋਕ ਮੇਰੇ ਅਗੇ ਝੁਕਦੇ ਰਹਿਣ, ਮੈਨੂੰ ਮਥਾ ਟੇਕਣ, ਅਤੇ ਮੈਨੂੰ ਦਾਨ ਦੇਣ ਕਿਉਂਕਿ ਮੈਂ ਕਿਸੇ ਕਿਸਮ ਦਾ ਇਕ ਭਿਕਸ਼ੂ ਹਾਂ। ਸੋ, ਇਸੇ ਕਰਕੇ ਮੈਂ ਆਪਣਾ ਪੈਸਾ ਆਪ ਕਮਾਉਂਦੀ ਹਾਂ, ਕਾਰਨਾਂ ਵਿਚੋਂ ਇਕ, ਇਹ ਵੀ। ਕਿਉਂਕਿ ਮੈਂ ਮਹਿਸੂਸ ਕਰਦੀ ਹਾਂ ਮਨੁਖ ਆਪਣੀ ਆਵਦੀ ਜੀਵਕਾ ਕਮਾਉਂਦੇ ਹੋਏ ਕਾਫੀ ਦੁਖ ਝਲਦੇ ਹਨ। ਮੈਨੂੰ ਉਨਾਂ ਲਈ ਹੋਰ ਬੋਝ ਬਨਾਉਣ ਦੀ ਕਿਉਂ ਲੋੜ ਹੈ?ਮੇਰੀ ਕੰਮ ਕਰਨ ਵਾਲੀ ਟੀਮ ਕੋਲ ਬਹੁਤ ਸਾਰੇ ਲੋਕ ਹਨ। ਮੈਨੂੰ ਉਨਾਂ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ। ਉਹ ਸ਼ੁਰੂਆਤ ਸੀ ਜਿਸ ਕਰਕੇ ਅਸੀਂ ਕਾਰੋਬਾਰ ਬਣਾਇਆ। ਕਿਉਂਕਿ ਪਹਿਲਾਂ ਮੇਰੇ ਕੋਲ ਕੋਈ ਘਰ ਨਹੀਂ ਸੀ ਅਤੇ ਬਹੁਤ ਸਾਰੇ ਲੋਕ ਭਿਕਸ਼ੂਆਂ ਵਜੋਂ ਮੇਰਾ ਅਨੁਸਰਨ ਕਰ ਰਹੇ ਸੀ ਅਤੇ ਉਹ ਬਸ ਕਿਸੇ ਵੀ ਜਗਾ ਰਹਿੰਦੇ ਸੀ - ਝਾੜੀਆਂ ਵਿਚ, ਅਤੇ ਖੇਤਾਂ ਵਿਚ ਕੈਂਪ ਕਰਦੇ ਜਾਂ ਨਦੀ ਦੇ ਕੰਢੇ ਉਤੇ। ਇਹ ਉਨਾਂ ਲਈ ਬਹੁਤਾ ਵਧੀਆ ਨਹੀਂ ਹੈ। ਉਹ ਜਵਾਨ ਹਨ, ਸੋ ਮੈਂ ਸੋਚ ਰਹੀ ਸੀ ਮੈਨੂੰ ਉਨਾਂ ਦੀ ਬਿਹਤਰ ਦੇਖ ਭਾਲ ਕਰਨੀ ਪਵੇਗੀ। ਸੋ ਅਸੀਂ ਕਾਰੋਬਾਰ ਬਣਾਇਆ ਅਤੇ ਉਦੋਂ ਤੋਂ ਫਿਰ ਇਹ ਜ਼ਾਰੀ ਰਿਹਾ।ਅਤੇ ਪ੍ਰਮਾਤਮਾ ਦੀ ਮਿਹਰ ਅਤੇ ਸਾਰੇ ਬੁਧਾਂ ਦੀਆਂ ਅਸੀਸਾਂ ਕਿ ਅਸੀਂ ਵੀ ਕੁਝ ਕਾਰੋਬਾਰ ਬਣਾ ਸਕੇ, ਕਿ ਅਸੀਂ ਆਪਣੇ ਆਪ ਦਾ ਸਮਰਥਨ ਕਰ ਸਕਦੇ ਹਾਂ; ਅਤੇ ਜੋ ਵੀ ਵਾਧੂ, ਅਸੀਂ ਹੋਰਨਾਂ ਦੀ ਮਦਦ ਕਰ ਸਕਦੇ ਜਿਹੜੇ ਗੰਭੀਰ ਸਥਿਤੀ ਵਿਚ ਹਨ, ਜਿਵੇਂ ਇਕ ਯੁਧ ਜਾਂ ਆਫਤ ਦੇ ਪੀੜਤਾਂ ਵਾਂਗ। ਮੈਂ ਪ੍ਰਮਾਤਮਾ ਦੀ ਕ੍ਰਿਪਾ ਦੁਆਰਾ ਸਵਰਗਾਂ ਤੋਂ ਸਾਰੀ ਸਹਾਇਤਾ ਅਤੇ ਸਾਰੀ ਉਦਾਰਥਾ ਲਈ ਆਭਾਰੀ ਹਾਂ ਕਿ ਮੈਂ ਆਪਣੀ ਖੁਦ ਦੀ ਅਤੇ ਮੇਰੀ ਟੀਮ ਦੀ ਦੇਖ ਭਾਲ ਕਰ ਸਕੀ: ਮੇਰੇ ਲੋਕ, ਮੇਰੇ ਬਚੇ-ਖੁਚੇ ਰੈਸੀਡੇਂਟਾਂ ਦੀ - ਭਿਕਸ਼ੂਆਂ ਅਤੇ ਭਿਕਸ਼ਣੀਆਂ ਜੋ ਅਜ਼ੇ ਉਥੇ ਮੌਜ਼ੂਦ ਹਨ।