ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਦੁਬਾਰਾ, ਜੇਕਰ ਉਥੇ ਕੋਈ ਭਿਕਸ਼ੂ ਹੈ ਜਿਹੜਾ ਤੁਸੀਂ ਸੋਚਦੇ ਹੋ ਚੰਗਾ ਨਹੀਂ, ਦੁਬਾਰਾ ਸੋਚਣਾ। ਅਸਲੀ ਸੰਜ਼ੀਦਾ ਰਵਾਇਤੀ ਭਿਕਸ਼ੂ, ਮੈਨੂੰ ਦਸੋ, ਉਹ ਤੁਹਾਨੂੰ ਨੁਕਸਾਨ ਕਿਵੇਂ ਪਹੁੰਚਾ ਸਕਦਾ ਹੈ? ਉਹ ਦਿਹਾੜੀ ਵਿਚ ਸਿਰਫ ਕੁਝ ਭੋਜ਼ਨ ਖਾਂਦਾ ਹੈ ਅਤੇ ਕਪੜਿਆਂ ਦੇ ਸਿਰਫ ਕੁਝ ਕੁ ਜੋੜੇ ਪਹਿਨਦਾ ਹੈ, ਜੋ ਕਿਵੇਂ ਵੀ ਤੁਸੀਂ ਨਹੀਂ ਪਹਿਨਦੇ, ਅਤੇ ਉਹ ਬਹੁਤੇ ਮਹਿੰਗੇ ਨਹੀਂ ਹਨ। ਅਤੇ ਜੇਕਰ ਅਨੁਯਾਈਆਂ ਵਿਚੋਂ ਇਕ ਨੂੰ ਜਾ ਕੇ ਮਿਲਣ ਲਈ ਉਹਦੇ ਕੋਲ ਇਕ ਗਡੀ ਹੈ ਆਪਣੇ ਥਕੇ ਹੋਏ ਪੈਰਾਂ ਨੂੰ ਲਿਜਾਣ ਲਈ, ਇਹਦੇ ਨਾਲ ਕੀ ਨੁਕਸਾਨ ਹੋ ਸਕਦਾ ਹੈ? ਕ੍ਰਿਪਾ ਕਰਕੇ ਬਹੁਤਾ ਭੌਤਿਕਵਾਦੀ ਤੌਰ ਤੇ ਨਾ ਸੋਚਣਾ। ਅਤੇ ਜੇਕਰ ਉਥੇ ਬਹੁਤੇ ਸਾਰੇ ਬੋਧੀ ਅਨੁਯਾਈ ਹਨ, ਇਕ ਭਿਕਸ਼ੂ ਨੂੰ ਇਕ ਗਡੀ ਦੇਣੀ, ਇਹ ਫਿਰ ਕੀ ਹੈ? ਇਹ ਕਿਤਨੇ ਕੁ ਦੀ ਹੋ ਸਕਦੀ ਹੈ? ਅਤੇ ਜੇਕਰ ਤੁਸੀਂ ਉਸਦੀ ਮਦਦ ਕਰਦੇ ਹੋ ਇਕ ਵਧੇਰੇ ਵਡਾ ਮੰਦਰ ਉਸਾਰਨ ਲਈ ਤਾਂਕਿ ਬੁਧ ਦੇ ਹੋਰ ਅਨੁਯਾਈ ਉਥੇ ਆ ਸਕਣ ਅਤੇ ਬੁਧ ਦੀ ਸਿਖਿਆ ਨੂੰ ਯਾਦ ਕਰ ਸਕਣ ਅਤੇ ਚੰਗੇ ਬਣਨ ਦੀ ਕੋਸ਼ਿਸ਼ ਕਰਨ, ਫਿਰ ਇਹਦੇ ਨਾਲ ਕੀ ਗਲਤ ਹੈ? ਜਿਤਨਾ ਵਡਾ ਇਕ ਮੰਦਰ ਹੋਵੇ, ਫਿਰ ਵਧੇਰੇ ਲੋਕ ਸ਼ਾਇਦ ਸੋਚਣ ਇਕ ਭਿਕਸ਼ੂ ਬਣਨ ਬਾਰੇ ਅਤੇ ਨਾਲੇ ਇਸ ਚੰਗਿਆਈ ਅਤੇ ਦਿਆਲਤਾ ਦੇ ਪ੍ਰਤੀਕ ਨੂੰ ਲ਼ੇਣ ਲਈ। ਇਹ ਕਰਮ ਨਾ ਕਰੋ; ਇਹ ਤੁਹਾਡੇ ਲਈ ਬਹੁਤ ਮਾੜਾ ਹੈ। ਤੁਹਾਡੇ ਲਈ ਬਹੁਤ ਮਾੜਾ। ਭਾਵੇਂ ਜੇਕਰ ਇਹ ਨਹੀਂ ਹੈ, ਗਪਾਂ ਮਾਰਨੀਆਂ ਚੰਗੀ ਗਲ ਨਹੀਂ ਹੈ। ਮੈਂ ਜਾਣਦੀ ਹਾਂ ਉਥੇ ਕੁਝ ਚੰਗੇ ਭਿਖਸ਼ੂ ਹਨ, ਅਤੇ ਕੁਝ ਮਾੜੇ ਭਿਕਸ਼ੂ ਹਨ, ਪਰ ਉਨਾਂ ਦੀ ਅਲੋਚਨਾ ਕਰਨ ਤੋਂ ਪਹਿਲਾਂ ਤੁਹਾਨੂੰ ਅਸਲੀ ਚੀਜ਼ ਜਾਨਣ ਦੀ ਲੋੜ ਹੈ।ਮੈਂ ਜਾਣਦੀ ਹਾਂ ਕੁਝ ਮੇਰੇ ਭਿਖਸ਼ੂ ਵੀ ਪਹਿਲਾਂ ਬਹੁਤੇ ਚੰਗੇ ਨਹੀਂ ਸੀ। ਉਨਾਂ ਵਿਚੋਂ ਇਕ ਨੇ ਇਥੋਂ ਤਕ ਹਰ ਇਕ ਤਰੀਕੇ ਨਾਲ ਮੇਰੀ ਨਕਲ ਕੀਤੀ। ਸਿਰਫ ਬਸ ਸਿਖਿਆ ਹੀ ਨਹੀਂ, ਪਰ ਤਰੀਕੇ ਨਾਲ, ਇਥੋਂ ਤਕ ਕੁਝ ਔਰਤਾਂ ਵਾਲੇ ਸਮਾਨ ਕਪੜੇ ਪਹਿਨਣ ਨਾਲ, ਇਕ ਭਿਕਸ਼ੂ ਵਜੋਂ। ਉਸ ਨੂੰ ਇਕ ਭਿਕਸ਼ੂ ਹੋਣਾ ਚਾਹੀਦਾ ਹੈ। ਉਸ ਦੇ ਮੇਰੇ ਭਿਕਸ਼ੂ ਵਰਗ ਨੂੰ ਛਡ ਕੇ ਜਾਣ ਤੋਂ ਬਾਅਦ, ਉਹ ਕੋਈ ਹੋਰ ਕਿਸਮ ਦਾ ਭਿਕਸ਼ੂ ਚੋਗਾ ਪਹਿਨ ਸਕਦਾ ਹੈ। ਸੋ, ਉਹ ਇਕ ਭਿਕਸ਼ੂ ਬਣ ਗਿਆ। ਪਰ ਜੇਕਰ ਉਹ ਇਕ ਭਿਕਸ਼ੂ ਬਣ ਵੀ ਗਿਆ ਹੈ, ਉਹ ਕਿਵੇਂ ਇਸ ਕਿਸਮ ਦੇ ਔਰਤਾਂ ਵਾਲੇ ਕਪੜੇ ਪਹਿਨ ਸਕਦਾ ਹੈ? ਅਤੇ ਇਕ ਔਰਤ ਵਾਂਗ ਬੈਠਣਾ, ਜਿਵੇਂ ਮੈਂ ਕੁਝ ਆਪਣੇ ਲਏ ਗਏ ਫੋਟੋਆਂ ਵਿਚ ਕੀਤਾ ਸੀ ਜੋ ਤੁਹਾਡੇ ਕੋਲ ਹਨ। ਅਤੇ ਮੇਰੇ ਕੋਲ ਕੁਝ ਤੋਤੇ-ਲੋਕ ਸਨ; ਉਸ ਨੇ ਵੀ ਉਸ ਤੋਂ ਬਾਅਦ ਕੁਝ ਤੋਤੇ-ਲੋਕ ਪ੍ਰਾਪਤ ਕੀਤੇ , ਅਤੇ ਦਿਖਾਵਾ ਕਰਦਾ! ਅਤੇ ਫਿਰ ਮੇਰੀ ਹਰ ਤਰਾਂ ਨਕਲ ਕੀਤੀ, ਸਿਵਾਇ ਉਹ ਦਾਨ ਲੈਂਦਾ ਹੈ, ਜਾਂ ਲੋਕਾਂ ਨੂੰ ਦਾਨ ਕਰਨ ਲਈ ਮਜ਼ਬੂਰ ਕਰਦਾ ਆਪਣੇ ਆਵਦੇ ਭਿਕਸ਼ੂਆਂ ਦੁਆਰਾ। ਇਤਨਾ ਜਿਆਦਾ ਪੈਸਾ ਕਿ ਲੋਕ ਚੀਕਦੇ ਹਨ, ਸ਼ਿਕਾਇਤ ਕਰਦੇ, ਪਰ ਉਸ ਨੇ ਉਨਾਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕੀਤਾ! ਇਸ ਨੂੰ ਕੁਝ ਵੀ ਨਹੀਂ ਸਮਝਿਆ; ਲੋਕਾਂ ਦਾ ਪੈਸਾ, ਪਸੀਨੇ ਅਤੇ ਹੰਝੂਆਂ ਨਾਲ ਕਮਾਇਆ ਗਿਆ, ਕੁਝ ਵੀ ਨਹੀਂ ਹੈ? ਮਿਸਾਲ ਵਜੋਂ ਉਸ ਤਰਾਂ।ਅਤੇ ਇਥੋਂ ਤਕ ਮੇਰਾ ਨਾਮ - ਇਕ ਸਮਾਨ ਨਾਮ ਵੀ। ਉਹ ਮੈਨੂੰ ਸੂਮਾ ਆਖਦਾ ਹੁੰਦਾ ਸੀ, ਇਹ ਛੋਟਾ ਨਾਮ ਸੁਪਰੀਮ ਮਾਸਟਰ ਲਈ। ਮੈਂ ਉਹ ਪਰਮ ਸਤਿਗੁਰੂ (ਸੁਪਰੀਮ ਮਾਸਟਰ) ਨਾਮ ਨਹੀਂ ਚਾਹੁੰਦੀ ਸੀ, ਸੋ ਮੈਂ ਕਿਹਾ, "ਬਸ ਮੈਨੂੰ ਸੂਮਾ ਬੁਲਾਉ।" ਅਤੇ ਉਸ ਦਾ ਨਾਂ ਵੀ ਸਮਾਨ ਹੈ, ਇਕ ਅਖਰ ਭਿੰਨ ਹੈ। ਸੂਮਾ ਦੀ ਬਜਾਏ, ਇਹ "...ਊਮਾ" ਹੈ। ਸਬਬ ਨਾਲ, ਮੈਂ ਪਿਛੇ ਜਿਹੇ ਇਹ ਦੇਖਿਆ ਸੀ। ਮੇਰੀਆਂ ਅਖਾਂ ਤੇ ਵਿਸ਼ਵਾਸ਼ ਨਹੀਂ ਹੋ ਰਿਹਾ ਸੀ!! ਮੈਂ ਬਸ ਆਸ ਕਰਦੀ ਹਾਂ ਕਿ ਉਹ ਆਪਣੇ ਦਾਨਵ-ਗ੍ਰਸਿਤ ਸਰੀਰ ਅਤੇ ਨਾਕਾਰਾਤਮਿਕ ਸ਼ਕਤੀ ਨਾਲ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਵੇ। ਖੈਰ, ਇਹੀ ਹੈ ਜਿਸ ਦੀ ਮੈਂ ਕਾਮਨਾ ਕਰਦੀ ਹਾਂ। ਕਿਉਂਕਿ ਲੋਕ ਜਿਨਾਂ ਨੂੰ ਉਸ ਦਾ ਅਨੁਸਰਨ ਕਰਨ ਲਈ ਗੁਮਰਾਹ ਕੀਤਾ ਜਾਂਦਾ ਨਿਰਦੋਸ਼ ਅਤੇ ਕਮਜ਼ੋਰ ਹਨ। ਉਹ ਕਿਸੇ ਚੀਜ਼ ਬਾਰੇ ਬਹੁਤਾ ਨਹੀਂ ਜਾਣਦੇ, ਸੋ ਇਸ ਤਰਾਂ ਜਾਲ ਵਿਚ ਡਿਗਣਾ ਸੌਖਾ ਹੈ। ਮੈਂ ਸਚਮੁਚ ਪ੍ਰਮਾਤਮਾ ਨੂੰ ਪ੍ਰਾਰਥਨਾ ਕਰ ਰਹੀ ਸੀ। ਮੈਂ ਕਿਹਾ, "ਕ੍ਰਿਪਾ ਕਰਕੇ ਉਨਾਂ ਨੂੰ ਸੁਰਖਿਅਤ ਰਖਣਾ। ਉਨਾਂ ਨੂੰ ਕਿਸੇ ਜਾਲ ਵਿਚ ਨਾ ਡਿਗਣ ਦੇਣਾ, ਸਿਰਫ ਉਸ ਜਾਲ ਵਿਚ ਨਹੀਂ। ਕ੍ਰਿਪਾ ਕਰਕੇ।"ਕਿਉਂਕਿ ਜੇਕਰ ਅਧਿਆਪਕ ਦਾਨਵ ਦੇ ਕਬਜ਼ੇ ਹੇਠ ਹੈ, ਜਾਂ ਜੇਕਰ ਉਹ ਆਪ ਇਕ ਦਾਨਵ ਹੈ, ਫਿਰ ਵਿਚਾਰੇ ਅਨੁਯਾਈ ਵੀ ਜਲਦੀ ਜਾਂ ਬਾਅਦ ਵਿਚ ਨਾਕਾਰਾਤਮਿਕ ਤੌਰ ਤੇ ਪ੍ਰਭਾਵਿਤ ਹੋ ਜਾਣਗੇ। ਇਹ ਕਹਿਣਾ ਤਾਂ ਪਾਸੇ ਰਿਹਾ ਕਿ ਦਾਨਵ ਜਿੰਦਾ ਰਹਿਣ ਲਈ, ਉਨਾਂ ਦੀ ਐਨਰਜ਼ੀ ਨੂੰ ਚੂਸਣਗੇ, ਅਤੇ ਉਨਾਂ ਦੀ ਜਾਏਦਾਦ ਵੀ ਲੈ ਲੈਣਗੇ, ਜਿੰਦਾ ਰਹਿਣ ਲਈ! ਪਰ ਦਾਨਵ ਬਹੁਤ ਵਧੀਆ ਕੰਮ ਕਰਨਗੇ, ਬਹੁਤੇ ਇਹ ਨਹੀਂ ਜਾਣਨਗੇ। ਇਸ ਤੋਂ ਇਲਾਵਾ, ਜੇਕਰ ਇਕ ਸਚਾ ਸਤਿਗੁਰੂ ਉਨਾਂ ਨੂੰ ਬਾਅਦ ਵਿਚ ਬਚਾਉਣਾ ਚਾਹੇ - ਅਨੁਯਾਈਆਂ ਨੂੰ - ਇਹ ਵਧੇਰੇ ਮੁਸ਼ਕਲ ਹੋਵੇਗਾ, ਜਾਂ ਸ਼ਾਇਦ ਬਹੁਤ ਦੇਰ ਹੋ ਸਕਦੀ ਹੈ! ਇਹ ਤਰੀਕਾ ਹੈ, ਬੁਧ ਨੇ ਕਿਹਾ, ਦਾਨਵ ਹੋਰ ਉਪ-ਸੇਵਕਾਂ ਨੂੰ ਭਰਤੀ ਕਰਦੇ ਹਨ ਅਤੇ ਉਨਾਂ ਨੂੰ ਵੀ ਦਾਨਵ ਬਣਨ ਲਈ ਮਜ਼ਬੂਰ ਕਰਦੇ ਹਨ!! ਇਕ ਦਿਨ ਜਾਂ ਕਿਸੇ ਹੋਰ ਦਿਨ, ਸ਼ਾਇਦ ਸਚ ਬਾਹਰ ਆ ਜਾਵੇਗਾ।ਸੋ, ਜੋ ਵੀ ਨਾਮ ਤੁਸੀਂ ਵਰਤਦੇ ਹੋ... ਮੈਂ ਜਾਣਦੀ ਹਾਂ ਤੁਹਾਡੇ ਵਿਚੋਂ ਕਈ ਵੀ ਮੇਰਾ ਨਾਮ, ਸੂਮਾ, ਵਰਤਦੇ ਹਨ। ਖੈਰ, ਘਟੋ ਘਟ ਤੁਸੀਂ ਇਮਾਨਦਾਰ ਹੋ। ਤੁਸੀਂ ਸਮਾਨ ਨਾਮ ਵਰਤਦੇ ਹੋ ਜਿਵੇਂ ਸਤਿਗੁਰੂ ਵਾਂਗ, ਕਿਉਂਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ। ਪਰ ਇਕ ਸਮਾਨ ਨਾਮ ਵਰਤੋਂ ਕਰਨਾ, ਸਿਰਫ ਸ਼ੁਹਰਤ ਅਤੇ ਲਾਭ ਪ੍ਰਾਪਤ ਕਰਨ ਲਈ, ਇਹ ਸਚਮੁਚ ਕੁਝ ਚੀਜ਼ ਇਜ਼ਤ ਤੋਂ ਹੇਠਾਂ ਹੈ। ਇਹ ਨਾ ਕਰਨਾ। ਤੁਹਾਡੇ ਵਿਚੋਂ ਕੋਈ ਵੀ ਇਹ ਨਾ ਕਰੇ। ਕ੍ਰਿਪਾ ਕਰਕੇ। ਕ੍ਰਿਪਾ ਕਰਕੇ। ਤੁਹਾਨੂੰ ਇਸ ਸੰਸਾਰ ਵਿਚ ਰਹਿਣ ਲਈ ਬਹੁਤੇ ਦੀ ਲੋੜ ਨਹੀਂ ਹੈ, ਸਚਮੁਚ। ਤੁਹਾਨੂੰ ਦਿਹਾੜੀ ਵਿਚ ਸਿਰਫ ਇਕ ਜਾਂ ਦੋ ਡੰਗ ਭੋਜ਼ਨ ਦੀ ਲੋੜ ਹੈ, ਅਤੇ ਪਹਿਨਣ ਲਈ ਜੋ ਵੀ ਕਪੜੇ ਹੋਣ। ਤੁਸੀਂ ਬਾਹਰ ਜਾ ਕੇ ਅਤੇ ਪੁਰਾਣੇ ਕਪੜੇ ਖਰੀਦ ਸਕਦੇ ਹੋ। ਜਾਂ ਕਦੇ ਕਦਾਂਈ ਲੋਕ ਇਹ ਕੂੜੇ ਵਿਚ ਸੁਟ ਦਿੰਦੇ ਹਨ; ਤੁਸੀਂ ਉਹ ਵੀ ਪਹਿਨ ਸਕਦੇ ਹੋ। ਅਤੇ ਸ਼ਾਇਦ ਤੁਸੀਂ ਮਸ਼ਹੂਰ ਬਣ ਜਾਵੋਂਗੇ। ਜੇਕਰ ਲੋਕਾਂ ਨੂੰ ਪਤਾ ਲਗ ਗਿਆ ਕਿ ਤੁਸੀਂ ਪੁਰਾਣੇ ਕਪੜੇ ਪਹਿਨਦੇ ਹੋ ਜਾਂ ਕੂੜੇ ਤੋਂ ਜਾਂ ਸੜਕ ਤੋਂ ਕਪੜੇ ਚੁਕਦੇ ਹੋ, ਅਤੇ ਇਕ ਬਹੁਤ ਸਧਾਰਨ ਭੋਜਨ ਖਾਂਦੇ ਹੋ, ਫਿਰ ਸ਼ਾਇਦ ਲੋਕ ਆਉਣਗੇ ਅਤੇ ਤੁਹਾਡਾ ਅਨੁਸਰਨ ਕਰਨਗੇ ਅਤੇ ਸੋਚਣਗੇ ਕਿ ਤੁਸੀਂ ਇਕ ਬੁਧ ਹੋ। ਭਾਵੇਂ ਜੇਕਰ ਤੁਹਾਡੇ ਕੋਲ ਕਾਫੀ ਗਿਆਨ ਨਹੀਂ ਹੈ ਬੋਧੀ "ਕਿੰਡਰਗਾਰਟਨ" ਸਿਖਿਆਵਾਂ, ਉਹ ਅਜ਼ੇ ਵੀ ਸੋਚਣਗੇ ਕਿ ਤੁਸੀਂ ਇਕ ਬੁਧ ਹੋ। ਲੋਕ ਕੋਈ ਵੀ ਚੀਜ਼ ਘੜ ਸਕਦੇ ਹਨ, ਜੋ ਵੀ ਉਹ ਪਸੰਦ ਕਰਦੇ ਹੋਣ। ਅਜਕਲ ਇਹ ਪਬਲਿਕ ਰੀਲੇਸ਼ਨਜ਼ ਚੀਜ਼ਾਂ ਹਨ। ਬਹੁਤ ਸੌਖਾ।ਕੁਝ ਲੋਕ ਅੰਦਰ ਆਉਂਦੇ ਹਨ, ਬਸ ਦੀਖਿਆ ਲੈਂਦੇ ਹਨ ਅਤੇ ਸਚਮੁਚ ਕੁਝ ਚੀਜ਼ ਦਾ ਅਭਿਆਸ ਨਹੀਂ ਕਰਦੇ। ਇਹ ਸਿਰਫ ਆਪਣੇ ਖੁਦ ਦੇ ਅਭਿਲਾਸ਼ਾ ਦੇ ਟੀਚਿਆਂ ਲਈ ਹੈ - ਸ਼ੁਹਰਤ ਅਤੇ ਲਾਭ ਲਈ, ਸੋ ਤੁਸੀਂ ਇਹ ਦੇਖ ਸਕਦੇ ਹੋ। ਅਤੇ ਉਹ ਮੇਰੀ ਨਕਲ ਅਤੇ ਇਹ ਸਭ ਕਰਨ ਦੀ ਕੋਸ਼ਿਸ਼ ਕਰਦੇ ਹਨ। ਓਹ, ਪਿਆਰੇ ਰਬਾ। ਕ੍ਰਿਪਾ ਕਰਕੇ, ਕਰਮਾਂ ਬਾਰੇ ਯਾਦ ਰਖੋ।ਜੇਕਰ ਤੁਸੀਂ ਪਹਿਲੇ ਹੀ ਇਕ ਸਤਿਗੁਰੂ ਹੋ, ਤੁਸੀਂ ਇਹ ਜਾਣ ਲਵੋਂਗੇ। ਜੇਕਰ ਤੁਸੀਂ ਇਕ ਬੁਧ ਹੋ, ਤੁਸੀਂ ਇਹ ਜਾਣ ਲਵੋਂਗੇ। ਅਤੇ ਮੈਂ ਤੁਹਾਨੂੰ ਹੁਣ ਦਸਦੀ ਹਾਂ; ਮੈਂ ਇਕ ਬੁਧ (ਗਿਆਨਵਾਨ ਸਤਿਗੁਰੂ) ਹਾਂ। ਬਸ ਜੇ ਕਦੇ ਮੈਂ ਕਲ ਨੂੰ ਮਰ ਜਾਂਦੀ ਹਾਂ। ਅਤੇ ਮਨੁਖਾਂ ਦੀ ਦੁਰਦਸ਼ਾ ਦੀ ਇਸ ਮਿਆਦ ਲਈ, ਮੈਂ ਇਕ ਬਹੁਤ ਹੀ ਵਿਸ਼ੇਸ਼ ਬੁਧ ਹਾਂ। ਇਹ ਮੰਨੋ ਜਾਂ ਨਾ ਮੰਨੋ; ਇਹ ਤੁਹਾਡੇ ਤੇ ਹੈ। ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਦੇ, ਜਾਂ ਪੂਰੇ ਬ੍ਰਹਿਮੰਡ ਵਿਚ ਸਭ ਸੰਤਾਂ ਅਤੇ ਮਹਾਂਪੁਰਖਾਂ ਦੇ ਸਾਹਮੁਣੇ ਝੂਠ ਬੋਲਣ ਦੀ ਹਿੰਮਤ ਨਹੀਂ ਕਰਦੀ।ਮੈਂ ਮਤਰੇਇਆ ਬੁਧ ਹਾਂ ਜਿਸ ਲਈ ਤੁਸੀਂ ਉਡੀਕ ਕਰਦੇ ਰਹੇ ਹੋ। ਮੈਂ ਈਸਾ ਵੀ ਹਾਂ, ਜਾਂ ਮਸੀਹਾ ਜਿਸ ਲਈ ਤੁਸੀਂ ਉਡੀਕ ਕਰ ਰਹੇ ਹੋ। ਮੈਂ ਇਹ ਇਕ ਵਾਰ ਅਤੇ ਸਭ ਲਈ ਇਹ ਕਹਿ ਰਹੀ ਹਾਂ। ਪ੍ਰਮਾਤਮਾ ਚਾਹੁੰਦੇ ਹਨ ਮੈਂ ਤੁਹਾਨੂੰ ਇਹ ਦਸਾਂ! ਸੋ ਆਪਣਾ ਕੀਮਤਾ ਸਮਾਂ ਹੋਰ ਉਡੀਕ ਕਰਨ ਲਈ ਬਰਬਾਦ ਨਾ ਕਰੋ। ਬਸ ਨੈਤਿਕ ਤੌਰ ਤੇ ਚੰਗੇ ਬਣੋ, ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ ਜੋ ਤੁਹਾਨੂੰ ਪਿਆਰ ਕਰਦੇ ਅਤੇ ਤੁਹਾਨੂੰ ਉਚਾ ਚੁਕਦੇ ਹਨ। ਸਭ ਚੀਜ਼ ਲਈ ਜੋ ਤੁਹਾਨੂੰ ਦਿਤੀ ਗਈ ਹੈ ਸਾਰੇ ਸਤਿਗੁਰੂਆਂ, ਬੁਧਾਂ ਦਾ ਧੰਨਵਾਦ ਕਰੋ। ਅਤੇ ਹੋਰ ਲਈ ਵੀ ਜੇਕਰ ਤੁਸੀਂ ਮੰਗ ਕਰਦੇ ਹੋ। ਤੁਹਾਡੀ ਮੁਕਤੀ ਲਈ ਧੰਨਵਾਦ ਕਰੋ।ਸਾਡਾ ਸੰਸਾਰ ਹੁਣ ਕਿਸੇ ਸਮੇਂ ਵੀ ਢਹਿ ਸਕਦਾ ਹੈ। ਕ੍ਰਿਪਾ ਕਰਕੇ ਜ਼ਲਦੀ ਕਰੋ, ਕ੍ਰਿਪਾ ਕਰਕੇ ਜ਼ਲਦੀ ਕਰੋ। ਪਸ਼ਚਾਤਾਪ ਕਰੋ। ਚੰਗਾ ਕਰੋ। ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ। ਸਾਰੇ ਸਤਿਗੁਰੂਆਂ ਦੀ ਸਿਫਤ-ਸਲਾਹ ਕਰੋ। ਕ੍ਰਿਪਾ ਕਰਕੇ ਜ਼ਲਦੀ ਕਰੋ, ਜੇ ਕਦੇ ਸਵਰਗ ਦੇ ਕਰਮਚਾਰੀ ਅਤੇ ਮੈਂ ਸਮੁਚੇ ਸੰਸਾਰ ਦੇ ਬਹੁਤ ਭਾਰੇ ਕਰਮਾਂ ਦੇ ਕਾਰਨ ਹੁਣ ਹੋਰ ਨਾ ਚੁਕ ਸਕੀਏ ।ਬਿਨਾਂਸ਼ਕ, ਤੁਹਾਨੂੰ ਮੇਰੇ ਬੁਧਹੁਡ ਅਤੇ ਆਪਣੇ ਕੰਮ ਬਾਰੇ ਸਚ ਦਸਣ ਲਈ ਉਥੇ ਇਕ ਖਤਰਾ ਹੈ । ਪਰ ਮੈਨੂੰ ਕਿਸੇ ਸਮੇਂ ਇਹ ਦਸਣਾ ਜ਼ਰੂਰੀ ਹੈ। ਪ੍ਰਮਾਤਮਾ ਚਾਹੁੰਦੇ ਹਨ ਕਿ ਮੈਂ ਦਸਾਂ। ਕਿਉਂਕਿ ਇਹ ਇਕ ਆਵਸ਼ਕਤਾ ਹੈ। ਨਹੀਂ ਤਾਂ, ਮੈਂਨੂੰ ਸ਼ਾਇਦ ਤੁਹਾਨੂੰ ਦਸਣ ਦਾ ਦੁਬਾਰਾ ਇਕ ਮੌਕਾ ਨਾ ਹੋਵੇ। ਮੈਂ ਉਮੀਦ ਕਰਦੀ ਹਾਂ ਥੋੜੇ ਹੋਰ ਸਮੇਂ ਲਈ ਮੈਂ ਰਹਿ ਸਕਾਂਗੀ ਅਤੇ ਤੁਹਾਡੀ ਅਤੇ ਸੰਸਾਰ ਦੀ ਮਦਦ ਕਰ ਸਕਾਂਗੀ। ਪਰ ਜੇਕਰ ਨਹੀਂ, ਘਟੋ ਘਟ ਮੈਂ ਤੁਹਾਨੂੰ ਸਾਰਾ ਸਚ ਦਸਦੀ ਹਾਂ, ਤਾਂਕਿ ਤੁਹਾਨੂੰ ਪਤਾ ਹੋਵੇ। ਤੁਹਾਨੂੰ ਜਾਣਨ ਦਾ ਹਕ ਹੈ। ਤੁਸੀਂ ਜਾਣਨ ਦੇ ਹਕਦਾਰ ਹੋ, ਜਦੋਂ ਕਿ ਤੁਸੀਂ ਇਤਨੇ ਸਮਰਪਿਤ ਅਤੇ ਵਫਾਦਾਰ ਹੋ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਹਾਡੇ ਸਾਰਿਆਂ ਦਾ, ਜਿਹੜੇ ਪ੍ਰਮਾਤਮਾ ਪ੍ਰਤੀ ਵਫਾਦਾਰ ਅਤੇ ਸਮਰਪਿਤ ਹਨ। ਇਹੀ ਇਕੋ ਸਭ ਤੋਂ ਮਹਤਵਪੂਰਨ ਟੀਚਾ ਹੈ, ਤੁਹਾਡੇ ਜੀਵਨ ਦਾ ਕੇਵਲ ਇਕੋ ਇਕ ਉਦੇਸ਼! ਅਤੇ ਮੇਰੇ ਪੈਰੋਕਾਰਾਂ ਵਜੋਂ, ਤੁਸੀਂ ਆਪਣਾ ਮਨੋਰਥ, ਆਪਣਾ ਉਦੇਸ਼ ਲਭ ਲਿਆ ਹੈ! ਤੁਸੀਂ ਹੁਣ ਸਾਫ ਸਪਸ਼ਟ ਜਾਣਦੇ ਹੋ ਆਪਣੇ ਉਦੇਸ਼ ਤਕ ਪਹੁੰਚਣ ਲਈ ਕੀ ਕਰਨਾ ਹੈ। ਤੁਹਾਡੇ ਵਿਚੋਂ ਕਈ ਤਕਰੀਬਨ ਉਥੇ ਹਨ।ਮੈਂ ਇਸ ਵਾਰ ਇਥੇ ਆਈ, ਖਾਸ ਤੌਰ ਤੇ, ਸਿਰਫ ਮਾਨਵਤਾ ਲਈ। ਮੈਂ ਕਰ ਰਹੀ ਹਾਂ ਜੋ ਮੈਂ ਕਰ ਸਕਦੀ ਹਾਂ। ਕੁਝ ਲੋਕ ਕਹਿੰਦੇ ਹਨ ਕਿ ਜੇਕਰ ਤੁਸੀਂ ਇਕ ਅਰਹਟ ਜਾਂ ਇਕ ਸੰਤ ਹੋ, ਜਾਂ ਇਕ ਸਤਿਗੁਰੂ ਹੋ, ਫਿਰ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਇਕ ਬੁਧ ਹੋ, ਇਕ ਸਤਿਗੁਰੂ ਹੋ। ਤੁਸੀਂ ਜਾਣਦੇ ਹੋ। ਜੇਕਰ ਤੁਸੀਂ ਹੋ, ਤੁਸੀਂ ਜਾਣਦੇ ਹੋ। ਇਹ ਨਹੀਂ ਕਿਉਂਕਿ ਸਾਰੇ ਅਰਹਟ ਜਾਂ ਕਈ ਗੁਰੂ ਨਹੀਂ ਜਾਣਦੇ। ਉਹ ਗੁਰੂ ਹਨ, ਉਸ ਦਾ ਭਾਵ ਕਿਸੇ ਵੀ ਗੁਰੂ ਨੂੰ ਨਹੀਂ ਜਾਣਨਾ ਚਾਹੀਦਾ ਕਿ ਉਹ ਇਕ ਗੁਰੂ ਹਨ ਜਾਂ ਇਕ ਗੁਰੂ ਨਹੀਂ ਹਨ। ਉਹ ਜਾਣਦੇ ਹਨ। ਕਈ ਨਹੀਂ ਜਾਣਦੇ ਕਿਉਂਕਿ ਉਹ ਅਜ਼ੇ ਉਥੇ ਨਹੀਂ ਪਹੁੰਚੇ। ਉਹ ਸਿਰਫ ਆਪਣੇ ਗੁਰੂ ਦਾ ਅਨੁਸਰਨ ਕਰਦੇ ਹਨ ਅਤੇ ਆਪਣੇ ਗੁਰੂ ਦੀ ਸਿਖਿਆ ਅਤੇ ਗੁਰੂ ਸ਼ਕਤੀ ਉਤੇ ਨਿਰਭਰ ਕਰਦੇ ਹਨ ਆਪਣੇ ਆਵਦੇ ਅਨੁਯਾਈਆਂ ਵਿਚਕਾਰ ਹੋਰਨਾਂ ਸਾਥੀ ਦੀਖਿਅਕਾਂ ਨੂੰ ਸਿਖਿਆ ਭੇਜਣ ਲਈ। ਇਹ ਗੁਰੂ, ਸਤਿਗੁਰੂ ਦੇ ਕਾਰਨ ਹੈ । ਉਹ ਆਪਣੇ ਗੁਰੂ ਦਾ ਜ਼ਿਕਰ ਕਰਦੇ ਹਨ, ਉਹ ਆਪਣੇ ਗੁਰੂ ਦਾ ਸਤਿਕਾਰ ਕਰਨਗੇ, ਮਿਸਾਲ ਵਜੋਂ। ਉਹ ਸਾਰੇ ਜਾਣਦੇ ਹਨ।ਬੁਧ ਨੇ ਆਪਣੇ ਗੁਰੂ ਬਾਰੇ ਜ਼ਿਕਰ ਨਹੀਂ ਕੀਤਾ ਸੀ, ਪਰ ਉਨਾਂ ਨੇ ਕਿਸੇ ਗੁਰੂ ਦਾ ਅਨੁਸਰਨ ਕੀਤਾ ਸੀ, ਇਕ ਗਲਤ ਵਾਲਾ, ਜਦੋਂ ਤਕ ਉਹ ਜਾਗ੍ਰਿਤ ਹੋ ਗਿਆ ਅਤੇ ਇਕ ਸਹੀ ਵਾਲਾ ਪ੍ਰਾਪਤ ਕੀਤਾ। ਹੁਣ, ਨਹੀਂ ਤਾਂ ਬੁਧ ਕਿਵੇਂ ਜਾਣਦੇ ਸੀ ਕਿ ਉਹ ਇਕ ਬੁਧ ਹਨ? ਉਨਾਂ ਨੇ ਸਾਫ ਸਪਸ਼ਟ ਅਤੇ ਖੁਲੇ ਤੌਰ ਤੇ ਤੁਹਾਨੂੰ ਦਸਿਆ ਸੀ ਕਿ ਉਹ ਇਕ ਬੁਧ ਹਨ। ਅਤੇ ਉਨਾਂ ਨੇ ਇਹ ਵੀ ਕਿਹਾ, "ਮੈਂ ਸਦਾ ਹੀ, ਸਦਾ, ਸਦਾ ਤੋਂ ਇਕ ਬੁਧ ਰਿਹਾ ਹਾਂ।" ਸੋ ਆਦਿ ਕਾਲ ਤੋਂ, ਇਥੋਂ ਤਕ। ਇਸ ਦਾ ਭਾਵ ਬੁਧ ਸ਼ੇਖੀ ਨਹੀਂ ਮਾਰ ਰਹੇ ਸੀ। ਉਨਾਂ ਨੇ ਬਸ ਆਪਣੇ ਪੈਰੋਕਾਰਾਂ ਨੂੰ ਸਾਰਾ ਸਚ ਦਸਿਆ ਸੀ। ਤੁਸੀਂ ਉਨਾਂ ਦੀ ਸਿਖਿਆ ਦੇਖ ਸਕਦੇ ਹੋ, ਤੁਸੀਂ ਉਨਾਂ ਦੀ ਆਪਣੇ ਪੈਰੋਕਾਰਾਂ ਅਤੇ ਆਪਣੇ ਲੋਕਾਂ ਪ੍ਰਤੀ ਆਸ਼ੀਰਵਾਦ ਦੇਖ ਸਕਦੇ ਹੋ, ਫਿਰ ਤੁਸੀਂ ਜਾਣਦੇ ਹੋ ਕਿ ਉਹ ਇਕ ਬੁਧ ਹਨ, ਭਾਵੇਂ ਉਹ ਤੁਹਾਨੂੰ ਦਸਦੇ ਹਨ ਜਾਂ ਨਹੀਂ।ਮਾਲਕ ਈਸਾ ਜਾਣਦੇ ਸਨ ਕਿ ਉਹ ਪ੍ਰਮਾਤਮਾ ਦੇ ਪੁਤਰ ਹਨ। ਇਸੇ ਕਰਕੇ ਉਨਾਂ ਨੇ ਤੁਹਾਨੂੰ ਕਿਹਾ ਸੀ, "ਮੇਰੇ ਪਿਤਾ ਅਤੇ ਮੈਂ ਇਕ ਹਾਂ।" ਉਨਾਂ ਨੇ ਕਾਹਦੇ ਲਈ ਅਜਿਹਾ ਕਹਿਣ ਦਾ ਹੌਂਸਲਾ ਕੀਤਾ ਸੀ? ਕਿਉਂਕਿ ਇਹ ਸਚ ਹੈ। ਅਤੇ ਪੈਗੰਬਰ ਮਹੁੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਉਨਾਂ ਨੇ ਕਿਹਾ ਉਹ ਅਲਾ ਦੇ ਦੂਤ ਹਨ। ਉਨਾਂ ਨੇ ਸਚ ਕਿਹਾ ਸੀ। ਜੇਕਰ ਤੁਸੀਂ ਇਕ ਮੈਡੀਕਲ ਡਾਕਟਰ ਦੇ ਰੂਪ ਵਿਚ ਗਰੈਡੁਏਟ ਹੁੰਦੇ ਹੋ, ਕੀ ਤੁਸੀਂ ਇਹ ਨਹੀਂ ਜਾਣੋਂਗੇ? ਤੁਸੀਂ ਇਹ ਜਾਣਦੇ ਹੋਵੋਂਗੇ। ਸਿਰਫ ਜਦੋਂ ਤੁਸੀਂ ਇਕ ਡਾਕਟਰ ਬਣਨਾ ਸਿਖ ਰਹੇ ਹੋਵੋਂ ਅਤੇ ਲੋਕ ਤੁਹਾਨੂੰ ਪੁਛਦੇ ਹਨ, "ਕੀ ਤੁਸੀਂ ਇਕ ਡਾਕਟਰ ਹੋ?" ਫਿਰ ਤੁਸੀਂ ਕਹੋਂਗੇ, "ਓਹ, ਅਜ਼ੇ ਨਹੀਂ। ਮੈਂ ਬਣਨ ਦਾ ਟੀਚਾ ਰਖ ਰਿਹਾ ਹਾਂ। ਮੈਂ ਲੋਕਾਂ ਦੇ ਇਲਾਜ਼ ਕਰਨ ਅਤੇ ਦਵਾਈ ਦੇ ਕੁਝ ਮੈਡੀਕਲ ਤਰੀਕਿਆਂ ਨੂੰ ਜਾਣਦਾ ਹਾਂ, ਅਤੇ ਉਹ ਸਭ, ਪਰ ਮੈਂ ਅਜ਼ੇ ਇਕ ਡਾਕਟਰ ਨਹੀਂ ਹਾਂ।" ਕਿਉਂਕਿ ਉਹ ਨਹੀਂ ਹਨ। ਘਟੋ ਘਟ ਉਹ ਇਮਾਨਦਾਰ ਹਨ। ਸਿਰਫ ਉਹ ਜਿਹੜੇ ਅਜੇ ਇਕ ਡਾਕਟਰ ਨਹੀਂ ਅਤੇ ਬਾਹਰ ਜਾਂਦੇ ਅਤੇ ਇਹਦੀ ਨਕਲ ਕਰਦੇ ਲੋਕਾਂ ਦਾ ਇਲਾਜ਼ ਕਰਨ ਲਈ ਜਾਂ ਆਪਣੇ ਆਵਦੇ ਕੁਝ ਮੰਤਵ ਲਈ, ਪੈਸੇ ਦੇ ਲਾਭ ਲਈ, ਅਤੇ ਫਿਰ ਬਾਅਦ ਵਿਚ ਕਾਨੂੰਨ ਤੋਂ ਦੌੜ ਜਾਂਦੇ ਹਨ, ਬਿਨਾਂਸ਼ਕ, ਉਥੇ ਇਕ ਅੰਤਰ ਹੈ।ਜੇਕਰ ਤੁਸੀਂ ਅਜ਼ੇ ਇਕ ਗੁਰੂ ਨਹੀਂ ਹੋ, ਜੇਕਰ ਤੁਸੀਂ ਅਜ਼ੇ ਨਹੀਂ ਜਾਣਦੇ ਤੁਸੀਂ ਇਕ ਬੁਧ ਹੋ, ਤੁਸੀਂ ਨਹੀਂ ਕਹਿ ਸਕਦੇ ਕਿ ਤੁਸੀਂ ਇਕ ਬੁਧ ਹੋ। ਕਿਉਂਕਿ ਉਹ ਬਹੁਤ ਮਾੜੇ ਕਰਮ ਹਨ। ਮੈਂ ਤੁਹਾਨੂੰ ਦਸਦੀ ਹਾਂ ਕਿਉਂ: ਕਿਉਂਕਿ ਤੁਸੀਂ ਝੂਠ ਬੋਲ ਰਹੇ ਹੋ। ਉਹ ਸਭ ਤੋਂ ਵਡਾ ਝੂਠ ਹੈ, ਬੋਧੀ ਕਾਨੂੰਨ ਦੇ ਮੁਤਾਬਕ, ਬ੍ਰਹਿਮੰਡੀ ਕਾਨੂੰਨ ਜੋ ਬੁਧ ਨੇ ਸਾਨੂੰ ਸਿਖਾਇਆ ਸੀ - ਸਭ ਤੋਂ ਵਡਾ ਝੂਠ। ਕਿਉਂ? ਕਿਉਂਕਿ ਜਿਸ ਨੀਵੇਂ ਪਧਰ ਵਿਚ ਤੁਸੀਂ ਹੋ ਉਸੇ ਪਧਰ ਵਿਚ ਡਿਗਣ ਲਈ ਤੁਸੀਂ ਹੋਰ ਬਹੁਤ ਸਾਰੇ ਲੋਕਾਂ ਨੂੰ ਗੁਮਰਾਹ ਕਰਦੇ ਹੋ। ਅਤੇ ਨਾਲੇ ਤੁਸੀਂ ਦਸਾਂ ਦਿਸ਼ਾਵਾਂ ਦੇ ਬੁਧਾਂ ਨੂੰ, ਸਾਰੇ ਸਮਿਆਂ ਦੇ ਬੁਧਾਂ ਨੂੰ, ਸਾਰੇ ਦਿਸ਼ਾਵਾਂ ਦੇ ਸਤਿਗੁਰੂਆਂ ਨੂੰ ਨਾਰਾਜ਼ ਕਰਦੇ ਹੋ, ਕਿਉਂਕਿ ਤੁਸੀਂ ਉਨਾਂ ਦੀ ਨਿਰਾਦਰੀ ਕਰ ਰਹੇ ਹੋ। ਤੁਸੀਂ ਉਨਾਂ ਨੂੰ ਆਪਣੇ ਨੀਵੇਂ, ਦਾਨਵ-ਵਾਲੇ ਪਧਰ ਤਕ ਥਲੇ ਘੜੀਸਦੇ ਹੋ। ਉਹ ਸਭ ਤੋਂ ਵਡਾ ਅਪਰਾਧ ਹੈ ਜੋ ਤੁਸੀਂ ਬ੍ਰਹਿਮੰਡੀ ਰੂਹਾਨੀ ਕਾਨੂੰਨ ਵਿਚ ਕਰ ਸਕਦੇ ਹੋ। ਇਸੇ ਕਰਕੇ ਤੁਹਾਨੂੰ ਆਪਣੇ ਆਪ ਨੂੰ ਇਕ ਗੁਰੂ ਨਹੀਂ ਘੋਸ਼ਿਤ ਕਰਨਾ ਚਾਹੀਦਾ ਜਦੋਂ ਤੁਸੀਂ ਨਹੀਂ ਹੋ।ਬੁਧ ਨੇ ਕਿਹਾ ਜੇਕਰ ਅਜਿਹਾ ਪਾਪ ਕਰਦੇ ਹੋ, ਤੁਹਾਨੂੰ ਬੇਦਰਦ ਕਰੜਾਈ ਵਾਲੇ ਨਰਕ ਵਿਚ ਸਜ਼ਾ ਦਿਤੀ ਜਾਵੇਗੀ। ਹੋਰ ਵੀ ਮਾੜਾ, ਕਿ ਸਾਰੇ ਜਿਹੜੇ ਇਸ ਕਿਸਮ ਦੇ ਝੂਠੇ ਗੁਰੂਆਂ ਦਾ ਸਮਰਥਨ ਕਰਦੇ ਹਨ, ਸਿਫਾਰਿਸ਼ ਕਰਦੇ, ਵਕਾਲਤ ਕਰਦੇ ਹਨ, ਇਹ ਸਾਰੇ ਕਰਮਾਂ ਦਾ ਸਭ ਤੋਂ ਬਦਤਰ ਕਰਮਾਂ ਦਾ ਇਹ ਬੋਝ ਵੀ ਸਾਂਝਾ ਕਰਨਗੇ!!!!! ਕਿਉਂਕਿ ਤੁਸੀਂ ਕੁਝ ਨਹੀਂ ਜਾਣਦੇ। ਤੁਸੀਂ ਬਸ ਇਹਨਾਂ ਭੂਤਾਂ ਉਤੇ ਭਰੋਸਾ ਕਰਦੇ ਹੋ ਜੋ ਤੁਹਾਨੂੰ ਅਸਥਾਈ ਤੌਰ ਤੇ ਕਾਬੂ ਕਰ ਰਹੇ ਹਨ, ਅਤੇ ਤੁਹਾਡੇ ਕੋਲ ਕੁਝ ਛੋਟਾ-ਮੋਟਾ ਹੁਲਾ-ਹੁਲਾ-ਹੂਪ ਕਿਸੇ ਜਗਾ ਹੋਵੇਗਾ, ਅਤੇ ਫਿਰ ਤੁਸੀਂ ਸੋਚਦੇ ਹੋ ਤੁਸੀਂ ਕੁਝ ਚੀਜ਼ ਹੋ। ਅਤੇ ਤੁਸੀਂ ਆਪਣੇ ਅਨੁਯਾਈਆਂ ਨੂੰ ਸੋਚਣ ਲਈ ਮਜ਼ਬੂਰ ਕਰਦੇ ਹੋ ਕਿ ਤੁਸੀਂ ਕੁਝ ਚੀਜ਼ ਹੋ। ਅਤੇ ਫਿਰ ਤੁਸੀਂ ਇਸ ਤਰਾਂ ਕੰਮ ਕਰਦੇ ਹੋ ਜਿਵੇਂ ਕਿ ਤੁਸੀਂ ਸਾਰੇ ਬੁਧਾਂ ਦੀ ਸਥਿਤੀ ਪ੍ਰਤੀ ਅਪਮਾਨਜਨਕ ਹੋ, ਜਿਵੇਂ ਉਨਾਂ ਦੀ ਉਤਮ, ਪਵਿਤਰ ਸਥਿਤੀ ਦੀ ਆਪਣੇ ਨੀਚ, ਘਟੀਆ, ਸ਼ੈਤਾਨੀ, ਭੂਤ-ਗ੍ਰਸਿਤ ਪਧਰ ਨਾਲ ਤੁਲਨਾ ਕਰਦੇ ਹੋ। ਤੁਸੀਂ ਹੁਣ ਇਹ ਸਮਝਦੇ ਹੋ?ਸੋ ਇਹ ਨਾ ਕਰਨਾ। ਜੇਕਰ ਤੁਸੀਂ ਇਕ ਬੋਧੀਸਾਤਵਾ ਹੋ, ਇਕ ਅਸਲੀ ਵਾਲਾ, ਤੁਸੀਂ ਇਹ ਜਾਣ ਲਵੋਂਗੇ। ਜੇਕਰ ਤੁਸੀਂ ਅਸਲੀ ਅੰਦਰੂਨੀ ਰੂਹਾਨੀ ਸੰਸਾਰਾਂ ਬਾਰੇ ਕੁਝ ਨਹੀਂ ਜਾਣਦੇ, ਫਿਰ ਤੁਸੀਂ ਨਹੀਂ ਹੋ। ਸੋ, ਆਪਣੇ ਸ਼ੈਤਾਨੀ ਨੀਚ ਇਰਾਦੇ ਲਈ ਕਮਜ਼ੋਰ ਲੋਕਾਂ ਨੂੰ ਧੋਖਾ ਨਾ ਦਿਓ!Photo Caption: ਅਸਲੀ ਸੁੰਦਰਤਾ ਨਾਲ ਸੰਸਾਰ ਦਾ ਸਵਾਗਤ ਕਰੋ।