ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਅਭਿਆਸ ਕਰਦੇ ਹਾਂ, ਪਰ ਅਸੀਂ ਕੰਮ ਕਰਦੇ ਹਾਂ। ਅਸੀਂ ਦੋਨੋਂ ਭੌਤਿਕ ਅਤੇ ਰੂਹਾਨੀ ਬਲ ਵਰਤਦੇ ਹਾਂ ਆਪਣੀਆਂ ਜਿੰਦਗੀਆਂ ਨੂੰ ਖੂਬਸੂਰਤ ਬਨਾਉਣ ਲਈ, ਅਤੇ ਖੂਬਸੂਰਤ ਬਣਾਉਣ ਲਈ ਜਿਥੇ ਵੀ ਅਸੀਂ ਜਾਂਦੇ ਹਾਂ। ਭਾਵੇਂ ਇਹ ਨਰਕ ਹੋਵੇ, ਭਾਵੇਂ ਇਹ ਧਰਤੀ ਹੋਵੇ, ਭਾਵੇਂ ਇਹ ਸਵਰਗ ਹੈ, ਅਸੀਂ ਸਾਰਿਆਂ ਨੂੰ ਸਵਰਗ ਵਿਚ ਦੀ ਬਦਲਦੇ ਹਾਂ। ਉਹ ਸਾਡਾ ਕੰਮ ਹੈ। ਉਹ ਹੈ ਜਿਵੇਂ ਸਾਨੂੰ ਹੋਣਾ ਚਾਹੀਦਾ ਹੈ। ਮੇਰੇ ਖਿਆਲ ਵਿਚ ਉਹ ਇਕ ਸੰਤ ਦਾ ਤਰੀਕਾ ਹੈ। ਉਥੇ ਕੋਈ ਹੋਰ ਸੰਤ ਨਹੀਂ ਹੈ।ਅਤੇ ਤੁਸੀਂ ਸਾਰੇ ਬਹੁਤ ਚੰਗੇ ਹੋ। ਮੈਂ ਸੁਣਿਆ ਹੈ। ਸੋ, ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੇ ਨਾਂ ਨੂੰ ਉਚਾ ਬਣਾਈ ਰਖੋਂ ਅਤੇ ਹਰ ਰੋਜ਼ ਹੋਰ ਅਤੇ ਹੋਰ ਬਿਹਤਰ ਬਣੋ। ਉਹ ਹੈ ਜਿਵੇਂ ਤੁਸੀਂ ਸਾਰੇ ਅਤੀਤ, ਵਰਤਮਾਨ ਅਤੇ ਭਵਿਖ ਦੇ ਗੁਰੂਆਂ ਦੀ ਦਿਆਲਤਾ ਭੁਗਤਾਨ ਕਰਦੇ ਹੋ। ਇਹੀ ਇਕੋ ਇਕ ਤਰੀਕਾ ਹੈ। ਉਥੇ ਹੋਰ ਕੋਈ ਤਰੀਕਾ ਨਹੀਂ ਹੈ। ਉਨਾਂ ਨੂੰ ਦੁਨਿਆਈ ਸਹਾਇਤਾ ਦੀ ਨਹੀਂ ਲੋੜ। ਉਨਾਂ ਨੂੰ ਕਿਸੇ ਚੀਜ਼ ਦੀ ਨਹੀਂ ਲੋੜ। ਉਹ ਹਨ ਜਿਹੜੇ ਦੇਣ ਲਈ ਆਉਂਦੇ ਹਨ, ਨਾ ਕਿ ਲੈਣ ਲਈ। ਸਚਮੁਚ। ਸੋ, ਸਿਰਫ ਇਕ ਚੀਜ਼ ਜੋ ਅਸੀਂ ਕਰ ਸਕਦੇ ਇਕ ਚੰਗਾ ਉਦਾਹਰਣ ਬਣਨਾ ਹੈ। ਤਾਂਕਿ ਦੂਜੇ ਮਨੁਖੀ ਜੀਵ ਸਾਡੇ ਕਦਮਾਂ ਦੀ ਪਾਲਣਾ ਕਰ ਸਕਣ ਅਤੇ ਆਪਣੇ ਲਈ ਲਾਭ ਉਠਾ ਸਕਣ। ਅਤੇ ਫਿਰ ਇਕ ਵਡਾ ਪ੍ਰਵਾਰ ਬਣ ਜਾਣ - ਵਧੇਰੇ ਵਡਾ ਪ੍ਰੀਵਾਰ - ਅਤੇ ਫਿਰ ਅਸੀਂ ਧਰਤੀ ਉਤੇ ਸਵਰਗ ਲਿਆਵਾਨਗੇ। ਅਤੇ ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਇਸ ਜਿੰਦਗੀ ਵਿਚ ਜਾਂ ਕਿਸੇ ਵੀ ਜਿੰਦਗੀ ਵਿਚ ਅਸੀਂ ਕਰ ਸਕਦੇ ਹਾਂ।ਪਰ ਜੇਕਰ ਉਨਾਂ ਨੇ ਪਹਿਲੇ ਹੀ ਇਸ ਵਿਧੀ ਦਾ ਅਭਿਆਸ ਕੀਤਾ ਹੈ, ਹੋਰ ਕੋਈ ਚੀਜ਼ ਉਨਾਂ ਨੂੰ ਸੰਤੁਸ਼ਟ ਨਹੀਂ ਕਰੇਗਾ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਕਿਤਨੀ ਸਖਤਾਈ ਨਾਲ ਉਹ ਲਭਦੇ ਜਾਂ ਕਿਤਨੀ ਕੋਸ਼ਿਸ਼ ਉਹ ਕਰਦੇ ਹਨ, ਉਹ ਇਸ ਵਿਧੀ ਵਲ ਦੁਬਾਰਾ ਵਾਪਸ ਆਉਣਗੇ ਕਿਉਂਕਿ ਇਹੀ ਇਕੋ ਤਰੀਕਾ ਹੈ ਜੋ ਸਾਡੀ ਆਤਮਾ, ਸਾਡੇ ਸਚੇ ਆਪੇ ਨੂੰ ਸੰਤੁਸ਼ਟ ਕਰਦਾ ਹੈ। ਦੂਸਰੀਆਂ ਵਿਧੀਆ ਜਿਵੇਂ ਬਚਿਆਂ ਲਈ ਖਿਡੌਣਿਆਂ ਦੀ ਤਰਾਂ ਹਨ ਜਦੋਂ ਅਸੀ ਅਸਲ ਵਿਚ (ਅਜ਼ੇ ਤਕ) ਵਡੇ ਨਹੀਂ ਹੋਏ ਹੁੰਦੇ। […]Photo Caption: ਸਮੇਂ ਦੇ ਨਾਲ ਬਹੁਤ ਟੁਟਿਆ ਭਜਾ, ਅਜ਼ੇ ਵੀ ਤੁਹਾਡੀ ਜਿੰਦਗੀ ਨੂੰ ਸੁਰਖਿਅਤ ਰਖਦਾ