ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਰੀ ਪ੍ਰਭੂ ਦੀ ਰਚਨਾ ਨਾਲ ਉਵੇਂ ਵਿਵਹਾਰ ਕਰੋ ਜਿਵੇਂ ਅਸੀਂ ਚਾਹੁੰਦੇ ਹਾਂ ਸਾਡੇ ਆਪਣੇ ਨਾਲ ਕੀਤਾ ਜਾਵੇ। (ਹਾਂਜੀ, ਸਤਿਗੁਰੂ ਜੀ।) ਮਨੁਖਾਂ ਨੂੰ ਬਦਲਣਾ ਪਵੇਗਾ। ਮੈਂ ਤੁਹਾਨੂੰ ਕਈ ਵਾਰ ਪਹਿਲੇ ਹੀ ਦਸ ਚੁਕੀ ਹਾਂ। ਬਸ ਸਿਰਫ ਪ੍ਰਭੂ ਦੇ ਹੁਕਮਾਂ, ਸਿਧਾਂਤਾਂ ਦੇ ਮੁਤਾਬਕ ਜੀਣਾ ਜ਼ਰੂਰੀ ਹੈ, ਪਿਆਰ, ਸ਼ਾਂਤੀ ਅਤੇ ਸਦਭਾਵਨਾ ਦੇ ਅਨੁਸਾਰ। (ਹਾਂਜੀ, ਸਤਿਗੁਰੂ ਜੀ।) ਬਹੁਤ ਸਾਧਾਰਨ। ਬਸ ਵੀਗਨ ਬਣੋ, ਸ਼ਾਂਤੀ ਬਣਾਉ, ਚੰਗੇ ਕੰਮ ਕਰੋ। ਬਸ ਇਹੀ। (ਹਾਂਜੀ, ਉਹ ਸਹੀ ਹੈ।) ਕੀ ਇਹ ਬਹੁਤ ਜਿਆਦਾ ਦੀ ਮੰਗ ਹੈ? (ਨਹੀਂ, ਸਤਿਗੁਰੂ ਜੀ।) ਬਸ ਇਹੀ। ਜੇਕਰ ਉਹ ਉਸ ਤਰਾਂ ਕਰਦੇ ਹਨ, ਇਥੋਂ ਤਕ ਮਾੜੇ ਨੇਤਾ ਮਾੜੀਆਂ ਚੀਜ਼ਾਂ ਨਹੀਂ ਕਰ ਸਕਦੇ।