ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਂਕਾਸਯਾਪਾ (ਵੀਗਨ) ਦੀ ਕਹਾਣੀ, ਦਸ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਇਕ ਸੰਨਿਆਸੀ ਇਕ ਭਿਕਸ਼ੂ ਦਾ ਚੋਗਾ ਪਹਿਨਦਾ ਹੈ - ਜੋ ਇਕ ਬਹੁਤ ਮਾਣ ਵਾਲੀ ਗਲ ਹੈ ਅਤੇ ਮੁਕਤੀ ਨੂੰ ਦਰਸਾਉਂਦਾ ਹੈ, ਹਮਦਰਦੀ ਨੂੰ ਦਰਸਾਉਂਦਾ ਹੈ - ਅਤੇ ਬਸ ਉਥੇ ਬੈਠਾ ਹੋਇਆ ਇਕ ਚਿਕਨ-ਵਿਆਕਤੀ ਦੀ ਲਤ ਚੂਸਦਾ ਹੈ, ਵਢਦਾ ਹੈ, ਕਟਦਾ ਹੈ, ਜਾਂ ਚਬਦਾ ਹੈ, ਫਿਰ ਮੈਂ ਬਹੁਤ ਘਿਰਨਾ ਮਹਿਸੂਸ ਕਰਾਂਗੀ। ਮੈਂ ਇਹ ਪਹਿਲਾਂ ਕੁਝ ਹੀਨਾਯਾਨਾ ਬੋਧੀ ਦੇਸ਼ ਵਿਚ ਦੇਖਿਆ ਸੀ, ਅਤੇ ਇਹ ਸਚਮੁਚ ਇਕ ਦ੍ਰਿਸ਼ ਸੀ ਜੋ ਮੈਂ ਕਦੇ ਦੁਬਾਰਾ ਨਹੀਂ ਦੇਖਣਾ ਚਾਹਾਂਗੀ। ਉਸ ਸਮੇਂ, ਮੈਂ ਅਜ਼ੇ ਵਿਆਹੀ ਸੀ, ਇਕ ਗ੍ਰਿਸਤੀ। ਅਤੇ ਫਿਰ ਮੇਰੇ ਪਤੀ ਅਤੇ ਮੈਂ ਅਸੀਂ ਅਨੇਕ ਹੀ ਏਸ਼ੀਅਨ ਬੋਧੀ ਦੇਸ਼ਾਂ ਵਿਚ ਸਫਰ ਕੀਤਾ। ਉਹ ਮੈਨੂੰ ਉਨਾਂ ਦੇਸ਼ਾਂ ਨੂੰ ਛੁਟੀਆਂ ਤੇ ਲੈ ਕੇ ਗਿਆ ਸੀ ਕਿਉਂਕਿ ਉਹ ਜਾਣਦਾ ਸੀ ਮੈਂ ਇਕ ਸ਼ਰਧਾਲੂ ਬੋਧੀ ਸੀ; ਆਪਣੇ ਘਰ ਵਿਚ, ਸਾਡੇ ਕੋਲ, ਬੁਧਾਂ ਲਈ ਫੁਲਾਂ ਅਤੇ ਫਲਾਂ ਨਾਲ, ਇਕ ਵੇਦੀ ਸੀ। ਅਤੇ ਉਸ ਨੇ ਇਥੋਂ ਤਕ ਫੁਲ ਉਗਾਏ ਅਤੇ ਬੁਧ ਲਈ ਵੇਦੀ ਤੇ ਰਖਣ ਲਈ ਕੁਝ ਮੇਰੇ ਲਈ ਕਟੇ। ਜਦੋਂ ਉਸ ਨੇ ਕੁਝ ਮੁਰਝਾਏ ਹੋਏ ਫੁਲ ਦੇਖਣੇ, ਉਹ ਬਦਲ ਦਿੰਦਾ ਸੀ, ਅਤੇ ਉਸ ਨੇ ਉਸ ਮੰਤਵ ਲਈ ਬਾਹਰ ਬਾਗ ਵਿਚ ਕੁਝ ਫੁਲ ਉਗਾਏ ਸੀ।

ਅਤੇ ਹੁਣ, ਕੁਝ ਲੋਕ ਬਹਿਸ ਕਰਦੇ ਹਨ ਕਿ ਬੁਧ ਨੇ ਸਲਾਹ ਦਿਤੀ ਸੀ ਕਿ ਬੋਧੀ ਅਨੁਯਾਈ ਤਿੰਨ ਕਿਸਮ ਦੇ ਜਾਨਵਰ-ਲੋਕਾਂ ਦਾ ਮਾਸ ਖਾ ਸਕਦੇ ਹਨ ਜੋ ਮੈਂ ਪਹਿਲਾਂ ਉਪਰ ਜ਼ਿਕਰ ਕੀਤਾ ਸੀ। ਪਰ ਬਾਅਦ ਵਿਚ, ਬੁਧ ਨੇ ਇਹਦੀ ਹੋਰ ਇਜਾਜ਼ਤ ਨਹੀਂ ਦਿਤੀ ਸੀ ਕਿਉਂਕਿ ਪੈਰੋਕਾਰ ਵਡੇ, ਵਿਕਸਤ ਹੋ ਗਏ ਸਨ। ਉਨਾਂ ਨੂੰ ਵੀਗਨ ਆਹਾਰ ਦੀ ਆਦਤ ਹੋਣੀ ਚਾਹੀਦੀ, ਜੋ ਬਿਹਤਰ ਹੈ, ਦਿਆਲੂ, ਅਤੇ ਇਕ ਉਦਾਰਚਿਤ ਵਿਆਕਤੀ ਜਿਵੇਂ ਕਿ ਇਕ ਭਿਕਸ਼ੂ ਲਈ ਢੁਕਦੀ ਹੈ। ਸੋ ਇਥੋਂ ਤਕ ਕੁਝ ਹੋਰ ਸੂਤਰ ਵਿਚ ਜਾਂ ਸ਼ਾਇਦ ਸਮਾਨ ਸੂਤਰ ਵਿਚ, ਕਿਸੇ ਭਿਕਸ਼ੂ ਨੇ ਉਨਾਂ ਨੂੰ ਪੁਛਿਆ ਕੀ ਕਰਨਾ ਹੈ ਜੇਕਰ ਜਦੋਂ ਭੀਖ ਮੰਗਣ ਲਈ ਉਹ ਬਾਹਰ ਜਾਂਦਾ ਹੈ, ਕੁਝ ਅਨੁਯਾਈ ਉੇਨਾਂ ਨੂੰ ਜਾਨਵਰ-ਲੋਕਾਂ ਦਾ ਮਾਸ ਚੌਲਾਂ ਦੇ ਨਾਲ ਜਾਂ ਹੋਰ ਸਬਜ਼ੀਆਂ ਨਾਲ ਦੇਣ। ਕੀ ਕਰਨਾ ਹੈ? ਬੁਧ ਨੇ ਕਿਹਾ, "ਮਾਸ ਦਾ ਹਿਸਾ ਪਾਸੇ ਕਰ ਦੇਣਾ ਅਤੇ ਬਾਕੀ ਖਾ ਲੈਣਾ।"

ਇਸ ਲਈ ਸਮੁਚੇ ਤੌਰ ਤੇ, ਲਗਭਗ ਹਰ ਜਗਾ, ਬੁਧ ਨੇ ਹਮੇਸ਼ਾਂ ਦਿਆਲੂ ਆਹਾਰ ਦੀ ਵਕਾਲਤ ਕੀਤੀ ਸੀ, ਜੋ ਵੀਗਨ ਆਹਾਰ ਹੈ। ਹੁਣ ਭਾਵੇਂ ਜੇਕਰ ਬੁਧ ਨੇ ਤੁਹਾਨੂੰ ਵੀਗਨ ਖਾਣ ਲਈ ਮਜ਼ਬੂਰ ਨਹੀਂ ਕੀਤਾ ਸੀ, ਜਾਂ ਤੁਹਾਨੂੰ ਤਿੰਨ ਕਿਸਮਾਂ ਦੇ ਜਾਨਵਰ-ਲੋਕਾਂ ਦਾ ਮਾਸ ਖਾਣ ਦੀ ਇਜਾਜ਼ਤ ਦਿਤੀ ਹੋਵੇ, ਮੈਂ ਇਹ ਕਰਨਾ ਨਹੀਂ ਚਾਹਾਂਗੀ । ਅਸੀਂ ਇਹ ਕਿਉਂ ਕਰਾਂਗੇ ਜਦੋਂ ਸਾਡੇ ਕੋਲ ਬਹੁਤ ਸਾਰਾ ਭੋਜ਼ਨ ਹੈ? ਇਥੋਂ ਤਕ ਅਜ਼ਕਲ, ਓਹ, ਰਬਾ, ਸਾਰਾ ਭੋਜਨ ਜੋ ਪੈਦਾ ਕੀਤਾ ਜਾਂਦਾ ਅਸੀਂ ਕਦੇ ਨਹੀਂ ਸਾਰਾ ਖਾ ਸਕਦੇ। ਇਹਦਾ ਜ਼ਿਕਰ ਕਰਨਾ ਤਾਂ ਪਾਸੇ ਰਿਹਾ ਕਿ ਪੀੜਾ-ਰਹਿਤ ਭੋਜਨ ਜਿਸ ਦੀ ਮੈਂ ਪਾਲਣਾ ਕਰਦੀ ਹਾਂ, ਪਰ ਅਕਸਰ ਨਹੀਂ ਵੀ। ਜੇਕਰ ਤੁਸੀਂ ਭੂਰੇ ਚਾਵਲ ਅਤੇ ਤਿਲਾਂ ਨਾਲ ਜੀਅ ਸਕਦੇ ਹੋ ਉਹ ਵੀ ਠੀਕ ਹੋਵੇਗਾ।

ਪਰ ਤੁਹਾਨੂੰ ਭੂਚੇ ਚਾਵਲਾਂ ਅਤੇ ਤਿਲਾਂ ਦੇ ਪਾਉਡਰ ਨੂੰ ਚੰਗੀ ਤਰਾਂ ਚਿਥਣਾ ਜ਼ਰੂਰੀ ਹੈ ਜਦੋਂ ਇਹ ਤੁਹਾਡੇ ਮੂੰਹ ਵਿਚ ਹੋਵੇ, ਜਦੋਂ ਤਕ ਇਹ ਤਕਰਬੀਨ ਤਰਲ ਨਹੀਂ ਬਣ ਜਾਂਦਾ, ਤਾਂਕਿ ਇਹ ਬਸ ਕੁਦਰਤੀ ਤੌਰ ਤੇ ਹਜ਼ਮ ਕੀਤਾ ਜਾਵੇ। ਕਿਉਂਕਿ ਭੂਰੇ ਚਾਵਲ ਅਤੇ ਤਿਲਾਂ ਨੂੰ ਖਾਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਅਤੇ ਤੁਹਾਨੂੰ ਚਾਵਲ ਬਹੁਤ ਗਰਮ ਨਹੀਂ ਖਾਣੇ ਚਾਹੀਦੇ, ਕਿਉਂਕਿ ਤੁਹਾਡੇ ਲਈ ਇਹ ਠੰਡਾ ਖਾਣਾ ਬਿਹਤਰ ਹੈ। ਜੇਕਰ ਤੁਸੀਂ ਇਹ ਚਾਰ ਡਿਗਰੀ ਅਤੇ 34 ਡਿਗਰੀ ਸੈਲਸੀਅਸ ਦੇ ਵਿਚਕਾਰ ਖਾਂਦੇ ਹੋ, ਉਥੇ ਇਕ ਮੌਕਾ ਹੈ ਕਿ ਤੁਹਾਡੇ ਕੋਲ ਸ਼ਾਇਦ ਕੁਝ ਕਿਸਮ ਦਾ ਜ਼ਰਾਸੀਮ ਇਹਦੇ ਵਿਚ ਵਧ ਜਾਵੇ,ਅਤੇ ਫਿਰ ਇਹ ਸ਼ਾਇਦ ਤੁਹਾਡੇ ਪੇਟ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਸੋ ਜੇਕਰ ਤੁਸੀਂ ਉਸ ਕਿਸਮ ਦਾ ਭੋਜ਼ਨ ਜਾਂ ਕਿਸੇ ਵੀ ਕਿਸਮ ਦਾ ਭੋਜ਼ਨ ਚੌਲਾਂ, ਨੂਡਲਜ਼ ਨਾਲ ਖਾਣਾ ਚਾਹੁੰਦੇ ਹੋ, ਤੁਹਾਨੂੰ ਇਹ ਬਹੁਤ ਤਾਜ਼ਾ ਖਾਣਾ ਚਾਹੀਦਾ ਹੈ, ਜਾਂ ਉਡੀਕ ਕਰੋ ਜਦੋਂ ਇਹ ਰਫਰਿਜ਼ਰੇਟਰ ਤੋਂ ਠੰਡਾ ਹੋਵੇ। ਚੌਲ ਅਤੇ ਨੂਡਲਜ਼ ਖਾਸ ਕਰਕੇ। ਇਹ ਸੁਰਖਿਅਤ ਹੈ।

ਸੋ, ਮੇਰੇ ਖਿਆਲ ਸਾਨੂੰ ਜਾਨਵਰ-ਲੋਕਾਂ ਦਾ ਮਾਸ ਖਾਣ ਬਾਰੇ ਜਾਂ ਜਾਨਵਰ-ਲੋਕਾਂ ਦਾ ਮਾਸ ਨਾ ਖਾਣ ਬਾਰੇ ਬਹਿਸ ਨਹੀਂ ਕਰਨੀ ਚਾਹੀਦੀ, ਜਾਂ ਤਿੰਨ ਕਿਸਮ ਦਾ "ਸ਼ੁਧ ਮਾਸ" ਖਾਣ ਬਾਰੇ ਜਾਂ ਨਾ ਖਾਣ ਬਾਰੇ। ਸਾਨੂੰ ਨਹੀਂ ਚਾਹੀਦਾ, ਕਿਉਂਕਿ ਇਕ ਸੰਨ‌ਿਆਸੀ ਹੋਣਾ ਸਚਮੁਚ ਇਕ ਨੇਕ ਸਥਿਤੀ ਵਿਚ ਹੋਣਾ ਹੈ, ਮੇਰੇ ਲਈ। ਅਤੇ ਮਿਸਾਲ ਜੋ ਤੁਸੀਂ ਬਣਾਉਂਦੇ ਹੋ ਜਿਸ ਤਰੀਕੇ ਨਾਲ ਤੁਸੀਂ ਆਪਣਾ ਜੀਵਨ ਬਿਤਾਉਂਦੇ ਹੋ ਇਹ ਸ਼ਰਧਾਲੂਆਂ ਲਈ ਬਹੁਤ ਵਡਾ ਹੈ । ਉਹ ਤੁਹਾਡੀ ਨਕਲ ਕਰਦੇ ਹਨ, ਉਹ ਤੁਹਾਡੇ ਤੋਂ ਸਿਖਦੇ ਹਨ, ਕਿਉਂਕਿ ਉਹ ਤੁਹਾਡਾ ਸਤਿਕਾਰ ਕਰਦੇ ਹਨ। ਸੋ ਅਸੀਂ ਇਕ ਬਹੁਤ, ਬਹੁਤ ਉਤਮ ਉਦਾਹਰਣ ਬਣਾਉਣਾ ਚਾਹੁੰਦੇ ਹਾਂ ; ਇਕ ਸ਼ਾਨਦਾਰ ਉਦਾਹਰਣ, ਜੋ ਬੁਧਾਂ ਦੇ ਨੁਮਾਇੰਦ‌ਿਆਂ ਦੇ ਲਈ, ਜਾਂ/ਅਤੇ ਧਰਤੀ ਉਤੇ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਨੁਮਾਇੰਦਿਆਂ ਲਈ ਅਨੁਕੂਲ ਹੈ।

ਕਲਪਨਾ ਕਰੋ ਕਿਵੇਂ ਇਹ ਪ੍ਰਤੀਤ ਹੋਵੇਗਾ ਜੇਕਰ ਤੁਸੀਂ ਪ੍ਰਮਾਤਮਾ ਦੇ ਇਕ ਬਚੇ ਹੋ - ਜੇਕਰ ਤੁਸੀਂ ਪ੍ਰਮਾਤਮਾ ਦੀ ਨੁਮਾਇੰਦਗੀ ਕਰ ਰਹੇ ਹੋ, ਜੇਕਰ ਤੁਸੀਂ ਬੁਧ (ਗਿਆਨਵਾਨ ਵਿਆਕਤੀ) ਦੀ ਨੁਮਾਇੰਦਗੀ ਕਰ ਰਹੇ ਹੋ - ਅਤੇ ਅਜ਼ੇ ਵੀ ਤੁਸੀਂ ਉਥੇ ਬੈਠੇ ਹੋ, ਦਿਖਾ ਰਹੇ ਕਿ ਤੁਸੀਂ ਕਿਸੇ ਹੋਰ ਜੀਵ ਦੇ ਦੁਖ ਬਾਰੇ, ਬਿਲਕੁਲ ਪ੍ਰਵਾਹ ਨਹੀਂ ਕਰਦੇ, ਜਿਹੜਾ ਕਲ, ਜਾਂ ਕੁਝ ਘੰਟੇ ਪਹਿਲਾਂ ਤੁਹਾਡੇ ਇਹ ਖਾਣ ਤੋਂ ਪਹਿਲਾਂ ਲਤਾਂ ਮਾਰ ਰਿਹਾ ਸੀ, ਕੁਐਕ ਕਰ ਰਿਹਾ ਸੀ ਜਾਂ ਮੂੰ ਕਰ ਰਿਹਾ ਸੀ। ਇਹ ਬਸ ਆਮ ਸਮਝ ਹੈ। ਮੇਰੇ ਲਈ। ਤੁਹਾਡੇ ਲਈ, ਬਿਨਾਂਸ਼ਕ, ਮੇਰੇ ਖਿਆਲ ਵਿਚ ਇਹ ਸ਼ਾਇਦ ਸਮਾਨ ਹੋਵੇ; ਤੁਹਾਡੇ ਵਿਚੋਂ ਜਿਆਦਾਤਰ ਸਮਾਨ ਹਨ, ਸਿਵਾਇ ਕੁਝ ਨਵੇਂ ਵਾਲੇ ਜਾਂ ਕੁਝ ਥੋੜੇ ਨੀਵੇਂ ਪਧਰ ਤੇ ਜਿਨਾਂ ਕੋਲ ਘਟ ਸੰਵੇਦਨਸ਼ੀਲ ਭਾਵਨਾਵਾਂ ਹਨ।

ਪਰ ਮੇਰੇ ਲਈ, ਭਾਵੇਂ ਉਥੇ ਪੀੜਾ-ਰਹਿਤ ਭੋਜ਼ਨ ਹੈ, ਮੈਂ ਆਪ ਇਥੋਂ ਤਕ ਨਿਜ਼ੀ ਤੌਰ ਤੇ ਉਨਾਂ ਨੂੰ ਤੋੜ ਕੇ ਅੰਦਰ ਲਿਆ ਕੇ ਅਤੇ ਖਾ ਨਹੀਂ ਸਕਦੀ ਜਦੋਂ ਉਹ ਅਜ਼ੇ ਜਿੰਦਾ ਹਨ - ਬਾਗ ਵਿਚ, ਮਿਸਾਲ ਵਜੋਂ। ਜੇਕਰ ਇਹ ਪਹਿਲੇ ਹੀ ਬਜ਼ਾਰ ਵਿਚ ਵੇਚਿਆ ਜਾ ਰਿਹਾ, ਫਿਰ ਮੈਂ ਕਰ ਸਕਦੀ ਹਾਂ, ਸ਼ਾਇਦ। ਪਰ ਫਿਰ ਵੀ, ਮੈਂ ਬਹੁਤਾ ਚੰਗਾ ਨਹੀਂ ਮਹਿਸੂਸ ਕਰਦੀ। ਮੈਂ ਉਨਾਂ ਨੂੰ ਨਹੀਂ ਖਾਣਾ ਪਸੰਦ ਕਰਦੀ। ਮੈਂ ਸਿਰਫ ਜਿਵੇਂ ਭੂਰੇ ਚੌਲ ਅਤੇ ਤਿਲ ਪਸੰਦ ਕਰਦੀ ਹਾਂ; ਉਥੇ ਮੇਰੇ ਲਈ ਕਾਫੀ ਪੋਸ਼ਣ ਹੈ ਸਾਰਾ ਆਪਣਾ ਭਾਰਾ ਕੰਮ ਕਰਨ ਲਈ - ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ, ਅਤੇ ਸਭ ਕਿਸਮ ਦੇ ਹੋਰ ਪਹਿਲੂਆਂ ਵਿਚ ਵੀ। ਪਰ ਅਜ਼ੇ ਵੀ, ਜੇਕਰ ਮੈਂ ਬਸ ਬਹੁਤ ਸਾਦੇ ਭੋਜਨ ਤੇ ਰਹਿ ਸਕਾਂ, ਫਿਰ ਮੈਂ ਬਹੁਤ ਖੁਸ਼ ਹੋਵਾਂਗੀ।

ਜਦੋਂ ਤਿਲਾਂ ਦੇ ਬੀਜ਼ ਪਕ ਜਾਂਦੇ ਹਨ, ਪੌਂਦੇ ਪਹਿਲੇ ਹੀ ਸੁਕ ਜਾਂਦੇ, ਮੁਰਝਾ ਗਏ ਹੁੰਦੇ, ਉਵੇਂ ਜਿਵੇਂ ਮੂੰਗਫਲੀ ਦੀ ਤਰਾਂ। ਜਦੋਂ ਗਿਰੀਦਾਰ ਪਕ/ਤਿਆਰ ਹੋ ਜਾਂਦੇ, ਫਿਰ ਪੌਂਦੇ ਸੁਕ ਜਾਂਦੇ ਹਨ ਅਤੇ ਪਹਿਲੇ ਹੀ ਪੀਲੇ ਜਾਂ ਭੂਰੇ ਹੋ ਜਾਂਦੇ ਹਨ, ਜਾਂ ਤਕਰੀਬਨ ਹੋਰ ਪਤੇ ਨਹੀਂ ਰਹਿੰਦੇ, ਹੋਰ ਜਾਨ ਨਹੀਂ, ਜਦੋਂ ਲੋਕ ਮੂੰਗਫਲੀ ਨੂੰ ਤੋੜਦੇ ਹਨ - ਮੈਂ ਇਹ ਦੇਖਿਆ ਸੀ ਜਦੋਂ ਮੈਂ ਪੇਂਡੂ ਇਲਾਕੇ ਵਿਚ ਸੀ; ਮੇਰਾ ਘਰ ਪੇਂਡੂ ਇਲਾਕੇ ਵਿਚ ਸੀ, ਸੋ ਮੈਂ ਬਹੁਤ ਸਾਰੀਆਂ ਇਸ ਤਰਾਂ ਦੀਆਂ ਚੀਜ਼ਾਂ ਦੇਖੀਆਂ ਸੀ। ਜਿਆਦਾਤਰ, ਇਹ ਇਸ ਤਰਾਂ ਹੈ। ਚੌਲਾਂ ਨਾਲ ਸਮਾਨ ਹੈ - ਸਾਰੇ ਪਤੇ ਪੀਲੇ ਹੋ ਜਾਂਦੇ ਹਨ; ਜਿਆਦਾਤਰ ਪਤੇ ਪਹਿਲੇ ਹੀ ਮਰ ਰਹੇ ਹੁੰਦੇ ਹਨ। ਚੌਲਾਂ ਦੇ ਪੌਂਦੇ ਨੂੰ ਚੌਲਾਂ ਨੂੰ ਜਨਮ ਦੇਣ ਤੋਂ ਬਾਅਦ, ਫਿਰ ਜਾਪਦਾ ਹੈ ਪੌਂਦੇ ਸੁਕ ਜਾਂਦੇ ਅਤੇ ਮਰ ਜਾਂਦੇ ਹਨ। ਸੋ ਮੇਰੇ ਲਈ, ਇਹ ਖਾਣ ਲਈ ਠੀਕ ਜਾਪਦਾ ਹੈ - - ਬਸ ਮਿਸਾਲ ਵਜੋਂ। ਪਹਿਲਾਂ, ਬਿਨਾਂਸ਼ਕ, ਮੈਂ ਬਾਹਰ ਜਾ ਕੇ ਅਤੇ ਫੁਲ ਤੋੜਦੀ ਹੁੰਦੀ ਸੀ ਅਤੇ ਸਬਜ਼ੀਆਂ ਨੂੰ ਪ੍ਰਾਪਤ ਕਰਦੀ ਅਤੇ ਇਸ ਤਰਾਂ ਸਭ ਤਰਾਂ ਦੀਆਂ ਚੀਜ਼ਾਂ, ਮਹਿਸੂਸ ਕਰਦੀ ਹੋਈ ‌ਕਿ ਮੈਂ ਚੰਗੀ ਹਾਂ, ਕਿ ਮੈਂ ਜਾਨਵਰ-ਲੋਕਾਂ ਦਾ ਮਾਸ ਨੁਹੀਂ ਖਾਂਦੀ, ਮੈਂ ਅੰਡੇ ਨਹੀਂ ਖਾਂਦੀ, ਮਿਸਾਲ ਵਜੋਂ। ਪਰ ਅਜ਼ਕਲ, ਮੈਂ ਇਥੋਂ ਤਕ ਉਹ ਵੀ ਨਹੀਂ ਕਰ ਸਕਦੀ।

ਜਦੋਂ ਮੈਂ ਬਾਗ ਵਿਚ ਤੁਰਦੀ ਹਾਂ, ਮੈਂ ਬਹੁਤ ਸਾਵਧਾਨੀ ਨਾਲ ਤੁਰਦੀ ਹਾਂ। ਮੈਂ ਘਾਹ ਉਤੇ ਤੁਰਨਾ ਨਹੀਂ ਚਾਹੁੰਦੀ। ਮੈਂ ਮਹਿਸੂਸ ਕਰਦੀ ਹਾਂ ਇਹ ਬਹੁਤ ਹੀ ਅਸੰਵੇਦਨਸ਼ੀਲ ਹੈ ਕੁਝ ਚੀਜ਼ ਉਤੇ ਤੁਰਨਾ ਜੋ ਅਜ਼ੇ ਵੀ ਜਿੰਦਾ ਹੈ। ਅਤੇ ਮੈਂ ਹਮੇਸ਼ਾਂ ਘਾਹ ਤੋਂ ਮੁਆਫੀ ਮੰਗਦੀ ਹਾਂ ਜੇਕਰ ਮੈਂ ਗਲਤੀ ਨਾਲ, ਨਾ-ਟਾਲ‌ੇ ਜਾਣ ਨਾਲ ਉਨਾਂ ਉਤੇ ਕਦਮ ਰਖਦੀ ਹਾਂ। ਮੈਂ ਸਭ ਜੀਵਾਂ ਤੋਂ ਮਾਫੀ ਮੰਗਦੀ ਹਾਂ ਜੇਕਰ ਮੈਨੂੰ ਨੇੜੇ ਜਾਣਾ ਪਵੇ ਜਾਂ ਇਹ ਸ਼ਾਇਦ ਉਨਾਂ ਨੂੰ ਕੁਝ ਡਰ ਜਾਂ ਸਟ ਜਾਂ ਕੁਝ ਚੀਜ਼ ਦਾ ਕਾਰਨ ਬਣ ਸਕਦਾ ਹੈ। ਸੋ, ਮੈਂ ਇਥੋਂ ਤਕ ਕੋਈ ਚੀਜ਼ ਤੋੜ ਵੀ ਨਹੀਂ ਸਕਦੀ। ਮੈਂ ਫੁਲ ਵੀ ਨਹੀਂ ਤੋੜ ਸਕਦੀ, ਇਕ ਫਲ ਤੋੜਨਾ - ਹੋਰ ਨਹੀਂ, ਕੁਝ ਨਹੀਂ। ਅਤੇ ਇਹ ਬਸ ਇਸ ਤਰਾਂ ਸਵੈ-ਚਲਤ ਹੀ ਆ ਗਿਆ। ਜਿਵੇਂ ਤੁਸੀਂ ਵੀਗਨ ਬਣਦੇ ਹੋ, ਕੁਝ ਸਮੇਂ ਤੋਂ ਬਾਅਦ, ਤੁਸੀਂ ਬਸ ਬਿਲਕੁਲ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਇਥੋਂ ਤਕ ਤੁਹਾਡੇ ਬਾਗ ਵਿਚ ਜਾਂ ਸੜਕ ਉਤੇ ਘਾਹ ਨੂੰ ਵੀ ਨਹੀਂ। ਤੁਸੀਂ ਬਸ ਠੀਕ ਨਹੀਂ ਮਹਿਸੂਸ ਕਰਦੇ। ਤੁਸੀਂ ਬਸ ਬਹੁਤ ਸਤਿਕਾਰ ਮਹਿਸੂਸ ਕਰਦੇ ਹੋ, ਅਤੇ ਉਨਾਂ ਦੀਆਂ ਭਾਵਨਾਵਾਂ ਲਈ ਬਹੁਤ ਦੇਖ ਭਾਲ ਕਰਨੀ ਚਾਹੁੰਦੇ। ਤੁਸੀਂ ਤੁਹਾਡੇ ਆਲੇ ਦੁਆਲੇ ਕੋਈ ਵੀ ਹੋਰ ਚੀਜ਼ ਪ੍ਰਤੀ ਬਹੁਤ ਸੰਵੇਦਨਸ਼ੀਲ ਹੋ। ਤੁਸੀਂ ਸਤਿਕਾਰ ਅਤੇ ਖਿਆਲ ਨਾਲ ਤੁਰਦੇ ਹੋ ਜੇ ਕਦੇ ਤੁਸੀਂ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਉਂਦੇ ਹੋ, ਇਥੋਂ ਤਕ ਸੜਕ ਉਤੇ ਘਾਹ ਵੀ।

ਮੈਂ ਇਕ ਸੰਨਿਆਸੀ, ਭਿਕਸ਼ੂ ਦੀ ਤਰਾਂ ਹੋਰ ਨਹੀਂ ਲਗਦੀ, ਭਾਵੇਂ ਕਿ ਕੁਝ ਬੋਧੀ ਭਿਕਸ਼ੂ ਅਜ਼ੇ ਵੀ ਮੈਨੂੰ ਅੰਦਰ ਖਿਚਦੇ ਹਨ ਮੈਨੂੰ ਇਕ ਭਿਕਸ਼ੂ ਦਾ ਚੋਗਾ ਨਾ ਪਹਿਨਣ ਲਈ ਦੋਸ਼ ਦੇਣ ਲਈ ਜਾਂ ਕਾਰੋਬਾਰ ਕਰਨ ਲਈ ਅਤੇ ਉਹ ਸਭ ਚੀਜ਼ਾਂ। ਮੈਂ ਆਪਣੇ ਪਰਿਵਾਰਕ ਜੀਵਨ ਤੋਂ ਬਾਹਰ ਨਿਕਲ ਗਈ ਤਾਂਕਿ ਮੈਂ ਆਪਣੇ ਆਪ ਨੂੰ ਬੁਧ ਨੂੰ, ਪ੍ਰਮਾਤਮਾ ਨੂੰ ਅਰਪਤ ਕਰ ਸਕਾਂ - ਇਕ ਬਿਹਤਰ ਮਨੁਖ ਕਿਵੇਂ ਬਣਨਾ ਸਿਖ ਸਕਾਂ। ਅਤੇ ਮੈਂ ਭਿਕਸ਼ੂਵਾਦ ਵਿਚੋਂ ਬਾਹਰ ‌ਨਿਕਲ ਗਈ ਤਾਂਕਿ ਮੈਂ ਆਪਣੇ ਆਪ ਨੂੰ ਸਾਰੇ ਦੁਖੀ ਜੀਵਾਂ ਨੂੰ ਅਰਪਤ ਕਰ ਸਕਾਂ। ਇਸ ਤਰਾਂ, ਮੈਂਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਮੈਂ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਇਹ ਨਹੀਂ ਜਿਵੇਂ ਕਿ ਕੋਈ ਦੇਖ ਰਿਹਾ ਸੀ ਜਾਂ ਮੇਰੇ ਕੋਲ ਕੋਈ ਸੁਖਣਾ ਸੀ ਜਾਂ ਕੋਈ ਚੀਜ਼। ਇਹ ਬਸ ਔਟੋਮੈਟਿਕ ਹੈ। ਬਸ ਉਵੇਂ ਜਿਵੇਂ ਤੁਸੀਂ ਕੋਈ ਪ੍ਰੇਸ਼ਾਨੀ ਦਾ ਕਾਰਨ ਨਹੀਂ ਬਣਨਾ ਚਾਹੁੰਦੇ, ਉਨਾਂ ਦੇ ਜੀਵਨ ਵਿਚ ਕੁਝ ਵਿਗਾੜਨਾ ਨਹੀਂ ਚਾਹੁੰਦੇ। ਤੁਸੀਂ ਤਕਰੀਬਨ ਮਹਿਸੂਸ ਕਰ ਸਕਦੇ ਉਹ ਸਾਰੇ ਸਾਹ ਲੈ ਰਹੇ ਹਨ, ਅਤੇ ਤੁਹਾਡੇ ਨਾਲ ਗਲਾਂ ਕਰ ਰਹੇ ਹਨ, ਕਦੇ ਕਦਾਂਈ ਉਹ ਕਰਦੇ ਹਨ, ਅਤੇ ਕਦੇ ਕਦਾਂਈ ਉਹ ਇਹ ਬਿਨਾਂ ਗਲ ਕੀਤੇ ਤੁਹਾਨੂੰ ਇਹ ਦਿਖਾਉਂਦੇ ਹਨ।

ਇਕੇਰਾਂ ਮੈਂ ਇਕ ਬਾਗ ਵਿਚ ਗਈ ਸੀ, ਕਿਉਂਕਿ ਮੈਂ ਸ਼ੈਡ ਵਿਚ ਜਾਣਾ ਚਾਹੁੰਦੀ ਸੀ। ਸੋ ਮੈਂ ਪ੍ਰਬੰਧ ਕੀਤਾ, ਰਾਤ ਨੂੰ ਅੰਦਰ ਜਾ ਕੇ ਮੈਡੀਟੇਸ਼ਨ ਕਰਨ ਲਈ ਸ਼ੈਡ ਨੂੰ ਸਾਫ ਕੀਤਾ। ਮੈਂ ਸੋਚ‌ਿਆ ਇਹ ਕੰਕਰੀਟ ਵਾਲੇ ਕਮਰੇ ਨਾਲੋਂ ਕੁਦਰਤ ਦੇ ਵਧੇਰੇ ਨੇੜੇ ਹੈ। ਅਤੇ ਸੂਰਜ ਦੇ ਡੁਬਣ ਤੋਂ ਪਹਿਲਾਂ ਮੈਂ ਬਾਹਰ ਗਈ ਅਤੇ ਬਾਗ ਦੇ ਇਕ ਕੋਨੇ ਵਿਚ ਕੁਝ ਜੰਗਲੀ ਫੁਲਾਂ ਦਾ ਇਕ ਫੋਟੋ ਖਿਚਿਆ। ਅਤੇ ਜਦੋਂ ਫੋਟੋ ਡੀਵੈਲਪ ਕੀਤਾ ਗਿਆ, ਮੈਂ ਇਕ ਖੂਬਸੂਰਤ ਗੁਲਾਬੀ-ਜਾਮਨੀ ਰੰਗ ਦੇਖਿਆ ਜੋ, ਉਸ ਕੋਨੇ ਵਿਚ, ਉਥੇ ਕੁਝ ਵੀ ਨਹੀਂ ਹੈ ਜੋ ਇਸਦਾ ਕਾਰਨ ਬਣ ਸਕਦਾ ਹੈ; ਅਤੇ ਉਹ ਪਹਿਲੀ ਵਾਰ ਸੀ। ਫਿਰ ਮੈਂ ਪੁਛਿਆ, ਅਤੇ ਪਰੀਆਂ ਨੇ ਕਿਹਾ ਕਿ ਉਹ ਆਪਣਾ ਪਿਆਰ ਅਤੇ ਸਤਿਕਾਰ ਦਿਖਾਉਣਾ ਚਾਹੁੰਦੀਆਂ ਹਨ। ਓਹ, ਮੈਂ ਬਹੁਤ ਹੀ ਛੂਹੀ ਗਈ ਸੀ। ਮੇਰੇ ਕੋਲ ਅਜ਼ੇ ਵੀ ਉਹ ਫੋਟੋ ਹੈ। ਸ਼ਾਇਦ ਕਿਸੇ ਦਿਨ ਤੁਸੀਂ ਇਹ ਸਤਿਗੁਰੂ ਅਤੇ ਪੈਰੋਕਾਰਾਂ ਦਰਮਿਆਨ ਦੇ ਭੂਮਿਕਾ ਵਿਚ ਦੇਖ ਸਕੋਂਗੇ। ਜੇਕਰ ਮੈਂ ਇਹ ਦੇਖਿਆ, ਮੈਂ ਇਹਦਾ ਧਿਆਨ ਦੇਣ ਲਈ ਤੁਹਾਡੇ ਲਈ ਨੋਟ ਬਣਾਵਾਂਗੀ ਤਾਂਕਿ ਤੁਸੀਂ ਜਾਣ ਲਵੋਂ ਮੈਂ ਕਾਹਦੇ ਬਾਰੇ ਗਲ ਕਰ ਰਹੀ ਹਾਂ। ਸ਼ਾਇਦ ਮੈਂ ਉਨਾਂ ਨੂੰ ਇਹ ਭੇਜਣ ਲਈ ਕਹਾਂਗੀ ਅਤੇ ਫਿਰ ਅਸੀਂ ਇਹ ਇਥੇ ਤੁਹਾਡੇ ਦੇਖਣ ਲਈ ਸ਼ਾਮਲ ਕਰ ਸਕਦੇ ਹਾਂ।

ਪੌਂਦਿਆਂ ਦੀਆਂ ਪਰੀਆਂ ਜਿਆਦਾਤਰ ਆਪਣੇ ਆਪ ਨੂੰ ਕੋਨੇ ਵਿਚ ਲੁਕਾਉਂਦੀਆਂ ਹਨ ਕਿਉਂਕਿ ਉਹ ਮਨੁਖਾਂ ਤੋਂ ਡਰਦੀਆਂ ਹਨ। ਕਈ ਵਾਰ, ਮੈਂ ਵੀ, ਕਿਉਂਕਿ ਮੇਰੇ ਕੋਲ ਕੁਝ ਬਹੁਤ ਵਧੀਆ ਅਨੁਭਵ ਨਹੀਂ ਸਨ। ਇਕ ਜਨਤਕ ਹਸਤੀ ਹੋਣ ਦੇ ਨਾਤੇ, ਤੁਹਾਨੂੰ ਹਮੇਸ਼ਾਂ ਕਿਸੇ ਚੀਜ਼ ਦਾ ਸਾਹਮੁਣਾ ਕਰਨਾ ਪੈਂਦਾ ਹੈ। ਇਹਦਾ ਇਹ ਭਾਵ ਨਹੀਂ ਮੈਂ ਮਨੁਖਾਂ ਨੂੰ ਦੋਸ਼ ਲਗਾ ਰਹੀ ਹਾਂ ਜਾਂ ਕੁਝ ਅਜਿਹਾ। ਇਹ ਬਸ ਵਾਪਰਦਾ ਹੈ, ਕਿਉਂਕਿ ਲੋਕ ਕਦੇ ਕਦਾਂਈ ਤੁਹਾਡੇ ਵਿਚ ਦੀ ਨਹੀਂ ਦੇਖ ਸਕਦੇ। ਉਹ ਸਿਰਫ ਬਾਹਰਲੀ ਦਿਖ ਦੁਆਰਾ ਤੁਹਾਡਾ ਨਿਰਣਾ ਕਰਦੇ ਹਨ। ਸ਼ਾਇਦ ਜੇਕਰ ਤੁਸੀਂ ਉਨਾਂ ਦੇ ਲੋਕ ਨਾ ਹੋਵੋਂ, ਤੁਹਾਡੀ ਚਮੜੀ ਸਮਾਨ ਨਹੀਂ ਲਗਦੀ, ਤੁਸੀਂ ਬਹੁਤੇ ਫੈਸ਼ਨਬਲ ਅਤੇ ਮਹਿੰਗੇ ਕਪੜੇ ਨਹੀਂ ਪਹਿਨਦੇ, ਤੁਸੀਂ ਪ੍ਰਸਿਧ ਹੋ, ਜਾਂ ਲੋਕ ਤੁਹਾਡੇ ਨਾਲ ਪਿਆਰ ਕਰਦੇ ਹਨ, ਆਦਿ। ਇਹ ਠੀਕ ਹੈ। ਮੇਰਾ ਅਨੁਮਾਨ ਹੈ ਕਿ ਇਹ ਸਿਰਫ ਇਕ ਛੋਟੀ ਸੰਖਿਆ ਹੈ। ਮੈਂ ਉਮੀਦ ਕਰਦੀ ਹਾਂ ਇਹ ਇਕ ਛੋਟੀ ਸੰਖਿਆ ਹੈ। ਮੈਂ ਅਕਸਰ ਅਸਲ ਵਿਚ ਬਾਹਰ ਨਹੀਂ ਜਾਂਦੀ, ਕਿਸੇ ਜਗਾ, ਇਥੋਂ ਤਕ ਰੀਟਰੀਟ ਤੋਂ ਪਹਿਲਾਂ ਵੀ। ਮੈਂ ਬਸ ਕੰਮ ਕਰਨ ਜਾਂਦੀ ਸੀ, ਅਤੇ ਫਿਰ ਵਾਪਸ ਆਪਣੀ ਗੁਫਾ ਨੂੰ ਜਾਂ ਜੋ ਵੀ ਕਮਰਾ ਉਸ ਸਮੇਂ ਮੇਰੇ ਕੋਲ ਹੁੰਦਾ ਸੀ।

Photo Caption: ਤਿੰਨ ਖੂਬਸੂਰਤ ਪਰੀਆਂ, ਖੂਬਸੂਰਤ ਇਕ ਸਾਰ ਨਮਸਕਾਰ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
1 ਦੇਖੇ ਗਏ
2024-11-04
2823 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ