ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਨੂੰ ਪਰੀਖਿਆ ਕਰਨੀ ਜ਼ਰੂਰੀ ਹੈ ਦੇਖਣ ਲਈ ਜੇਕਰ ਪੈਰੋਕਾਰ ਲਾਇਕ ਹਨ। (ਹਾਂਜੀ।) ਮਿਸਾਲ ਵਜੋਂ, ਮੈਂ ਦੀਖਿਆ ਦਿਤੀ ਹੈ। ਦੀਖਿਆ ਦੇ ਸਮੇਂ, ਅਸੀਂ ਜ਼ੋਰ ਦਿੰਦੇ ਹਾਂ ਕਿ ਇਹ ਸਿਰਫ ਤੁਹਾਡੇ ਲਈ ਹੈ, ਤੁਹਾਨੂੰ ਕਿਸੇ ਨੂੰ ਨਹੀਂ ਦਸਣਾ ਚਾਹੀਦਾ, ਜਾਂ ਜੇਕਰ ਸਤਿਗੁਰੂ ਇਜ਼ਾਜ਼ਤ ਦੇਣ, ਕਿਸੇ ਕਾਰਨ ਲਈ। (ਹਾਂਜੀ।) ਤੁਸੀਂ ਨਹੀਂ ਦਸ ਸਕਦੇ। ਪਰ ਕੁਝ ਲੋਕ ਬਸ ਸੋਚਦੇ ਹਨ ਉਹ ਦਸ ਸਕਦੇ ਹਨ, ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਸਿਰਫ ਉਹ ਆਪਣੇ ਆਪ ਨੂੰ ਨੁਕਸਾਨ ਹੀ ਨਹੀਂ ਪਹੁੰਚਾਉਂਦੇ, ਪਰ ਉਨਾਂ ਦੇ ਗੁਣ ਵੀ ਖਤਮ ਹੋ ਜਾਂਦੇ ਹਨ, ਉਨਾਂ ਦੀ ਸੁਰਖਿਆ ਖੋਹ ਲਈ ਜਾਂਦੀ ਹੈ; ਸਤਿਗੁਰੂ ਦੁਆਰਾ ਨਹੀਂ, ਪਰ ਬ੍ਰਹਿਮੰਡ ਦੇ ਕੌਂਸਲ ਦੁਆਰਾ। (ਓਹ। ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਲਾਇਕ ਨਹੀਂ ਹਨ।