ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਚੰਗਾ ਅਭਿਆਸ ਕਰਨਾ ਜ਼ਰੂਰੀ ਹੈ। ਤੁਹਾਨੂੰ ਆਪਣੇ ਸਤਿਗੁਰੂ ਨੂੰ ਸੁਣਨਾ ਜ਼ਰੂਰੀ ਹੈ ਅਤੇ ਸਚਮੁਚ ਇਹ ਸਮਝਣਾ, ਸਚਮੁਚ ਇਹਦੇ ਉਤੇ ਅਭਿਆਸ ਕਰਨਾ ਅਤੇ ਇਹਦੇ ਬਾਰੇ ਸੋਚਣਾ। ਤੁਸੀਂ ਉਸ ਤਰਾਂ ਗਲਾਂ ਨਹੀਂ ਕਰ ਸਕਦੇ, ਬਸ ਢਕਣ ਲਈ ਜਾਂ ਬਸ ਆਪਣੀ ਹਉਮੇਂ ਨੂੰ ਸੁਰਖਿਅਤ ਰਖਣ ਲਈ, ਕਿ ਤੁਸੀਂ ਨਹੀਂ ਚਾਹੁੰਦੀ ਆਪਣੀ ਗਲਤੀ ਨੂੰ ਇਕਬਾਲ ਕਰਨਾ ਅਤੇ ਪਛਤਾਵਾ ਕਰਨਾ, ਅਤੇ ਨਿਮਰਤਾ ਨਾਲ ਬਿਹਤਰ ਹੋਣ ਦੀ ਕੋਸ਼ਿਸ਼ ਕਰਨੀ। (ਹਾਂਜੀ, ਸਤਿਗੁਰੂ ਜੀ।) ਫਿਰ ਉਸ ਦਾ ਭਾਵ ਹੈ ਤੁਸੀਂ ਗਲਤ ਹੋ ਅਨੇਕ ਹੀ ਤਰੀਕਿਆਂ ਵਿਚ। ਗਲਤ ਧਾਰਨਾਵਾਂ ਅਤੇ ਗਲਤ ਬੋਲੀ ਹੋਰਨਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ - ਉਹ ਬਹੁਤ ਹੀ ਮਾੜੇ ਕਰਮ ਹਨ।