ਇਹ ਨਿਰਭਰ ਕਰਦਾ ਹੈ ਮਨੁਖਾਂ ਉਤੇ। (ਹਾਂਜੀ।) ਸਾਰੇ ਪ੍ਰਭੂ ਸਵਰਗਾਂ ਵਿਚ ਮਦਦ ਕਰ ਰਹੇ ਹਨ ਸਚਮੁਚ ਬਹੁਤ ਹੀ। ਨਹੀਂ ਤਾਂ, ਗ੍ਰਹਿ ਖਤਮ ਹੋ ਜਾਣਾ ਸੀ। ਪਰ ਮਨੁਖ, ਉਹ ਅਜ਼ੇ ਵੀ ਚਿੰਬੜੇ ਹਨ ਆਪਣੇ ਆਵਦੇ, ਇਥੋਂ ਤਕ, ਮਾਸ ਦੇ ਟੁਕੜੇ ਨਾਲ, ਜਿਹੜਾ ਉਹ ਥਲੇ ਰਖ ਸਕਦੇ ਹਨ ਕਿਸੇ ਵੀ ਸਮੇਂ।
(ਸਤਿਗੁਰੂ ਜੀ ਨੇ ਪਹਿਲੇ ਜ਼ਿਕਰ ਕੀਤਾ ਹੈ ਕਿ ਮਕੜੀਆਂ ਡਾਕੀਏ ਹਨ। ਜੇਕਰ ਇਜ਼ਾਜ਼ਤ ਹੋਵੇ, ਕੀ ਸਤਿਗੁਰੂ ਜੀ ਗਲ ਕਰ ਸਕਦੇ ਹਨ ਹੋਰਨਾਂ ਜਾਨਵਰਾਂ ਦੀ ਭੂਮਿਕਾ ਬਾਰੇ?)
ਠੀਕ ਹੈ। ਮੈਂ ਸਦਾ ਲਈ ਨਹੀਂ ਜ਼ਾਰੀ ਰਖ ਸਕਦੀ। ਉਥੇ ਮੌਜ਼ਦ ਹਨ, ਤੁਸੀਂ ਜਾਣਦੇ ਹੋ, ਕਿਤਨੀਆਂ ਮਿਲੀਅਨ ਹੀ ਨਸਲਾਂ ਇਸ ਗ੍ਰਹਿ ਉਤੇ? (ਹਾਂਜੀ।) ਬਿਲੀਅਨ ਹੀ, ਘਟੋ ਘਟ। (ਹਾਂਜੀ।) ਸੋ, ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਜਾਨਵਰ, ਉਨਾਂ ਕੋਲ ਆਪਣੀਆਂ ਭੂਮਿਕਾਵਾਂ ਹਨ। (ਹਾਂਜੀ।) ਅਤੇ ਉਹ ਮਦਦ ਕਰਦੇ ਹਨ ਅਤੇ ਆਸ਼ੀਰਵਾਦ ਦਿੰਦੇ ਹਨ ਸਾਡੇ ਗ੍ਰਹਿ ਨੂੰ, ਸਾਡੇ ਲੋਕਾਂ ਨੂੰ। ਹਰ ਇਕ ਢੰਗ ਵਿਚ ਆਪਣੀ ਕਾਬਲੀਅਤ ਅਨਸਾਰ। ਜਿਵੇਂ ਵਡੇ ਜਾਂ ਛੋਟੇ। (ਹਾਂਜੀ, ਸਤਿਗੁਰੂ ਜੀ।) ਮਕੜੀ, ਇਹ ਉਨਾਂ ਦੀ ਜੁੰਮੇਵਾਰੀ ਹੈ ਡਾਕ ਦੇਣੀ। (ਸਮਝੇ।) ਜੇਕਰ ਤੁਸੀਂ ਬਾਹਰ ਜਾਂਦੇ ਹੋ ਅਤੇ ਮਕੜੀ ਬਸ ਡਿਗਦੀ ਹੈ ਤੁਹਾਡੇ ਸਾਹਮੁਣੇ, ਮਿਸਾਲ ਵਜੋਂ। ਜੇਕਰ ਉਹ ਆਉਂਦੀ ਹੈ ਤੁਹਾਡੇ ਘਰ ਅੰਦਰ, ਫਿਰ ਤੁਾਹਨੂੰ ਜ਼ਰੂਰੀ ਹੈ ਧਿਆਨ ਦੇਣਾ ਕੀ ਉਹ ਤੁਹਾਨੂੰ ਦਸਣਾ ਚਾਹੁੰਦੇ ਹਨ। ਪਰ ਮੇਰੇ ਖਿਆਲ ਵਿਚ ਜਿਆਦਾਤਰ ਮਨੁਖ ਟੈਲੀਪੈਥਿਕ ਦੇ ਤੌਰ ਤੇ ਬੋਲੇ ਹਨ। (ਹਾਂਜੀ।) ਸੋ ਉਹ ਕੁਝ ਚੀਜ਼ ਨਹੀਂ ਸੁਣ ਸਕਦੇ। ਅਤੇ ਜੇਕਰ ਮਕੜੀ ਡਿਗਦੀ ਹੈ ਐਨ ਤੁਹਾਡੇ ਸਾਹਮੁਣੇ, ਜਦੋਂ ਤੁਸੀਂ ਬਾਹਰ ਹੋਵੋਂ... ਕਦੇ ਕਦਾਂਈ ਉਹ ਦਰਖਤ ਤੋਂ ਹੋਣ, ਜਾਂ ਕਿਸੇ ਥੰਮ ਤੋਂ ਜਾਂ ਕਿਸੇ ਜਗਾ, ਉਹ ਡਿਗਦੇ ਹਨ ਤੁਹਾਡੇ ਸਾਹਮੁਣੇ ਆਪਣੇ ਰੇਸ਼ਮੀ ਧਾਗੇ ਨਾਲ, ਫਿਰ ਉਹ ਚਾਹੁੰਦੇ ਹਨ ਤੁਹਾਨੂੰ ਕੋਈ ਚੀਜ਼ ਦਸਣੀ। ਪਰ ਇਹ ਬੇਕਾਰ ਹੈ ਤੁਹਾਨੂੰ ਦਸਣਾ ਜਾਂ ਕਿਸੇ ਨੂੰ। ਉਹ ਕੁਝ ਚੀਜ਼ ਨਹੀਂ ਸੁਣ ਸਕਦੇ! (ਸਮਝੇ।) ਕੇਵਲ ਮੈਂ ਇਹ ਸੁਣਦੀ ਹਾਂ। ਅਤੇ ਕੁਝ ਲੋਕ ਸੁਣਦੇ ਹਨ, ਪਰ ਬਹੁਤ ਹੀ ਘਟ, ਬਹੁਤ ਵਿਰਲੇ। (ਹਾਂਜੀ, ਸਤਿਗੁਰੂ ਜੀ।) ਬਹੁਤ ਵਿਰਲੇ ਲੋਕਾਂ ਕੋਲ ਅਜ਼ੇ ਵੀ ਇਹ ਟੈਲੀਪੈਥਿਕ ਯੋਗਤਾ ਹੈ। (ਹਾਂਜੀ।) ਮੇਰੇ ਕੋਲ ਇਹ ਪਹਿਲਾਂ ਨਹੀਂ ਸੀ। ਮੈਂਨੂੰ ਇਥੋਂ ਤਕ ਰੋਕਿਆ ਗਿਆ ਸੀ ਉਹਦੇ ਤੋਂ ਵੀ, (ਵਾਓ।) ਤਾਂਕਿ ਮੈਂ ਕੁਝ ਚੀਜ਼ ਨਾ ਜਾਣ ਸਕਾਂ। ਕੇਵਲ ਕਦੇ ਕਦਾਂਈ ਮੈਂ ਕੁਝ ਚੀਜ਼ ਜਾਣਦੀ ਸੀ, ਪਰ ਨਹੀਂ...ਹੁਣ ਇਹ ਭਿੰਨ ਹੈ। (ਹਾਂਜੀ, ਸਤਿਗੁਰੂ ਜੀ।) ਹੁਣ ਜੇਕਰ ਮੇਰੇ ਕੋਲ ਸਮਾਂ ਹੋਵੇ, ਮੈਂ ਧਿਆਨ ਦਿੰਦੀ ਹਾਂ, ਫਿਰ ਮੈਂ ਸੁਣਦੀ ਹਾਂ। ਮੈਂ ਸੁਣਦੀ ਹਾਂ ਜੇਕਰ ਉਹ ਚਾਹੁੰਦੇ ਹਨ ਮੈਨੂੰ ਦਸਣਾ ਕੁਝ ਚੀਜ਼। ਫਿਰ, ਮੈਂ ਜਾਣ ਲੈਂਦੀ ਹਾਂ। (ਠੀਕ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ।)
ਉਹ ਆਉਂਦੇ ਹਨ ਕਦੇ ਕਦਾਂਈ ਇਥੋਂ ਤਕ ਮੈਨੂੰ ਸਹਾਰਾ ਦੇਣ ਲਈ, ਕੋਈ ਖਬਰ ਲਿਆਉਣ ਲਈ ਨਹੀਂ। ਉਹ ਬਸ ਕਹਿੰਦੇ ਹਨ ਜਿਵੇਂ, "ਕ੍ਰਿਪਾ ਕਰਕੇ ਨਾਂ ਰੋਵੋ, ਉਦਾਸ ਨਾ ਹੋਵੋ।" (ਹਾਂਜੀ।) "ਧੀਰਜ਼ ਰਖੋ।" ਕੁਝ ਚੀਜ਼ ਉਸ ਤਰਾਂ। "ਖੁਸ਼ ਰਹੋ, ਸ਼ਾਂਤ ਰਹੋ।" ਕਦੇ ਕਦਾਂਈ ਉਸ ਤਰਾਂ। ਅਜ਼ ਸਵੇਰੇ ਇਕ ਛੋਟੀ ਜਿਹੀ ਮਕੜੀ ਆਈ, ਮੈਨੂੰ ਉਹ ਕਿਹਾ। ਇਹ ਹੈ ਇਤਨਾ ਵਡਾ, ਇਸ ਤਰਾਂ ਗੋਲ, ਇਕਠਾ, ਲਤਾਂ ਗਿਣਦਿਆਂ, ਬਿਨਾਂਸ਼ਕ। ਅਤੇ ਇਥੋਂ ਤਕ ਛੋਟਾ ਜਿਹਾ। ਕਲ, ਇਕ ਛੋਟਾ ਜਿਹਾ ਇਸ ਤਰਾਂ, ਜਿਵੇਂ ਸਿਰ ਚੌਪਸਟਿਕ ਦਾ, ਉਹਨੇ ਵੀ ਸਮਾਂਨ ਚੀਜ਼ ਕਹੀ। (ਵਾਓ।)
ਕਿਉਂਕਿ ਡੀਵੀਨੀਟੀ ਵਰਤਦੀ ਹੈ ਉਨਾਂ ਨੂੰ ਮੈਨੂੰ ਸੰਦੇਸ਼ ਘਲਣ ਲਈ। ਪਰ ਮੈਨੂੰ ਪਕਾ ਪਤਾ ਨਹੀਂ ਹੈ ਜੇਕਰ ਡੀਵੀਨੀਟੀ ਘਲਦੀ ਹੈ ਸੰਦੇਸ਼ ਹੋਰਨਾਂ ਲੋਕਾਂ ਨੂੰ ਜਾਂ ਉਹ ਬਸ ਉਹ ਵਰਤਦੇ ਹਨ ਆਪਣੀ ਟੈਲੀਪੈਥਿਕ ਅੰਤਰ ਪ੍ਰੇਰਨਾ ਮਨੁਖਾਂ ਨੂੰ ਦਸਣ ਲਈ। (ਹਾਂਜੀ, ਸਤਿਗੁਰੂ ਜੀ।) ਕੁਝ ਚੰਗੇ ਮਨੁਖ, ਉਹ ਆਉਣਗੇ ਅਤੇ ਸੰਦੇਸ਼ ਘਲਣਗੇ, ਪਰ ਜਿਆਦਾਤਰ ਉਹ ਨਹੀਂ ਸਮਝਦੇ, ਨਹੀਂ ਜਾਣਦੇ, ਨਹੀਂ ਸੁਣਦੇ, ਨਹੀਂ ਦੇਖਦੇ। ਇਹ ਖੁਸ਼ਕਿਸਮਤ ਹੈ ਕਿ ਉਹ ਇਥੋਂ ਤਕ ਉਨਾਂ ਨੂੰ ਮਰ ਨਹੀਂ ਦਿੰਦੇ। (ਹਾਂਜੀ।) ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਤੁਹਾਨੂੰ ਦਸਦੀ ਹਾਂ ਮੈਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ ਮਕੜੀਆਂ ਲਈ ਅਤੇ ਹੋਰਨਾਂ ਲਈ ਜਿਹੜੇ ਕੋਸ਼ਿਸ਼ ਕਰਦੇ ਹਨ ਆਉਣ ਦੀ ਸੰਦੇਸ਼ ਦੇਣ ਲਈ ਹੋਰਨਾਂ ਜੀਵਾਂ ਨੂੰ। ਉਹ ਪਕੜਦੇ ਹਨ ਉਨਾਂ ਨੂੰ ਜਾਂ ਉਹ ਉਨਾਂ ਨੂੰ ਬਸ ਕੁਚਲ ਕੇ ਮਾਰ ਦਿੰਦੇ ਹਨ, ਜਾਂ ਉਹ ਸ਼ਾਇਦ ਉਨਾਂ ਉਤੇ ਪੈਰ ਧਰਦੇ ਹਨ, ਜਾਂ ਉਹ ਸ਼ਾਇਦ ਦਰਵਾਜ਼ਾ ਬੰਦ ਕਰਦੇ ਹਨ ਅਤੇ ਉਨਾਂ ਨੂੰ ਵਿਚਕਾਰ ਕੁਚਲ ਦਿੰਦੇ ਹਨ, ਜੋ ਵੀ। (ਹਾਂਜੀ।) ਉਹ ਆਪਣੀਆਂ ਜਾਨਾਂ ਖਤਰੇ ਵਿਚ ਪਾਉਂਦੇ ਹਨ ਬਸ ਕਿਉਂਕਿ ਉਨਾਂ ਨੂੰ ਇਹ ਕਰਨਾ ਪੈਂਦਾ ਹੈ। (ਹਾਂਜੀ, ਸਤਿਗੁਰੂ ਜੀ।) ਉਹ ਵੀ ਪਸੰਦ ਕਰਦੇ ਹਨ ਉਹ। ਕਈ ਕੇਸਾਂ ਵਿਚ, ਉਹ ਪਸੰਦ ਕਰਦੇ ਹਨ ਕਿਉਂਕਿ ਇਹ ਇਕ ਚੰਗਾ ਵਿਆਕਤੀ ਹੈ। ਕੁਝ ਕੇਸਾਂ ਵਿਚ ਉਹ ਨਹੀਂ ਪਸੰਦ ਕਰਦੇ, ਕਿਉਂਕਿ ਉਹ ਵਿਆਕਤੀ ਚੰਗਾ ਨਹੀਂ ਹੈ ਅਤੇ ਉਹ ਜਾਣਦੇ ਹਨ ਉਹ ਮਰਨ ਲਗੇ ਹਨ। (ਓਹ। ਵਾਓ।) ਉਹ ਵਿਆਕਤੀ ਉਨਾਂ ਨੂੰ ਕੁਚਲ ਦਿੰਦਾ ਹੈ, ਮਿਸਾਲ ਵਜੋਂ ਉਸ ਤਰਾਂ। ਪਰ ਉਹ ਅਜ਼ੇ ਵੀ ਇਹ ਕਰਦੇ ਹਨ।
ਮੈਂ ਤੁਹਾਨੂੰ ਦਸਦੀ ਹਾਂ, ਸਾਰੇ ਜਾਨਵਰ ਇਕ ਆਸ਼ੀਰਵਾਦ ਹਨ ਸਾਡੇ ਸੰਸਾਰ ਲਈ। ਇਥੋਂ ਤਕ ਕੁਝ ਜਾਨਵਰ ਕੁਝ ਮਨੁਖਾਂ ਨੂੰ ਮਾਰਦੇ ਹਨ, ਮੈਨੂੰ ਮਾਫ ਕਰਨਾ ਕਹਿਣ ਲਈ, ਪਰ ਉਸ ਮਨੁਖ ਨੂੰ ਚਾਹੀਦਾ ਹੈ ਮਰਨਾ ਉਸ ਤਰਾਂ। ਇਹ ਜਾਨਵਰਾਂ ਦੀ ਗਲਤੀ ਨਹੀਂ ਹੈ। ਜਾਂ, ਮੈਨੂੰ ਯਾਦ ਹੈ ਇਕ ਹਾਥੀ ਬਾਹਰ ਗਿਆ ਅਤੇ ਕੋਸ਼ਿਸ਼ ਕੀਤੀ ਮਾਰਨ ਦੀ ਹੋਰਨਾਂ ਲੋਕਾਂ ਨੂੰ ਕਿਉਂਕਿ ਉਨਾਂ ਨੇ ਉਹਦੇ ਬਚੇ ਨੂੰ ਮਾਰ ਦਿਤਾ। ਤੰਗ ਕੀਤਾ ਅਤੇ ਤਸੀਹੇ ਦਿਤੇ ਬਚੇ ਨੂੰ ਟ੍ਰੇਨ ਕਰਨ ਲਈ। ਇਕ ਬਹੁਤ ਹੀ ਜ਼ਾਲਮ ਢੰਗ ਨਾਲ, ਉਹਨੂੰ ਕੁਟ ਕੇ, ਉਹਨੂੰ ਰੁਆ ਕੇ, ਅਤੇ ਉਹਨੂੰ ਤੋੜ ਕੇ ਤਾਂਕਿ ਉਹ ਵਸ ਹੋ ਜਾਵੇ, ਅਤੇ ਉਹਦੇ ਕੋਲੋਂ ਚੀਜ਼ਾਂ ਦੁਹਰਾਈਆਂ। ਅਤੇ ਜੇਕਰ ਉਹ ਨਾਂ ਜਾਣਦੀ ਹੋਵੇ, ਜੇਕਰ ਉਹ ਨਾਂ ਕਰ ਸਕੇ, ਫਿਰ ਉਹਨੂੰ ਕੁਟਦੇ, ਜਾਂ ਉਹਨੂੰ ਕਟਦੇ ਚਾਕੂਆਂ ਨਾਲ ਅਤੇ ਅਜਿਹਾ ਕੁਝ। (ਹਾਂਜੀ।) ਅਤੇ ਛੋਟਾ ਹਾਥੀ ਦਾ ਬਚਾ ਮਰ ਗਿਆ, ਸੋ ਮਾਂ ਬਹੁਤ ਹੀ ਗੁਸੇ ਵਿਚ ਆ ਗਈ (ਹਾਂਜੀ, ਸਤਿਗੁਰੂ ਜੀ।) ਅਤੇ ਉਹ ਗਈ ਬਾਹਰ ਅਤੇ ਬਦਲਾ ਲਿਆ। ਉਹ ਇਕ ਬਹੁਤ ਹੀ ਵਿਰਲੀ ਘਟਨਾ ਹੈ। (ਹਾਂਜੀ।) ਜਾਂ ਇਥੋਂ ਤਕ ਕਦੇ ਕਦਾਂਈ, ਕੋਮਲ, ਸ਼ਾਂਤਮਈ ਗਾਂ ਨੂੰ ਵੀ ਭਜ਼ਾਇਆ ਗਿਆ ਇਕ ਮਨੁਖ ਨੂੰ ਅਤੇ ਉਸ ਵਿਆਕਤੀ ਨੂੰ ਮਾਰ ਦਿਤਾ। ਕਿਉਂਕਿ ਉਹ ਅਕ ਗਏ ਹਨ। (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਉਸ ਵਿਆਕਤੀ ਨੇ ਮਾਰਿਆ ਹੋਵੇ ਉਨਾਂ ਦੇ ਵਛੇ ਨੂੰ ਜਾਂ ਤਸੀਹੇ ਦਿਤੇ ਹੋਣ ਉਨਾਂ ਨੂੰ ਕਿਸੇ ਬਹੁਤ ਦੁਖੀ ਢੰਗ ਨਾਲ।
ਕੁਝ ਲੋਕ ਬਹੁਤ ਹੀ ਦੁਖ ਦਿੰਦੇ ਹਨ। ਉਹ ਬਸ ਮਾਰਦੇ ਹੀ ਨਹੀਂ, ਉਹ ਤਸੀਹੇ ਦਿੰਦੇ ਹਨ। ਅਤੇ ਐਕਸਪੈਰੀਮੇਂਟ ਕਰਦੇ ਹਨ ਜਿਉਂਦੇ ਜਾਨਵਰਾਂ ਨਾਲ ਸਿਖਾਉਣ ਲਈ ਬਚਿਆਂ ਨੂੰ ਜਾਂ ਲੈਬੋਰਾਟੋਰੀ ਵਿਚ। ਉਹ ਵੀ ਬਹੁਤ ਹੀ ਦੁਖ ਦੇਣ ਵਾਲੇ ਹਨ। ਸਦਾ ਲਈ ਮਨਾ ਕੀਤਾ ਜਾਣਾ ਚਾਹੀਦਾ ਹੈ ਪਹਿਲੇ ਹੀ ਕਲ ਤੋਂ ਹੀ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਕਾਫੀ ਜ਼ੋਰ ਦੇ ਸਕਦੀ। ਸਾਡੇ ਸੰਸਾਰ ਦੇ ਕੋਲ ਅਨੇਕ ਹੀ ਅਜਿਹੇ ਦੁਖ ਦੇਣ ਵਾਲੇ ਸਮੂ੍ਹ ਹਨ ਲੋਕਾਂ ਦੇ ਜਾਂ ਨੀਤੀਆਂ। ਕਮਲੀਆਂ, ਬੁਧੂ, ਜ਼ਾਲਮ, ਬੇਰਹਿਮ, ਦੁਸ਼ਟ ਨੀਤੀਆਂ ਜਿਨਾਂ ਨੂੰ ਮਨਾ ਕੀਤਾ ਜਾਣਾ ਜ਼ਰੂਰੀ ਹੈ, ਵਰਜਿਤ ਕੀਤਾ ਜਾਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਜਦੋਂ ਤਕ ਸਾਡਾ ਸੰਸਾਰ ਨਹੀਂ ਬਣ ਜਾਂਦਾ ਹੋਰ ਬਿਹਤਰ। (ਹਾਂਜੀ।) ਜੇਕਰ ਸਾਡਾ ਸੰਸਾਰ ਬਿਹਤਰ ਬਣਦਾ ਵੀ ਹੈ। ਕੇਵਲ ਬਸ ਮਾਰਨ ਬਾਰੇ ਹੀ ਨਹੀਂ ਜਾਨਵਰਾਂ ਨੂੰ ਬੁਝੜਖਾਨਿਆਂ ਵਿਚ, ਇਹ ਲਬੋਰਾਟਰੀਆਂ ਵਿਚ ਵੀ ਹੈ। (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਉਹ ਕੇਵਲ ਬਸ ਮਾਰਦੇ ਹੀ ਨਹੀਂ, ਉਹ ਉਨਾਂ ਨੂੰ ਤਸੀਹੇ ਦਿੰਦੇ ਹਨ! ਜਿਵੇਂ ਕਟ ਕਟਾਈ ਅਤੇ ਉਹ ਸਭ। ਓਹ, ਰਬਾ। ਅਗਲਾ, ਕ੍ਰਿਪਾ ਕਰਕੇ।
(ਪਿਛਲੀ ਕਾਂਨਫਰੰਸ ਵਿਚ, ਸਤਿਗੁਰੂ ਜੀ ਨੇ ਗਲ ਕੀਤੀ ਸੀ ਗ੍ਰਹਿਆਂ ਬਾਰੇ ਜਿਹੜੇ ਸਿਰਜ਼ੇ ਜਾਂਦੇ ਹਨ,) ਹਾਂਜੀ। (ਅਤੇ ਕਰਮਾ ਸ਼ੁਰੂ ਹੋਣ ਲਗ ਪੈਂਦੇ ਹਨ ਬਾਰ ਬਾਰ। ਕੀ ਉਥੇ ਇਕ ਨੁਕਤਾ ਹੈ ਜਦੋਂ ਗ੍ਰਹਿਆਂ ਨੂੰ ਨਾਂ ਜਾਣਾ ਪਵੇ ਚਕਰ ਵਿਚ ਦੀ ਹੋਰ, ਉਹ ਇਕ ਉਚੇਰੇ ਪਧਰ ਵਿਚ ਵਿਕਸਤ ਹੋ ਜਾਣ ਅਤੇ ਨਾਂ ਜਾਣ ਪਿਛਾਂਹ ਨੂੰ?)
ਇਹ ਨਿਰਭਰ ਕਰਦਾ ਹੈ ਮਨੁਖਾਂ ਉਤੇ। (ਹਾਂਜੀ।) ਸਾਰੇ ਪ੍ਰਭੂ ਸਵਰਗਾਂ ਵਿਚ ਮਦਦ ਕਰ ਰਹੇ ਹਨ ਸਚਮੁਚ ਬਹੁਤ ਹੀ। ਨਹੀਂ ਤਾਂ, ਗ੍ਰਹਿ ਖਤਮ ਹੋ ਜਾਣਾ ਸੀ। ਪਰ ਮਨੁਖ, ਉਹ ਅਜ਼ੇ ਵੀ ਚਿੰਬੜੇ ਹਨ ਆਪਣੇ ਆਵਦੇ, ਇਥੋਂ ਤਕ, ਮਾਸ ਦੇ ਟੁਕੜੇ ਨਾਲ, ਜਿਹੜਾ ਉਹ ਥਲੇ ਰਖ ਸਕਦੇ ਹਨ ਕਿਸੇ ਵੀ ਸਮੇਂ। ਆਪਣੇ ਸੁਆਦ ਲਈ, ਉਹ ਨਹੀਂ ਪ੍ਰਵਾਹ ਕਰਦੇ ਜੇਕਰ ਗ੍ਰਹਿ ਵੀ ਥਲੇ ਨੂੰ ਜਾਂਦਾ ਹੈ! ਜੇਕਰ ਉਨਾਂ ਦੇ ਬਚੇ, ਪੋਤੇ-ਦੋਤੇ, ਪੜ-ਪੋਤੇ-ਦੋਤੇ ਇਕ ਅਗ ਵਿਚ ਰਹਿੰਦੇ ਹਨ। ਉਨਾਂ ਨੂੰ ਕੋਈ ਪ੍ਰਵਾਹ ਨਹੀਂ ਜੇਕਰ ਮਹਾਂਮਾਰੀ ਜ਼ਾਰੀ ਰਹੇ। ਉਹ ਨਹੀਂ ਪ੍ਰਵਾਹ ਕਰਦੇ ਜੇਕਰ ਸੰਸਾਰ ਥਲੇ ਨੂੰ ਗਰਕਦਾ ਹੈ। ਉਸ ਮਾਸ ਦੇ ਟੁਕੜੇ ਲਈ ਆਪਣੇ ਮੂੰਹ ਵਿਚ, ਉਹ ਨਹੀਂ ਪ੍ਰਵਾਹ ਕਰਦੇ! ਉਹ ਨਹੀਂ ਪ੍ਰਵਾਹ ਕਰਦੇ! ਉਹ ਢੌਂਗ ਕਰਦੇ ਹਨ ਉਹ ਨਹੀਂ ਸਮਝਦੇ। ਉਹ ਢੌਂਗ ਕਰਦੇ ਹਨ ਉਹ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਸੋ ਇਹ ਨਿਰਭਰ ਕਰਦਾ ਹੇ ਸਾਰੀ ਮਾਨਵਜਾਤ ਉਤੇ, ਕੀ ਉਹ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।)
ਡਾਕਟਰ ਕਹਿ ਸਕਦਾ ਹੈ ਲੋਕਾਂ ਨੂੰ ਦਵਾਈ ਲੈਣ ਲਈ, ਪਰ ਉਹ ਨਹੀਂ ਉਨਾਂ ਨੂੰ ਮਜ਼ਬੂਰ ਕਰ ਸਕਦੇ ਦਵਾਈ ਲੈਣ ਲਈ ਜੇਕਰ ਉਹ ਨਾਂ ਚਾਹੁਣ ਲੈਣੀ। (ਹਾਂਜੀ। ਉਹ ਸਹੀ ਹੈ।) ਜੇਕਰ ਉਹ ਚਾਹਣ ਮਰਨਾ। (ਹਾਂਜੀ।) ਜਦੋਂ ਤਕ ਉਹ ਬਹੁਤ ਹੀ ਜ਼ਹਿਰੀਲੀ ਹੋ ਜਾਂਦੀ, ਫਿਰ... ਕਦੇ ਕਦਾਂਈ ਮੈਂ ਸੋਚਦੀ ਸੀ, ਇਹ ਗ੍ਰਹਿ... ਓਹ! ਬਹੁਤ ਸਾਰੀਆਂ ਚੀਜ਼ਾਂ ਹਨ! ਇਹ ਬਸ ਮਾਸ ਆਹਾਰ ਹੀ ਨਹੀਂ। ਇਹ ਨਸ਼ਾ ਹੈ, ਇਹ ਸਿਗਰਟ ਹਨ, ਇਹ ਨਸ਼ੀਲੀਆਂ ਵਸਤਾਂ ਹਨ, ਇਹ ਜ਼ਹਿਰ ਹੈ, ਇਹ ਯੁਧ ਹੈ... ਇਹ ਲੈਬੋਰਾਟਰੀ ਅਤਿਆਚਾਰ ਹੈ, ਇਹ ਜਾਨਵਰਾਂ ਨਾਲ ਬੇਰਹਿਮੀ ਸਭ ਜਗਾ ਹੈ, ਕੇਵਲ ਬਚ ਬੁਝੜਖਾਨਿਆਂ ਵਿਚ ਹੀ ਨਹੀਂ। (ਹਾਂਜੀ, ਸਤਿਗੁਰੂ ਜੀ।) ਅਤੇ ਉਥੇ ਅਤਿਆਚਾਰ ਹੈ ਮਨੁਖਾਂ ਪ੍ਰਤੀ, ਅਤੇ ਘਰੋਗੀ ਹਿੰਸਾ, ਅਤੇ ਬਚਿਆਂ ਨਾਲ ਦੁਰਵਿਹਾਰ, ਬਾਲਗਾਂ ਨਾਲ ਦੁਰਵਿਹਾਰ। ਉਥੇ ਬਹੁਤ ਸਾਰੀਆਂ ਚੀਜ਼ਾਂ ਹਨ ਇਸ ਸੰਸਾਰ ਵਿਚ! ਅਤੇ ਅਨੇਕ ਹੀ ਜਗਾਵਾਂ ਇਤਨੀਆਂ ਬਰਬਾਦ ਹੋ ਗਈਆਂ ਹਨ, ਅਤੇ ਨਿਰੰਤਰ ਕਿਸਮ ਦੀਆਂ ਦੁਰਘਟਨਾਵਾਂ। ਤੂਫਾਨ ਅਤੇ ਹੜ ਅਤੇ...
ਮੈਂ ਨਹੀਂ ਜਾਣਦੀ ਜੇਕਰ ਸਾਡੇ ਕੋਲ ਕਦੇ ਵੀ ਇਤਨੀਆਂ ਦੁਰਘਟਨਾਵਾਂ ਹੋਈਆਂ ਹਨ ਇਸ ਤਰਾਂ ਪਹਿਲਾਂ। ਮੇਰੇ ਖਿਆਲ ਵਿਚ ਨਹੀਂ। ਅਤੇ ਉਹ ਅਜ਼ੇ ਵੀ ਚਿੰਬੜੇ ਹੋਏ ਹਨ ਉਸ ਲਹੂ-ਭਰੀ, ਚੋਂਦੀ, ਲਹੂ ਵਾਲੇ ਮਾਸ ਦੇ ਟੁਕੜੇ ਨਾਲ ਆਪਣੇ ਮੂੰਹ ਵਿਚ ਅਤੇ ਉਹਨੂੰ ਆਖਦੇ ਹਨ ਭੋਜ਼ਨ। ਇਥੋਂ ਤਕ ਪ੍ਰਵਾਹ ਵੀ ਨਹੀਂ ਕਰਦੇ ਜੇਕਰ ਕੋਈ ਹੋਰ ਮਰ ਰਿਹਾ ਹੈ ਉਨਾਂ ਦੇ ਆਸ ਪਾਸ ਜਾਂ ਬਚੇ ਦੁਖ ਪਾ ਰਹੇ ਹਨ। ਅਤੇ ਗਰੀਬੀ ਅਤੇ ਸਭ ਚੀਜ਼ ਹਰ ਜਗਾ। ਸੋ ਮੈਨੂੰ ਨਾਂ ਪੁਛੋ ਕਿਤਨਾ ਚਿਰ ਲਗੇਗਾ ਇਹਦੇ ਲਈ ਜਾਂ ਇਹ ਹੋਵੇਗਾ। ਮੈਂ ਵੀ ਸਮਾਨ ਸਵਾਲ ਪੁਛਦੀ ਹਾਂ ਤੁਹਾਡੇ ਵਾਂਗ। ਸੋ ਹੋ ਸਕਦਾ ਤੁਸੀਂ ਮੈਨੂੰ ਜਵਾਬ ਦੇ ਸਕਦੇ ਹੋ ਤੁਹਾਡੇ ਉਹ ਸਭ ਦੀ ਖੋਜ਼ ਕਰਨ ਤੋਂ ਬਾਅਦ। (ਹਾਂਜੀ, ਸਤਿਗੁਰੂ ਜੀ।) ਤੁਹਾਡੇ ਉਹ ਸਭ ਦੇਖਣ ਤੋਂ ਬਾਅਦ ਰੀਪੋਰਟ ਵਿਚ।
(ਹਾਂਜੀ। ਸਤਿਗੁਰੂ ਜੀ, ਉਥੇ ਇਕ ਵਿਗਿਆਨ ਫਿਕਸ਼ਨ ਕਹਾਣੀ ਹੈ ਜਿਸ ਵਿਚ ਏਲੀਅਨ ਆਏ ਧਰਤੀ ਨੂੰ ਅਤੇ ਉਨਾਂ ਨੇ ਦੇਖਿਆ ਸਾਨ-ਲੜਾਈ। ਸੋ ਉਨਾਂ ਨੇ ਸਾਰੇ ਸਹਿਭਾਗੀਆਂ ਨੂੰ ਸਟੇਡੀਅਮ ਵਿਚ ਲਿਆਂਦਾ ਦੁਖ ਅਨੁਭਵ ਕਰਨ ਲਈ ਉਸੇ ਸਮੇਂ ਜਦੋਂ ਸਾਨ ਇਹ ਮਹਿਸੂਸ ਕਰਦਾ ਹੈ।) ਹਾਂਜੀ। (ਅਤੇ ਨਤੀਜ਼ੇ ਵਜੋਂ, ਲੋਕਾਂ ਨੇ ਆਪਣੇ ਆਪ ਹੀ ਬੰਦ ਕਰ ਦਿਤਾ ਸਾਨ-ਘੋਲ ਕ੍ਰਿਆਵਾਂ।) ਹਾਂਜੀ। (ਸੋ, ਸਮਾਨ ਹੀ, ਸਤਿਗੁਰੂ ਜੀ, ਕੀ ਉਥੇ ਇਕ ਤਰੀਕਾ ਹੈ ਥੋੜੇ ਸਮੇਂ ਲਈ ਲੋਕਾਂ ਦੀ ਹਮਦਰਦੀ ਨੂੰ ਜਗਾਉਣ ਦੀ ਮਹਿਸੂਸ ਕਰਨ ਲਈ ਇਕ ਦਮ ਹੀ ਦੁਖ-ਪੀੜਾ ਜਾਨਵਰਾਂ ਦੀ?) ਓਹ। (ਕਰਮਾਂ ਦੇ ਪ੍ਰਤਿਫਲ ਅਤੇ ਦੁਖ ਨਰਕ ਵਿਚ ਤੁਰੰਤ ਨਹੀਂ ਹਨ, ਅਤੇ ਇਸ ਤਰਾਂ ਲੋਕ ਨਹੀਂ ਅਨੁਭਵ ਕਰਦੇ ਨਤੀਜ਼ਿਆਂ ਨੂੰ ਆਪਣੇ ਕਾਰਜ਼ਾਂ ਦੇ।)
ਓਹ। ਅਸੀਂ ਇਹ ਕਰ ਰਹੇ ਹਾਂ! ਸਵਰਗ ਇਹ ਕਰ ਰਹੇ ਹਨ! (ਵਾਓ।) ਪਰ ਉਹ ਜਾ ਰਹੇ ਹਨ ਵਾਪਸ, ਇਹ ਕਰਦੇ ਹਨ ਸਮਾਨ ਅਗਲੀ ਵਾਰ, ਅਗਲੇ ਮਿੰਟ, ਅਗਲੇ ਸਕਿੰਟ। (ਹਾਂਜੀ, ਸਤਿਗੁਰੂ ਜੀ।) ਯਾਦ ਹੈ ਸੀਤੀਗਰਬਾ ਸੂਤਰ? ਕੁਝ ਬੋਧੀਸਾਤਵਾ ਨੇ ਪੁਛਿਆ ਸੀ ਕਿ ਸਾਰੇ ਬੋਧੀਸਾਤਵਾ, ਸਾਰੇ ਬੁਧ ਮਦਦ ਕਰਨ ਅਤੇ ਬਚਾਉਣ ਸਾਰੇ ਜੀਵਾਂ ਨੂੰ, ਇਥੋਂ ਤਕ ਨਰਕ ਵਿਚੋਂ, ਪਰ ਫਿਰ ਜਦੋਂ ਉਹ ਵਾਪਸ ਜਾਂਦੇ ਹਨ ਇਕ ਬਿਹਤਰ ਸਥਿਤੀ ਵਚਿ, ਉਹ ਇਹ ਦੁਬਾਰਾ ਕਰਦੇ ਹਨ। ਉਹ ਸਮਾਨ ਗਲਤੀ ਕਰਦੇ ਹਨ ਦੁਬਾਰਾ। ਵਧ ਜਾਂ ਘਟ। ਉਸੇ ਕਰਕੇ ਸੀਤੀਗਰਬਾ ਸਦਾ ਹੀ ਨਰਕ ਵਿਚ ਰਹਿੰਦਾ ਹੈ ਹੁਣ, ਅਜ਼ੇ ਵੀ। (ਵਾਓ।) ਕਿਉਂਕਿ ਉਹਨਾਂ ਨੂੰ ਜ਼ਹਿਰ ਦਿਤੀ ਗਈ ਹੈ ਮਾਇਆ ਵਲੋਂ। ਅਤੇ ਉਹ ਇਸ ਕਿਸਮ ਦੀ ਤਥਾ-ਕਥਿਤ ਦਿਮਾਗ ਦੀ ਚਿਪ ਪਾਉਂਦੇ ਰਹੇ ਹਨ । ਜਿਵੇਂ ਤੁਸੀਂ ਪਾਉਂਦੇ ਹੋ ਕੁਝ ਚਿਪ ਲੋਕਾਂ ਦੇ ਸਰੀਰਾਂ ਵਿਚ ਜਾਂ ਕੁਤੇ ਦੇ ਸਰੀਰ ਵਿਚ ਸ਼ਨਾਖਤ ਕਰਨ ਲਈ ਆਈਡੀ? ਇਹ ਉਸ ਤਰਾਂ ਹੈ।
ਸੋ, ਮੈਂ ਚਾਹੁੰਦੀ ਹਾਂ ਇਹ ਸਭ ਖਤਮ ਹੋ ਜਾਵੇ, ਪੂਰੀ ਤਰਾਂ। ਪਰ ਮੈਂ ਨਹੀਂ ਜਾਣਦੀ ਜੇਕਰ ਮੈਂ ਇਹ ਕਰ ਸਕਦੀ ਹਾਂ ਸਭ ਆਪਣੇ ਜੀਵਨਕਾਲ ਵਿਚ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਤੁਹਾਨੂੰ ਕਿਹਾ ਹੈ ਮੇਰਾ ਸਮਾਂ ਬਹੁਤ ਕੀਮਤੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਉਸੇ ਕਰਕੇ ਮੈਂ ਘਿਰਨਾ ਕਰਦੀ ਹਾਂ ਜਦੋਂ ਕੋਈ ਕੋਸ਼ਿਸ਼ ਕਰਦਾ ਹੈ ਮੈਨੂੰ ਸਤਾਉਣ ਦੀ ਬਸ ਮੇਰੇ ਧਿਆਨ ਖਿਚਣ ਲਈ। ਜਾਂ ਪੁਛਣਾ ਵਾਹਯਾਤ, ਫਜ਼ੂਲ। ਜਾਂ ਕੋਈ ਚੀਜ਼, ਬਸ ਆਪਣੇ ਸਵਾਰਥੀ ਮੰਤਵਾਂ ਲਈ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੇਰੇ ਕੋਲ ਸਹਿਣਸ਼ੀਲਤਾ ਨਹੀਂ ਹੈ ਉਹਦੇ ਲਈ। ਮੇਰੇ ਕੋਲ ਨਹੀਂ ਸੀ।
ਠੀਕ ਹੈ। ਹੁਣ...ਇਹ ਹਮੇਸ਼ਾਂ ਨਹੀਂ ਕੀਤਾ ਜਾ ਸਕਦਾ ਇਕ ਵਡੀ ਮਾਤਰਾਂ ਵਿਚ। ਕਿਉਂਕਿ ਲੋਕੀਂ ਮਰ ਜਾਣਗੇ ਤੁਰੰਤ ਹੀ, ਜੇਕਰ ਤੁਸੀਂ ਵਰਤਦੇ ਹੋ ਦਿਮਾਗ ਕਾਬੂ ਕਰਨਾ, ਮਨ ਨੂੰ ਕਾਬੂ ਕਰਨਾ, ਤਾਂਕਿ ਲੋਕ ਨਾ ਜਾਣ ਸਕਣ ਕਿਵੇਂ ਪ੍ਰਤਿਕ੍ਰਿਆ ਕਰਨੀ ਹੈ ਆਮ ਸਧਾਰਨ ਜੀਵਨ ਵਿਚ। (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਆਪਣੇ ਆਪ ਜਾਗਰੂਕ ਹੋਣਾ ਜ਼ਰੂਰੀ ਹੈ। ਨਹੀਂ ਤਾਂ, ਜੇਕਰ ਤੁਸੀਂ ਉਨਾਂ ਦੇ ਮਨ ਨੂੰ ਕਾਬੂ ਕਰਦੇ ਹੋ ਅਤੇ ਉਨਾਂ ਦੇ ਦਿਮਾਗ ਨੂੰ ਉਸ ਤਰਾਂ, ਫਿਰ ਉਹ ਬਰਬਾਦ ਹੋ ਜਾਣਗੇ। ਉਹ ਨਹੀਂ ਹੋਰ ਕੁਝ ਵੀ ਕਰ ਸਕਣਗੇ। ਅਤੇ ਤੁਸੀਂ ਇਹ ਕਰ ਸਕਦੇ ਹੋ ਹੋ ਸਕਦਾ ਥੋੜੇ ਸਮੇਂ ਲਈ ਅਤੇ ਫਿਰ ਠੀਕ ਹੈ, ਲੋਕੀਂ ਹਟ ਜਾਂਦੇ। ਅਗਲੇ ਮਿੰਟ, ਤੁਸੀਂ ਛਡਦੇ ਹੋ, ਫਿਰ ਉਹ ਵਾਪਸ ਜਾਂਦੇ ਹਨ ਕਰਨ ਲਈ ਆਪਣੀ ਚੀਜ਼ ਦੁਬਾਰਾ। (ਹਾਂਜੀ, ਸਤਿਗੁਰੂ ਜੀ।) ਜਦੋਂ ਤਕ ਉਹਨਾਂ ਦਾ ਦਿਮਾਗ ਮਰ ਨਹੀਂ ਜਾਂਦਾ। ਇਹ ਗੁੰਝਲਦਾਰ ਹੈ, ਇਹ ਉਤਨਾ ਸੌਖਾ ਨਹੀਂ ਹੈ। ਕਿਉਂਕਿ ਮਨੁਖਾਂ ਦੀ ਬਣਤਰ ਇਕ ਖਡੌਣਾ ਨਹੀਂ ਹੈ, ਇਹ ਇਕ ਰੋਬੌਟ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।)
ਉਥੇ ਨਾਲੇ ਸ਼ਕਤੀ ਹੈ ਮਨ ਦੇ ਇਹਦੇ ਪਿਛੇ ਵੀ । ਅਤੇ ਕਰਮ। (ਹਾਂਜੀ।) (ਸਮਝੇ।) ਕਰਮਾਂ ਦਾ ਜ਼ੋਰ ਖਤਮ ਹੋ ਗਿਆ ਤਾਂਕਿ ਉਹ ਦਬਾਅ ਨਾ ਪਾਉਣ ਉਨਾਂ ਉਪਰ ਹੋਰ ਕਰਨ ਲਈ ਜਾਂ ਹੋਰ ਸਮਸਿਆ ਜੋੜਨ ਲਈ ਉਨਾਂ ਦੇ ਕਰਮ ਲਈ, ਸਿਵਾਇ ਜੋ ਉਨਾਂ ਨੂੰ ਕਰਨਾ ਜ਼ਰੂਰੀ ਹੈ। (ਹਾਂਜੀ।) ਅਤੇ ਮਾਇਆ ਚਲੀ ਗਈ ਹੈ। ਪਰ ਉਥੇ ਅਜ਼ੇ ਵੀ ਕੁਝ ਚੀਜ਼ ਹੈ ਲੋਕਾਂ ਦੀ ਹੋਂਦ ਵਿਚ, ਉਨਾਂ ਦੇ ਮਨ ਵਿਚ, ਉਨਾਂ ਦੇ ਦਿਮਾਗ ਵਿਚ। ਉਹ ਨਹੀਂ ਤੁਰੰਤ ਹੀ ਇਹ ਸਭ ਸਾਫ ਕਰ ਸਕਦੇ ਨਹੀਂ ਤਾਂ ਉਹ ਮਰ ਜਾਣਗੇ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਪੈਰੋਕਾਰ ਵੀ, ਉਨਾਂ ਨੂੰ ਅਜ਼ੇ ਵੀ ਲੰਘਣਾ ਜ਼ਰੂਰੀ ਹੈ ਕੁਝ ਕਰਮਾਂ ਦੇ ਨਤੀਜਿਆਂ ਵਿਚ ਦੀ। ਕਿਉਂਕਿ ਜੇਕਰ ਸਤਿਗੁਰੂ ਇਹ ਸਭ ਸਾਫ ਕਰ ਦੇਵੇ, ਫਿਰ ਉਹਨਾਂ ਕੋਲ ਕੋਈ ਮੰਤਵ ਨਹੀਂ ਹੋਵੇਗਾ ਇਥੇ ਜਿਉਂਦੇ ਰਹਿਣ ਲਈ। (ਹਾਂਜੀ, ਸਤਿਗੁਰੂ ਜੀ।)
ਕੋਈ ਹੋਰ ਸਵਾਲ? (ਨਹੀਂ, ਉਹ ਸੀ ਅਖੀਰਲਾ ਸਵਾਲ, ਸਤਿਗੁਰੂ ਜੀ। ਤੁਹਾਡਾ ਬਹੁਤ ਹੀ ਧੰਨਵਾਦ।) ਠੀਕ ਹੈ। ਕੀ ਤੁਸੀਂ ਖੁਸ਼ ਹੋ? ਤੁਸੀਂ ਚਾਹੁੰਦੇ ਹੋ ਕੋਈ ਵਾਧੂ ਪੁਛਣਾ ਜਵਾਬਾਂ ਤੋਂ ਜੋ ਮੈਂ ਤੁਹਾਨੂੰ ਦਸਿਆ ਹੈ? ਕੋਈ ਚੀਜ਼ ਜੋ ਅਜ਼ੇ ਵੀ ਨਹੀਂ ਸਪਸ਼ਟ ਤੁਹਾਡੇ ਮਨ ਵਿਚ, ਜਵਾਬ ਰਾਹੀਂ ਅਤੇ ਜਾਂ ਸਵਾਲ ਰਾਹੀਂ? ਜਾਂ ਤੁਸੀਂ ਚਾਹੁੰਦੇ ਹੋ ਹੋਰ ਪੁਛਣਾ? (ਨਹੀਂ, ਅਸੀਂ ਠੀਕ ਹਾਂ, ਸਤਿਗੁਰੂ ਜੀ।) ਤੁਸੀਂ ਠੀਕ ਹੋ? (ਹਾਂਜੀ, ਸਤਿਗੁਰੂ ਜੀ।) ਕਾਫੀ ਦਿਮਾਗ ਨਹੀਂ ਹਨ ਪੁਛਣ ਲਈ। ਤੁਹਾਡੇ ਲਈ ਇਕ ਮਹੀਨਾ ਲਗਾ ਇਹ ਸਭ ਲਈ, ਬਸ 17 ਸਵਾਲ ਸਾਰੇ ਤੁਹਾਡੇ ਲੋਕਾਂ ਤੋਂ। ਮੈਂ ਕਹਿੰਦੀ ਹਾਂ ਤੁਸੀਂ ਇਕ ਚੰਗਿਆਈ ਦਾ ਗੁਛਾ ਹੋ। ਪਰ ਇਹ ਇਕ ਵਡਾ ਗੁਛਾ ਨਹੀ ਹੈ। ਫਿਰ ਵੀ। ਕੋਈ ਗਲ ਨਹੀਂ। ਇਹ ਵਧੀਆ ਹੈ ਕਿ ਤੁਸੀਂ ਸਵਾਲ ਪੁਛਦੇ ਹੋ। ਮੈਂ ਵਾਅਦਾ ਕੀਤਾ ਸੀ ਮੈਂ ਪੜਾਂਗੀ ਤੁਹਾਨੂੰ ਕੁਝ ਕਹਾਣੀਆਂ ਅਤੇ ਮੈਂ ਚਾਹੁੰਦੀ ਸੀ, ਪਰ...ਮੈਂ ਤੁਹਾਨੂੰ ਦਸਦੀ ਹਾਂ, ਜੇਕਰ ਮੈਂ ਕਰ ਸਕਦੀ, ਮੈਂ ਕਰਦੀ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਚਾਹੁੰਦੀ ਸੀ ਤੁਹਾਨੂੰ ਦਸਣੀਆਂ ਚੀਜ਼ਾਂ ਕਹਾਣੀਆਂ ਰਾਹੀਂ। (ਸਮਝੇ, ਸਤਿਗੁਰੂ ਜੀ।) ਅਤੇ ਫਿਰ ਤੁਹਾਡੇ ਕੋਲ ਸ਼ਾਇਦ ਵਧੇਰੇ ਸਮਗਰੀ ਹੋਵੇ, ਵਧੇਰੇ ਪ੍ਰੇਰਨਾ ਹੋਰ ਪੁਛਣ ਲਈ। (ਹਾਂਜੀ।) ਪਰ ਮੈਂ ਨਹੀਂ ਬਸ ਹੁਣ ਇਹ ਐਵੇਂ ਬਣਾ ਸਕਦੀ । (ਹਾਂਜੀ, ਸਮਝੇ, ਸਤਿਗੁਰੂ ਜੀ।)
ਮੈਂ ਬਸ ਚਾਹੁੰਦੀ ਹਾਂ ਕਹਿਣਾ ਅਲਵਿਦਾ ਹੁਣ। ਅਤੇ ਮੈਂ ਕਾਮਨਾ ਕਰਦੀ ਹਾਂ ਸਭ ਤੋਂ ਵਧੀਆ ਤੁਹਾਡੇ ਲਈ, ਕਾਮਨਾ ਕਰਦੀ ਹਾਂ ਤੁਸੀਂ ਵਧੇਰੇ ਰੂਹਾਨੀ ਸ਼ਕਤੀਆਂ ਨਾਲ ਇਕਮਿਕ ਹੋਵੋਂ ਤਾਂਕਿ ਤੁਸੀਂ ਮਹਿਸੂਸ ਕਰ ਸਕੌਂ ਵਧੇਰੇ ਉਚੇ ਚੁਕੇ ਗਏ, ਵਧੇਰੇ ਪ੍ਰੇਰਿਤ, ਵਧੇਰੇ ਸਿਰਜ਼ਨਾਤਮਕ, ਅਤੇ ਹੋਰ ਵਧੇਰੇ ਖੁਸ਼ੀ ਆਪਣੇ ਅੰਦਰ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਠੀਕ ਹੈ, ਤੁਹਾਨੂੰ ਮਿਲਾਂਗੀ ਅਗਲੀ ਵਾਰ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਸ਼ਾਇਦ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਸੀਂ ਕੇਵਲ ਗਿਣ ਸਕਦੇ ਹਾਂ ਆਪਣੀਆਂ ਰੋਜ਼ਾਨਾ ਬਖਸ਼ਿਸ਼ਾਂ ਨੂੰ ਕਿਉਂਕਿ ਅਸੀਂ ਕਦੇ ਨਹੀਂ ਜਾਣ ਸਕਦੇ ਕੀ ਕਲ ਲਿਆਵੇਗਾ । (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਪ੍ਰਭੂ ਰਾਖਾ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਤੁਹਾਡਾ ਧੰਨਵਾਦ, ਤੁਹਾਡੇ ਸਾਰਿਆਂ ਦਾ, ਨਾਲੇ, ਦ੍ਰਿੜਤਾ ਨਾਲ ਕੰਮ ਕਰਨ ਲਈ, ਪੂਰੇ ਦਿਲ ਨਾਲ ਅਤੇ ਸ਼ਰਤ-ਰਹਿਤ ਤੌਰ ਤੇ, ਅਤੇ ਰਲ ਮਿਲ ਕੇ। ਤੁਸੀਂ ਸਚਮੁਚ ਮਹਿਸੂਸ ਕਰੋਂ ਪਿਆਰ ਸਤਿਗੁਰੂ ਸ਼ਕਤੀ ਦਾ ਅਤੇ ਪ੍ਰਭੂ ਕੁਲ ਮਾਲਕ ਦਾ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਲਵਿਦਾ।