ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਿਮਰ ਬਣੋ ਸਾਰਾ ਸਮਾਂ। ਇਹ ਨਾ ਸੋਚੋ ਤੁਹਾਡੇ ਪਾਸ ਅਣਗਿਣਤ ਗੁਣ ਹਨ ਬਸ ਚੌਂਕੜੀ ਮਾਰ ਕੇ ਬੈਠਣ ਕਰਕੇ। ਜ਼ਰੂਰੀ ਨਹੀ! ਇਹ ਪਹਿਲੇ ਹੀ ਬਹੁਤ ਵਡੀ ਗਲ ਹੈ ਜੇਕਰ ਤੁਸੀ ਪਾਰ ਕਰ ਸਕਦੇ ਹੋ ਤਿੰਨ ਸੰਸਾਰਾ ਨੂੰ। ਗੁਣਾਂ ਬਾਰੇ ਤਾਂ ਗਲ ਪਾਸੇ ਰਹੀ ਜਾਂ ਪੰਜਵੇ, ਛੇਵੇਂ, ਸਤਵੇਂ, ਜਾਂ ਅਠਵੇਂ ਪਧਰ ਬਾਰੇ। ਵਧੇਰੇ ਨਿਮਰ ਬਣੋ। ਤੁਹਾਨੂੰ ਅਜ਼ੇ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਾਰਾ ਸਮਾਂ ਸਤਿਗੁਰੂਆਂ ਨੂੰ ਦਸਾਂ ਦਿਸ਼ਾਵਾਂ ਵਿਚ ਅਤੀਤ, ਵਰਤਮਾਨ ਅਤੇ ਭਵਿਖ ਦੇ ਸਾਡੀ ਮਦਦ ਕਰਨ ਲਈ ਜ਼ਲਦੀ ਨਾਲ ਵਿਚ ਦੀ ਨਿਕਲਣ ਲਈ। ਅਤੇ ਤੁਹਾਨੂੰ ਅਜ਼ੇ ਵੀ ਮਦਦ ਕਰਨੀ ਜ਼ਰੂਰੀ ਹੈ ਜਿਸ ਨੂੰ ਮਦਦ ਦੀ ਲੋੜ ਹੋਵੇ। ਹੋਰਨਾਂ ਦੀ ਮਦਦ ਕਰਨੀ ਸਮਾਨ ਹੈ ਉਵੇਂ ਜਿਵੇਂ ਆਪਣੀ ਮਦਦ ਕਰਨੀ। ਬਹੁਤੇ ਘਮੰਡੀ ਨਾ ਬਣਨਾ ਅਤੇ ਕਹਿਣਾ "ਵਾਓ! ਮੈ ਲਿਆਂਦਾ ਬੇਘਰ ਲੋਕਾਂ ਨੂੰ ਉਨਾਂ ਦੀ "ਦੇਖ ਭਾਲ" ਕਰਨ ਲਈ। ਮੇਰੇ ਪਾਸ ਅਸੀਮ ਗੁਣ ਜ਼ਰੂਰ ਹੀ ਹੋਣਗੇ" "ਅਣਗਿਣਤ ਗੁਣ" ਸੀ ਜੋ ਮੈਂ ਕਿਹਾ ਸੀ ਅਤੇ ਜੋ ਮੈ ਆਸ ਕਰਦੀ ਹਾਂ ਤੁਾਹਡੇ ਪਾਸ ਹੋਣ। ਪਰ ਜ਼ਰੂਰੀ ਨਹੀ; ਇਹ ਨਿਰਭਰ ਕਰਦਾ ਹੈ। ਇਹ ਨਿਰਭਰ ਕਰਦਾ ਹੈ ਕਿਤਨੇ ਸੰਜ਼ੀਦਾ ਹਾਂ ਅਤੇ ਨਿਮਰ ਹਾਂ ਅਸੀ। ਹਮੇਸ਼ਾਂ ਨਿਮਰ ਬਣੇ ਰਹਿਣਾ। ਕਿਸੇ ਵੀ ਸਮੇਂ, ਇਹ ਨਾ ਸੋਚਣਾ ਅਸੀ ਮਹਾਨ ਹਾਂ ਪਹਿਲੇ ਹੀ। ਉਹ ਹੈ ਜਿਵੇਂ ਅਸੀ ਵਿਕਸਤ ਹੁੰਦੇ ਹਾਂ। ਹਉਮੇਂ ਸਭ ਤੋਂ ਵਡੀ ਰੁਕਾਵਟ ਹੈ। ਖਾਸ ਕਰਕੇ ਔਰਤਾਂ, ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਤੁਸੀ ਆਦੀ ਰਹੀਆਂ ਹੋ ਆਪਣੇ ਪਤੀ ਨੂੰ ਕਾਬੂ ਕਰਨ ਦੇ ਅਤੇ ਬਚਿਆਂ ਨੂੰ ਘਰੇ। ਉਹ ਸਾਰੇ ਤੁਹਾਡੀ ਸੁਣਦੇ ਹਨ। ਇਹਦੇ ਕਰਕੇ ਘਮੰਡੀ ਨਾ ਬਣਨਾ। ਜੇਕਰ ਤੁਹਾਡੇ ਪਤੀ ਤੁਹਾਨੂੰ ਵਿਗਾੜਦੇ ਹਨ, ਇਹ ਤੁਹਾਡੀ ਆਸ਼ੀਰਵਾਦ ਹੈ। ਤੁਹਾਨੂੰ ਆਭਾਰੀ ਹੋਣਾ ਚਾਹੀਦਾ ਹੈ ਸਵਰਗ ਅਤੇ ਧਰਤੀ ਗ੍ਰਹਿ ਪ੍ਰਤੀ। ਜੇਕਰ ਤੁਹਾਡੇ ਬਚੇ ਤੁਹਾਡੇ ਤਾਬੇਦਾਰ ਹਨ, ਇਹ ਵੀ ਤੁਹਾਡੀ ਆਸ਼ੀਰਵਾਦ ਹੈ। ਜੇਕਰ ਅਸੀਂ ਤੰਦਰੁਸਤ ਹਾਂ, ਖੂਬਸੂਰਤ ਅਤ ਜਵਾਨ, ਇਹ ਵੀ ਸਾਡੀ ਆਸ਼ੀਰਵਾਦ ਹੈ। ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਪ੍ਰਭੂ ਦਾ। ਧੰਨਵਾਦ ਸਵਰਗ ਅਤੇ ਬੁਧ ਦਾ। ਜਿਆਦਾ ਘਮੰਡ ਨਾ ਕਰੋ ਅਤੇ ਸੋਚਣਾ, "ਵਾਓ! ਮੈਂ ਚੰਗਾ ਅਭਿਆਸ ਕੀਤਾ ਹੈ! ਇਸੇ ਕਰਕੇ ਇਹ ਇਤਨਾ ਚੰਗਾ ਹੈ।" ਜ਼ਰੂਰੀ ਨਹੀ; ਇਸ ਯੁਗ ਵਿਚ, ਸਚੇ ਰੁਹਾਨੀ ਅਭਿਆਸੀ ਬਹੁਤ ਹੀ ਦੁਰਲਭ ਹਨ ਲਭਣੇ। ਇਹ ਨਹੀ ਹੈ ਕਿ ਉਹ ਨਹੀ ਚਾਹੁੰਦੇ ਅਭਿਆਸ ਕਰਨਾ। ਉਹ ਚਾਹੁੰਦੇ ਹਨ ਅਭਿਆਸ ਕਰਨਾ, ਪਰ ਉਹ ਉਲਝੇ ਹੋਏ ਹਨ। ਉਹਨਾਂ ਨੂੰ ਜ਼ਹਿਰ ਦਿਤੀ ਗਈ ਹੈ ਬਹੁਤੇ ਲੰਮੇ ਸਮੈਂ ਤਕ। ਉਨਾਂ ਨੂੰ ਬਰੇਨ-ਵਾਸ਼ ਕੀਤਾ ਗਿਆ ਹੈ ਜਨਮ ਦਰ ਜਨਮ, ਸੋ ਇਹ ਮੁਸ਼ਕਲ ਹੈ ਉਨਾਂ ਲਈ ਅਭਿਆਸ ਕਰਨਾ ਰੂਹਾਨੀ ਤੌਰ ਤੇ। ਇਸ ਤੋਂ ਇਲਾਵਾ, ਇਸ ਯੁਗ ਵਿਚ, ਉਹਨਾਂ ਨੂੰ ਲੋੜ ਹੈ ਵਧੇਰੇ ਕੰਮ ਕਰਨ ਦੀ। ਉਸ ਆਦਮੀ ਦੀ ਮਿਸਾਲ ਲੈ ਲਵੋ। ਉਹ ਇਕ ਡਰਾਈਵਰ ਹੁੰਦਾ ਸੀ, ਪਰ ਉਹ ਆਪਣੀ ਨੌਕਰੀ ਗੁਆ ਬੈਠਾ ਕਿਉਂਕਿ ਉਹਦੀਆਂ ਅਖਾਂ ਵਿਚੋ ਇਕ ਦੀ ਸਮਸਿਆ ਕਰਕੇ। ਬਿਨਾਂ ਇਕ ਨੌਕਰੀ ਦੇ, ਇਥੋਂ ਤਕ ਪ੍ਰੀਵਾਰ ਦੇ ਮੈਂਬਰ ਵੀ ਨਹੀ ਉਹਦੀ ਦੇਖ ਭਾਲ ਕਰ ਸਕੇ। ਉਹ ਰਹਿੰਦੇ ਇਕ ਦਿਹਾਤੀ ਜਗਾ ਵਿਚ, ਜਿਥੇ ਇਹ ਮੁਸ਼ਕਲ ਹੈ ਇਕ ਜੀਵਿਕਾ ਕਮਾਉਣੀ। ਉਥੇ ਕੋਈ ਨੌਕਰੀਆਂ ਨਹੀ ਉਪਲਬਧ। ਇਕ ਜਗਾ ਤੋਂ ਦੂਸਰੀ ਜਗਾ ਬਦਲੀ ਕਰਨਾ ਇਥੋਂ ਤਕ ਹੋਰ ਵੀ ਮੁਸ਼ਕਲ ਹੈ। ਤੁਸੀ ਕਿਥੇ ਬਦਲ ਕੇ ਜਾ ਸਕਦੇ ਹੋ? ਉਨਾਂ ਪਾਸ ਕੇਵਲ ਉਹੀ ਜਗਾ ਹੈ। ਸੋ, ਚੀਜ਼ਾਂ ਬਹੁਤੀਆਂ ਸੌਖੀਆਂ ਨਹੀ ਹਨ ਇਸ ਯੁਗ ਵਿਚ। ਜਿਤਨੀ ਵਧੇਰੇ ਅਗਾਂਹ ਵਧੂ ਟੈਕਨੋਲੋਜ਼ੀ ਹੈ, ਉਤਨਾ ਜਿਆਦਾ ਮੁਸ਼ਕਲ ਹੈ ਸਾਡੇ ਲਈ ਰੁਹਾਨੀ ਤੌਰ ਤੇ ਅਭਿਆਸ ਕਰਨਾ। ਇਹ ਹੈ ਕਿਉਂਕਿ ਸਾਨੂੰ ਬਹੁਤ ਸਾਰਾ ਧੰਨ ਕਮਾਉਣ ਦੀ ਲੋੜ ਹੈ ਆਪਣੇ ਗੁਆਂਢੀਆਂ ਨਾਲ ਮੁਕਾਬਲਾ ਕਰਨ ਲਈ, ਅਨੰਦ ਮਾਨਣ ਲਈ ਸਮਾਨ ਪਧਰ ਦਾ ਸੁਖਾਂਵੀ ਜਿੰਦਗੀ ਦਾ। ਸਾਡੇ ਪਾਸ ਏਅਰ ਕੰਡਿਸ਼ਨਰ ਹੋਣਾ ਜ਼ਰੂਰੀ ਹੈ, ਕਾਰ, ਬਿਜ਼ਲੀ ਪਖਾ, ਆਈਸ ਪੇਟੀ, ਆਦਿ, ਅਤੇ ਹੋਰ ਬਹੁਤ ਚੀਜ਼ਾਂ। ਇਹ ਸਭ ਲਈ ਧੰਨ ਜ਼ਰੂਰੀ ਹੈ। ਧੰਨ ਲਈ, ਤੁਹਾਨੂੰ ਕੰਮ ਕਰਨਾ ਜ਼ਰੂਰੀ ਹੈ। ਜਿਤਨਾ ਜਿਆਦਾ ਤੁਸੀ ਚਾਹੁੰਦੇ ਹੋ, ਉਤਨੇ ਜਿਆਦਾ ਪੈਸਿਆਂ ਦੀ ਤੁਹਾਨੂੰ ਲੋੜ ਹੈ। ਜੇਕਰ ਤੁਸੀ ਵਧੇਰੇ ਧੰਨ ਚਾਹੁੰਦੇ ਹੋ, ਤੁਹਾਨੂੰ ਵਧੇਰੇ ਲੰਮੇ ਸਮੇਂ ਤਕ ਕੰਮ ਕਰਨ ਦੀ ਲੋੜ ਹੈ। ਜਿਤਨਾ ਵਧੇਰੇ ਸਮਾਂ ਤੁਸੀ ਕੰਮ ਕਰਦੇ ਹੋ, ਉਤਨਾ ਵਧੇਰੇ ਥਕ ਜਾਂਦਾ ਹੈ ਤੁਹਾਡਾ ਸਰੀਰ, ਉਤਨਾ ਜਿਆਦਾ ਤੁਹਾਡਾ ਮਨ ਉਲਝ ਜਾਂਦਾ ਹੈ। ਇਸ ਕਰਕੇ, ਇਹ ਸੌਖਾ ਨਹੀ ਹੈ ਤੁਹਾਡੇ ਲਈ ਧਿਆਨ ਕੇਂਦ੍ਰਿਤ ਕਰਨਾ ਰੂਹਾਨੀ ਅਭਿਆਸ ਉਤੇ। ਸੋ, ਇਸ ਯੁਗ ਵਿਚ, ਅਸੀ ਕੇਵਲ ਨਿਰਭਰ ਕਰ ਸਕਦੇ ਹਾਂ ਪ੍ਰਭੂ ਉਤੇ ਅਤੇ ਬੁਧ ਉਤੇ ਆਸ਼ੀਰਵਾਦ ਲਈ ਅਤੇ ਸਾਡੀ ਮਦਦ ਕਰਨ ਲਈ। ਅਸੀ ਨਹੀ ਨਿਰਭਰ ਕਰ ਸਕਦੇ ਆਪਣੇ ਆਪ ਉਤੇ ਬਹੁਤਾ। ਬਿਨਾਂਸ਼ਕ, ਅਸੀ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਭਾਵੇਂ ਕਿਤਨੀ ਵੀ ਅਸੀ ਕੋਸ਼ਿਸ਼ ਕਰਦੇ ਹਾਂ, ਉਥੇ ਕੁਝ ਨਹੀ ਘਮੰਡ ਕਰਨ ਬਾਰੇ।