ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਧਰਤੀ ਦੀਆਂ ਸਾਰੀਆਂ ਸੁੰਦਰ ਰੂਹਾਂ, ਸਾਰਿਆਂ ਨੂੰ ਹਾਲੋ। ਅੱਜ 16 ਅਗਸਤ 2026 ਹੋਣਾ ਚਾਹੀਦਾ ਹੈ। ਦੂਰ-ਦੁਰਾਡੇ ਦੇ ਰਾਜਿਆਂ ਨਾਲ ਮੇਰੀਆਂ ਮੁਲਾਕਾਤਾਂ ਥੋੜ੍ਹੀਆਂ ਘੱਟ ਨਿਯਮਤ ਹੋ ਗਈਆਂ ਹਨ, ਪਰ ਜਿਵੇਂ ਕਿ ਤੁਸੀਂ ਜਾਣਦੇ ਹੋ, ਘੱਟੋ-ਘੱਟ ਅਸੀਂ ਆਪਣੀਆਂ ਮੀਟਿੰਗਾਂ ਕਈ ਦਿਨਾਂ ਤੋਂ ਰੁਕਣ ਤੋਂ ਬਾਅਦ ਦੁਬਾਰਾ ਸ਼ੁਰੂ ਕਰ ਸਕਦੇ ਹਾਂ। ਅੱਜ, ਅਸੀਂ ਮਿਲਾਂਗੇ ਮਹਾਰਾਜ ਰਾਜਾ ਯੇ, Y-E, ਬੁੱਧ ਧਰਤੀ... ਰਾਜਾ ਯੇ ਦੀ ਇਸ ਬੁੱਧ ਧਰਤੀ ਦਾ ਨਾਮ ਪਾਈ, P-Y ਹੈ। ਨਮਸਕਾਰ, ਮਹਾਰਾਜ। ਤੁਹਾਡਾ ਸਵਾਗਤ ਹੈ, ਤੁਹਾਡਾ ਸਵਾਗਤ ਹੈ ਅਤੇ ਤੁਹਾਨੂੰ ਪਿਆਰ। ਇਹ ਬਹੁਤ ਹੀ ਇੱਕ ਦੁਰਲੱਭ ਮੌਕਾ ਹੈ ਕਿ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਕਿ ਤੁਸੀਂ ਸਾਰੀ ਸਦਭਾਵਨਾ ਅਤੇ ਆਸ਼ੀਰਵਾਦ ਲੈ ਕੇ ਆਏ ਹੋ। ਪ੍ਰਮਾਤਮਾ ਤੁਹਾਡਾ ਭਲਾ ਕਰੇ, ਸ਼੍ਰੀਮਾਨ ਜੀ। ਉਮੀਦ ਹੈ, ਅੱਜ ਮਿਲਣ ਤੱਕ ਇੰਨੀ ਦੇਰ ਉਡੀਕ ਕਰਨ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਹੋਵੇਗੀ। ਸਾਡੇ ਨਾਲ ਇਹ ਸਭ ਸਹਿਣ ਕਰਨ ਲਈ ਤੁਹਾਡਾ ਧੰਨਵਾਦ। ਅਤੇ ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਪਹਿਲਾਂ ਨਹੀਂ ਮਿਲ ਸਕੀ। ਅੱਜ ਸਵੇਰੇ, ਮੈਂ ਕਈ ਘੰਟਿਆਂ ਤੋਂ ਉਡੀਕ ਕਰ ਰਹੀ ਸੀ ਕਿਉਂਕਿ ਸਾਡੇ ਕੋਲ ਪ੍ਰਬੰਧ ਸੀ ਅਤੇ ਮੈਂ ਤੁਹਾਨੂੰ ਮਿਲਣ ਲਈ ਉਤਸੁਕ ਸੀ। ਪਰ ਕਈ ਘੰਟੇ ਬੀਤ ਗਏ ਅਤੇ ਅਸੀਂ ਨਹੀਂ ਕਰ ਸਕੇ। ਤੁਹਾਨੂੰ ਹੁਣ ਕਾਰਨ ਪਤਾ ਹੈ। ਅਤੇ ਮੈਨੂੰ ਬਹੁਤ ਅਫ਼ਸੋਸ ਹੈ, ਸ਼੍ਰੀਮਾਨ ਜੀ। "ਓਹ, ਚਿੰਤਾ ਨਾ ਕਰੋ। ਅਸੀਂ ਅੱਜ ਅਜਿਹੀ ਇਕ ਖਾਸ ਮੀਟਿੰਗ ਵਿੱਚ ਰਾਜਿਆਂ ਦੇ ਰਾਜਿਆਂ ਦੇ ਰਾਜੇ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਇਹ ਸ਼ਾਇਦ ਸਮੇਂ ਦੀ ਧਾਰਨਾ ਹੈ ਜੋ ਇਸ ਦੁਨੀਆਂ ਲਈ ਵਿਵਸਥਿਤ ਕੀਤੀ ਗਈ ਹੈ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਮਾਂ ਲੰਮਾ ਜਾਂ ਛੋਟਾ ਜਾਂ ਦੂਰ ਹੈ। ਪਰ ਅਸੀਂ ਬਹੁਤ ਆਰਾਮਦਾਇਕ ਹਾਂ। ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹਾਂ। ਅਸੀਂ ਆਪਣੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਲਿਆਉਂਦੇ ਹਾਂ ਜੋ ਅਸੀਂ ਸਾਂਝੇ ਕਰ ਸਕਦੇ ਹਾਂ। ਅਤੇ ਬੁੱਧ ਧਰਤੀ ਪਾਈ ਦੇ ਸਾਡੇ ਲੋਕ ਤੁਹਾਨੂੰ ਅਤੇ ਇਸ ਗ੍ਰਹਿ ਦੇ ਵਾਸੀਆਂ ਨੂੰ ਸਾਡੀ ਦੂਰ ਦੀ ਧਰਤੀ ਤੋਂ ਪਿਆਰ ਅਤੇ ਸ਼ੁਭਕਾਮਨਾਵਾਂ ਭੇਜਦੇ ਹਨ।" ਓਹ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਮੈਂ ਵੀ, ਸਰਬਸ਼ਕਤੀਮਾਨ ਪ੍ਰਮਾਤਮਾ ਦੇ ਨਾਮ ਤੇ ਅਤੇ ਇੱਥੇ ਸਾਡੇ ਸਾਰੇ ਨਿਵਾਸੀਆਂ ਦੀ ਖ਼ਾਤਰ, ਤੁਹਾਨੂੰ ਸਭ ਤੋਂ ਵੱਧ ਸ਼ੁਭਕਾਮਨਾਵਾਂ ਦਿੰਦੀ ਹਾਂ। ਤੁਸੀਂ ਅਤੇ ਤੁਹਾਡੇ ਲੋਕ ਬਹੁਤ ਦਿਆਲੂ ਹੋ। ਅਸੀਂ ਤੁਹਾਡੇ ਲਈ, ਤੁਹਾਡੀ ਬੁੱਧ ਧਰਤੀ, ਅਤੇ ਤੁਹਾਡੇ ਲੋਕਾਂ ਲਈ ਜੋ ਵੀ ਸ਼ੁਭ ਹੋਵੇ, ਉਸਦੀ ਕਾਮਨਾ ਕਰਦੇ ਹਾਂ। ਸਾਨੂੰ ਮਿਲਣ ਲਈ ਇਕ ਇੰਨੀ ਲੰਬੀ ਦੂਰੀ ਅਤੇ ਸਫ਼ਰ ਤਹਿ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਸ਼ਾਂਤੀ ਰਾਜਾ ਨੇ ਸਾਨੂੰ ਦੱਸਿਆ ਕਿ ਸਾਡੇ ਗ੍ਰਹਿ ਅਤੇ ਤੁਹਾਡੀ ਬੁੱਧ ਧਰਤੀ ਦੇ ਵਿਚਕਾਰ, ਇਹ ਇਕ ਬਹੁਤ ਹੀ ਲੰਮਾ ਫਾਸਲਾ ਹੈ ਅਤੇ ਬਹੁਤ ਸਾਰੇ, ਇਕ ਵਡੀ ਗਿਣਤੀ ਦੇ ਪ੍ਰਕਾਸ਼-ਸਾਲ ਹਨ। ਕੀ ਇਹ ਸਹੀ ਹੈ, ਸ਼੍ਰੀਮਾਨ ਜੀ? "ਓਹ ਹਾਂਜੀ, ਓਹ ਹਾਂਜੀ। ਹਾਂਜੀ, ਮੇਤ੍ਰਿਆ ਰਾਜਾ ਜਾਂ ਯਿਸੂ ਮਸੀਹ। ਇਹ ਇਸ ਤਰ੍ਹਾਂ ਹੈ, ਪਰ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਕਿਸੇ ਵੀ ਸਮੇਂ ਯਾਤਰਾ ਕਰਨਾ ਚਾਹੁੰਦੇ ਹਾਂ, ਸਿਰਫ ਤੁਹਾਨੂੰ ਮਿਲਣ ਅਤੇ ਤੁਹਾਡੇ ਲਈ ਸ਼ੁਭਕਾਮਨਾਵਾਂ, ਰਿਪੋਰਟਾਂ, ਅਤੇ ਇਸ ਗ੍ਰਹਿ ਲਈ ਜੋ ਵੀ ਅਸੀਸ ਅਸੀਂ ਲਿਆ ਸਕਦੇ ਹਾਂ ਤੁਹਾਡੀ ਮੁਸੀਬਤ ਦੇ ਸਮੇਂ ਵਿਚ ਲਿਆਉਣ ਲਈ ।" ਓਹ, ਅਸੀਂ ਤੁਹਾਡਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ, ਸ਼੍ਰੀਮਾਨ ਜੀ, ਤਹਿ ਦਿਲੋਂ, ਨਿਮਰਤਾ ਨਾਲ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਅਤੇ ਅਸੀਂ ਤੁਹਾਡੇ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ। ਪ੍ਰਮਾਤਮਾ ਦੀ ਕਿਰਪਾ ਨਾਲ, ਸਾਰੇ ਦੇਸ਼ਾਂ ਵਿਚਕਾਰ, ਸਾਰੇ ਲੋਕਾਂ ਵਿਚਕਾਰ, ਸਾਰੇ ਸਹਿ-ਨਿਵਾਸੀਆਂ ਵਿਚਕਾਰ ਜੋ ਇਸ ਧਰਤੀ 'ਤੇ ਰਹਿਣ ਲਈ ਖੁਸ਼ਕਿਸਮਤ ਹਨ, ਸ਼ਾਂਤੀ, ਪਿਆਰ ਅਤੇ ਸਦਭਾਵਨਾ ਨਾਲ ਸਭ ਕੁਝ ਸੁਚਾਰੂ ਢੰਗ ਨਾਲ ਚੱਲੇ। ਅਸੀਂ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਆਮੇਨ। ਰਾਜੇ ਨੇ ਵੀ ਇਹ ਕਿਹਾ, "ਆਮੇਨ।" ਅਤੇ ਉਸਦੇ ਸਾਰੇ ਸਾਥੀਆਂ ਨੇ ਵੀ ਦੁਹਰਾਇਆ, "ਆਮੇਨ।" ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਸਾਰਿਆਂ ਦਾ, ਅਤੇ, ਜਿਹੜੇ ਰਾਜੇ ਦੇ ਨਾਲ ਅੱਜ ਸਾਨੂੰ ਮਿਲਣ ਲਈ ਆਏ। ਰਾਜੇ ਨੇ ਕਿਹਾ, "ਓਹ, ਇਹ ਅਸੀਂ ਹਾਂ ਜਿਨਾਂ ਨੂੰ ਤੁਹਾਡੇ ਲਈ ਤਰਸ ਮਹਿਸੂਸ ਕਰਨਾ ਚਾਹੀਦਾ ਹੈ, ਕਿਉਂਕਿ ਇਸ ਗ੍ਰਹਿ ਦੇ ਕਰਮ ਦੇ ਭਾਰੀ ਜ਼ੁਲਮ ਨੇ ਤੁਹਾਡੇ 'ਤੇ ਇੰਨਾ ਬੋਝ ਪਾਇਆ ਹੈ ਅਤੇ ਸ਼ਾਂਤੀ ਕਰਮ ਦੇ ਨਾਲ-ਨਾਲ ਮਾਰਨ-ਵਾਲੇ ਕਰਮ ਦੇ ਰੁਕਾਵਟ ਕਾਰਨ ਤੁਹਾਡੇ ਬਹੁਤ ਸਾਰੇ ਕੰਮ ਹੋਰ ਵੀ ਮੁਸ਼ਕਲ ਹੋ ਗਏ ਹਨ - ਬਹੁਤ ਜ਼ਿਆਦਾ, ਬਹੁਤ ਜ਼ਿਆਦਾ; ਬਹੁਤ ਸਾਰੇ, ਅਣਗਿਣਤ ਮਾਸੂਮ ਜੀਵਾਂ ਦੇ ਕਤਲੇਆਮ ਕਾਰਨ ਬਹੁਤ ਜ਼ਿਆਦਾ ਬੋਝ ਹੇਠ ਦਬੇ ਹੋਏ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਧਰਤੀ ਦੇ ਵਸਨੀਕ, ਖਾਸ ਕਰਕੇ ਇਸ ਗ੍ਰਹਿ ਦੇ ਮਨੁੱਖਾਂ ਨੂੰ ਜਲਦੀ ਹੀ ਇਸਦਾ ਅਹਿਸਾਸ ਹੋਵੇਗਾ - ਆਪਣੇ ਹੀ ਸਾਥੀ ਸਹਿ-ਨਿਵਾਸੀਆਂ ਨੂੰ ਖਾਣ ਦੀ ਗੰਭੀਰ ਗਲਤੀ ਅਤੇ ਆਪਣੇ ਹੀ ਲੋਕਾਂ ਨੂੰ, ਆਪਣੀ ਹੀ ਨਸਲ ਨੂੰ ਮਾਰਨਾ, ਜੰਗ ਕਰਕੇ, ਹਰ ਤਰ੍ਹਾਂ ਦੇ ਜ਼ਹਿਰ ਦੇ ਕੇ, ਇੱਥੋਂ ਤੱਕ ਕਿ ਸ਼ਰਾਬ ਅਤੇ ਸਿਗਰਟਨੋਸ਼ੀ ਵਰਗੀਆਂ ਚੀਜ਼ਾਂ ਪੀ ਕੇ - ਕੋਈ ਵੀ ਇਸ ਤਰ੍ਹਾਂ ਦੀ ਚੀਜ਼, ਦੁਨੀਆਂ ਦੇ ਜੀਵਾਂ ਲਈ ਬਹੁਤ, ਬਹੁਤ, ਬਹੁਤ ਦਮਨਕਾਰੀ ਹੈ।" ਮੈਨੂੰ ਮਾਫ ਕਰ ਦਿਓ। ਜਦੋਂ ਮਹਾਰਾਜਾ ਰਾਜਾ ਯੇ ਬੋਲਦੇ ਸਨ, ਤਾਂ ਉਨ੍ਹਾਂ ਦੀ ਆਵਾਜ਼ (ਅੰਦਰੂਨੀ) ਸਵਰਗੀ ਆਵਾਜ਼ ਵਾਂਗ ਸੁਰੀਲੀ ਸੀ ਜੋ ਤੁਸੀਂ ਆਪਣੇ ਕੁਆਨ ਯਿਨ ਮੈਡੀਟੇਸ਼ਨ ਦੌਰਾਨ ਸੁਣਦੇ ਹੋ। ਮੈਂ ਬਸ ਅੱਧੀ ਹੀ ਸੰਸਾਰ ਪੱਧਰ 'ਤੇ ਹਾਂ ਅਤੇ ਅੱਧੀ ਉੱਚੇ ਆਯਾਮ ਵਿੱਚ। ਇਸ ਲਈ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਇਸ ਦੁਨੀਆਂ ਤੋਂ ਬਹੁਤ ਬਾਹਰ ਹੋ, ਪਰ ਤੁਸੀਂ ਅਜੇ ਵੀ ਇਸ ਦੁਨੀਆਂ ਵਿੱਚ ਹੋ। ਇਸ ਲਈ ਮੇਰੀ ਆਵਾਜ਼ ਕਈ ਮਾਮਲਿਆਂ ਵਿੱਚ ਇਸ ਤਰ੍ਹਾਂ ਦੀ ਹੈ, ਓਨੀ ਸੋਹਣੀ ਨਹੀਂ ਜਿੰਨੀ ਜਦੋਂ ਰਾਜਾ ਇਹ ਬੋਲਦਾ ਸੀ। ਇਹ ਮਹਾਰਾਜ ਦੀ ਸੁਭਾਵਿਕ ਸੁਰੀਲੀ ਆਵਾਜ਼ ਨਾਲ ਬੇਇਨਸਾਫ਼ੀ ਕਰਦਾ ਹੈ। ਮੈਂ ਇਸ ਲਈ ਵੀ ਮੁਆਫ਼ੀ ਮੰਗਦੀ ਹਾਂ। ਅੱਜਕੱਲ੍ਹ, ਅਸੀਂ ਰਾਜਿਆਂ ਨਾਲ ਵੀ ਮੀਟਿੰਗਾਂ ਦੁਬਾਰਾ ਸ਼ੁਰੂ ਕਰ ਸਕਦੇ ਹਾਂ। ਮੈਂ ਹਰ ਰੋਜ਼ ਗਿਣ ਰਹੀ ਹਾਂ ਕਿ ਕਿਹੜਾ ਦਿਨ ਇਹ ਹੋਣ ਨਾਲ ਅਸੀਂ ਖੁਸ਼ਕਿਸਮਤ ਹਾਂ। ਪਰ ਸਾਨੂੰ ਕਦੇ ਨਹੀਂ ਪਤਾ ਕਿ ਕਿਹੜਾ ਸਮਾਂ ਹੋਵੇਗਾ। ਇਸ ਮੀਟਿੰਗ ਦੇ ਆਲੇ-ਦੁਆਲੇ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਹਨ। ਅਤੇ ਇਹ ਮੁਸ਼ਕਲ ਹੈ ਕਿਉਂਕਿ ਵਿਸ਼ਵ ਸ਼ਾਂਤੀ ਕਰਮ ਚੱਲ ਰਹੇ ਹਨ। ਅਤੇ ਸੱਚਮੁੱਚ, ਮੈਂਨੂੰ ਮਨੁੱਖਾਂ ਦੀ ਦਿਆਲੂ ਊਰਜਾ ਤੋਂ ਥੋੜ੍ਹੀ ਜਿਹੀ ਮਦਦ ਦੀ ਲੋੜ ਹੋ ਸਕਦੀ ਹੈ, ਜੇਕਰ ਉਹ ਜ਼ਿਆਦਾ ਗਿਣਤੀ ਵਿੱਚ ਵੀਗਨ ਬਣ ਜਾਂਦੇ, ਤਾਂ ਜੋ ਆਪਣੀ ਸ਼ਕਤੀ ਨੂੰ ਹੋਰ ਵੀ ਜ਼ਿਆਦਾ ਪਾਲਿਸ਼ ਕਰਨ ਨਾਲ ਮੇਰੀ ਮਦਦ ਕਰ ਸਕਦੇ। ਮੈਨੂੰ ਸ਼ਾਂਤੀ ਲਈ ਕੰਮ ਕਰਨਾ ਪੈ ਰਿਹਾ ਹੈ ਅਤੇ ਨਕਾਰਾਤਮਕ ਸ਼ਕਤੀ ਨਾਲ ਲੜਨਾ ਪੈ ਰਿਹਾ ਹੈ। ਸਾਨੂੰ ਮਨੁੱਖਾਂ ਦੀਆਂ ਆਤਮਾਵਾਂ ਨੂੰ ਵੀ ਨਰਕ ਤੋਂ ਬਚਾਉਣਾ ਪਵੇਗਾ। ਅਤੇ ਹਰ ਰੋਜ਼, ਦੁਨਿਆਵੀ ਚੀਜ਼ਾਂ। ਜੇਕਰ ਸੱਚਮੁੱਚ ਹੋਰ ਮਨੁੱਖ ਵਧੇਰੇ ਸ਼ਾਂਤੀਪੂਰਨ ਊਰਜਾ, ਵਧੇਰੇ ਪਰਉਪਕਾਰੀ ਅਸੀਸ ਦਾ ਯੋਗਦਾਨ ਪਾ ਸਕਦੇ, ਤਾਂ ਸਾਡਾ ਕੰਮ ਬਹੁਤ ਜ਼ਿਆਦਾ ਹਲਕਾ ਅਤੇ ਆਸਾਨ ਹੁੰਦਾ। ਮਹਾਰਾਜ ਰਾਜਾ ਯੇ,, ਤੁਹਾਡੀ ਸਮਝ ਲਈ ਤੁਹਾਡਾ ਧੰਨਵਾਦ ਅਤੇ ਇੰਨਾ ਲੰਮਾ ਇੰਤਜ਼ਾਰ ਕਰਵਾਉਣ ਲਈ ਸਾਨੂੰ ਮਾਫ਼ ਕਰਨ ਲਈ। ਅਤੇ ਕੱਲ੍ਹ ਵੀ, ਕੱਲ੍ਹ ਰਾਤ ਵੀ, ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ, ਅਤੇ ਹੁਣ ਵੀ, ਦੁਪਹਿਰ ਤੋਂ ਬਾਅਦ ਦੇ ਘੰਟਿਆਂ ਵਿੱਚ, ਇਹ ਇਸ ਤਰ੍ਹਾਂ ਦੇਰੀ ਅਤੇ ਖਿੱਚ-ਧੂਹ ਕਰ ਰਿਹਾ ਹੈ। ਤੁਹਾਡੀ ਸਹਿਣਸ਼ੀਲਤਾ ਲਈ ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। "ਓਹ, ਚਿੰਤਾ ਨਾ ਕਰੋ, ਮੇਤ੍ਰਿਆ ਬੁੱਧ, ਚਿੰਤਾ ਨਾ ਕਰੋ। ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ, ਮੈਂ ਖੁਦ, ਮੇਰੇ ਲੋਕ, ਅਤੇ ਦਸ ਦਿਸ਼ਾਵਾਂ ਵਿੱਚ ਸਾਰੇ ਬੁੱਧ। ਉਹ ਸਾਰੇ ਤੁਹਾਨੂੰ ਮਿਲਣ ਆਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਇਹ ਬਹੁਤ ਜ਼ਿਆਦਾ ਕੰਮ ਹੋਵੇਗਾ, ਬਹੁਤ ਜ਼ਿਆਦਾ ਬੋਝ ਹੋਵੇਗਾ।" ਓਹ, ਬਿਲਕੁਲ ਨਹੀਂ, ਸ਼੍ਰੀਮਾਨ ਜੀ, ਮੇਰੇ 'ਤੇ ਜੋ ਵੀ ਮੁਸੀਬਤ ਹੈ, ਇਹ ਸਭ ਕੁਝ ਇਸ ਦੇ ਯੋਗ ਹੈ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਸਾਨੂੰ ਮਿਲਣ ਲਈ ਆਵੇ। ਇਹ ਸਿਰਫ਼ ਸਮੇਂ, ਸਥਾਨ ਅਤੇ ਇਸ ਗ੍ਰਹਿ ਦੇ ਕਰਮ ਦੀ ਸਮੱਸਿਆ ਹੈ ਜੋ ਸਾਡੀ ਉਮੀਦ ਨਾਲੋਂ ਵੱਧ ਮੁਸ਼ਕਲ ਪੈਦਾ ਕਰਦੀ ਹੈ, ਤੁਹਾਡੇ, ਸਾਰੇ ਮਹਾਰਾਜਿਆਂ ਰਾਜਿਆਂ, ਬੁੱਧਾਂ ਦੇ, ਹੱਕਦਾਰ ਨਾਲੋਂ ਕਿਤੇ ਵੱਧ। ਮੈਨੂੰ ਬਹੁਤ ਅਫ਼ਸੋਸ ਹੈ, ਪਰ ਸਾਨੂੰ ਡੁੱਬ-ਰਹੇ ਗ੍ਰਹਿ ਦੀ ਮਦਦ ਕਰਦੇ ਰਹਿਣਾ ਪਵੇਗਾ। ਅਤੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਰੁਝੇਵਿਆਂ ਦੇ ਬਾਵਜੂਦ ਇੱਥੇ ਆਏ ਆਪਣੇ ਵਫ਼ਾਦਾਰ ਅਤੇ ਨਵੇਂ-ਆਏ ਲੋਕਾਂ ਨੂੰ ਸਿਖਾਇਆ। Photo Caption: “ਜੰਗਲ ਵਿੱਚ ਰਸਤਾ ਨਰਮ ਪੱਤਿਆਂ ਨਾਲ ਬਣਿਆ ਹੋਇਆ ਹੈ ਦੁਨੀਆਂ ਦੀਆਂ ਸੜਕਾਂ ਡਾਮਰ-ਪੱਥਰ ਨਾਲ ਬਣੀਆਂ ਹੋਈਆਂ ਹਨ ਨਰਕਾਂ ਦਾ ਰਸਤਾ ਬਲਦੀ ਗਰਮੀ ਨਾਲ ਬਣਿਆ ਹੋਇਆ ਹੈ ਸਵਰਗ ਦਾ ਰਸਤਾ ਦੈਵੀ ਰੌਸ਼ਨੀ ਅਤੇ ਉਚਾ-ਚੁਕਣ ਵਾਲੇ ਸੰਗੀਤ ਨਾਲ ਚਮਕਦਾਰ ਹੈ”











