ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋਚੋ ਇਹਦੇ ਬਾਰੇ ਤੁਸੀਂ ਅਰਦਾਸ ਕਰਨ ਤੋਂ ਪਹਿਲਾਂ, ਜੇਕਰ ਤੁਸੀ ਕਰ ਸਕਦੇ ਹੋ ਇਹ ਜਾਂ ਨਹੀਂ ਪਹਿਲਾਂ। ਜੇਕਰ ਬਿਲਕੁਲ ਤੁਸੀਂ ਨਹੀਂ ਕਰ ਸਕਦੇ, ਉਥੇ ਕੋਈ ਹੋਰ ਹਲ ਨਹੀ ਹੈ, ਫਿਰ ਠੀਕ ਹੈ, ਸਤਿਗੁਰੂ ਦੀ ਸ਼ਕਤੀ ਮਦਦ ਕਰ ਸਕਦੀ ਹੈ ਤੁਹਾਡੀ। ਪਰ ਇਹਦੀ ਦੁਰਵਰਤੋਂ ਨਾਂ ਕਰੋ, ਠੀਕ? ਤੁਹਾਨੂੰ ਆਲਸੀ ਬਣਾਉਦੀ ਹੈ, ਤੁਹਾਨੂੰ ਬਹਾਦਰ ਨਹੀ ਬਣਾਉਂਦੀ, ਤੁਹਾਨੂੰ ਅਕਲਮੰਦ ਨਹੀ ਬਣਾਉਂਦੀ, ਤੁਹਾਨੂੰ ਇਕ ਜੌਂਬੀ ਦੀ ਤਰਾਂ ਬਣਾਉਂਦੀ ਹੈ। ਇਹ ਚੰਗਾ ਨਹੀ ਹੈ। ਮੈਂ ਨਹੀ ਚਾਹੁੰਦੀ ਤੁਸੀਂ ਇਕ ਜੌਂਬੀ ਬਣੋ। ਮੈਂ ਚਾਹੁੰਦੀ ਹਾਂ ਤੁਸੀਂ ਇਕ ਚੁਸਤ ਇਨਸਾਨ ਬਣੋ। ਪਹਿਲੇ ਨਾਲੋਂ ਬਿਹਤਰ। ਦੂਸਰਿਆਂ ਦੀ ਮਦਦ ਕਰਨ ਵਾਲੇ। ਦੂਜਿਆਂ ਬਾਰੇ ਸੋਚਣ ਵਾਲੇ ਆਪਣੇ ਆਪ ਤੋਂ ਪਹਿਲਾਂ, ਸਦਾ ਹੀ। ਅਛਾ, ਇਹ ਐਨਾ ਸੌਖਾ ਨਹੀ ਹੈ, ਬਿਨਾਂਸ਼ਕ। ਪਰ ਆਪਣੇ ਆਪ ਨੂੰ ਸਿਖਾਉ। ਕੋਸ਼ਿਸ਼ ਕਰੋ ਕਰਨ ਦੀ- ਜੋ ਕੁਝ ਵੀ ਚੰਗਾ ਹੈ ਦੂਜਿਆਂ ਲਈ, ਕੋਸ਼ਿਸ਼, ਕੋਸ਼ਿਸ਼ ਹਠ ਕਰੋ ਆਪਣੇ ਆਪ ਇਹ ਕਰਨ ਲਈ।ਦੀਖਿਆ ਦੇ ਵੇਲੇ, ਤੁਸੀਂ ਆਜਾਦ ਹੋ। ਅਤੇ ਤੁਹਾਨੂੰ ਬਸ ਲਗਾਤਾਰ ਕਰਨਾ ਪੈਣਾ ਹੈ ਇਹ। ਠੀਕ? ਅਤੇ ਤੁਹਾਡੇ ਕੋਲ ਸਾਥੀ ਹਨ, ਸਭ ਕੁਝ ਠੀਕ ਹੈ ਤੁਹਾਡੇ ਲਈ। ਸੋ ਮੈਂ ਅਸਲ ਵਿਚ ਚਿੰਤਤ ਨਹੀ ਹਾਂ ਤੁਹਾਡੇ ਬਾਰੇ। ਭਾਵੇਂ ਮੈਂ ਤੁਹਾਨੂੰ ਨਹੀਂ ਦੇਖਦੀ, ਮੈਨੂੰ ਚਿੰਤਾ ਨਹੀਂ। ਇਹ ਬਸ ਕਿ ਤੁਸੀਂ ਪਸੰਦ ਕਰਦੇ ਹੋ ਮੈਨੂੰ ਦੇਖਣਾ, ਸੋ ਠੀਕ ਹੈ, ਮੈਂ ਕੋਸ਼ਿਸ਼ ਕਰਦੀ ਹਾਂ ਇਹਦੇ ਲਈ। ਪਰ ਮੈਂ ਚਿੰਤਤ ਹਾਂ ਦੂਜੇ ਲੋਕਾਂ ਲਈ, ਗ੍ਰਹਿ ਲਈ, ਸੰਸਾਰ ਲਈ, ਵੇਚਾਰੇ ਸ਼ਿਕਾਰ ਹੋਇਆਂ ਬਾਰੇ, ਬ੍ਰਹਿਮੰਡ ਬਾਰੇ। ਸੋ ਮੈਨੂੰ ਵੀ ਦਮ ਤਾਜਾ ਕਰਨਾ ਪੈਣਾ ਹੈ ਆਪਣੇ ਆਪ ਦਾ ਰੁਹਾਨੀਅਤ ਲਈ ਬਹੁਤ ਚੰਗੀ ਤਰਾਂ ਤਾਂਕਿ ਦੇਖ ਭਾਲ ਕਰ ਸਕਾਂ ਹਰ ਇਕ ਕੋਨੇ ਦੀ ਮੈਂ ਕਰ ਸਕਾਂ।ਪਰ ਮੈਂ ਤੁਹਾਨੂੰ ਪਹਿਲਾਂ ਹੀ ਦਸਿਆ ਮੈਂ ਬਹੁਤੀ ਚਿੰਤਾ ਨਹੀ ਕਰਦੀ ਤੁਹਾਡੇ ਬਾਰੇ। ਕਿਉਕਿ ਮੈਂ ਹਾਂ ਤੁਹਾਡੇ ਕੋਲ। ਦੂਜੇ ਲੋਕ ਉਨਾਂ ਕੋਲ ਮੈਂ ਨਹੀਂ ਹਾਂ। ਉਹਨਾਂ ਕੋਲ ਕੁਝ ਵੀ ਨਹੀ ਹੈ ਆਸਰੇ ਲਈ, ਅਰਦਾਸ ਕਰਨ ਲਈ। ਤੇ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਨ ਅਤੇ ਉਹ ਕਹਿੰਦੇ ਹਨ ਪ੍ਰਮਾਤਮਾ ਜਵਾਬ ਨਹੀਂ ਦਿੰਦਾ। ਉਹ ਬੁਧ ਅਗੇ ਅਰਦਾਸ ਕਰਦੇ ਹਨ, ਉਹ ਕਹਿੰਦੇ ਹਨ ਬੁਧ ਨਜਰ ਅੰਦਾਜ ਕਰਦਾ ਹੈ ਉਨਾਂ ਨੂੰ। ਸੋ ਮੈਨੂੰ ਚਿੰਤਾ ਹੈ ਉਨਾਂ ਲੋਕਾਂ ਬਾਰੇ। ਠੀਕ? ਸੋ ਜੇਕਰ ਉਹਨਾਂ ਨੂੰ ਇਹਦੀ ਲੋੜ ਹੈ, ਅਸੀਂ ਉਨਾਂ ਨੂੰ ਦਿੰਦੇ ਹਾਂ ਜੋ ਕੁਝ ਵੀ ਸੁਖ ਸਾਡੇ ਕੋਲ ਹੈ। ਸੰਕਟ ਵੇਲੇ ਵਰਤਣ ਲਈ। ਬਿਨਾਂਸ਼ਕ, ਮੈਂ ਨਹੀ ਕਰ ਸਕਦੀ ਦੇਖ ਭਾਲ ਸਾਰੇ ਸੰਸਾਰ ਦੀ ਹਰ ਰੋਜ, ਦੇਵਾਂ ਉਨਾਂ ਨੂੰ ਕੁਝ ਚੀਜ ਜਿਸਦੀ ਉਨਾਂ ਨੂੰ ਲੋੜ ਹੈ। ਪਰ ਸੰਕਟ ਸਮੇਂ, ਬਿਪਤਾ ਵੇਲੇ, ਅਸੀਂ ਉਨਾਂ ਨੂੰ ਦਿੰਦੇ ਹਾਂ। ਮੈਨੂੰਂ ਪਛਤਾਵਾ ਨਹੀ ਹੈ। ਸੋ ਇਸੇ ਕਾਰਣ, ਤੁਹਾਡੇ ਕੋਲ ਹੈ ਜੋ ਵੀ ਇਥੇ ਤੁਹਾਡੇ ਕੋਲ ਹੈ। ਠੀਕ?ਭਾਵੇਂ ਕਿ ਮੈਂ ਤੁਹਾਡੇ ਕੋਲ ਨਹੀ ਹਾਂ। ਪਰ ਜੇਕਰ ਤੁਹਾਡੇ ਕੋਲ ਇਕ ਘਰ ਹੈ, ਇਕ ਚੰਗੀ ਨੌਕਰੀ ਹੈ, ਇਕ ਸਥਿਰ ਆਮਦਨ ਹੈ ਪ੍ਰੀਵਾਰ ਦੀ, ਫਿਰ ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਕਿ ਤੁਸੀਂ ਭਾਗਾਂ ਵਾਲੇ ਹੋ ਪਹਿਲਾਂ ਹੀ। ਬਿਹਤਰ ਹੋ ਲਖਾਂ ਨਾਲੋਂ ਜਾਂ ਬਿਲੀਅਨ ਹੀ ਲੋਕਾਂ ਨਾਲੋਂ ਜਿਹਨਾਂ ਕੋਲ ਨੌਕਰੀ ਨਹੀ ਹੈ, ਜਿਨਾਂ ਕੋਲ ਘਰ ਨਹੀ ਹੈ, ਜਿਨਾਂ ਦੇ ਘਰ ਖੋਹ ਲਏ ਗਏ ਸਨ, ਜਾਂ ਜਿਨਾਂ ਦਾ ਰੁਜਗਾਰ ਬਰਬਾਦ ਕਰ ਦਿਤਾ ਸੀ, ਸਭ ਕੁਝ। ਸਾਨੂੰ ਸਦਾ ਹੀ ਹੋਣਾ ਚਾਹੀਦਾ ਹੈ ਧੰਨਵਾਦੀ। ਤੁਹਾਡਾ ਧੰਨਵਾਦ।ਮੈਨੂੰ ਪਸੰਦ ਹਨ ਉਹਦੇ ਵਰਗੇ ਲੋਕ, ਜਿਹੜੇ ਸਚੀਂ ਕਦਰ ਕਰਦੇ ਹਨ ਉਹਦੇ ਕੋਲ ਜੋ ਹੈ। ਠੀਕ? ਉਹ ਇਕ ਚੰਗੀ ਉਦਾਹਰਣ ਹੈ। ਮੈਂ ਤੁਹਾਨੂੰ ਦਸਾਂਗੀ ਇਕ ਹੋਰ ਚੰਗੀ ਮਿਸਾਲ। ਤੁਸੀਂ ਸੁਨਣਾ ਚਾਹੁੰਦੇ ਹੋ? (ਹਾਂਜੀ।) ਉਥੇ ਇਕ ਪ੍ਰੀਵਾਰ ਸੀ, ਤੁਹਾਡੇ ਭਰਾ ਅਤੇ ਭੈਣ ਦੀਖਿਅਕ ਪ੍ਰੀਵਾਰ। ਉਹ ਰਹਿੰਦੇ ਹਨ ਬਹੁਤ ਦੂਰ ਇਥੋਂ। ਇਕ ਦੇਸ਼ ਵਿਚ ਜਿਥੇ ਕੋਈ ਵੀ ਦੀਖਿਅਕ ਨਹੀ ਹੈ ਆਲੇ ਦੁਆਲੇ। ਹੁਣ ਉਨਾਂ ਕੋਲ ਹਨ ਥੋੜੇ ਜਿਹੇ ਹੋਰ, ਜਿਵੇਂ 12, 13। ਪਹਿਲਾਂ, ਉਹਨਾਂ ਕੋਲ ਕੋਈ ਨਹੀ ਸੀ। ਅਤੇ ਜਦੋਂ ਅਸੀਂ ਟੈਲੀਵੀਜਨ ਲੈ ਰਹੇ ਸੀ, ਉਹ ਨਹੀ ਸਨ ਬਹੁਤੇ ਅਮੀਰ ਜਾਂ ਕੁਝ, ਪਰ ਉਨਾਂ ਨੇ ਇਕ ਰਾਹ ਲਭਿਆ ਪ੍ਰਸਾਰ ਕਰਨ ਦਾ ਸੁਪਰੀਮ ਮਾਸਟਰ ਟੈਲੀਵੀਜਨ ਆਪਣੇ ਦੇਸ਼ ਭਰ ਵਿਚ। ਸਿਰਫ ਇਕ ਪ੍ਰੀਵਾਰ, ਚਾਰ ਲੋਕ। ਕਿਸੇ ਨੇ ਨਹੀ ਕਿਹਾ ਉਨਾਂ ਨੂੰ, ਉਹਨਾਂ ਨੇ ਬਸ ਕੀਤਾ ਆਪਣੇ ਆਪ। ਅਤੇ ਫਿਰ ਜਦੋਂ ਸਾਡੇ ਕੋਲ ਨਹੀ ਰਿਹਾ ਸੁਪਰੀਮ ਮਾਸਟਰ ਟੈਲੀਵੀਜਨ ਹੁਣ ਹੋਰ… ਕਿਉਕਿ ਮੈਂ ਚਾਹੁੰਦੀ ਸੀ ਇਕਾਗਰ ਕਰਨਾ ਗ੍ਰਹਿ ਨੂੰ ਬਚਾਉਣ ਲਈਂ ਪਹਿਲਾਂ, ਠੀਕ? ਜੇਕਰ ਗ੍ਰਹਿ ਨਹੀਂ, ਟੈਲੀਵੀਜਨ ਨਹੀ। ਔਹ,ਅਸੀਂ ਹਰ ਇਕ ਨੂੰ ਦਸ ਰਹੇ ਹਾਂ, ਕੋਸ਼ਿਸ਼ ਕਰੋ ਇਹ ਕਰਨ ਦੀ, ਅਤੇ ਸ਼ਾਕਾਹਰੀ ਬਣੋ, ਸੰਜਮੀ ਬਣੋ, ਸ਼ਾਂਤੀ ਲਿਆਵੋ, ਪਰ ਉਹ ਬਹੁਤ ਹੌਲੀ ਚਲ ਰਹੇ ਹਨ! ਮੈਨੂੰ ਜਲਦੀ ਨਾਲ ਘਰ ਜਾਣਾ ਪਿਆ ਅਤੇ ਕੁਝ ਲੈਣ ਲਈ।ਹੁਣ, ਅਤੇ ਉਹਦੇ ਤੋਂ ਬਾਦ, ਉਹ ਮੁੜੇ, ਉਹ ਬਦਲ ਗਏ। ਬਿਨਾਂਸ਼ਕ, ਕੋਈ ਹੋਰ ਟੈਲੀਵੀਜਨ ਨਹੀ ਹੈ ਕਰਨ ਲਈਂ,ਉਹਨਾਂ ਨੇ ਖੋਲਿਆ ਇਕ ਲਵਿੰਗ ਹਟ ਰੈਸਟੋਰੈਂਟ। ਚਾਰ ਲੋਕ। ਅਤੇ ਉਸ ਦੇਸ਼ ਵਿਚ, ਉਥੇ ਵੀਗਨ ਸਮਾਨ ਵੀ ਨਹੀ ਹੈ, ਨਾਡਾ (ਕੁਝ ਵੀ ਨਹੀ), ਸਿਵਾਏ ਫਲੀਆਂ ਅਤੇ ਚਾਵਲਾਂ ਦੇ। ਤੁਸੀਂ ਜਾਣਦੇ ਹੋ ਉਹ। ਕੁਝ ਦੇਸ਼ਾਂ ਵਿਚ ਕੁਝ ਵੀ ਨਹੀ ਹੈ। ਮੈਨੂੰ ਹੈਰਾਨੀ ਹੈ ਜੇਕਰ ਉਹ ਖਰੀਦ ਸਕਦੇ ਹੋਣ ਸੋਇਆ ਸਾਸ। ਜਦੋਂ ਮੈਂ ਗਈ ਸੀ ਦੂਜੇ ਮਧ ਅਮਰੀਕਨ ਦੇਸ਼ਾਂ ਵਿਚ, ਉਹਨਾਂ ਨੂੰ ਨਹੀਂ ਸੀ ਪਤਾ ਕੀ ਹੁੰਦੀ ਹੈ ਮੈਗੀ ਸੋਏ ਸਾਸ। ਕੁਝ ਵੀ ਨਹੀ ਸੀ ਪਤਾ ਇਹਦੇ ਬਾਰੇ। ਟੋਫੂ- “ਕੀ?” ਨਾਲੇ। ਸੋ, ਇਸ ਟਬਰ ਨੇ ਟੋਫੂ ਬਣਾਇਆ ਆਪਣੇ ਆਪ।(ਵੋਵ!) ਗਲੂਟਨ ਮਾਸ ਬਣਾਇਆ ਆਪਣੇ ਆਪ। ਹਰ ਇਕ ਚੀਜ ਬਣਾਈ ਆਪਣੇ ਆਪ, ਸੋਇਆ ਦੁਧ, ਜੋ ਕੁਝ ਵੀ। ਉਹਨਾਂ ਨੂੰ ਇਹ ਬਣਾਉਣੇ ਪਏ ਆਪਣੇ ਆਪ ਸਾਰੇ। ਅਤੇ ਉਸ ਦੇਸ ਦੇ, ਲੋਕ ਸਮਝਦੇ ਨਹੀ ਵੈਸ਼ਨੋ ਭੋਜਨ, ਨਾਲੇ। ਅਤੇ ਉਹਨਾਂ ਨੇ ਬਣਾਈ ਹਰ ਇਕ ਚੀਜ ਆਪਣੇ ਆਪ, ਸਿਰਫ ਚਾਰ ਲੋਕਾਂ ਨੇ। ਪਹਿਲਾਂ ਕਦੇ ਵੀ ਨਹੀਂ ਪਕਾਇਆ- ਪਰ ਯਤਨ ਕੀਤਾ। ਸਿਖਿਆ ਅਤੇ ਪਕਾਇਆ।ਅਤੇ ਫਿਰ, ਹੋਰ ਕੀ ਹੈ ਬਹੁਤ ਜਿਆਦਾ ਛੂਹਣ ਵਾਲਾ: ਉਹ ਸਾਰੇ ਹੀ ਜਾਗਦੇ ਹਨ 4 ਵਜੇ ਸਵੇਰੇ ਤੜਕੇ ਭਗਤੀ ਕਰਨ ਲਈ ਹਰ ਰੋਜ ਬਿਨਾਂ ਨਾਗਾ, ਬਿਜਾਏ ਸਾਰੇ ਇਸ ਰੁਝੇਵੇਂ ਦੇ। ਤੁਸੀਂ ਜਾਣਦੇ ਹੋ, ਰੈਸਟੋਰੇਂਟ ਬਹੁਤ ਹੀ ਇਕ ਬਿਜੀ ਨੌਕਰੀ ਹੈ। ਜਾਗਣਾ ਸਵੇਰੇ ਤੜਕੇ, ਬਿਸਤਰੇ ਤੇ ਜਾਣਾ ਦੇਰ ਨਾਲ। ਅਤੇ ਕਦੇ ਕਦੇ ਗਾਹਕ ਨਹੀ ਜਾਣਾ ਚਾਹੁੰਦੇ। ਬਸ ਬੈਠੇ ਰਹਿੰਦੇ ਹਨ ਉਥੇ ਅਤੇ ਆਪਣੀ ਕਾਫੀ ਪੀਈ ਜਾਂਦੇ। ਇਕ ਐਸਪਰੈਸੋ, ਇਕ ਘੰਟਾ। ਅਤੇ ਗਲਾਂ, ਗਲਾਂ , ਗਲਾਂ। ਫਿਰ ਵੀ ਜਾਗਦੇ ਹਨ ਹਰ ਰੋਜ ਸਵੇਰੇ 4 ਵਜੇ, ਉਠਦੇ ਅਤੇ ਭਗਤੀ ਕਰਦੇ।ਉਸੇ ਨੂੰ ਮੈਂ ਕਹਿੰਦੀ ਹਾਂ ਲਗਨ,ਸ਼ਰਧਾ। ਉਸੇ ਨੂੰ ਮੈਂ ਕਹਿੰਦੀ ਹਾਂ ਸ਼ਰਧਾ ਵਾਲੇ ਅਭਿਆਸੀ। ਸੋ ਜੇਕਰ ਤੁਸੀਂ ਨਹੀ ਕਰਦੇ ਉਸ ਤਰਾਂ ਦਾ, ਮੈਨੂੰ ਸ਼ਕਾਇਤ ਨਾਂ ਕਰੋ। ਅਤੇ ਕਿਸੇ ਚੀਜ ਲਈ ਅਰਦਾਸ ਨਾਂ ਕਰੋ। ਪਹਿਲਾਂ ਚੈਕ ਕਰਨਾ ਚਾਹੀਦਾ ਜੇਕਰ ਤੁਸੀਂ ਆਪਣਾ ਕੰਮ ਕਰਦੇ ਹੋ, ਇਸ ਤੋਂ ਪਹਿਲਾਂ ਤੁਸੀਂ ਮੈਨੂੰ ਪੁਛੀ ਜਾਉ ਮੇਰਾ ਕੰਮ ਕਰਨ ਲਈ ਹਰ ਵੇਲੇ, ਜਿਹੜਾ ਕਿ ਮੇਰਾ ਕੰਮ ਵੀ ਨਹੀ ਹੈ। ਅਸੀਂ ਪਹਿਲਾਂ ਹੀ ਪੁਛਿਆ ਹੈ, ਅਸੀਂ ਪਹਿਲਾਂ ਹੀ ਸਹਿਮਤ ਹਾਂ, ਅਸੀਂ ਦੀਖਿਆ ਲਈ ਆਏ ਪ੍ਰਮਾਤਮਾ ਲਈ, ਠੀਕ? ਘਰ ਜਾਣ ਲਈ, ਠੀਕ? ਆਪਣੇ ਮਹਾਨ ਆਪੇ ਨੂੰ ਜਾਨਣ ਲਈ ਅਤੇ ਵਧ ਤੋਂ ਵਧ 5, 6, ਜਾਂ 7 ਪੀੜੀਆਂ ਦੀ ਮੁਕਤੀ ਲਈ। ਜੋ ਮੈਂ ਵਾਅਦਾ ਕੀਤਾ ਸੀ ਅਤੇ ਉਹੀ ਮੈਂ ਕਰਦੀ ਹਾਂ। ਮੈਂ ਸਭ ਕੁਝ ਕਰਦੀ ਹਾਂ ਜੋ ਮੈਂ ਵਾਆਦਾ ਕੀਤਾ ਤੁਹਾਡੇ ਨਾਲ।ਅਤੇ ਬਿਨਾਸ਼ਕ, ਖੈਰ, ਤੁਹਾਡੀ ਮਦਦ ਵੀ ਕਰ ਰਹੀ ਹਾਂ, ਜਦੋਂ ਤੁਸੀਂ ਇਕ ਸੰਕਟ ਵਿਚ ਹੁੰਦੇ ਹੋ ਜਾਂ ਜਦੋਂ ਤੁਹਾਡੇ ਨਾਲ ਦੁਰਘਟਨਾ ਹੋ ਜਾਵੇ। ਤੁਸੀ ਉਹ ਸਭ ਜਾਣਦੇ ਹੋ ਪਹਿਲਾਂ ਹੀ। ਜੇਕਰ ਤੁਸੀਂ ਇਹਦਾ ਅਨੁਭਵ ਨਹੀ ਕੀਤਾ ਆਪਣੇ ਆਪ, ਤੁਹਾਡਾ ਭਰਾ ਤੇ ਭੈਣ ਦੀਖਿਅਕ ਤੁਹਾਨੂੰ ਦਸਦੇ ਹਨ ਬਹੁਤ ਸਾਰੀਆਂ ਕਹਾਣੀਆਂ ਉਸ ਤਰਾਂ ਦੀਆਂ। ਇਹ ਇਸ ਤਰਾਂ ਨਹੀ ਹੈ ਮੈਂ ਤੁਹਾਨੂੰ ਨਜਰ ਅੰਦਾਜ ਕੀਤਾ ਜਾਂ ਸਿਰਫ ਰੁਹਾਨੀ ਅਭਿਆਸ ਅਤੇ ਹੋਰ ਕੁਝ ਵੀ ਨਹੀਂ ਕਰਦੀ ਤੁਹਾਡੇ ਲਈ। ਕੀ ਇਹ ਸਚ ਹੈ। ਤੁਸੀਂ ਜਾਣਦੇ ਹੋ, ਠੀਕ? (ਹਾਂਜੀ।) ਕੀ ਤੁਸੀਂ ਜਾਣਦੇ ਸੀ ਕਿ ਤੁਹਾਡੇ ਨਾਲ ਦੁਰਘਟਨਾ ਹੋਵੇਗੀ ਕਢਣ ਤੋਂ ਪਹਿਲਾਂ ਆਪਣੀ ਕਾਰ ਬਾਹਰ? ਨਹੀ, ਤੁਹਾਨੂੰ ਨਹੀਂ ਸੀ ਪਤਾ। ਠੀਕ? ਸੋ ਇਸੇ ਕਰਕੇ ਹੀ, ਤੁਸੀਂ ਤਾਂ ਬੇਨਤੀ ਵੀ ਨਹੀ ਕੀਤੀ ਸਤਿਗੁਰੂ ਦੀ ਮਦਦ ਲਈ। ਪਰ ਸਤਿਗੁਰੂ ਫਿਰ ਵੀ ਤੁਹਾਡੇ ਲਈ ਮੌਜ਼ੂਦ ਸਨ ਉਥੇ। ਸੋ ਕੀ ਫਾਇਦਾ ਇਸ ਸਾਰੇ ਊਲ ਜਲੂਲ ਦਾ ਅੰਦਰ ਜਾਂ ਬਾਹਰ ਦਾ? ਅਤੇ ਮੁਸ਼ਕਿਲ ਕਰੋ।ਇਨਾਂ ਦੋ ਮਹੀਨਿਆਂ ਵਿਚ, ਜਾਂ ਇਨਾਂ ਦੋ ਹਫਤਿਆਂ ਵਿਚ, ਮੈਂ ਸਿਰਫ ਚਾਹੁੰਦੀ ਸੀ ਉਥੇ ਹੋਣਾ ਕੇਵਲ ਤੁਹਾਡੀ ਰੁਹਾਨੀਅਤ ਲਈ, ਤਾਂਕਿ ਤੁਸੀਂ ਵਧ ਤੋਂ ਵਧ ਫਾਇਦਾ ਲੈ ਸਕੋਂ। ਇਹੀ ਮੇਰਾ ਮਤਲਬ ਸੀ, ਠੀਕ? ਸੋ ਪੰਜ ਨਿਯਮ ਦਾ ਜਰੂਰੀ ਨਹੀ ਮਤਲਬ ਸਿਰਫ ਧੰਨ ਜਾਂ ਮਲਕੀਅਤ। ਰੁਹਾਨੀਅਤ ਵੀ ਨਾਲੇ ਹੀ। ਠੀਕ? ਤੁਹਾਡੇ ਕੋਲ ਸਭ ਹੈ ਜਿਸਦੀ ਤੁਹਾਨੂੰ ਲੋੜ ਹੈ। ਅਤੇ ਹਮੇਸ਼ਾਂ ਅਰਦਾਸ ਕਰੋ- ਜੇਕਰ ਤੁਹਾਨੂੰ ਬੇਨਤੀ ਕਰਨੀ ਪਵੇ, ਬਸ ਕਹੋ, “ਪ੍ਰਭੂ, ਕ੍ਰਿਪਾ ਕਰਕੇ ਉਹੀ ਕਰੋ ਜੋ ਕੁਝ ਚੰਗਾ ਹੈ ਮੇਰੇ ਲਈ ਜਾਂ ਮੇਰੇ ਪ੍ਰੀਵਾਰ ਲਈ ਇਸ ਜੀਵਨ ਵਿਚ। ਮੇਰੀ ਮਦਦ ਕਰੋ ਅਭਿਆਸ ਕਰਨ ਲਈ।” ਬਸ ਇਹੀ ਤੁਸੀਂ ਅਰਦਾਸ ਕਰੋ। ਅਤੇ ਹਰ ਰੋਜ ਤੁਸੀਂ ਧੰਨਵਾਦ ਕਰੋ ਪ੍ਰਭੂ ਦਾ ਇਕ ਚੰਗੇ ਦਿਨ ਲਈ। ਚੰਗਾ ਜਾਂ ਮਾੜਾ ਦਿਨ। ਕਿਉਕਿ ਇਕ ਮਾੜਾ ਦਿਨ ਵੀ ਇਕ ਚੰਗਾ ਦਿਨ ਹੈ।ਕਦੇ ਕਦੇ ਤੁਸੀਂ ਸੋਚਦੇ ਹੋ ਤੁਹਾਡਾ ਪਤੀ ਤੁਹਾਨੂੰ ਛਡ ਗਿਆ, “ਔਹ, ਕਹਿਰ! ਕਿਸ ਕਿਸਮ ਦਾ ਪ੍ਰਮਾਤਮਾ! ਤੁਸੀਂ ਮੇਰੀ ਮਦਦ ਨਹੀ ਕਰਦੇ ਮੇਰੀ ਸ਼ਾਦੀ ਬਣਾਈ ਰਖਣ ਵਿਚ।” ਨਹੀ! ਸ਼ਾਇਦ ਉਹ ਚੰਗਾ ਨਹੀ ਸੀ ਤੁਹਾਡੇ ਲਈ ਹੋਰ! ਉਹਨੂੰ ਜਾਣਾ ਚਾਹੀਦਾ ਤਾਂਕਿ ਤੁਸੀਂ ਆਜਾਦ ਹੋਵੋਂ। ਸ਼ਾਇਦ ਤੁਸੀਂ ਮਿਲੋ ਇਕ ਬਿਹਤਰ ਆਦਮੀ ਨੂੰ ਜਲਦੀ ਹੀ। ਕੌਣ ਜਾਣਦਾ ਹੈ? ਸੋ ਐਵੇਂ ਹੀ ਨਾਂ ਚਿੰਬੜੇ ਰਹੋ ਚੀਜਾਂ ਨਾਲ ਜਦੋਂ ਸਮਾਂ ਆ ਗਿਆ ਹੋਵੇ। ਬਸ ਜਾ ਲੈਣ ਦਿਉ, ਸਭ ਕੁਝ। ਬਸ ਅਰਦਾਸ ਕਰੋ ਕਿ “ਕ੍ਰਿਪਾ ਕਰਕੇ ਜੋ ਕੁਝ ਵੀ ਚੰਗਾ ਹੈ ਮੇਰੇ ਲਈ, ਤੁਸੀਂ ਇਹਨੂੰ ਹੋ ਲੈਣ ਦਿਉ।” ਫਿਰ ਬਿਲਕੁਲ ਉਹੀ ਵਾਪਰੇਗਾ।ਭਾਵੇਂ ਕਿ ਤੁਹਾਨੂੰ ਥੋੜਾ ਜਿਹਾ ਦਰਦ ਹੋਵੇ ਇਥੇ ਜਾਂ ਉਥੇ, ਇਹ ਵੀ ਚੰਗਾ ਹੈ ਤੁਹਾਡੇ ਲਈ। ਕਿਉਂ? ਕਿਉਂਕਿ ਤੁਸੀਂ ਬਹੁਤੀ ਭਗਤੀ ਨਹੀ ਕਰਦੇ! ਤੁਹਾਨੂੰ ਉਤਾਰਨਾ ਪੈਣਾ ਹੈ ਮਾੜੇ ਕਰਮਾਂ ਦਾ (ਫਲ) ਉਸ ਢੰਗ ਨਾਲ। ਫਿਰ ਇਹ ਚੰਗਾ ਹੈ ਤੁਹਾਡੇ ਲਈ। ਜਾਂ ਤੁਸੀਂ ਠੀਕ ਹੀ ਹੋਵੋਂਗੇ, ਸਭ ਕੁਝ ਠੀਕ ਅਤੇ ਫਿਰ ਭਗਤੀ ਨਾਂ ਕਰੋ ਬਿਲਕੁਲ ਵੀ ਅਤੇ ਫਿਰ ਬਸ ਜਾਉ ਆਸ਼ਟਰਲ ਮੰਡਲ ਨੂੰ ਜਦੋਂ ਤੁਸੀਂ ਮਰੋਂ? ਤੁਸੀਂ ਇਹਨੂੰ ਪਸੰਦੋ ਕਰੋਗੇ? (ਨਹੀਂ) ਨਹੀ। ਸੋ ਸਵੀਕਾਰ ਕਰੋ ਚੀਜਾਂ, ਠੀਕ?ਅਰਦਾਸ ਕਰੋ ਕਿ ਤੁਹਾਨੂੰ ਸਹਿਣ ਦਾ ਬਲ ਮਿਲੇ ਇਹਨਾਂ ਨੂੰ। ਅਰਦਾਸ ਕਰੋ ਕਿ ਪ੍ਰਭੂ, ਸਵਰਗ ਨੇ ਪ੍ਰਬੰਧ ਕਰਦਾ ਹੈ ਜੋ ਵੀ ਚੰਗਾ ਹੈ ਮੇਰੇ ਲਈ, ਤੁਸੀਂ ਇਹਨੂੰ ਸਵੀਕਾਰ ਕਰੋ। ਬਿਨਾਂਸ਼ਕ, ਇਹਦਾ ਮਤਲਬ ਨਹੀ ਜਦੋਂ ਤੁਹਾਨੂੰ ਦਰਦ ਹੋਵੇ, ਤੁਸੀਂ ਹਸਪਤਾਲ ਨੂੰ ਨਾਂ ਜਾਉ ਜਾਂ ਡਾਕਟਰ ਦੇ ਨਾਂ ਜਾਉ। ਬਸ ਕਰੋ ਜੋ ਕੁਝ ਵੀ ਕਰਨ ਦੀ ਲੋੜ ਹੈ, ਠੀਕ? ਕਰੋ ਜੋ ਕੁਝ ਵੀ ਜਰੂਰੀ ਹੈ। ਪਰ ਆਪਣੀ ਸਮਸਿਆ ਨਾਂ ਲਿਆਉ ਸਾਡੇ ਭਗਤੀ ਵਾਲੇ ਸਥਾਨ ਨੂੰ। ਭਾਵੇਂ ਤੁਹਾਡਾ ਭਗਤੀ ਵਾਲੇ ਗਰੁਪ ਸਥਾਨ ਘਰ ਵਿਚ ਵੀ। ਇਹਨੂੰ ਸਾਫ ਰਖੋ ਅਤੇ ਪਵਿਤਰ ਤਾਂਕਿ ਜਦੋਂ ਹਰ ਇਕ ਆਵੇ, ਉਹ ਨਹਾ ਲੈਣਗੇ ਇਨਾਂ ਮਿਹਰਾਂ ਵਿਚ, ਬੇਦਾਗ ਕਿਸੇ ਵੀ ਸੰਸਾਰਕ ਖਾਹਿਸ਼ ਅਤੇ ਸਮਸਿਆ ਤੋਂ।ਅਤੇ ਹਮੇਸ਼ਾਂ ਹੀ ਮੇਰੇ ਉਤੇ ਇਹਨੂੰ ਨਾਂ ਥੋਪੋ। ਜੇਕਰ ਤੁਹਾਨੂੰ ਇਮਤਿਹਾਨ ਲੈਣੇ ਪੈਣੇ ਹਨ, ਚੰਗੀ ਤਰਾਂ ਪੜਾਈ ਕਰੋ! ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਬਚੇ ਤੁਹਾਨੂੰ ਪਿਆਰ ਕਰਨ, ਇਕ ਪਿਆਰ ਵਾਲੇ ਮਾਪੇ ਬਣੋ, ਸਮਝ ਗਏ। ਇਕ ਦੋਸਤ ਬਣੋ, ਇਕ ਕੰਟਰੋਲ ਵਾਲੇ ਤਾਨਾਸ਼ਾਹ ਨਹੀ ਘਰੇ। ਔਹ, ਮੈਂ ਜਾਣਦੀ ਹਾਂ, ਬਹੁਤ ਸੌਖਾ ਹੈ ਕਾਬੂ ਕਰਨਾ। ਕਿਉਕਿ ਤੁਹਾਡੇ ਕੋਲ ਸਾਰੀ ਤਾਕਤ ਹੈ। ਉਹਨਾਂ ਨੂੰ ਸਦਾ ਹੀ ਤੁਹਾਨੂੰ ਪੁਛਣਾ ਪੈਂਦਾ ਹੈ ਹਰ ਇਕ ਚੀਜ ਲਈ। ਉਨਾਂ ਨੂੰ ਹਰ ਵੇਲੇ ਤੁਹਾਡੇ ਤੇ ਨਿਰਭਰ ਰਹਿਣਾ ਪੈਂਦਾ ਹੈ ਸਭ ਕੁਝ ਲਈ। ਇਕ ਛੋਟੀ ਜਿਹੀ ਜੇਬ ਖਰਚੀ ਲਈ, ਇਕ ਛੋਟੇ ਖਾਣੇ ਲਈ, ਇਕ ਛੋਟੇ ਸਾਈਕਲ ਲਈ। ਉਨਾਂ ਬਾਰੇ ਸੋਚੋ, ਜੇਕਰ ਤੁਸੀਂ ਉਨਾਂ ਦੀ ਥਾਂ ਹੋਵੋਂ। ਉਹ ਪੂਰੀ ਤਰਾਂ ਤੁਹਾਡੇ ਉਤੇ ਨਿਰਭਰ ਹਨ। ਇਹ ਬਹੁਤ ਮਾਯੂਸੀ ਵਾਲਾ ਹੈ ਉਨਾਂ ਲਈ ਹੈ, ਖਾਸ ਕਰਕੇ ਉਹ ਵਡੇ ਹੋ ਰਹੇ ਹਨ। ਉਹਨਾਂ ਦਾ ਕੋਈ ਵਿਆਕਤੀਤਵ ਹੈ ਆਪਣੇ ਦੋਸਤਾਂ ਦੇ ਸਾਹਮਣੇ। ਘਰ ਵਿਚ, ਉਹ ਹਨ ਜਿਵੇਂ ਕਮਜੋਰ, ਸਦਾ ਹੀ ਭੀਖ ਮੰਗਣੀ ਪੈਂਦੀ ਹੈ ਸਭ ਕੁਝ ਲਈ। ਅਤੇ ਬਿਨਾਂ ਸ਼ਕ ਤੁਸੀਂ ਤਾਕਤਵਰ ਮਹਿਸੂਸ ਕਰਦੇ ਹੋ। “ਨਹੀ, ਜੌਨ! ਅਜ ਨਹੀ! ਹੁਣ ਨਹੀ!” “ਨਹੀ, ਮੈਂ ਇਹਦੇ ਬਾਰੇ ਸੋਚਾਂਗਾ।” “ਬਾਹਰ ਚਲੇ ਜਾਉ!” “ਇਹ ਕਰੋ, ਉਹ ਕਰੋ, ਜਾਂ ਨਹੀ ਤਾਂ!” ਤੁਸੀਂ ਜਾਣਦੇ ਹੋ ਮੇਰਾ ਭਾਵ ਕੀ ਹੈ?ਇਕ ਚੰਗੇ ਬਣੋ, ਪਿਆਰ ਵਾਲੇ, ਜਿੰਮੇਵਾਰ ਮਾਪੇ। ਮੇਰਾ ਮਤਲਬ ਨਹੀ ਆਪਣੇ ਬਚਿਆਂ ਨੂੰ ਭੂਹੇ ਚੜਾਉ। ਪਰ ਜਿੰਮੇਵਾਰ ਬਣਾਉ। ਸੋਚੋ ਤੁਸੀਂ ਕਿਵੇਂ ਕਰੋਗੇ ਜੇਕਰ ਤੁਸੀਂ ਉਹਨਾਂ ਦੀ ਥਾਂ ਹੋਵੋਂ। ਉਨਾਂ ਨੂੰ ਨਾਂ ਵਿਗਾੜੋ, ਭੂਹੇ ਨਾਂ ਚੜਾਉ ਅਤੇ ਉਨਾਂ ਲਈ ਚੀਜਾਂ ਨਾਂ ਖਰੀਦੋ ਜਿਹੜੀਆਂ ਜਰੂਰੀ ਨਹੀ ਹਨ। ਪਰ ਉਨਾਂ ਨੂੰ ਕਾਬੂ ਵਿਚ ਨਾਂ ਰਖੋ ਬਹੁਤਾ ਜਿਆਦਾ। ਫਿਰ ਉਹ ਤੁਹਾਨੂੰ ਪਿਆਰ ਕਰਨਗੇ। ਅਤੇ ਉਹ ਨਾਲ ਰਹਿਣਗੇ। ਅਤੇ ਜੇਕਰ ਤੁਸੀਂ ਸਾਰਾ ਕੁਝ ਕਰਦੇ ਹੋ ਪਹਿਲਾਂ ਹੀ, ਅਤੇ ਉਹ ਚਲੇ ਜਾਂਦੇ ਹਨ, ਫਿਰ ਠੀਕ ਹੈ, ਕਰਮ (ਫਲ) ਖਤਮ। ਉਹਦਾ ਮਤਲਬ ਹੈ ਤੁਹਾਡੇ ਦੋਨਾਂ ਦੇ ਵਿਚਕਾਰ, ਉਥੇ ਹੋਰ ਵਧੇਰੇ ਕਰਮਾਂ ਦਾ ਸੰਬੰਧ ਨਹੀਂ ਹੈ ਹੁਣ। ਮੈਨੂੰ ਨਾਂ ਕਹੋ ਜਾ ਕੇ ਉਹ ਨੂੰ ਫੜਨ ਲਈ। ਮੈਂ ਪੁਲੀਸ ਨਹੀ ਹਾਂ, ਅਤੇ ਮੇਰੀ ਕੋਈ ਇਛਾ ਵੀ ਨਹੀ ਹੈ ਤੁਹਾਡੇ ਪੁਤਰ ਨੂੰ ਕਾਬੂ ਕਰਨ ਦੀ, ਤੁਹਾਡੀ ਧੀ ਨੂੰ। ਇਹ ਤੁਹਾਡੀ ਨੌਕਰੀ ਹੈ।ਠੀਕ? ਇਹ ਤੁਹਾਡੀ ਨੌਕਰੀ ਹੈ ਉਨਾਂ ਨੂੰ ਪਾਲਣਾ, ਉਨਾਂ ਦੇ ਦੋਸਤ ਬਣਨਾ ਤਾਂਕਿ ਉਹ ਤੁਹਾਡੇ ਉਤੇ ਭਰੋਸਾ ਕਰਨ ਅਤੇ ਉਹ ਮਹਿਸੂਸ ਕਰਨ ਸੁਖਾਵਾਂ ਘਰ ਵਿਚ। ਤਾਂਕਿ ਉਹਨਾਂ ਨੂੰ ਭਜਣਾ ਨਾਂ ਪਵੇ।ਹਰ ਇਕ ਬਚਾ ਜਿਹੜਾ ਭਜਦਾ ਹੈ ਦੂਰ, ਉਥੇ ਕੁਝ ਕਾਰਣ ਹਨ। ਪਹਿਲਾ ਨੰਬਰ, ਸ਼ਾਇਦ ਘਰ ਵਿਚ, ਸੁਖੀ ਨਹੀ ਹੈ। ਦੂਜਾ ਨੰਬਰ, ਮਾੜਾ ਪ੍ਰਭਾਵ ਬਾਹਰਲਾ। ਸੋ ਚੈਕ ਕਰੋ ਕੀ ਹੈ ਇਹ ਤੇ ਕੋਸ਼ਿਸ਼ ਕਰੋ ਬਚੇ ਦੀ ਮਦਦ ਕਰਨ ਦੀ। ਠੀਕ? ਉਨਾਂ ਨੂੰ ਬਹੁਤਾ ਕੋਸੋ ਨਾਂ, ਉਨਾਂ ਨਾਲ ਬਹੁਤਾ ਸਖਤ ਨਾਂ ਹੋਵੋ, ਉਨਾਂ ਨੂੰ ਬਹੁਤਾ ਕਾਬੂ ਨਾਂ ਕਰੋ। ਫਿਰ, ਬਿਨਾਂਸ਼ਕ ਉਹ ਭਜ ਜਾਣਗੇ। ਬਾਹਰ ਉਹ ਦੋਸਤ ਨਹੀ ਬਣਾ ਸਕਦੇ ਦੋਸਤਾਂ ਨਾਲ ਅਤੇ ਉਨਾਂ ਵਲੋਂ ਵੀ ਦਬਾਅ ਪੈਂਦਾ ਹੈ, ਅਤੇ ਫਿਰ ਘਰ ਵਿਚ, ਉਨਾਂ ਨੂੰ ਕੋਈ ਨਹੀਂ ਸਮਝਦਾ ਮਾਪਿਆਂ ਵਲੋਂ। ਅਤੇ ਬਿਨਾਂ ਸ਼ਕ ਉਹ ਦੂਰ ਭਜ ਜਾਣਗੇ। ਉਹਨਾਂ ਕੋਲ ਕੋਈ ਥਾਂ ਨਹੀ ਹੈ ਜਾਣ ਲਈ, ਉਹਨਾਂ ਨੂੰ ਨਹੀਂ ਪਤਾ ਕੀ ਕਰਨਾ ਹੈ।ਸਕੂਲ ਕਦੇ ਕਦੇ ਸਮਸਿਆ ਹੈ ਬਚਿਆਂ ਲਈ। ਤੁਹਾਨੂੰ ਸਦਾ ਹੀ ਉਨਾਂ ਦੇ ਨਾਲ ਹੋਣਾ ਚਾਹੀਦਾ ਹੈ, ਉਨਾਂ ਨੂੰ ਪੁਛੋ, ਉਨਾਂ ਨੂੰ ਤੁਹਾਡੇ ਉਤੇ ਭੋਰਸਾ ਹੋ ਲੈਣ ਦਿਉ, ਤਾਂਕਿ ਉਹ ਤੁਹਾਨੂੰ ਸਭ ਕੁਝ ਦਸ ਸਕਣ। ਕਿਉਕਿ ਕਦੇ ਕਦੇ ਸਕੂਲ ਵਿਚ, ਬਚਿਆਂ ਨੂੰ ਸਤਾਇਆ ਜਾਂਦਾ ਹੈ। ਪਰ ਉਹ ਹਿੰਮਤ ਨਹੀ ਕਰਦੇ ਮਾਪਿਆਂ ਨੂੰ ਦਸਣ ਦੀ ਜਾਂ ਉਹ ਹੌਸਲਾ ਨਹੀ ਕਰਦੇ ਉਸਤਾਦ ਨੂੰ ਦਸਣ ਦਾ ਕਿਉਕਿ ਉਹਨਾਂ ਨੂੰ ਧਮਕਾਇਆ ਗਿਆ ਹੈ ਜਾਂ ਕੁਝ, ਜਾਂ ਉਹ ਵਿਸ਼ਵਾਸ ਨਹੀ ਕਰਦੇ ਮਾਪਿਆਂ ਉਤੇ ਘਰ ਵਿਚ। ਕਿਉਕਿ ਮਾਪੇ ਸਮਝਦੇ ਨਹੀ ਅਤੇ ਸਦਾ ਹੀ ਉਨਾਂ ਉਤੇ ਦਬਾ ਪਾਉਦੇ ਹਨ ਅਤੇ ਉਨਾਂ ਨੂੰ ਕੰਮ ਕਰਨ ਲਈ ਕਹਿੰਦੇ ਹਨ, ਉਨਾਂ ਨੂੰ ਕਾਬੂ ਕਰਦੇ ਹਨ ਬਿਜਾਏ ਉਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੇ ਕੀ ਸਮਸਿਆ ਉਨਾਂ ਦੀ। ਵਡੇ ਹੋ ਰਹੇ ਹੋਣਾ ਇਕ ਵਡੀ ਸਮਸਿਆ ਹੈ ਪਹਿਲਾਂ ਹੀ ਕਿਸੇ ਬਚੇ ਦੇ ਲਈ। ਹਾਰਮੋਨ ਪ੍ਰਚੰਡ ਹੋ ਰਹੇ ਹਨ, ਬਚੇ ਰੀਸ ਕਰ ਰਹੇ ਹਨ, ਅਤੇ ਹਾਣੀ ਸਤਾਉਂਦੇ ਹਨ ਅਤੇ ਸਾਰੀ ਕਿਸਮ ਦੀਆਂ ਚੀਜਾਂ ਜੋ ਜਵਾਨਾਂ ਉਤੇ ਦਬਾ ਪਾਉਂਦੀਆਂ ਹਨ। ਅਤੇ ਜੇਕਰ ਤੁਸੀਂ ਵੀ ਉਨਾਂ ਉਤੇ ਦਬਾ ਪਾਉਂਦੇ ਹੋ, ਫਿਰ ਤੁਸੀਂ ਉਨਾਂ ਨੂੰ ਗੁਆ ਬੈਠੋਗੇ ਪਕਾ।ਇਕ ਚੰਗੇ ਮਾਪੇ ਬਣੋ। ਜੋ ਕੁਝ ਵੀ ਹੈ ਤੁਹਾਡੇ ਵਿਚਕਾਰ, ਚੰਗੇ ਕਰਮ, ਮਾੜੇ ਕਰਮ, ਇਹਨੂੰ ਸਵੀਕਰ ਕਰਨ ਦੀ ਕੋਸ਼ਿਸ਼ ਕਰੋ ਅਤੇ ਇਕ ਚੰਗੇ ਮਾਪੇ ਬਣੋ ਤਾਂਕਿ ਤੁਸੀਂ ਇਕ ਹੋਰ ਜੀਵ ਦੀ ਮਦਦ ਕਰ ਸਕੋਂ ਚੰਗੇ ਬਣਨ ਵਿਚ। ਭਾਵੇਂ ਜੇਕਰ ਉਹ ਵਿਆਕਤੀ, ਤੁਸੀਂ ਮਹਿਸੂਸ ਕਰਦੇ ਹੋ, “ਉਹ ਸ਼ਾਇਦ ਮੇਰਾ ਦੋਸਤ ਨਹੀ ਸੀ ਇਕ ਪਿਛਲੇ ਜਨਮ ਵਿਚ।” ਪਰ ਫਿਰ ਵੀ, ਤੁਸੀਂ ਇਕਠੇ ਹੋ ਹੁਣ, ਤੁਹਾਨੂੰ ਦੋਸਤ ਬਣਨਾ ਪੈਣਾ ਹੈ। ਉਨਾਂ ਦੀ ਦੇਖ ਭਾਲ ਕਰੋ। ਠੀਕ? ਹਮੇਸ਼ਾਂ ਅਰਦਾਸ ਨਾਂ ਕਰੀ ਜਾਉ, “ਸਤਿਗੁਰੂ, ਕ੍ਰਿਪਾ ਕਰਕੇ ਬਣਾਉ ਮੇਰੇ ਬਚੇ ਨੂੰ ਇਕ ਚੰਗਾ ਪੁਤਰ, ਚੰਗੀ ਧੀ।” ਮੈਂ ਉਹ ਕਿਵੇਂ ਕਰਾਂ? ਜੇਕਰ ਤੁਸੀਂ ਉਹਦੇ ਉਤੇ ਦਬਾਅ ਪਾਈ ਜਾਂਦੇ ਹੋ, ਫਿਰ ਉਹ ਕਰੇਗਾ ਜੋ ਕੁਝ ਉਹ ਕਰਦਾ ਹੈ।ਤੁਸੀਂ ਬਸ ਚੰਗੇ ਹੀ ਨਹੀ ਹੋ, ਤੁਹਾਨੂੰ ਚੰਗੇ ਹੋਣਾ ਪੈਣਾ ਹੈ ਆਪਣੇ ਬਚਿਆਂ ਲਈ। ਤੁਹਾਡੇ ਬਚੇ, ਤੁਹਾਡੇ ਦੋਸਤ,ਜਾਂ ਜੋ ਕੋਈ ਵੀ ਤੁਹਾਡੇ ਉਤੇ ਨਿਰਭਰ ਕਰਦਾ ਹੈ । ਅਤੇ ਗੁਆਂਢੀ। ਠੀਕ?