ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜੇਕਰ ਤੁਸੀਂ ਸਚਮੁਚ ਦੁਖਾਂ ਤੋਂ ਸਦਾ ਲਈ ਦੂਰ ਰਹਿਣਾ ਚਾਹੁੰਦੇ ਹੋ, ਅਤੇ ਇਕ ਉਚੇਰੇ ਮੰਡਲ ਨੂੰ ਜਾਣਾ ਚਾਹੁੰਦੇ, ਅਨੰਦ, ਖੁਸ਼ੀ ਅਤੇ ਅਸਲੀ ਮੁਕਤੀ ਮਾਨਣੀ ਚਾਹੁੰਦੇ, ਫਿਰ ਤੁਹਾਨੂੰ ਤਿੰਨ ਅਦਿਖ ਸੰਸਾਰਾਂ ਤੋਂ, ਐਸਟਰਲ ਤੋਂ ਲੈ ਕੇ ਬ੍ਰਹਿਮਾ ਸੰਸਾਰ ਤਕ, ਇਹਨਾਂ ਤੋਂ ਪਰੇ ਜਾਣਾ ਜ਼ਰੂਰੀ ਹੈ। […] ਜੇਕਰ ਤੁਸੀਂ ਅਜਿਹਾ ਇਕ ਸਤਿਗੁਰੂ ਲਭ ਲੈਂਦੇ ਹੋ, ਅਤੇ ਤੁਹਾਡਾ ਪਧਰ ਅਜ਼ੇ ਵੀ ਬਹੁਤ ਨੀਵਾਂ ਹੈ - ਮਿਸਾਲ ਵਜੋਂ, ਕਿ ਤੁਸੀਂ ਸਿਰਫ ਤੀਸਰੇ ਸੰਸਾਰ ਤਕ ਪਹੁੰਚ ਸਕਦੇ ਹੋ, ਇਸ ਤੋਂ ਪਰੇ ਨਹੀਂ - ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਹਾਡੇ ਸਤਿਗੁਰੂ ਸਚਮੁਚ ਗਿਆਨਵਾਨ ਅਤੇ ਇਕ ਸਚੇ, ਸ਼ਕਤੀਸ਼ਾਲੀ ਗੁਰੂ ਹਨ, ਫਿਰ ਉਹ ਅਜ਼ੇ ਵੀ ਤੁਹਾਨੂੰ ਆਸ਼ੀਰਵਾਦ ਦੇ ਸਕਦੇ ਅਤੇ ਤੁਹਾਨੂੰ ਸਿਖਾ ਸਕਦੇ ਜਦੋਂ ਤਕ ਤੁਸੀਂ ਤਿੰਨ ਨਾਸ਼ਵਾਨ ਸੰਸਾਰਾਂ ਤੋਂ ਉਪਰ ਛਾਲ ਨਹੀਂ ਮਾਰ ਲੈਂਦੇ। […]
ਜੋ ਵੀ ਨੁਕਾਸਨ ਤੁਸੀਂ ਹੋਰਨਾਂ ਨੂੰ ਕਰਨ ਤੋਂ ਪਰਹੇਜ਼ ਕਰ ਸਕਦੇ ਹੋ, ਇਹ ਤੁਹਾਡੇ ਲਈ ਬਹੁਤ ਮਦਦਗਾਰ ਹੋਵੇਗਾ। ਇਹ ਤੁਹਾਡੇ ਲਈ ਗੁਣ ਲਿਆਵੇਗਾ; ਇਹ ਤੁਹਾਡੇ ਕਰਮਾਂ ਨੂੰ ਸਾਫ ਕਰੇਗਾ। ਪਰ ਉਹ ਤਰੀਕਾ ਨਹੀਂ ਹੈ ਅੰਤਲੀ ਮੁਕਤੀ ਲਈ ਜਾਂ ਬੁਧਹੁਡ ਲਈ ਜਾਂ ਪ੍ਰਮਾਤਮਾ ਵਲ ਘਰ ਨੂੰ ਜਾਣ ਲਈ ਜਾਂ ਪ੍ਰਮਾਤਮਾ ਨਾਲ ਇਕ ਹੋਣ ਲਈ। ਜਨਮ ਦਰ ਜਨਮ, ਅਸੀਂ ਲੈਂਦੇ ਅਤੇ ਦਿੰਦੇ ਹਾਂ ਵਖ ਵਖ ਜੀਵਾਂ ਤੋਂ ਸਾਡੇ ਅਨੇਕ ਹੀ ਜਨਮਾਂ ਵਿਚ ਅਤੇ ਇਹ ਲੈਣਾ ਅਤੇ ਦੇਣਾ ਅਜ਼ੇ ਵੀ ਇਸ ਜੀਵਨਕਾਲ ਵਿਚ ਜ਼ਾਰੀ ਰਹਿਣਾ ਜ਼ਰੂਰੀ ਹੈ। ਸੋ, ਜੋ ਵੀ ਤੁਸੀਂ ਸੋਚਦੇ ਹੋ ਤੁਸੀਂ ਪੁਗਾ ਸਕਦੇ ਅਤੇ ਲੈਂ ਸਕਦੇ ਹੋ, ਜਿਵੇਂ ਭੋਜ਼ਨ, ਕਪੜੇ, ਬਸ ਸੰਜਮ ਰਹੋ। ਆਪਣੇ ਆਪ ਨੂੰ ਮਜ਼ਬੂਰ ਨਾ ਕਰੋ। ਅਤਿਅੰਤ ਨਾ ਹੋਵੋ। ਜੇਕਰ ਮੈਨੂੰ ਕਰਨਾ ਪਵੇ, ਕਿਸੇ ਕਾਰਨ ਲਈ, ਦਿਹਾੜੀ ਵਿਚ ਇਕ ਤੋਂ ਵਧ ਵਾਰ ਖਾਣ ਲਈ, ਮੈਂ ਇਹ ਕਰਨਾ ਪਵੇਗਾ, ਜਿਵੇਂ ਕਰਮਾਂ ਦੇ ਅਨੁਸਾਰ। ਕਦੇ ਕਦਾਂਈ ਇਹ ਇਕੋ ਸਮੇਂ ਬਹੁਤੇ ਜਿਆਦਾ ਕਰਮ ਹਨ, ਇਹ ਬਹੁਤ ਜਿਆਦਾ ਹੈ। ਮੈਂਨੂੰ ਜੋ ਕਰਨਾ ਜ਼ਰੂਰੀ ਹੈ ਮੈਨੂੰ ਕਰਨਾ ਪੈਂਦਾ ਹੈ।ਪਰ ਮੈਂ ਦਿਹਾੜੀ ਵਿਚ ਇਕ ਭੋਜ਼ਨ ਕਿਉਂ ਪਸੰਦ ਕਰਦੀ ਹਾਂ? ਮਿਸਾਲ ਵਜੋਂ, ਇਕ ਤਿੰਨ-ਮਹੀਨਿਆਂ ਦੀ ਰੀਟਰੀਟ ਉਤੇ, ਮੈਂ ਸਿਰਫ ਇਹ ਲਿਆ: ਤਿਲ, ਭੂਰੇ ਚਾਵਲ, ਨਮਕ ਅਤੇ ਪਾਣੀ- ਹੋਰ ਕੁਝ ਨਹੀਂ, ਇਥੋਂ ਤਕ ਫਲ ਜਾਂ ਹੋਰ ਚੀਜ਼ਾਂ ਵੀ ਨਹੀਂ। ਇਹ ਹੈ ਬਸ ਕਿਉਂਕਿ ਇਹ ਉਸ ਤਰਾਂ ਰਹਿਣਾ ਵਧੇਰੇ ਸੌਖਾ ਹੈ, ਅਤੇ ਤੁਸੀਂ ਅਜ਼ੇ ਵੀ ਜਿੰਦਾ ਰਹਿ ਸਕਦੇ ਹੋ। ਅਤੇ ਰੀਟਰੀਟ ਦੌਰਾਨ, ਇਹ ਵਧੇਰੇ ਮੁਸ਼ਕਲ ਹੈ ਲੋਕ ਤੁਹਾਡੇ ਲਈ ਭੋਜ਼ਨ ਲਿਆਉਂਦੇ ਰਹਿਣ, ਕਿਉਂਕਿ ਤੁਸੀਂ ਸ਼ਾਂਤੀ ਵਿਚ, ਇਕਾਂਤ ਵਿਚ, ਖਾਮੋਸ਼ੀ ਵਿਚ ਹੋਣਾ ਚਾਹੁੰਦੇ ਹੋ, ਇਕਲੇ, ਅੰਦਰੂਨੀ ਰੂਹਾਨੀ ਦੌਲਤ ਉਤੇ ਚਿੰਤਨ ਕਰਨ ਲਈ; ਪ੍ਰਮਾਤਮਾ ਦੇ ਕਰੀਬ ਹੋਣ ਲਈ, ਪ੍ਰਮਾਤਮਾ ਨਾਲ ਇਕ ਹੋਣ ਲਈ। ਸੋ , ਹਰ ਇਕ ਪੇਚੀਦਗੀ ਭੋਜ਼ਨ ਜਾਂ ਕਪੜਿਆਂ ਦੇ ਕਾਰਨ ਕਾਰਕੇ ਬਿਹਤਰ ਹੈ ਇਸ ਤੋਂ ਪਰਹੇਜ਼ ਕੀਤਾ ਜਾਵੇ। ਪਰ ਉਸ ਦਾ ਭਾਵ ਇਹ ਨਹੀਂ ਕਿ ਇਹ ਵਰਜਿਤ ਹੈ।ਪਰ ਜੇਕਰ ਮੈਨੂੰ ਦਿਹਾੜੀ ਵਿਚ ਇਕ ਵਾਰ ਤੋਂ ਵਧ ਵਾਰੀਂ ਖਾਣਾ ਪਵੇ ਪ੍ਰਮਾਤਮਾ ਦੀ ਰਜ਼ਾ ਅਨੁਸਾਰ, ਸਵਰਗ ਦੇ ਹੁਕਮ ਅਨੁਸਾਰ, ਜਾਂ ਸੰਸਾਰ ਦੇ ਕਰਮਾਂ ਕਰਕੇ, ਮੈਂ ਉਹ ਕਰਾਂਗੀ। ਮੈਂ ਦਿਹਾੜੀ ਵਿਚ ਇਕ ਡੰਗ ਭੋਜਨ ਨਾਲ ਜਾਂ ਦਿਹਾੜੀ ਵਿਚ ਬਹੁਤੇ ਸਾਰੇ ਭੋਜ਼ਨ ਲੈਣ ਨਾਲ ਨਹੀਂ ਜੁੜੀ ਹੋਈ; ਜੋ ਵੀ ਪ੍ਰਮਾਤਮਾ ਦੀ ਰਜ਼ਾ ਹੈ, ਮੈਂ ਇਹ ਕਰਾਂਗੀ। ਸੋ ਹੁਣ, ਜੇਕਰ ਤੁਸੀਂ ਸੋਚਦੇ ਹੋ ਕਿ ਪ੍ਰਮਾਤਮਾ ਚਾਹੁੰਦੇ ਹਨ ਤੁਸੀਂ ਦਿਹਾੜੀ ਵਿਚ ਇਕ ਵਾਰ ਖਾਉ, ਬਿਨਾਂਸ਼ਕ - ਜੇਕਰ ਪ੍ਰਮਾਤਮਾ ਤੁਹਾਨੂੰ ਕਹਿੰਦੇ ਹਨ, ਜਾਂ ਜੇਕਰ ਤੁਸੀਂ ਅਨੁਭਵੀ ਸੋਚਦੇ ਹੋ ਇਹ ਤਰੀਕਾ ਹੈ ਜਿਸ ਨਾਲ ਤੁਹਾਨੂੰ ਆਪਣੀ ਜਿੰਦਗੀ ਨਾਲ ਚਲਣਾ ਚਾਹੀਦਾ ਹੈ, ਕ੍ਰਿਪਾ ਕਰਕੇ ਇਸ ਨੂੰ ਅਜ਼ਮਾਓ। ਪਰ ਸਾਵਧਾਨ ਰਹਿਣਾ ਅਤੇ ਹਮੇਸ਼ਾਂ ਦੇਖੋ ਜੇਕਰ ਤੁਹਾਡਾ ਸਰੀਰ, ਤੁਹਾਡਾ ਮਨ, ਤੁਹਾਡੇ ਮਾਨਸਿਕ, ਭੌਤਿਕ, ਭਾਵਨਾਤਮਿਕ, ਮਨੋਵਿਗਿਆਨਕ, ਬੌਧਿਕ ਸਰੀਰ, ਆਦਿ, ਜੇਕਰ ਇਹ ਸਭ ਸਹਿਮਤ ਹੁੰਦੇ ਹਨ ਉਹਦੇ ਨਾਲ ਜੋ ਤੁਸੀਂ ਕਰ ਰਹੇ ਹੋ। ਨਹੀਂ ਤਾਂ, ਤੁਸੀਂ ਸ਼ਾਇਦ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਹੋ।ਕੁਝ ਲੋਕ ਵੀ ਹਦ ਤਕ ਜਾਂਦੇ ਹਨ, ਜਿਵੇਂ ਇਕ ਪੌਣਹਾਰੀ ਬਣਨ ਨਾਲ, ਇਕ ਗੁਰੂ ਦੇ ਨਾਲ ਜਾਂ ਬਿਨਾਂ ਇਕ ਗੁਰੂ ਦੇ। ਅਤੇ ਉਨਾਂ ਵਿਚੋਂ ਕਈ, ਦੁਖ ਦੀ ਗਲ ਹੈ, ਆਪਣੀ ਜਿੰਦਗੀ ਗੁਆ ਬੈਠਦੇ ਹਨ। ਤੁਹਾਨੂੰ ਇਸ ਭੌਤਿਕ ਸਰੀਰ ਦੀ ਲੋੜ ਹੈ ਤਾਂਕਿ ਤੁਸੀਂ ਅਭਿਆਸ ਕਰਨਾ ਜ਼ਾਰੀ ਰਖ ਸਕੋਂ ਜਿਸ ਵਿਚ ਤੁਹਾਡੇ ਗੁਰੂ ਨੇ ਤੁਹਾਨੂੰ ਨਿਰਦੇਸ਼ ਦਿਤਾ ਹੈ - ਤਾਂਕਿ ਤੁਸੀਂ ਸਵਰਗ ਵਿਚ ਹੋਰ ਅਤੇ ਹੋਰ ਉਚੇਰੇ ਮੰਡਲਾਂ ਵਿਚ ਪਹੁੰਚ ਸਕੋਂ ਜਦੋਂ ਅਜ਼ੇ ਇਸ ਸੰਸਾਰ ਵਿਚ ਜਿਉਂ ਰਹੇ ਹੋ, ਤਾਂਕਿ ਤੁਸੀਂ ਆਪਣੇ ਆਪ ਨੂੰ ਮੁਕਤ ਕਰ ਸਕੋਂ, ਆਪਣੇ ਅਨੇਕ, ਅਨੇਕ ਪੀੜੀਆਂ ਨੂੰ, ਅਤੇ ਨਾਲੇ ਆਲੇ ਦੁਆਲੇ ਨੂੰ ਆਸ਼ੀਰਵਾਦ ਦੇ ਸਕੋਂ, ਸੰਸਾਰ ਨੂੰ ਵੀ ਸਮਾਨ ਸਮੇਂ ਆਸ਼ੀਰਵਾਦ ਦੇ ਸਕੋਂ। ਇਸੇ ਲਈ, ਤੁਹਾਡੇ ਅਭਿਆਸ ਦੀ ਮਿਆਦ ਬਹੁਤ ਮਹਤਵਪੂਰਨ ਹੈ। ਆਪਣੀ ਜਿੰਦਗੀ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋੋ ਕਿਸੇ ਵੀ ਆਦਰਸ਼ ਦੁਆਰਾਂ ਜਾਂ ਕਿਸੇ ਬਣੌਤ ਦੁਆਰਾ ਜਾਂ ਕੋਈ ਭਰ-ਭਰੀ ਸੋਚ ਦੁਆਰਾ, ਮਿਸਾਲ ਵਜੋਂ, ਕਿ ਸੰਨਿਆਸੀ ਹੋਣਾ ਤੁਹਾਨੂੰ ਮੁਕਤੀ ਲਿਆਵੇਗੀ। ਨਹੀਂ, ਨਹੀਂ। ਤੁਹਾਨੂੰ ਇਹ ਸਹੀ ਤਰੀਕੇ ਨਾਲ ਕਰਨਾ ਜ਼ਰੂਰੀ ਹੈ, ਜੋ ਵੀ ਤੁਸੀਂ ਕਰਨ ਲਈ ਪੈਦਾ ਹੋਏ ਹੋ।ਅਤੇ ਇਥੋਂ ਤਕ ਮੈਡੀਟੇਸ਼ਨ - ਬਸ ਕੋਈ ਵੀ ਮੈਡੀਟੇਸ਼ਨ ਤੁਹਾਨੂੰ ਮੁਕਤੀ ਨਹੀਂ ਲਿਆ ਸਕਦੀ। ਮੈਂ ਸਮੁਚੇ ਸੰਸਾਰ ਨੂੰ ਦੇਖ ਲਿਆ ਹੈ। ਲੋਕ ਸਭ ਕਿਸਮਾਂ ਦੇ ਤਰੀਕਿਆਂ ਨਾਲ, ਸਭ ਕਿਸਮ ਦੀਆਂ ਚੀਜ਼ਾਂ ਉਤੇ ਮੈਡੀਟੇਸ਼ਨ ਕਰਦੇ ਹਨ। ਉਨਾਂ ਵਿਚੋਂ ਜਿਆਦਾਤਰ ਲੋਕਾਂ ਕੋਲ ਇਕ ਨੀਵੇਂ ਗੁਰੂ ਤੋਂ ਗਲਤ ਵਿਧੀ ਹੈ ਅਤੇ ਤੀਸਰੇ ਸੰਸਾਰ ਤੋਂ ਉਪਰ ਨਹੀਂ ਜਾ ਸਕਦੇ। ਇਕ ਗਲਤ, ਨੀਵੇਂ-ਪਧਰ ਦਾ ਗੁਰੂ ਤੁਹਾਨੂੰ ਬਹੁਤ ਪਖੋਂ ਨੁਕਸਾਨ ਪਹੁੰਚਾ ਸਕਦਾ ਹੈ ਸਿਰਫ ਰੂਹਾਨੀ ਤੌਰ ਤੇ ਹੀ ਨਹੀਂ!!! ਅਤੇ ਜੇਕਰ ਤੁਸੀਂ ਤੀਸਰੇ ਸੰਸਾਰ ਤੋਂ ਪਰੇ ਨਹੀਂ ਜਾ ਸਕਦੇ, ਇਹਦਾ ਭਾਵ ਹੈ ਤੁਹਾਨੂੰ ਇਕ ਭੌਤਿਕ ਸਰੀਰ, ਭੌਤਿਕ ਜੀਵਨ ਵਿਚ ਮੁੜ ਕੇ ਆਉਣਾ ਪਵੇਗਾ ਜਾਂ ਤਾਂ ਬ੍ਰਹਿਮੰਡ ਵਿਚ ਇਸ ਗ੍ਰਹਿ ਉਤੇ ਜਾਂ ਕਿਸੇ ਹੋਰ ਗ੍ਰਹਿ ਉਤੇ। ਇਹ ਇਕ ਦੁਖ ਦੀ ਗਲ ਹੈ ਕਿ ਇਥੋਂ ਤਕ ਬਹੁਤ ਸਾਰੇ ਜੋਸ਼ੀਲੇ ਦਾਨਵ ਜਾਂ ਐਸਟਰਲ ਦਾਨਵ ਆਪਣੇ ਆਪ ਨੂੰ ਪਾਦਰੀਆਂ ਜਾਂ ਭਿਖਸ਼ੂਆਂ ਅਤੇ ਭਿਖਸ਼ਣੀਆਂ ਵਜੋਂ, ਰੁਹਾਨੀ ਗੁਰੂਆਂ ਵਜੋਂ ਦਿਖਾਵਾ ਕਰਦੇ ਹਨ, ਅਤੇ ਬਹੁਤ, ਬਹੁਤ ਬਹੁਤ ਸੰਵੇਦਨਸ਼ੀਲ ਜੀਵਾਂ ਨੂੰ ਰੂਹਾਨੀਅਤ ਦੇ ਹੇਠਲੇ ਰਾਹ ਵਲ ਜਾਂ ਮਾਰਗ ਤੇ ਜਾਣ ਲਈ ਗੁਮਰਾਹ ਕਰਦੇ ਹਨ। ਮੈਂ ਉਹ ਦੇਖਿਆ ਸੀ ਅਤੇ ਮੈਂਨੂੰ ਬਹੁਤ ਦੁਖ ਹੋਇਆ। ਪਰ ਜੋ ਵੀ ਕਰਮਾ ਤੁਹਾਡੇ ਕੋਲ ਹੈ, ਉਹ ਹੈ ਜਿਸ ਢੰਗ ਨਾਲ ਤੁਸੀਂ ਆਪਣੇ ਜੀਵਨ ਨਾਲ ਜ਼ਾਰੀ ਰਹੋਂਗੇ, ਜਾਂ ਫਿਰ ਕੁਝ ਚਮਤਕਾਰ ਵਾਪਰਦਾ ਹੈ ਕਿ ਤੁਸੀਂ ਇਕ ਗਿਆਨਵਾਨ ਗੁਰੂ ਨੂੰ ਮਿਲ ਪੈਂਦੇ ਹੋ ਅਤੇ ਤੁਹਾਨੂੰ ਤਿੰਨ ਸੰਸਾਰਾਂ ਤੋਂ ਪਰੇ ਸਚੀ ਮੁਕਤੀ ਪ੍ਰਤੀ ਲਿਜਾਣ ਲਈ, ਤੁਸੀਂ ਇਕ ਅਸਲੀ, ਸੁਰਖਿਅਤ, ਗਰੰਟੀ ਵਾਲੀ ਰੂਹਾਨੀ ਮੈਡੀਟੇਸ਼ਨ ਵਿਧੀ ਪ੍ਰਾਪਤ ਕਰਦੇ ਹੋ।ਅਸੀਂ ਕਹਿ ਸਕਦੇ ਹਾਂ ਅਸਲ ਵਿਚ ਚਾਰ ਸੰਸਾਰ, ਜਦੋਂ ਤੁਸੀਂ ਮਨੁਖੀ ਸੰਸਾਰ ਨੂੰ ਸ਼ਾਮਲ ਕਰਦੇ ਹੋ। ਮਨੁਖੀ ਸੰਸਾਰ, ਐਸਟਰਲ ਸੰਸਾਰ, ਕਾਰਨ ਸੰਸਾਰ, ਅਤੇ ਬ੍ਰਹਿਮਾ ਸੰਸਾਰ - ਇਹ ਸਾਰੇ ਸੰਸਾਰ ਇਕ ਦਿਨ ਜਾਂ ਕਿਸੇ ਸਮੇਂ ਬਰਬਾਦ ਕੀਤੇ ਜਾਣਗੇ। ਬੋਧੀ ਸ਼ਬਦਾਵਲੀ ਵਿਚ, ਬੁਧ ਨੇ ਇਸ ਨੂੰ "ਤਿੰਨ ਸੰਸਾਰ" ਕਿਹਾ ਹੈ - ਭਾਵ ਸਾਡਾ ਭੌਤਿਕ ਸੰਸਾਰ ਜਿਹੜਾ ਅਸੀਂ ਦੇਖ ਸਕਦੇ, ਛੂਹ ਸਕਦੇ, ਸੁਣ ਸਕਦੇ, ਅਤੇ ਸਮਝ ਸਕਦੇ ਇਹ ਸ਼ਾਮਲ ਨਹੀਂ ਹੈ। ਇਹ ਵਖਰਾ ਹੈ। ਦੂਜੇ ਤਿੰਨ ਸੰਸਾਰ, ਜਿਵੇਂ ਐਸਟਰਲ (ਸੂਖਮ), ਕੌਸਲ (ਕਾਰਕ) ਅਤੇ ਬ੍ਰਹਿਮਾ ਸੰਸਾਰ, ਸਾਡੀ ਅਣਕਜੀ ਹੋਈ ਅਖ ਲਈ ਅਦਿਖ ਹਨ। ਕਦੇ ਕਦਾਂਈ ਤੁਸੀਂ ਉਨਾਂ ਨੂੰ ਦੇਖ ਸਕਦੇ ਹੋ; ਇਹ ਤੁਹਾਡੇ ਕਰਮਾਂ ਅਤੇ ਤੁਹਾਡੇ ਅਤੀਤ ਦੇ ਰੂਹਾਨੀ ਸੰਬੰਧ ਉਤੇ ਨਿਰਭਰ ਕਰਦਾ ਹੈ। ਪਰ ਜਿਆਦਾਤਰ ਲੋਕ ਇਹਨਾਂ ਤਿੰਨ ਸੰਸਾਰਾਂ ਨੂੰ ਨਹੀਂ ਦੇਖ ਸਕਦੇ। ਇਹ ਤਿੰਨ ਸੰਸਾਰਾਂ ਨੂੰ ਤੁਹਾਨੂੰ ਪਾਰ ਕਰਕੇ ਅਗੇ ਜਾਣਾ ਪਵੇਗਾ ਤਾਂਕਿ ਮੁਕਤ ਹੋ ਸਕੋਂ। ਇਸ ਦਾ ਭਾਵ ਹੈ ਤੁਹਾਨੂੰ ਕਦੇ ਵੀ ਇਸ ਭੌਤਿਕ ਸੰਸਾਰ ਨੂੰ ਜਾਂ ਕਿਸੇ ਜਗਾ ਕੋਈ ਵੀ ਹੋਰ ਭੌਤਿਕ ਸੰਸਾਰ ਨੂੰ ਵਾਪਸ ਨਹੀਂ ਆਉਣਾ ਪਵੇਗਾ - ਜਾਂ ਇਕ ਮਨੁਖ, ਜਾਨਵਰ(-ਵਿਆਕਤੀ), ਦਰਖਤ, ਪੌਂਦਾ, ਜਾਂ ਦੁਬਾਰਾ ਕੋਈ ਵੀ ਚੀਜ਼ ਬਣਨ ਲਈ , ਜਾਂ ਇਕ ਦਾਨਵ, ਭੂਤ ਜਾਂ ਨਰਕੀ ਜੀਵ। ਸੋ, ਜੇਕਰ ਤੁਸੀਂ ਸਚਮੁਚ ਦੁਖਾਂ ਤੋਂ ਸਦਾ ਲਈ ਦੂਰ ਰਹਿਣਾ ਚਾਹੁੰਦੇ ਹੋ, ਅਤੇ ਇਕ ਉਚੇਰੇ ਮੰਡਲ ਨੂੰ ਜਾਣਾ ਚਾਹੁੰਦੇ, ਅਨੰਦ, ਖੁਸ਼ੀ ਅਤੇ ਅਸਲੀ ਮੁਕਤੀ ਮਾਨਣੀ ਚਾਹੁੰਦੇ, ਫਿਰ ਤੁਹਾਨੂੰ ਤਿੰਨ ਅਦਿਖ ਸੰਸਾਰਾਂ ਤੋਂ, ਐਸਟਰਲ ਤੋਂ ਲੈ ਕੇ ਬ੍ਰਹਿਮਾ ਸੰਸਾਰ ਤਕ, ਇਹਨਾਂ ਤੋਂ ਪਰੇ ਜਾਣਾ ਜ਼ਰੂਰੀ ਹੈ।ਤੀਸਰੇ ਸੰਸਾਰ ਤੋਂ ਪਰੇ ਜਾਣ ਲਈ ਤੁਹਾਡੀ ਅਗਵਾਈ ਕਰਨ ਲਈ ਇਕ ਗੁਰੂ ਲਭਣਾ ਤੁਹਾਡੇ ਲਈ ਸਚਮੁਚ ਬਹੁਤ ਮੁਸ਼ਕਲ ਹੈ। ਜੇਕਰ ਤੁਸੀਂ ਅਜਿਹਾ ਇਕ ਸਤਿਗੁਰੂ ਲਭ ਲੈਂਦੇ ਹੋ, ਅਤੇ ਤੁਹਾਡਾ ਪਧਰ ਅਜ਼ੇ ਵੀ ਬਹੁਤ ਨੀਵਾਂ ਹੈ - ਮਿਸਾਲ ਵਜੋਂ, ਕਿ ਤੁਸੀਂ ਸਿਰਫ ਤੀਸਰੇ ਸੰਸਾਰ ਤਕ ਪਹੁੰਚ ਸਕਦੇ ਹੋ, ਇਸ ਤੋਂ ਪਰੇ ਨਹੀਂ - ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਹਾਡੇ ਸਤਿਗੁਰੂ ਸਚਮੁਚ ਗਿਆਨਵਾਨ ਅਤੇ ਇਕ ਸਚੇ, ਸ਼ਕਤੀਸ਼ਾਲੀ ਗੁਰੂ ਹਨ, ਫਿਰ ਉਹ ਅਜ਼ੇ ਵੀ ਤੁਹਾਨੂੰ ਆਸ਼ੀਰਵਾਦ ਦੇ ਸਕਦੇ ਅਤੇ ਤੁਹਾਨੂੰ ਸਿਖਾ ਸਕਦੇ ਜਦੋਂ ਤਕ ਤੁਸੀਂ ਤਿੰਨ ਨਾਸ਼ਵਾਨ ਸੰਸਾਰਾਂ ਤੋਂ ਉਪਰ ਛਾਲ ਨਹੀਂ ਮਾਰ ਲੈਂਦੇ। ਪਰ ਸੰਨਿਆਸ ਤੁਹਾਨੂੰ ਸਚਮੁਚ, ਮਸਾਂ ਹੀ ਉਥੇ ਪਹੁੰਚਾ ਸਕਦਾ ਹੈ। ਤੁਹਾਡੇ ਲਈ ਇਕ ਪਵਿਤਰ, ਦ੍ਰਿੜ ਦਿਲ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਕਰ ਸਕਦੇ ਹੋਵੋਂ, ਇਹ ਅਜ਼ੇ ਵੀ ਬਹੁਤ, ਬਹੁਤ ਮੁਸ਼ਕਲ ਹੈ। ਕਿਉਂਕਿ ਜਦੋਂ ਤੁਸੀਂ ਇਹਦਾ ਅਭਿਆਸ ਕਰ ਰਹੇ ਹੋਂ, ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੁਆਰਾ ਅਜ਼ੇ ਵੀ ਦੂਸ਼ਿਤ ਹੋ ਜਾਵੋਂਗੇ। ਉਨਾਂ ਦੀ ਐਨਰਜ਼ੀ, ਉਨਾਂ ਦੇ ਕਰਮ, ਉਨਾਂ ਦਾ ਤੁਹਾਡੇ ਨਾਲ ਸੰਪਰਕ ਤੁਹਾਡੇ ਲਈ ਸਮਸਿਆ ਲਿਆਵੇਗੀ ਅਤੇ ਤੁਹਾਨੂੰ ਇਕ ਵਧੇਰੇ ਉਚੇ ਪਧਰ ਵਿਚ ਉਚਾ ਚੁਕੇ ਜਾਣ ਦੀ ਇਜਾਜ਼ਿਤ ਨਹੀਂ ਦੇਵੇਗੀ, ਜਾਂ ਫਿਰ ਜੇਕਰ ਤੁਸੀਂ ਪਹਿਲੇ ਹੀ ਇਕ ਵਧੇਰੇ ਉਚੇ ਮੰਡਲ ਨਾਲ ਜੁੜੇ ਹੋਏ ਹੋ, ਬਸ ਜਿਵੇਂ ਕੁਆਨ ਯਿੰਨ ਵਿਧੀ ਦੁਆਰਾ ਜੋ ਮੈਂ ਤੁਹਾਨੂੰ ਦਿਤੀ ਹੈ। ਇਹ ਵਧੇਰੇ ਉਚੇਰੇ ਮੰਡਲਾਂ ਪ੍ਰਤੀ ਸਹੀ , ਸਿਧਾ ਸ਼ਬਦ ਹੈ। ਤੁਸੀਂ ਹੌਲੀ ਜਾਂਦੇ ਹੋ, ਤੁਸੀਂ ਤੇਜ਼ੀ ਨਾਲ ਜਾਂਦੇ ਹੋ - ਇਹ ਤੁਹਾਡੇ ਤੇ ਨਿਰਭਰ ਹੈ। ਪਰ ਇਹ ਇਕ ਉਚੇਰੇ ਸੰਸਾਰ ਨਾਲ ਇਕ ਸਿਧਾ ਸੰਪਰਕ ਹੈ। ਤੁਸੀਂ ਯਕੀਨੀ ਤੌਰ ਤੇ ਮੁਕਤੀ ਤਕ ਪਹੁੰਚੋਂਗੇ - ਗਰੰਟੀਸ਼ੁਦਾ - ਜਾਂ ਇਥੋਂ ਤਕ ਇਸ ਜੀਵਨਕਾਲ ਵਿਚ ਬੁਧ ਬਣ ਜਾਵੋਂਗੇ, ਜੇਕਰ ਤੁਸੀਂ ਸਚਮੁਚ ਉਤਨੇ ਉਚੇ, ਉਤਨੇ ਪਵਿਤਰ ਹੋ, ਅਤੇ ਹਜ਼ਾਰਾਂ ਹੀ ਸਾਲਾਂ ਲਈ ਪਹਿਲਾਂ ਅਭਿਆਸ ਕੀਤਾ ਕੋਈ ਫਲ ਦੇ ਬਿਨਾਂ।ਇਥੋਂ ਤਕ ਜਾਨਵਰ(-ਲੋਕ) ਵੀ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਨ। ਕੁਝ ਸਪ-ਲੋਕ ਵੀ ਅਭਿਆਸ ਕਰਦੇ ਹਨ, ਉਹ ਬਹੁਤ ਚੰਗਾ, ਬਹੁਤ ਸ਼ਿਦਤ ਨਾਲ ਅਭਿਆਸ ਕਰਦੇ ਹਨ, ਅਤੇ ਫਿਰ ਉਹ ਮਨੁਖ ਬਣ ਸਕਦੇ ਹਨ, ਜਾਂ ਉਹ ਆਪਣੇ ਆਪ ਨੂੰ ਇਕ ਛੋਟੀ ਅਵਧੀ ਲਈ ਜਾਂ ਸਦਾ ਲਈ ਮਨੁਖਾਂ ਵਜੋਂ ਪ੍ਰਗਟ ਕਰ ਸਕਦੇ ਹਨ। ਪਰ ਇਹ ਭਿੰਨ ਹੈ - ਅਭਿਆਸ ਕਰਨਾ ਬਸ ਇਕ ਨਸਲ ਦੇ ਪਧਰ ਤੋਂ ਦੂਜੀ ਨਸਲ ਦੇ ਪਧਰ ਤਕ - ਇਕ ਉਚੇਰੇ ਸਵਰਗ ਵਿਚ ਹੋਣ ਲਈ ਨਹੀਂ, ਜਾਂ ਮੁਕਤ ਹੋਣ ਲਈ, ਬੁਧ ਬਣਨ ਲਈ, ਜਾਂ ਪ੍ਰਮਾਤਮਾ ਨਾਲ ਇਕ ਹੋਣ ਲਈ, ਉਹ ਸਭ ਤੋਂ ਉਚਾ ਤਰੀਕਾ ਹੈ ਜਿਸ ਲਈ ਤੁਸੀਂ ਇਛਾ ਰਖ ਸਕਦੇ ਹੋ। ਬਸ ਜਿਵੇਂ ਕੁਆਨ ਯਿੰਨ ਵਿਧੀ, ਤੁਸੀਂ ਸਭ ਤੋਂ ਉਚੇਰੀ ਸੰਭਵ ਮੰਡਲ ਨਾਲ ਜੁੜੇ ਹੋਏ ਹੋ। ਅਤੇ ਤੁਸੀਂ ਉਸ ਮਾਰਗ ਦੀ ਕਿਸੇ ਵੀ ਅਵਸਥਾ ਵਿਚ ਪਹੁੰਚ ਸਕਦੇ ਹੋ। ਇਹ ਤੁਹਾਡੇ ਕਰਮਾਂ ਤੇ ਨਿਰਭਰ ਕਰਦਾ ਹੈ, ਅਤੀਤ ਦੀ ਜਿੰਦਗੀ ਦੇ ਕਰਮ, ਤੁਹਾਡੇ ਅਭਿਆਸ ਉਤੇ, ਤੁਹਾਡੀ ਸੰਜ਼ੀਦਗੀ, ਤੁਹਾਡੀ ਪਵਿਤਰਤਾ, ਅਤੇ ਸਾਰੇ ਸਵਰਗਾਂ ਦੀ ਆਸ਼ੀਰਵਾਦ ਉਤੇ ਜੋ ਹਮੇਸ਼ਾਂ ਤੁਹਾਡੀ ਦੇਖ ਭਾਲ ਕਰਨ ਦੀ ਕੋਸ਼ਿਸ਼ ਕਰਦੇ ਹਨ।ਹੁਣ, ਜੇਕਰ ਤੁਸੀਂ ਇਕਲੇ ਅਭਿਆਸ ਕਰਦੇ ਹੋ ਤੁਸੀਂ ਇਕ ਸਤਿਗੁਰੂ ਨਨਹੀਂ ਹੋ। ਇਹ ਕਾਫੀ ਸੌਖਾ ਹੈ। ਤੁਹਾਨੂੰ ਸਿਰਫ ਸਤਿਗੁਰੂ ਤੋਂ ਦੀਖਿਆ ਲੈਣੀ ਚਾਹੀਦੀ ਘਰ ਨੂੰ ਜਾਣ ਦੀ ਆਪਣੇ ਦਿਲ ਦੀ ਤਾਂਘ ਨਾਲ, ਪ੍ਰਮਾਤਮਾ ਨੂੰ ਜਾਨਣ ਦੀ ਤਾਂਘ। ਫਿਰ ਤੁਹਾਨੂੰ ਇਹ ਅੰਤ ਵਿਚ ਮਿਲ ਜਾਵੇਗੀ, ਯਕੀਨੀ ਤੌਰ ਤੇ, ਗਰੰਟੀਸ਼ੁਦਾ, 100% ਸਚ ਅਤੇ ਪਕਾ। ਕੋਈ ਹੋਰ ਵਿਧੀਆਂ, ਇਹ ਗੁਰੂ ਉਤੇ ਵੀ ਨਿਰਭਰ ਕਰਦਾ ਹੈ ਜਿਸ ਨੇ ਇਕ ਉਚਾ ਪਧਰ ਪ੍ਰਾਪਤ ਕੀਤਾ ਹੈ ਜਾਂ ਨਹੀਂ। ਇਥੋਂ ਤਕ ਕੁਆਨ ਯਿੰਨ ਵਿਧੀ ਵਿਚ, ਜੇਕਰ ਕੋਈ ਬਸ ਅਧ-ਪਚਧਾ ਸਿਖਦਾ ਹੈ - ਕਚਾ ਪਿਲਾ ਜਾਂ ਬਸ ਥੋੜਾ ਜਿਹਾ, ਅਤੇ ਉਹ ਸੋਚਦਾ ਹੈ ਬਸ ਇਹੀ ਹੈ ਜੋ ਹੈ, ਕਿਉਂਕਿ ਉਸ ਨੇ ਗੁਰੂ ਦਾ ਪਹਿਲਾਂ ਅਤੇ ਬਾਅਦ ਵਿਚ ਅੰਦਰੂਨੀ ਕੰਮਾਂ ਨੂੰ ਨਹੀਂ ਦੇਖਿਆ; ਦੀਖਿਆ ਦੇ ਸਮੇਂ, ਇਕ ਚੁਪ ਸੰਪਰਕ ਤੋਂ ਬਹੁਤਾ ਜਿਆਦਾ ਨਹੀਂ , ਇਕ ਚੁਪ ਸੰਚਾਰ - ਅਖੌਤੀ ਪੈਰੋਕਾਰ ਅਜ਼ੇ ਵੀ ਅੰਦਰੂਨੀ ਸਵਰਗੀ ਰੋਸ਼ਨੀ ਅਤੇ ਅੰਦਰੂਨੀ ਸਵਰਗੀ ਸ਼ਬਦ ਪ੍ਰਾਪਤ ਕਰੇਗਾ, ਜਾਂ ਤੁਸੀਂ ਇਸ ਨੂੰ ਆਵਾਜ਼ ਆਖ ਸਕਦੇ, ਜਾਂ ਤੁਸੀਂ ਇਸ ਨੂੰ ਵਾਏਬਰੇਸ਼ਨ ਆਖ ਸਕਦੇ।ਮੇਰਾ ਭਾਵ ਹੈ, ਇਥੋਂ ਤਕ ਭੌਤਿਕ ਸਰੀਰ ਵਿਚ, ਤੁਸੀਂ ਸਵਰਗ ਦੇਖ ਸਕਦੇ ਹੋ, ਤੁਸੀਂ ਪ੍ਰਮਾਤਮਾ ਦਾ ਸ਼ਬਦ ਸੁਣ ਸਕਦੇ ਹੋ, ਆਕਾਸ਼ੀ ਗੋਲਿਆਂ ਦੀ ਵਾਏਬਰੇਸ਼ਨ, ਅਤੇ ਤੁਸੀਂ ਹੋਰ ਅਤੇ ਹਰ ਦਿਨ ਹੋਰ ਗਿਆਨਵਾਨ ਮਹਿਸੂਸ ਕਰੋਂਗੇ ਅਤੇ ਨਾਲੇ ਭੌਤਿਕ ਖੇਤਰ ਵਿਚ ਹੋਰ ਅਤੇ ਹੋਰ ਆਰਾਮਦਾਇਕ ਮਹਿਸੂਸ ਕਰੋਂਗੇ। ਇਹ ਇਸ ਕਰਕੇ ਹੈ ਕਿਉਂਕਿ ਗੁਰੂ ਤੁਹਾਨੂੰ ਰੂਹਾਨੀ ਸ਼ਕਤੀ ਖੁਆਉਂਦੇ ਹਨ ਹੌਲੀ ਹੌਲੀ ਜਦੋਂ ਤਕ ਤੁਸੀਂ ਵਡੇ ਨਹੀਂ ਹੋ ਜਾਂਦੇ ਅਤੇ ਸਵਰਗੀ-ਖੇਤਰਾਂ ਵਿਚ ਸੁਰਖਿਅਤ ਹੋ ਜਾਂਦੇ। ਸੋ ਆਪਣੇ ਟੀਚੇ ਤੇ ਪਹੁੰਚਣ ਲਈ ਸਿਰਫ ਸੰਨਿਆਸ ਉਤੇ ਨਿਰਭਰ ਕਰਨ ਦੀ ਕੋਸ਼ਿਸ਼ ਨਾ ਕਰਨੀ। ਨਹੀਂ। ਜੇਕਰ ਤੁਸੀਂ ਕੁਆਨ ਯਿੰਨ ਵਿਧੀ ਦਾ ਅਭਿਆਸ ਕਰ ਰਹੇ ਹੋ, ਤੁਹਾਨੂੰ ਉਹਦੀ ਲੋੜ ਨਹੀਂ ਹੈ।ਲੰਮਾਂ ਸਮਾਂ ਪਹਿਲਾਂ, ਇਕ ਚੀਨੀ ਜ਼ੈਨ ਗੁਰੂ (ਨਾਨਯੂਏ ਹੁਆਰਾਂਗ) ਨੇ ਦੇਖਿਆ ਕਿ ਉਸ ਦਾ ਪੈਰੋਕਾਰ (ਮਾਜ਼ੂ ਡਾਓਈ) ਬਸ ਮੰਦਰ ਵਿਚ ਫਰਸ਼ ਉਤੇ ਬੈਠਾ ਅਤੇ ਜੋ ਵੀ ਆਪਣੇ ਢੰਗ ਨਾਲ ਅਭਿਆਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਤੇ ਉਹ ਇਟਾਂ ਦੀ ਪਾਲਿਸ਼ ਉਸ ਦੇ ਸਾਹਮੁਣੇ ਕਰਦਾ ਹੁੰਦਾ ਸੀ, ਅਤੇ ਉਸ ਨੇ ਉਹਨੂੰ ਪੁਛਿਆ, "ਤੁਹਾਡੇ ਖਿਆਲ ਵਿਚ ਤੁਸੀਂ ਕੀ ਕਰ ਰਹੇ ਹੋ?" ਉਸ ਨੇ ਕਿਹਾ, "ਮੈਂ ਇਕ ਸ਼ੀਸ਼ਾ ਬਣਨ ਦੀ ਕੋਸ਼ਿਸ ਕਰ ਰਿਹਾ ਹਾਂ।" ਅਤੇ ਉਸ ਨੇ ਕਿਹਾ, "ਤੁਸੀਂ ਇਹਨਾਂ ਇਟਾਂ ਵਿਚੋਂ ਦੀ ਇਕ ਸ਼ੀਸ਼ਾ ਨਹੀਂ ਬਣਾ ਸਕਦੇ ਭਾਵੇਂ ਕਿਤਨੇ ਹੀ ਲੰਮੇ ਸਮੇਂ ਤਕ ਤੁਸੀਂ ਇਹਨਾਂ ਨੂੰ ਪਾਲਿਸ਼ ਕਰਦੇ ਹੋ।" ਸੋ ਉਸਨੇ (ਨਾਨਯੂਏ ਹੁਆਰਾਂਗ) ਨੇ ਉਸ ਨੂੰ ਕਿਹਾ, "ਇਹ ਸਮਾਨ ਹੈ - ਉਥੇ ਬੈਠਣਾ ਤੁਹਾਨੂੰ ਗਿਆਨ ਪ੍ਰਾਪਤੀ ਨਹੀਂ ਲਿਆਵੇਗਾ।" ਬਸ ਉਥੇ ਬੈਠੇ ਹੋਏ, ਨਹੀਂ। ਕਿਉਂਕਿ ਉਹ ਜਾਣਦਾ ਸੀ ਉਥੇ ਗਿਆਨ ਪ੍ਰਾਪਤੀ ਲਈ ਇਕ ਤਰੀਕਾ ਹੈ, ਗਿਆਨ ਪ੍ਰਾਪਤੀ ਦਾ ਮਾਰਗ। ਤੁਹਾਨੂੰ ਉਸ ਮਾਰਗ ਉਤੇ ਚਲਣਾ ਪਵੇਗਾ, ਨਹੀਂ ਤਾਂ ਤੁਸੀਂ ਕਿਸੇ ਜਗਾ ਨਹੀਂ ਜਾਣ ਲਗੇ ਜੋ ਤੁਸੀਂ ਚਾਹੁੰਦੇ ਹੋ। ਜਾਂ ਇਹਦੇ ਲਈ ਬਹੁਤ, ਬਹੁਤ ਹਜ਼ਾਰਾਂ ਹੀ ਸਾਲ ਲਗਣਗੇ, ਜਾਂ ਬਹੁਤ ਸਾਰੀਆਂ ਸਦੀਆਂ ਹੀ ਜਦੋਂ ਤਕ ਤੁਸੀਂ ਸਹੀ ਰਾਹ ਲਭ ਨਹੀਂ ਲੈਂਦੇ। ਤੁਸੀਂ ਬਸ ਇਕ ਚਕਰ ਵਿਚ ਘੁੰਮਦੇ ਹੋ, ਇਕ ਪੇਚੀਦਾ ਭੁਲੇਖੇ ਵਿਚ। ਇਹ ਬਾਹਰਲੇ ਲੋਕਾਂ ਨੂੰ ਦਸਣਾ ਮੁਸ਼ਕਲ ਹੈ, ਜੇਕਰ ਉਨਾਂ ਕੋਲ ਅੰਦਰੂਨੀ ਅਨੁਭਵ ਨਹੀਂ ਹਨ ਜਿਵੇਂ ਤੁਹਾਡੇ ਕੋਲ ਹਨ। ਸੋ ਮੈਂ ਬਸ ਤੁਹਾਡੇ ਨਾਲ ਗਲ ਕਰ ਰਹੀ ਹਾਂ, ਅਸਲ ਵਿਚ। ਬਸ ਤੁਹਾਨੂੰ ਚੀਜ਼ਾਂ ਦੀ ਯਾਦ ਦਿਵਾਉਣ ਲਈ।Photo Caption: ਇਕ ਅਣਕਿਆਸੇ ਸਥਾਨ ਤੇ ਸਵਾਗਤ ਹੈ!