ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਹਰ ਰੋਜ਼, ਸਾਨੂੰ ਉਸ ਤਰਾਂ ਜਿਉਣਾ ਚਾਹੀਦਾ ਜਿਵੇਂ ਇਹ ਅਖੀਰਲਾ ਦਿਨ ਹੋਵੇ ਕਿ ਸਾਡੇ ਕੋਲ ਮੌਕਾ ਹੈ ਕਰਨ ਲਈ ਜੋ ਅਸੀਂ ਕਰ ਰਹੇ ਹਾਂ। ਅਤੇ ਹਰ ਰੋਜ਼ ਸਾਨੂੰ ਯਕੀਨੀ ਬਣਾਉਣਾ ਚਾਹੀਦਾ ਕਿ ਹਰ ਚੀਜ਼ ਅਸੀਂ ਕਰਦੇ ਹਾਂ ਸਾਡੇ ਨੇਕ ਆਦਰਸ਼ ਤਕ ਹੈ ਕਿ ਅਸੀਂ ਕਿਵੇਂ ਇਕ ਬਹੁਤ ਉਚੀ-ਕੁਆਲਿਟੀ ਦਾ ਜੀਵਨ ਜਿਉਂਦੇ ਹਾਂ। ਅਸੀਂ ਇਕ ਬਹੁਤ ਨਿਕੰਮਾਂ ਜਾਂ ਬਿਲਕੁਲ ਬਿਨਾਂ ਕੁਆਲਿਟੀ ਵਾਲਾ ਜੀਵਨ ਜੀਣ ਦੀ ਚੋਣ ਵੀ ਕਰ ਸਕਦੇ ਹਾਂ, ਕੋਈ ਸਮਸਿਆ ਨਹੀਂ। (...) ਪਰ ਇਹ ਹੈ ਕਿ ਜਦੋਂ ਅਸੀਂ ਮਰਦੇ ਹਾਂ ਜਾਂ ਜਦੋਂ ਅਸੀਂ ਇਸ ਸੰਸਾਰ ਨੂੰ ਛਡਦੇ ਹਾਂ, ਅਸੀਂ ਆਪਣੀ ਜਿੰਦਗੀ ਦਾ ਸਰਵੇਖਣ ਕਰਦੇ ਹਾਂ ਅਤੇ ਅਸੀਂ ਇਕ ਖਾਲੀ ਪੰਨਾ ਦੇਖਦੇ ਹਾਂ, ਜਾਂ ਕਿ ਬਲੈਂਕ (ਖਾਲੀ) ਟੇਪ, ਬਲੈਂਕ ਵੀਡਿਓ ਟੇਪ। ਕੁਝ ਨਹੀਂ ਉਥੇ ਪ੍ਰਗਟ ਹੁੰਦਾ, ਕੁਝ ਵੀ ਦਿਲਚਸਪ ਨਹੀਂ ਸਾਡੇ ਜੀਵਨ ਬਾਰੇ, ਅਤੇ ਅਸੀਂ ਹੋ ਸਕਦਾ ਬਹੁਤ ਅਫਸੋਸ, ਅਧੂਰਾ ਮਹਿਸੂਸ ਕਰਾਂਗੇ। (...)