ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਤੁਸੀਂ ਜਾਣਦੇ ਹੋ, ਸਾਡੀ ਜਗਾ ਵਿਚ, ਸਾਡੇ ਗੈਰ-ਮੰਦਰ ਮੰਦਰ ਵਿਚ, ਅਸੀਂ ਫੁਲਾਂ ਅਤੇ ਅਗਰਬਤੀ ਨਾਲ, ਜਾਂ ਢੋਲਕਾਂ ਅਤੇ ਟਲਾਂ ਨਾਲ ਪ੍ਰਵਾਹ ਨਹੀਂ ਕਰਦੇ, ਜਾਂ ਕੁਝ ਅਜਿਹਾ । ਅਸੀਂ ਸਿਰਫ ਸੰਜ਼ੀਦਗੀ ਅਤੇ ਅੰਦਰੂਨੀ ਸ਼ਰਧਾ ਨਾਲ ਪ੍ਰਵਾਹ ਕਰਦੇ ਹਾਂ। ਉਸੇ ਕਰਕੇ ਮੈਂ ਤੁਹਾਨੂੰ ਧਿਆਨ ਕੇਂਦ੍ਰਿਤ ਕਰਨ ਅਤੇ ਅਭਿਆਸ ਕਰਨ ਲਈ ਕਹਿੰਦੀ ਹਾਂ। ਬਾਹਰੀ ਪ੍ਰਦਰਸ਼ਨ ਦੀ ਬਹੁਤੀ ਲੋੜ ਨਹੀਂ ਹੈ। ਇਥੋਂ ਤਕ ਮੇਰੇ ਅਗੇ ਜਾਂ ਕਿਸੇ ਵੀ ਬੁਧ ਦੇ ਅਗੇ ਝੁਕਣ ਦੀ ਨਹੀਂ ਲੋੜ। (...) ਬੁਧ (ਸਾਧੂ ਸੰਤ) ਅਜਿਹੀਆਂ ਚੀਜ਼ਾਂ ਦੀ ਉਮੀਦ ਨਹੀਂ ਕਰਦੇ। ਉਹ ਉਮੀਦ ਕਰਦੇ ਹਨ ਕਿ ਤੁਸੀਂ ਆਪਣੇ ਪ੍ਰਤੀ ਸ਼ਰਧਾਲੂ ਹੋ ਤਾਂਕਿ ਤੁਸੀਂ ਆਪਣੇ ਬੁਧ ਸੁਭਾਅ ਨੂੰ ਲਭ ਸਕੋਂ ਅਤੇ ਇਕ ਬੁਧ ਬਣ ਸਕੋਂ ਜਾਂ ਪ੍ਰਮਾਤਮਾ ਨਾਲ ਇਕਮਿਕ ਹੋ ਸਕੋਂ। ਆਪਣੇ ਸ਼ਾਨਦਾਰ ਸੁਭਾਅ ਨੂੰ ਲਭ ਸਕੋਂ ਅਤੇ ਆਪਣੀ ਖੁਦ ਦੀ ਅਤੇ ਅਨੇਕ ਹੀ ਹੋਰਨਾਂ ਜੀਵਾਂ ਦੀ ਮਦਦ ਕਰ ਸਕੋਂ।