ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਉਹ (ਕੁਤੇ-ਲੋਕ) ਬਹੁਤ ਪਿਆਰੇ ਹਨ। ਜਿਵੇਂ, ਉਨਾਂ ਦੇ ਸਹਾਇਕ ਨਾਲ  ਸੈਰ ਕਰਨ ਜਾਣ ਤੋਂ ਪਹਿਲਾਂ, ਉਹ ਹਮੇਸ਼ਾਂ ਪਹਿਲੇ ਆਉਂਦੇ ਹਨ ਮੈਨੂੰ ਕਹਿਣ ਲਈ, "ਅਸੀਂ ਜਾ ਰਹੇ ਹਾਂ।" ਕੁਝ ਹੰਗਾਮਾ ਕਰਦੇ ਹਨ, ਜਿਵੇਂਮ, ਮੇਰੇ ਪੈਰਾਂ ਦੀਆਂ ਉੰਗਲਾਂ ਨੂੰ ਚੁੰਮਦੇ, ਜਾਂ ਡੰਡਾਉਤ ਕਰਦੇ ਜਾਂ ਛਾਲ ਮਾਰਦੇ। ਬਸ ਬਹੁਤ ਹੀ ਪਿਆਰੇ। ਅਤੇ ਉਨਾਂ ਕੁਤੇ-ਲੋਕਾਂ ਵਿਚੋਂ ਇਕ, ਸਭ ਤੋਂ ਛੋਟੀ, ਉਹ ਅਗੇ ਪਿਛੇ ਦੌੜਦੀ ਹੈ, ਅਗੇ ਪਿਛੇ, ਸਹਾਇਕ ਅਤੇ ਮੇਰੇ ਵਿਚਕਾਰ। ਉਹ ਰਹਿਣ ਜਾਂ ਜਾਣ ਲਈ  ਆਪਣਾ ਮਨ ਨਹੀਂ ਬਣਾ ਸਕਦੀ।

 
          








 
           
          
